ਮੰਡੀ ਡੱਬਵਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੰਡੀ ਡੱਬਵਾਲੀ
ਸਮਾਂ ਖੇਤਰਯੂਟੀਸੀ5:30

ਮੰਡੀ ਡੱਬਵਾਲੀ, ਭਾਰਤੀ ਰਾਜ ਹਰਿਆਣਾ ਵਿੱਚ ਸਿਰਸਾ ਜ਼ਿਲ੍ਹੇ ਵਿੱਚ ਇਕ ਨਗਰ ਕੌਂਸਲ ਕਸਬਾ ਹੈ। ਇਹ ਹਰਿਆਣਾ ਅਤੇ ਪੰਜਾਬ ਦੀ ਹੱਦ 'ਤੇ ਸਥਿਤ ਹੈ[1] ਮੰਡੀ ਡਾਬਵਾਲੀ ਦਾ ਪਿਨ ਕੋਡ 125104 ਹੈ।[2] ਮੰਡੀ ਡੱਬਵਾਲੀ ਹਰਿਆਣਾ ਰਾਜ ਦੀ ਇੱਕ ਤਹਿਸੀਲ ਹੈ।

ਮੰਡੀ ਡੱਬਵਾਲੀ ਦੇ ਰੇਲਵੇ ਸਟੇਸ਼ਨ ਦੀ ਤਸਵੀਰ
ਮੰਡੀ ਡੱਬਵਾਲੀ ਦੇ ਰੇਲਵੇ ਸਟੇਸ਼ਨ ਦੇ ਅੰਦਰਲੇ ਹਿੱਸੇ ਦੀ ਤਸਵੀਰ

ਆਬਾਦੀ[ਸੋਧੋ]

2001 ਦੀ ਭਾਰਤ ਦੀ ਮਰਦਮਸ਼ੁਮਾਰੀ ਵਿੱਚ, ਮੰਡੀ ਡੱਬਵਾਲੀ ਦੀ ਅਬਾਦੀ 53811 ਸੀ ਜਿਸ ਵਿੱਚ ਮਰਦਾਂ ਦੀ ਆਬਾਦੀ ਦਾ 53% ਅਤੇ ਔਰਤਾਂ ਦੀ ਆਬਾਦੀ 47% ਸੀ।[3]

2011 ਦੀ ਭਾਰਤ ਦੀ ਮਰਦਮਸ਼ੁਮਾਰੀ ਵਿੱਚ, ਮੰਡੀ ਡੱਬਵਾਲੀ ਦੀ ਅਬਾਦੀ 269,929 ਸੀ ਜਿਸ ਵਿੱਚ ਮਰਦਾਂ ਦੀ ਜਨਸੰਖਿਆ 141945 ਅਤੇ ਮਹਿਲਾਵਾਂ 127984 ਸੀ।[4] [5]

ਪ੍ਰਸਿੱਧ ਵਿਅਕਤੀ[ਸੋਧੋ]

ਡੱਬਵਾਲੀ ਅੱਗ ਦੁਰਘਟਨਾ[ਸੋਧੋ]

23 ਦਸੰਬਰ 1995 ਨੂੰ ਡੱਬਵਲੀ ਅੱਗ ਦੁਰਘਟਨਾ ਇਥੇ ਵਾਪਰੀ, ਜਿਸ ਵਿੱਚ ਘੱਟ ਤੋਂ ਘੱਟ 400 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਬੱਚਿਆਂ ਦੀ ਮੌਤ ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਵਿਖੇ ਹੋੋੋੋਈ ਸੀ ਅਤੇ ਹੋਰ 160 ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਅੱਧੇ ਗੰਭੀਰ ਤੌਰ ਤੇ ਮੱਚੇ ਹੋਏ ਸਨ।[6] [7]

ਆਰਥਿਕਤਾ[ਸੋਧੋ]

ਡੱਬਵਾਲੀ ਇਲਾਕੇ ਦੇ ਲੋਕਾਂ ਦਾ ਮੁੁੱਖ ਕਿੱਤਾ ਖੇੇਤੀਬਾੜੀ ਹੈ ।ਸ਼ਹਿਰ ਵਿੱਚ ਖੇਤੀ ਆਧਾਰਿਤ ਕਾਰੋਬਾਰ ਹੈ। 2000 ਦੇ ਦਹਾਕੇ ਦੇ ਆਰੰਭ ਤੋਂ ਇਹ ਸ਼ਹਿਰ ਨਿਰਮਾਣ ਅਤੇ ਸੋਧੀਆਂ ਖੁੱਲ੍ਹੀਆਂ ਜੀਪਾਂ ਬਣਾਉਣ ਲਈ ਵੱਡਾ ਕੇਂਦਰ ਰਿਹਾ ਹੈ।[8]

ਪਹੁੰਚ ਮਾਰਗ[ਸੋਧੋ]

ਰਾਸ਼ਟਰੀ ਹਾਈਵੇਅ ਨੰ. 9 ਇਸ ਸ਼ਹਿਰ ਦੇ ਕੇਂਦਰ ਵਿਚੋਂ ਲੰਘਦਾ ਹੈ। ਬਠਿੰਡਾ ਤੋਂ ਹਨੂਮਾਨਗੜ੍ਹ ਤੱਕ ਰੇਲਵੇ ਲਾਈਨ ਮੰਡੀ ਡਬਵਾਲੀ ਵਿੱਚੋਂ ਦੀ ਹੋ ਕੇ ਜਾਂਦੀ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Mandi Dabwali, Haryana, India Map Lat Long Coordinates". www.latlong.net.
  2. "MANDI DABWALI Pin Code, Search MANDI DABWALI SIRSA PinCode". www.citypincode.in. Archived from the original on 2019-07-06. Retrieved 2019-07-06. {{cite web}}: Unknown parameter |dead-url= ignored (|url-status= suggested) (help)
  3. "Alphabetical List of Towns and their Population: Haryana" (PDF). Census of India. 2001. Retrieved 2014-06-27.
  4. "Alphabetical List of Towns and their Population: Haryana". Census of India. Retrieved 2016-02-06.
  5. census, India. "Official census of India". census info 2011. Archived from the original on 24 ਜਨਵਰੀ 2016. Retrieved 6 February 2016. {{cite web}}: Unknown parameter |dead-url= ignored (|url-status= suggested) (help)
  6. About 400 killed in fire in India. CNN. Retrieved 6 March 2012.
  7. "Mandi Dabwali fire: DAV Public School to pay compensation". 23 January 2013. Retrieved 2014-06-27.
  8. "Canadian Boyz from Mandi Dabwali". Indian Express. Retrieved 2014-06-27.