ਖਾਈ ਸ਼ੇਰਗੜ੍ਹ
ਖਾਈ ਸ਼ੇਰਗੜ੍ਹ ਭਾਰਤ ਦੇ ਹਰਿਆਣਾ ਰਾਜ ਦੇ ਸਿਰਸਾ ਜ਼ਿਲ੍ਹੇ ਵਿੱਚ ਸਥਿਤ ਇੱਕ ਪਿੰਡ ਹੈ। [1] ਇਹ ਜ਼ਿਲ੍ਹੇ ਦੇ ਪੱਛਮੀ ਹਿੱਸੇ ਵਿੱਚ ਸਥਿਤ ਹੈ। ਨੈਸ਼ਨਲ ਹਾਈਵੇਅ ਨੰਬਰ 9 ਤੋਂ 10 ਕਿਲੋਮੀਟਰ ਅਤੇ ਅਤੇ ਜ਼ਿਲ੍ਹਾ ਹੈੱਡਕੁਆਰਟਰ ਸਿਰਸਾ ਤੋਂ 28 ਕਿਲੋਮੀਟਰ ਦੂਰ ਹੈ। 2011 ਦੀ ਮਰਦਮਸ਼ੁਮਾਰੀ ਦੀ ਰਿਪੋਰਟ ਅਨੁਸਾਰ ਖਾਈ ਸ਼ੇਰਗੜ੍ਹ ਦੀ ਕੁੱਲ ਆਬਾਦੀ 2734 ਹੈ ਜਿਸ ਵਿੱਚ 1422 ਮਰਦ ਅਤੇ 1312 ਔਰਤਾਂ ਸ਼ਾਮਲ ਹਨ। ਪਿੰਡ ਦਾ ਲਿੰਗ ਅਨੁਪਾਤ 923 ਹੈ ਜੋ ਕਿ ਰਾਜ ਦੀ ਔਸਤ ਨਾਲੋਂ ਵੱਧ ਹੈ। ਬਾਲ ਲਿੰਗ ਅਨੁਪਾਤ 905 (6 ਸਾਲ ਤੋਂ ਘੱਟ) ਵੀ ਰਾਜ ਦੀ ਔਸਤ ਨਾਲੋਂ ਵੱਧ ਹੈ। ਸਾਖਰਤਾ ਅਨੁਪਾਤ 61.88 ਹੈ ਜੋ ਕਿ ਰਾਜ ਦੀ ਔਸਤ ਦੇ ਮੁਕਾਬਲੇ ਘੱਟ ਹੈ। ਪਿੰਡ ਦੀ ਆਰਥਿਕਤਾ ਖੇਤੀ 'ਤੇ ਆਧਾਰਿਤ ਹੈ। ਪਿੰਡ ਦੀ ਲਗਭਗ 80% ਆਬਾਦੀ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਗਤੀਵਿਧੀਆਂ 'ਤੇ ਨਿਰਭਰ ਹੈ। ਪਿੰਡ ਦਾ ਜਲਵਾਯੂ ਅਰਧ-ਸੁੱਕਾ ਹੈ। ਜ਼ਿਆਦਾਤਰ ਲੋਕ ਜਾਟ ਹਨ ਹਾਲਾਂਕਿ ਅਨੁਸੂਚਿਤ ਅਤੇ ਪਛੜੀਆਂ ਜਾਤੀਆਂ ਵੀ ਪਿੰਡ ਦੀ ਆਬਾਦੀ ਦਾ ਕਾਫ਼ੀ ਹਿੱਸਾ ਹਨ। ਕਰਵਾ, ਘੋਟੀਆ, ਢੇਤਰਵਾਲ, ਕਸ਼ਨੀਆ, ਜਾਖੜ, ਗੋਦਾਰਾ ਪ੍ਰਮੁੱਖ ਜਾਟ ਕਬੀਲੇ ਹਨ। ਭਗਵਾਨ ਸ਼ਿਵ, ਕ੍ਰਿਸ਼ਨ ਅਤੇ ਬਾਲਾ ਜੀ ਦਾ ਮੰਦਰ ਹੈ ਜੋ ਪਿੰਡ ਦੇ ਉੱਤਰੀ ਪਾਸੇ ਸਥਿਤ ਹੈ। ਦੋ ਸਰਕਾਰੀ ਸਕੂਲ ਅਤੇ ਇੱਕ ਪ੍ਰਾਈਵੇਟ ਸਕੂਲ ਪਿੰਡ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਪਿੰਡ ਨੇੜਲੇ ਪਿੰਡਾਂ ਅਤੇ ਸ਼ਹਿਰਾਂ ਨਾਲ ਸੜਕਾਂ ਦੁਆਰਾ ਜੁੜਿਆ ਹੋਇਆ ਹੈ। ਸਿਰਸਾ, ਰਾਣੀਆ, ਕਾਲਾਂਵਾਲੀ ਅਤੇ ਹੋਰ ਨੇੜਲੇ ਪਿੰਡਾਂ ਲਈ ਰੋਜ਼ਾਨਾ ਬੱਸ ਸੇਵਾ ਉਪਲਬਧ ਹੈ। ਨਜ਼ਦੀਕੀ ਰੇਲਵੇ ਸਟੇਸ਼ਨ ਬੜਾਗੁੜਾ, ਕਾਲਾਂਵਾਲੀ, ਸਿਰਸਾ ਅਤੇ ਮੰਡੀ ਡੱਬਵਾਲੀ ਹਨ।