ਖਾਜਾਗੁਡਾ ਝੀਲ
ਖਾਜਾਗੁਡਾ ਝੀਲ | |
---|---|
ਭਾਗੀਰਾਧੰਮਾ ਤਲਾਅ ਨਾਨਕਰੰਗੁਡਾ ਝੀਲ | |
ਸਥਿਤੀ | ਮਕਤਕਉਸਰਾਲੀ, ਹੈਦਰਾਬਾਦ |
ਗੁਣਕ | 17°24′53″N 78°21′27″E / 17.4148017°N 78.3573688°E |
Type | ਕੁਦਰਤੀ ਝੀਲ |
ਖਜਾਗੁਡਾ ਝੀਲ, ਜਿਸ ਨੂੰ ਭਾਗੀਰਥੰਮਾ ਚੇਰੂਵੂ ਵੀ ਕਿਹਾ ਜਾਂਦਾ ਹੈ [1] ਭਾਰਤ ਦੇ ਤੇਲੰਗਾਨਾ ਰਾਜ ਵਿੱਚ ਰੰਗਾ ਰੈੱਡੀ ਜ਼ਿਲ੍ਹੇ ਵਿੱਚ ਇੱਕ ਝੀਲ ਹੈ ਅਤੇ ਹੈਦਰਾਬਾਦ ਸ਼ਹਿਰ ਦੇ ਪੱਛਮੀ ਕਿਨਾਰੇ ਉੱਤੇ, ਮਨੀਕੌਂਡਾ ਦੇ ਉਪਨਗਰ ਵਿੱਚ, ਮਕਥਾਕੌਸਰਾਲੀ, ਖਾਜਾਗੁਡਾ ਖੇਤਰ ਦੇ ਮੱਧ ਵਿੱਚ ਹੈ। ਇਹ SAS iTower ਦੇ ਨੇੜੇ ਹੈ, ਇੱਕ ਬਹੁਤ ਉੱਚੀ-ਉੱਚੀ ਵਪਾਰਕ ਕੰਪਲੈਕਸ, ਜੋ ਖਾਜਾਗੁਡਾ - ਨਾਨਕਰਾਮਗੁਡਾ ਰੋਡ ਤੇ ਹੈ। ਇਹ ਝੀਲ ਉਥੇ ਦੇ ਲੋਕਾਂ ਲਈ ਇੱਕ ਮੁੱਖ ਆਕਰਸ਼ਣ ਹੈ ਅਤੇ ਇਸ ਥਾਂ ਦਾ ਇਤਿਹਾਸ ਬਹੁਤ ਰੋਚਕ ਹੈ।
ਇਤਿਹਾਸ
[ਸੋਧੋ]ਖਾਜਾਗੁਡਾ ਝੀਲ 1897 ਵਿੱਚ 6ਵੇਂ ਨਿਜ਼ਾਮ ਨਵਾਬ ਮਹਿਬੂਬ ਅਲੀ ਖਾਨ ਦੇ ਸ਼ਾਸਨਕਾਲ ਦੇ ਵੇਲੇ ਬਣਾਈ ਗਈ ਸੀ। ਇਹ ਝੀਲ 618 ਏਕੜ ਵਿੱਚ ਫੈਲੀ ਹੋਈ ਸੀ। ਇਹ ਝੀਲ ਕਾਮਰੇਡੀ, ਸਰਮਪੱਲੀ ਅਤੇ ਨਰਸਮਪੱਲੀ ਖੇਤਰਾਂ ਵਿੱਚ 900 ਏਕੜ ਦੇ ਖੇਤਰ ਨੂੰ ਪਾਣੀ ਸਪਲਾਈ ਕਰਿਆ ਕਰਦੀ ਸੀ।
ਸੈਰ ਸਪਾਟਾ
[ਸੋਧੋ]ਝੀਲ ਦੇ ਦੱਖਣ ਵੱਲ ਪੈਂਦੀਆਂ ਖਾਜਾਗੁਡਾ ਦੀਆਂ ਪਹਾੜੀਆਂ ਹਨ। ਇਸ ਖੇਤਰ ਨੂੰ ਫਖਰੂਦੀਨ ਗੁੱਟਾ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ, ਇਹ ਥਾਂ ਕਈ ਗਤੀਵਿਧੀਆਂ ਲਈ ਇੱਕ ਪ੍ਰਸਿੱਧ ਸਥਾਨ ਹੈ, ਜਿਵੇਂ ਕਿ ਹਾਈਕਿੰਗ ਅਤੇ ਬੋਲਡਰਿੰਗ। [2] [3] ਫਖਰੂਦੀਨ ਗੁੱਟਾ ਗ੍ਰੇਨਾਈਟ ਚੱਟਾਨ ਦੀਆਂ ਬਣਤਰਾਂ (ਖਾਜਾਗੁਡਾ ਪਹਾੜੀਆਂ ਵਜੋਂ ਮਸ਼ਹੂਰ) 2.5 ਬਿਲੀਅਨ ਸਾਲ ਪੁਰਾਣੀਆਂ ਹਨ। [4] [5] [6] [7] ਖਾਜਾਗੁਡਾ ਰੌਕ ਫਾਰਮੇਸ਼ਨ, ਜੋ ਕਿ ਪੂਰਵ-ਇਤਿਹਾਸਕ ਵਿਰਾਸਤੀ ਸਥਾਨ ਹੈ, 180 ਏਕੜ ਦੇ ਵਿੱਚ ਫੈਲਿਆ ਹੋਇਆ ਹੈ [8] [9] [10] ਸੰਤ ਹਜ਼ਰਤ ਬਾਬਾ ਫਖਰੂਦੀਨ ਔਲੀਆ ਦੀ ਕਬਰ - ਅਲਾਉ-ਉਦ-ਦੀਨ ਬਾਹਮਣ ਸ਼ਾਹ ( ਬਾਹਮਣੀ ਰਾਜ ਦੇ ਬਾਨੀ) ਦੇ ਅਧਿਆਤਮਿਕ ਸਲਾਹਕਾਰ, ਜਿਸ ਨੂੰ 1353 ਈਸਵੀ ਵਿੱਚ ਇੱਥੇ ਦਫ਼ਨਾਇਆ ਗਿਆ ਸੀ। ਇੱਕ 800 ਸਾਲ ਤੋਂ ਵੱਧ ਪੁਰਾਣਾ ਅੰਨਾਥਾ ਪਦਮਨਾਭ ਸਵਾਮੀ ਮੰਦਿਰ ਅਤੇ ਇੱਕ ਗੁਫਾ ਜਿੱਥੇ ਸਤਿਕਾਰਯੋਗ ਸੰਤ, ਮੇਹਰ ਬਾਬਾ ਨੇ ਸਿਮਰਨ ਕੀਤਾ ਸੀ, ਖਾਜਾਗੁਡਾ ਦੀਆਂ ਇਨ੍ਹਾਂ ਪਹਾੜੀਆਂ (ਫਖਰੂਦੀਨ ਗੁੱਟਾ) ਉੱਤੇ ਸਥਿਤ ਹਨ। [11] [12] [13]
ਇਹ ਵੀ ਵੇਖੋ
[ਸੋਧੋ]- ਮਨੀਕੌਂਡਾ
- ਸੋਸਾਇਟੀ ਟੂ ਸੇਵ ਰੌਕਸ
- ਮਾਨਿਕੋਂਡਾ ਚੇਰੂਵੂ (ਯੇਲਮਾ ਚੇਰੂਵੂ)
ਹਵਾਲੇ
[ਸੋਧੋ]- ↑ "Nanakramguda lake reels under threat of destruction".
- ↑ Mohammed Hasib: Khajaguda Hills – relishing SUNSET at the summit, In: Adventures in Hyderabad, Travel Stories, AtomicCircle.com, 8 October 2018, (Link).
- ↑ hyderabadclimbers.com - Khajaguda Routes, (Link)
- ↑ "A city as multifaceted as a diamond".
- ↑ "HMDA finally wakes up to Khajaguda destruction".
- ↑ "Telangana government urged to save Fakhruddin Gutta heritage rocks".
- ↑ "Yet another blow to Hyderabad's rock heritage".
- ↑ "Telangana's Khajaguda Rock Formation is as old as the Earth's crust!".
- ↑ "Prehistoric connect makes Khajaguda unique".
- ↑ "A year of challenges for built heritage in Telangana".
- ↑ "250 Hyderabadis lace up and run to...Save Fakhruddin Gutta".
- ↑ "Telangana: Khajaguda's heritage rocks turning to dust".
- ↑ "Hyderabad's geological heritage turning to dust".