ਕੰਦੀਲ ਬਲੋਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੰਦੀਲ ਬਲੋਚ
ਜਨਮਫੌਜੀਆ ਅਜ਼ੀਮ
(1990-03-01)ਮਾਰਚ 1, 1990
ਡੇਰਾ ਗਾਜ਼ੀ ਖ਼ਾਨ, Punjab, ਪਾਕਿਸਤਾਨ
ਮੌਤਜੁਲਾਈ 15, 2016(2016-07-15) (ਉਮਰ 26)
ਮੁਲਤਾਨ, ਪੰਜਾਬ, ਪਾਕਿਸਤਾਨ
ਮੌਤ ਦਾ ਕਾਰਨHomicide by asphyxia
Resting placeBasti Thaddi, ਡੇਰਾ ਗਾਜ਼ੀ ਖ਼ਾਨ ਜ਼ਿਲ੍ਹਾ, ਪੰਜਾਬ, ਪਾਕਿਸਤਾਨ
ਰਿਹਾਇਸ਼ਕਰਾਚੀ, ਸਿੰਧ, ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨੀ
ਹੋਰ ਨਾਂਮਕੰਦੀਲ ਬਲੋਚ
ਪੇਸ਼ਾਮਾਡਲ, ਅਦਾਕਾਰਾ, ਨਾਰੀਵਾਦੀ ਕਾਰਕੁਨ ਅਤੇ ਸਮਾਜਿਕ ਮੀਡੀਆ ਸੇਲਿਬ੍ਰਿਟੀ
ਸਰਗਰਮੀ ਦੇ ਸਾਲ2013 – 16
ਸਾਥੀਆਸ਼ਿਕ ਹੁਸੈਨ (ਵਿ. 2008–10)
ਬੱਚੇ1
ਵੈੱਬਸਾਈਟwww.qandeelbaloch.in

ਕੰਦੀਲ ਬਲੋਚ (ਉਰਦੂ: قندیل بلوچ; ਜਨਮ 1 ਮਾਰਚ 1990 – 15 ਜੁਲਾਈ 2016), ਜਨਮ ਸਮੇਂ ਫੌਜੀਆ ਅਜ਼ੀਮ (ਉਰਦੂ: فوزیہ عظیم), ਇੱਕ ਪਾਕਿਸਤਾਨੀ ਮਾਡਲ, ਅਦਾਕਾਰਾ, ਨਾਰੀਵਾਦੀ ਕਾਰਕੁਨ ਅਤੇ ਸਮਾਜਿਕ ਮੀਡੀਆ ਸੈਲੀਬ੍ਰਿਟੀ ਸੀ। ਉਹ ਇੰਟਰਨੈੱਟ ਉੱਤੇ ਵੀਡੀਓ ਬਣਾਕੇ ਆਪਣੀ ਦੈਨਿਕ ਦਿਨ ਚਰਿਆ ਅਤੇ ਵੱਖ ਵੱਖ ਵਿਵਾਦਾਸਪਦ ਮੁੱਦਿਆਂ ਬਾਰੇ ਚਰਚਾ ਕਰਦੀ ਸੀ।[1]

ਜੀਵਨ[ਸੋਧੋ]

ਨਿਜੀ[ਸੋਧੋ]

ਇਹਨਾਂ ਦੀ ਵਿਆਹ ਆਸ਼ਿਕ ਹੁਸੈਨ ਦੇ ਨਾਲ 2008 ਵਿੱਚ ਹੋਈ ਸੀ ਅਤੇ ਉਹਨਾਂ ਦਾ ਇੱਕ ਪੁੱਤਰ ਵੀ ਹੋਇਆ।[2][3] 2010 ਵਿਚ ਉਹ ਦੋਨੋਂ ਵੱਖ ਹੋ ਗਏ।[4]

ਪਬਲਿਕ[ਸੋਧੋ]

ਕੰਦੀਲ ਆਪਣੇ ਬੋਲਡ ਅੰਦਾਜ਼ ਅਤੇ ਵਿਵਾਦਾਂ ਵਿੱਚ ਰਹਿਣ ਦੀ ਵਜ੍ਹਾ ਨਾਲ ਅਕਸਰ ਮੀਡੀਆ ਵਿੱਚ ਛਾਈ ਰਹਿੰਦੀ ਸੀ ਇਸ ਕਾਰਨ ਸੋਸ਼ਲ ਮੀਡਿਆ ਤੇ ਉਸ ਦੇ ਫਾਲੋਅਰਸ ਦੀ ਗਿਣਤੀ ਹਜਾਰਾਂ ਵਿੱਚ ਸੀ। ਉਸ ਨੇ ਕਈ ਵਾਰ ਪੂਰਵ ਕਰਿਕਟਰ ਅਤੇ ਵਿਰੋਧੀ ਨੇਤਾ ਇਮਰਾਨ ਖਾਨ ਦੇ ਨਾਲ ਵਿਆਹ ਕਰਨ ਦੀ ਇੱਛਾ ਜਤਾਈ ਸੀ। ਇਸ ਦੀਆਂ ਮੁਸਲਮਾਨ ਧਰਮ ਗੁਰੂ ਮੁਫਤੀ ਅਬਦੁਲ ਕਵੀ ਦੇ ਨਾਲ ਆਪਣੀਆਂ ਵਿਵਾਦਾਸਪਦ ਤਸਵੀਰਾਂ ਵੀ ਕਾਫ਼ੀ ਚਰਚਾ ਵਿੱਚ ਰਹੀਆਂ।[5] ਜੂਨ 2016 'ਚ ਇੱਕ ਟੀਵੀ ਪ੍ਰੋਗਰਾਮ ਵਿੱਚ ਪਾਕਿਸਤਾਨ ਦੇ ਮੰਨੇ ਪ੍ਰਮੰਨੇ ਧਾਰਮਿਕ ਵਿਦਵਾਨ ਮੁਫ਼ਤੀ ਅਬਦੁੱਲ ਅਤੇ ਕੰਦੀਲ ਦੋਵੇਂ ਮੌਜੂਦ ਸਨ। ਕੰਦੀਲ ਉਸ ਚਰਚਾ ਵਿੱਚ ਵੀਡੀਓ ਲਿੰਕ ਨਾਲ ਜੁੜੀ ਹੋਈ ਸੀ। ਉਸ ਪ੍ਰੋਗਰਾਮ ਵਿੱਚ ਕੰਦੀਲ ਦੇ ਆਨਲਾਈਨ ਪੋਸਟ ਦੇ ਮੁੱਦੇ ਤੇ ਚਰਚਾ ਚੱਲ ਰਹੀ ਸੀ ਅਤੇ ਇਸੇ ਦੌਰਾਨ ਮੁਫ਼ਤੀ ਨੇ ਕੰਦੀਲ ਨੂੰ ਕਰਾਚੀ 'ਚ ਮਿਲਣ ਦਾ ਸੱਦਾ ਦਿੱਤਾ ਸੀ। 20 ਜੂਨ ਨੂੰ ਕੰਦੀਲ ਨੇ ਮੁਫ਼ਤੀ ਨਾਲ ਮੁਲਾਕਾਤ ਕੀਤੀ ਅਤੇ ਉਸ ਨਾਲ ਕਈ ਸੈਲ਼ਫ਼ੀਆਂ ਸੋਸ਼ਲ ਮੀਡੀਆ ਤੇ ਪਾਈਆਂ ਜੋ ਵਾਇਰਲ ਹੋ ਗਈਆਂ।[6][7][8] ਉਸਨੇ ਮੁਫਤੀ ਦੇ ਦਸਤਖਤਾਂ ਵਾਲੀ ਟੋਪੀ ਵੀ ਪਹਿਨੀ ਸੀ।[9]

ਹਵਾਲੇ[ਸੋਧੋ]

  1. Sarah Raza and Ayesha Rehman (September 9, 2015). "Self proclaimed drama queen: Qandeel Baloch". Samaa TV. 
  2. "Plot thickens: Qandeel Baloch was once married and has a son". The Express Tribune. Retrieved 16 July 2016. 
  3. "Qandeel Baloch's ex-husband comes forward with startling claims". The Express Tribune. Retrieved 16 July 2016. 
  4. Mohsin, Mahboob (2016-07-13). "Secret marriage of Qandeel Baloch; Mother of seven years old son". 24 News HD. Retrieved 2016-07-13. 
  5. ਹਵਾਲੇ ਵਿੱਚ ਗਲਤੀ:Invalid <ref> tag; no text was provided for refs named ibn
  6. "When Qandeel Baloch met Mufti Qavi: A guideline on how NOT to learn।slam". The Express Tribune. Retrieved 22 June 2016. 
  7. Hussain, Fayyaz. "What really happened when Mufti Abdul Qavi broke his fast with Qandeel Baloch in a hotel?". Daily Pakistan. Retrieved 22 June 2016. 
  8. "Qandeel Baloch claims Mufti Qavi 'hopelessly in love' with her!". Pakistan Today. Retrieved 22 June 2016. 
  9. "Qandeel Baloch stirs storm with selfies". THE NEWS।NTERNATIONAL. Retrieved 22 June 2016.