ਡੇਰਾ ਗ਼ਾਜ਼ੀ ਖ਼ਾਨ
ਡੇਰਾ ਗ਼ਾਜ਼ੀ ਖ਼ਾਨ ( ڈیرہ غازی خان ), ਸੰਖੇਪ ਵਿੱਚ ਡੀਜੀ ਖ਼ਾਨ ਹੈ, ਪੰਜਾਬ, ਪਾਕਿਸਤਾਨ ਦੇ ਦੱਖਣ-ਪੱਛਮ ਵਿੱਚ ਆਬਾਦੀ ਪੱਖੋਂ ਪਾਕਿਸਤਾਨ ਦਾ 19ਵਾਂ ਸਭ ਤੋਂ ਵੱਡਾ ਸ਼ਹਿਰ ਹੈ। [1]
ਇਤਿਹਾਸ
[ਸੋਧੋ]ਬੁਨਿਆਦ
[ਸੋਧੋ]ਡੇਰਾ ਗ਼ਾਜ਼ੀ ਖ਼ਾਨ ਦੀ ਸਥਾਪਨਾ 15ਵੀਂ ਸਦੀ ਦੇ ਅੰਤ ਵਿੱਚ ਕੀਤੀ ਗਈ ਸੀ ਜਦੋਂ ਬਲੋਚ ਕਬੀਲਿਆਂ ਨੂੰ ਮੁਲਤਾਨ ਦੀ ਲੰਗਾਹ ਸਲਤਨਤ ਦੇ ਸ਼ਾਹ ਹੁਸੈਨ ਨੇ ਖੇਤਰ ਨੂੰ ਵਸਾਉਣ ਲਈ ਉਨ੍ਹਾਂ ਨੂੰ ਸੱਦਾ ਦਿੱਤਾ ਸੀ, ਅਤੇ ਇਸਦਾ ਨਾਮ ਇੱਕ ਬਲੋਚ ਸਰਦਾਰ ਹਾਜੀ ਖ਼ਾਨ ਮੀਰਾਨੀ ਦੇ ਪੁੱਤਰ ਗ਼ਾਜ਼ੀ ਖ਼ਾਨ ਦੇ ਨਾਮ ਉੱਤੇ ਰੱਖਿਆ ਗਿਆ ਸੀ। [2] ਡੇਰਾ ਗਾਜ਼ੀ ਖ਼ਾਨ ਖੇਤਰ ਮੁਗ਼ਲ ਸਲਤਨਤ ਦੇ ਮੁਲਤਾਨ ਸੂਬੇ ਦਾ ਹਿੱਸਾ ਸੀ। [3] ਮੀਰਾਨੀਆਂ ਦੀਆਂ ਪੰਦਰਾਂ ਪੀੜ੍ਹੀਆਂ ਨੇ ਇਸ ਇਲਾਕੇ 'ਤੇ ਰਾਜ ਕੀਤਾ ਸੀ। 19ਵੀਂ ਸਦੀ ਦੇ ਸ਼ੁਰੂ ਵਿੱਚ, ਜ਼ਮਾਨ ਖ਼ਾਨ ਕਾਬੁਲ ਦੇ ਅਧੀਨ ਡੇਰਾ ਗਾਜ਼ੀ ਖ਼ਾਨ ਦਾ ਹਾਕਮ ਸੀ। ਬਾਅਦ ਵਿੱਚ ਰਣਜੀਤ ਸਿੰਘ ਦੇ ਜਰਨੈਲ ਖੁਸ਼ਹਾਲ ਸਿੰਘ ਦੀ ਕਮਾਂਡ ਹੇਠ ਮੁਲਤਾਨ ਤੋਂ ਸਿੱਖ ਫੌਜ ਨੇ ਇਸ ਉੱਤੇ ਹਮਲਾ ਕੀਤਾ। [4] ਅਤੇ ਇਸ ਤਰ੍ਹਾਂ ਡੇਰਾ ਗਾਜ਼ੀ ਖ਼ਾਨ ਸਿੱਖ ਰਾਜ ਦੇ ਅਧੀਨ ਆ ਗਿਆ।
ਆਜ਼ਾਦੀ ਤੋਂ ਬਾਅਦ
[ਸੋਧੋ]ਪਾਕਿਸਤਾਨ ਬਣਨ ਤੋਂ ਬਾਅਦ, 1947 ਵਿੱਚ ਪਾਕਿਸਤਾਨ ਦੇ ਘੱਟ ਗਿਣਤੀ ਹਿੰਦੂ ਅਤੇ ਸਿੱਖ ਭਾਰਤ ਚਲੇ ਗਏ ਜਦੋਂ ਕਿ ਭਾਰਤ ਤੋਂ ਬਹੁਤ ਸਾਰੇ ਮੁਸਲਮਾਨ ਮੁਹਾਜਰ ਡੇਰਾ ਗਾਜ਼ੀ ਖ਼ਾਨ ਜ਼ਿਲ੍ਹੇ ਵਿੱਚ ਆ ਕੇ ਵਸ ਗਏ। ਡੇਰਾ ਗਾਜ਼ੀ ਖ਼ਾਨ ਤੋਂ ਬਹੁਤ ਸਾਰੇ ਹਿੰਦੂ ਅਤੇ ਸਿੱਖ ਦਿੱਲੀ ਵਿੱਚ ਵਸੇ ਅਤੇ ਡੇਰਾ ਇਸਮਾਈਲ ਖ਼ਾਨ ਦੇ ਪਰਵਾਸੀਆਂ ਦੇ ਨਾਲ ਡੇਰੇਵਾਲ ਨਗਰ ਦੀ ਸਥਾਪਨਾ ਕੀਤੀ। [5]
ਪ੍ਰਸਿੱਧ ਲੋਕ
[ਸੋਧੋ]- ਨਿਆਜ਼ ਅਹਿਮਦ ਅਖ਼ਤਰ (ਪਾਕਿਸਤਾਨੀ ਅਕਾਦਮਿਕ)
- ਫਾਰੂਕ ਲੇਗ਼ਾਰੀ (ਪਾਕਿਸਤਾਨ ਦਾ ਸਾਬਕਾ ਰਾਸ਼ਟਰਪਤੀ)
- ਮੋਹਸਿਨ ਨਕਵੀ (ਕਵੀ)
- ਪ੍ਰਭੂ ਚਾਵਲਾ (ਪੱਤਰਕਾਰ)
- ਆਸਿਫ਼ ਸਈਦ ਖੋਸਾ (ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ)
- ਨਾਸਿਰ ਖੋਸਾ (ਮੁੱਖ ਸਕੱਤਰ ਪੰਜਾਬ)
- ਲਤੀਫ ਖੋਸਾ (ਸਾਬਕਾ ਗਵਰਨਰ ਪੰਜਾਬ)
- ਅਮਜਦ ਫਾਰੂਕ ਖ਼ਾਨ (ਐਮਐਨਏ)
- ਜ਼ੁਲਫਿਕਾਰ ਅਲੀ ਖੋਸਾ (ਸਾਬਕਾ ਗਵਰਨਰ ਪੰਜਾਬ)
- ਸਰਦਾਰ ਦੋਸਤ ਮੁਹੰਮਦ ਖੋਸਾ (ਸਾਬਕਾ ਮੁੱਖ ਮੰਤਰੀ ਪੰਜਾਬ)
- ਤੌਕੀਰ ਨਾਸਿਰ (ਅਦਾਕਾਰ)
- ਹਾਫਿਜ਼ ਅਬਦੁਲ ਕਰੀਮ ( ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦਾ ਮੈਂਬਰ - ਐਮਐਨਏ)
- ਸਰਦਾਰ ਅਵੈਸ ਅਹਿਮਦ ਲੇਗ਼ਾਰੀ (ਐਮਪੀਏ, ਸਾਬਕਾ ਐਮਐਨਏ)
- ਸਰਦਾਰ ਉਸਮਾਨ ਬੁਜ਼ਦਾਰ (ਪੰਜਾਬ ਦੇ ਮੁੱਖ ਮੰਤਰੀ)
- ਜ਼ਰਤਾਜ ਗੁਲ (ਐਮਐਨਏ) ਜਲਵਾਯੂ ਪਰਿਵਰਤਨ ਲਈ ਸੰਘੀ ਮੰਤਰੀ
- ਜਮਾਲ ਲੇਗ਼ਾਰੀ (ਸਾਬਕਾ ਐਮਪੀਏ ਪੰਜਾਬ ਵਿਧਾਨ ਸਭਾ)
ਹਵਾਲੇ
[ਸੋਧੋ]- ↑ "Pakistan City & Town Population List". Tageo.com website. Retrieved 29 September 2017.
- ↑ Durrani, Ashiq Muhammad Khān (1991). History of Multan: From the Early Period to 1849 A.D. (in ਅੰਗਰੇਜ਼ੀ). Vanguard. ISBN 978-969-402-045-7.
- ↑ Dasti, Humaira Faiz (1998). Multan, a Province of the Mughal Empire, 1525-1751 (in ਅੰਗਰੇਜ਼ੀ). Royal Book. ISBN 978-969-407-226-5.
- ↑ =The Panjab Chiefs |Published= 1890
- ↑ "Colonies, posh and model in name only!". NCR Tribune. Retrieved 16 December 2007.