ਖਗੋਲੀ ਇਕਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਖਗੋਲੀ ਇਕਾਈ
Astronomical unit.png
ਲਾਲ ਰੇਖਾ ਧਰਤੀ ਅਤੇ ਸੂਰਜ ਦੀ ਔਸਤ ਦੂਰੀ ਨੂੰ ਦਰਸਾਉਂਦੀ ਹੈ ਜੋ 1 ਖਗੋਲੀ ਇਕਾਈ
ਇਕਾਈ ਵਾਰੇ ਜਾਣਕਾਰੀ
ਇਕਾਈ ਢਾਂਚਾਯੂਨਿਟ ਦਾ ਖਗੋਲੀ ਸਿਸਟਮ
ਕਿਹਦੀ ਇਕਾਈਲੰਬਾਈ
ਦਰਸਾੳੁਣ ਦਾ ਨਿਸ਼ਾਨau, AU or ua 
ਇਕਾਈ ਬਦਲੀ
੧ au, AU or ua ......ਵਿੱਚ ... ਦੇ ਬਰਾਬਰ ਹੈ
   ਮੀਟਰਿਕ ਸਿਸਟਮ (ਕੌਮਾਂਤਰੀ ਇਕਾਈ ਢਾਂਚਾ) units   1.4960×1011 m
   ਇਮਪੀਰੀਅਲ ਇਕਾਈ & ਅਮਰੀਕੀ ਇਕਾਈ ਇਕਾਈ   9.2956×107 mi
   ਖਗੋਲੀ ਇਕਾਈ   4.8481×10−6 pc
1.5813×10−5 ly

ਖਗੋਲੀ ਇਕਾਈ (ਸੂਤਰ au, AU ਜਾਂ ua) ਸੂਰਜ ਤੋਂ ਧਰਤੀ ਦੀ ਔਸਤ ਦੂਰੀ[1] ਹੈ ਕਿਉਂਕੇ ਧਰਤੀ ਦੀ ਸੂਰਜ ਤੋਂ ਦੂਰੀ ਵੱਖ ਵੱਖ ਹੈ ਇਹ ਵੱਧ ਤੋਂ ਵੱਧ ਦੂਰੀ ਅਤੇ ਘੱਟ ਤੋਂ ਘੱਟ ਦੂਰੀ ਦਾ ਔਸਤ 149597870700 ਮੀਟਰ ਜਾਂ (ਲਗਭਗ 150 ਮਿਲੀਅਨ ਕਿਮੀ ਜਾਂ 93 ਮਿਲੀਅਨ ਮੀਲ) ਇਹ ਅਕਾਸੀ ਦੂਰੀਆਂ ਦੀ ਮੁੱਢਲੀ ਇਕਾਈ ਹੈ।

1 ਖਗੋਲੀ ਇਕਾਈ = 1,49,59,78,70,700 ਮੀਟਰ
92.955807 ਮਿਲੀਅਨ ਮੀਲ
4.8481368 ਪਾਰਸੇਕ ਦਾ ਦਸਲੱਖ ਵਾਂ ਭਾਗ
15.812507 ਪ੍ਰਕਾਸ਼-ਸਾਲ ਦਾ ਦਸ ਲੱਖਵਾਂ ਭਾਗ

ਦੂਰੀਆਂ[ਸੋਧੋ]

ਬਹੁਤ ਵੱਡੀਆਂ ਦੂਰੀਆਂ ਜਿਵੇਂ ਧਰਤੀ ਤੋਂ ਸੂਰਜ ਜਾਂ ਹੋਰ ਤਾਰਿਆਂ ਤੱਕ ਦੀ ਦੂਰੀ ਮਾਪਣ ਲਈ ਪ੍ਰਕਾਸ਼ ਦੀ ਸਹਾਇਤਾ ਲਈ ਜਾਂਦੀ ਹੈ। ਪ੍ਰਕਾਸ਼ ਹਵਾ ਵਿੱਚ ਜਾਂ ਖਲਾਅ ਵਿੱਚ ਚਾਲ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਹੁੰਦੀ ਹੈ। ਸੂਰਜ ਤੋਂ ਪ੍ਰਕਾਸ਼ ਧਰਤੀ ਤੱਕ ਪੁੱਜਣ ਨੂੰ 500 ਸੈਕਿੰਡ ਲਗਦੇ ਹਨ। ਧਰਤੀ ਤੋਂ ਸੂਰਜ ਦੀ ਦੂਰੀ 500×3 ਲੱਖ=15 ਕਰੋੜ ਕਿਲੋਮੀਟਰ ਹੈ। ਇੱਕ ਦੂਰੀ ਨੂੰ ਇੱਕ ਪੁਲਾੜੀ ਇਕਾਈ ਜਾਂ ਐਸਟਰੋਨੌਮੀਕਲ ਯੂਨਿਟ ਵੀ ਕਹਿੰਦੇ ਹਨ। 1 ਸਾਲ ਵਿੱਚ 365.24×24×60×60=31538073.6 ਸੈਕਿੰਡ ਬਣਦੇ ਹਨ ਅਤੇ ਇਸ ਨੂੰ 3 ਲੱਖ ਨਾਲ ਗੁਣਾ ਕਰਨ 'ਤੇ 9.461×1012 ਕਿਲੋਮੀਟਰ ਬਣਦੇ ਹਨ। ਇਸ ਨੂੰ ਇੱਕ ਪ੍ਰਕਾਸ਼ ਸਾਲ ਵੀ ਕਹਿੰਦੇ ਹਨ। ਤਾਰਿਆਂ ਵਿਚਕਾਰ ਅਤੇ ਗਲੈਕਸੀਆਂ ਵਿੱਚ ਵੱਡੀਆਂ ਦੂਰੀਆਂ ਮਾਪਣ ਲਈ ਪ੍ਰਕਾਸ਼ ਸਾਲ ਦੀ ਵਰਤੋਂ ਕੀਤੀ ਜਾਂਦੀ ਹੈ।

ਹਵਾਲੇ[ਸੋਧੋ]

  1. "Monthly Notices of the Royal Astronomical Society:।nstructions for Authors". Oxford Journals. Retrieved 2015-03-20. "The units of length/distance are Å, nm, µm, mm, cm, m, km, au, light-year, pc.