ਖੂਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਧਰਤੀ ਵਿਚੋਂ ਪਾਣੀ ਕੱਢਣ ਲਈ ਡੂੰਘੇ ਪੱਟੇ ਘੱਟ ਚੌੜਾਈ ਵਾਲੇ ਟੋਏ ਨੂੰ ਖੂਹੀ ਕਹਿੰਦੇ ਹਨ। ਖੂਹੀ, ਖੂਹ ਦਾ ਹੀ ਛੋਟਾ ਰੂਪ ਹੁੰਦੀ ਹੈ। ਖੂਹੀ ਵਿਚੋਂ ਪੀਣ ਲਈ, ਨ੍ਹਾਉਣ ਲਈ ਪਾਣੀ ਡੋਲ ਨਾਲ/ਬਾਲਟੀ ਨਾਲ/ਬੋਕੇ ਨਾਲ ਕੱਢਿਆ ਜਾਂਦਾ ਸੀ। ਘੜਿਆਂ ਵਿਚ ਭਰਿਆ ਜਾਂਦਾਸੀ। ਪਾਣੀ ਭਰਨ ਦਾ ਕੰਮ ਝਿਉਰ ਜਾਤੀ ਵਾਲੇ ਵੀ ਕਰਦੇ ਸਨ। ਜਨਾਨੀਆਂ ਆਪਣੇ ਘਰ ਲਈ ਪਾਣੀ ਆਪ ਵੀ ਭਰ ਲੈਂਦੀਆਂ ਸਨ। ਖੂਹੀ ਦੀ ਉਸਾਰੀ ਤੋਂ ਲਹਾਈ ਇੰਨ-ਬਿੰਨ ਖੂਹ ਦੀ ਤਰ੍ਹਾਂ ਹੀ ਕੀਤੀ ਜਾਂਦੀ ਸੀ। (ਵੇਖੋ ਖੂਹ) ਫਰਕ ਸਿਰਫ ਇਹ ਹੁੰਦਾ ਸੀ ਕਿ ਜਿਥੇ ਖੂਹ ਦੇ ਮਹਿਲ ਦੇ ਹੇਠੋਂ ਕਹੇ ਨਾਲ ਕੱਢੀ ਮਿੱਟੀ ਨੂੰ ਖੂਹ ਵਿਚੋਂ ਬਲਦਾਂ ਦੀ ਜੋੜੀ ਨਾਲ ਬਾਹਰ ਕੱਢਿਆ ਜਾਂਦਾ ਸੀ, ਉਥੇ ਖੂਹੀ ਵਿਚੋਂ ਕਹੇ ਨਾਲ ਕੱਢੀ ਹੋਈ ਮਿੱਟੀ ਨੂੰ ਬੰਦੇ ਭੌਣੀ ਰਾਹੀਂ ਆਪ ਬਾਹਰ ਖਿੱਚ ਕੇ ਕੱਢਦੇ ਸਨ।[1]

ਖੂਹੀ ਵਿਚੋਂ ਪਾਣੀ ਕੱਢਣ ਲਈ ਭੌਣੀ ਦੀ ਵਰਤੋਂ ਕੀਤੀ ਜਾਂਦੀ ਸੀ। ਚਰਖੜੀ ਵੀ ਵਰਤੀ ਜਾਂਦੀ ਸੀ। ਚਰਖੜੀ ਉਪਰ ਰੱਸਾ ਲਪੇਟਿਆ ਹੁੰਦਾ ਸੀ। ਰੱਸੇ ਦੇ ਇਕ ਸਿਰੇ ਨੂੰ ਡੋਲ ਜਾਂ ਬਾਲਟੀ ਬੰਨ੍ਹੀ ਹੁੰਦੀ ਸੀ। ਚਰਖੜੀ ਦੀਆਂ ਹੱਥੀਆਂ ਨੂੰ ਆਪਣੇ ਵੱਲ ਖਿੱਚ ਕੇ ਪਾਣੀ ਦੀ ਭਰੀ ਹੋਈ ਡੋਲ/ਬਾਲਟੀ ਉਪਰ ਆ ਜਾਂਦੀ ਸੀ। ਬਾਲਟੀ ਨੂੰ ਹੱਥ ਨਾਲ ਫੜ ਕੇ ਪਾਣੀ ਨੂੰ ਘੜੇ ਵਿਚ ਪਾ ਦਿੱਤਾ ਜਾਂਦਾ ਸੀ। ਚਰਖੜੀ ਨੂੰ ਉਲਟੇ ਪਾਸੇ ਫੇਰਨ ਨਾਲ ਖਾਲੀ ਬਾਲਟੀ ਖੂਹੀ ਵਿਚ ਚਲੀ ਜਾਂਦੀ ਸੀ ਇਸ ਵਿਧੀ ਦੀ ਵਰਤੋਂ ਨਾਲ ਖੂਹੀ ਵਿਚੋਂ ਪਾਣੀ ਭਰਿਆ ਜਾਂਦਾ ਸੀ।[2]

ਹੁਣ ਸ਼ਾਇਦ ਦਰਿਆਵਾਂ ਦੇ ਕੰਢੇ ਵਸੇ ਪਿੰਡਾਂ ਵਿਚ ਖੂਹੀਆਂ ਹੋਣ ?

ਹਵਾਲੇ[ਸੋਧੋ]

  1. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)
  2. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)