ਖੋਸਤ (ਸ਼ਹਿਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਖੋਸਤ
خوست
ਸ਼ਹਿਰ
ਖੋਸਤ ਦੀ ਝਲਕ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਅਫਗਾਨਿਸਤਾਨ" does not exist.ਅਫ਼ਗਾਨਿਸਤਾਨ ਵਿੱਚ ਸਥਿਤੀ

33°19′59″N 69°55′01″E / 33.33306°N 69.91694°E / 33.33306; 69.91694ਗੁਣਕ: 33°19′59″N 69°55′01″E / 33.33306°N 69.91694°E / 33.33306; 69.91694
ਦੇਸ਼ Afghanistan
ਸੂਬਾਖੋਸਤ ਸੂਬਾ
ਜਿਲ੍ਹਾਖੋਸਤ
ਉਚਾਈ1,225 m (4,019 ft)
ਅਬਾਦੀ (2006)[2]
 • ਸ਼ਹਿਰ160,214
 • ਸ਼ਹਿਰੀ106,083 [1]
ਟਾਈਮ ਜ਼ੋਨਅਫ਼ਗਾਨਿਸਤਾਨ ਮਿਆਰੀ ਸਮਾਂ (UTC+4:30)

ਖੋਸਤ ਜਾਂ ਖਾਅਸਤ (ਪਸ਼ਤੋ/ਫ਼ਾਰਸੀ: خوست) ਪੂਰਬੀ ਅਫ਼ਗਾਨਿਸਤਾਨ ਦਾ ਇੱਕ ਸ਼ਹਿਰ ਹੈ। ਇਹ ਇੱਕ ਪਹਾੜੀ ਖੇਤਰ ਦਾ ਸ਼ਹਿਰ ਹੈ ਜੋ ਕਿ ਪਾਕਿਸਤਾਨ ਦੀ ਸਰਹੱਦ ਦੇ ਬਿਲਕੁਲ ਨੇੜੇ ਹੈ। ਇਸ ਸ਼ਹਿਰ ਦੀ ਆਬਾਦੀ 160,000 ਹੈ, ਜਦਕਿ ਖੋਸਤ ਸੂਬੇ ਦੀ ਆਬਾਦੀ ਦਸ ਲੱਖ ਦੇ ਲਗਭਗ ਹੈ। ਖੋਸਤ ਵਿੱਚ ਤਰ੍ਹਾ-ਤਰ੍ਹਾਂ ਦੇ ਕਬੀਲੇ ਮੌਜੂਦ ਹਨ। ਇਨ੍ਹਾ ਵਿੱਚ ਮੁੱਖ ਹਨ ਜਿਵੇਂ ਜ਼ਦਰਾਨ, ਮੰਗਲ, ਜ਼ਾਜ਼ੀ, ਤਾਨੀ, ਗੁਰਬਾਜ਼, ਮੁਕਬਾਲ ਅਤੇ ਸਾਬਰੀ। 2015 ਅਨੁਸਾਰ ਇਸ ਸ਼ਹਿਰ ਦੀ ਆਬਾਦੀ 106,083 ਸੀ।[3]ਇਸ ਦੇ 6 ਜਿਲ੍ਹੇ ਹਨ ਅਤੇ ਕੁੱਲ ਭੂਮੀ ਖੇਤਰ 7,139 ਹੈਕਟੇਅਰ ਹੈ।[4]ਇਸ ਸ਼ਹਿਰ ਵਿੱਚ ਕੁੱਲ 11,787 ਆਵਾਸ ਹਨ।[5]

ਖੋਸਤ ਯੂਨੀਵਰਸਿਟੀ ਇੱਥੋਂ ਦੀ ਮੁੱਖ ਯੂਨੀਵਰਸਿਟੀ ਹੈ ਅਤੇ ਇਸ ਸ਼ਹਿਰ ਦੀ ਮੁੱਖ ਮਸਜਿਦ ਵੀ 'ਖੋਸਤ ਮਸਜਿਦ' ਹੈ, ਜੋ ਇਸ ਇਲਾਕੇ ਵਿੱਚ ਬਹੁਤ ਮਸ਼ਹੂਰ ਹੈ ਅਤੇ ਇਸ ਸ਼ਹਿਰ ਦੀ ਸਭ ਤੋਂ ਵੱਡੀ ਮਸਜਿਦ ਹੈ।।

ਸ਼ਹਿਰ ਦਾ ਇੱਕ ਵਪਾਰ ਕੇਂਦਰ ਜੋ ਕਿ 2007 ਵਿੱਚ ਉਸਾਰੀ ਹੇਠ ਹੈ


ਭੂਗੋਲ[ਸੋਧੋ]

ਖੋਸਤ, ਕਾਬੁਲ ਦੇ ਦੱਖਣ ਵਿੱਚ ਕਰੀਬ 150 ਕਿਲੋਮੀਟਰ ਦੀ ਦੂਰੀ ਤੇ ਵਸਿਆ ਸ਼ਹਿਰ ਹੈ ਅਤੇ ਗਾਰਦੇਜ਼ ਤੋਂ ਇਹ ਦੱਖਣ-ਪੂਰਬ ਵਿੱਚ 100 ਕਿਲੋਮੀਟਰ ਦੂਰ ਹੈ।

ਜਿਲ੍ਹੇ[ਸੋਧੋ]

'ਮਾਤੂਨ' ਖੋਸਤ ਸੂਬੇ ਦੀ ਰਾਜਧਾਨੀ ਹੈ। ਖੋਸਤ ਦੇ 12 ਜਿਲ੍ਹੇ ਹਨ, ਜੋ ਹੇਠ ਲਿਖੇ ਹਨ: [6]

 1. ਸਪੈਰਾ
 2. ਦਵਾ ਮੋਂਦਾ (ਸ਼ਾਮਾਲ)
 3. ਨਾਦੇਰਸ਼ਾਹ ਕੂਟ
 4. ਇਸਮੇਲ ਖੈਲ ਵਾ ਮੰਦੋਜੀ
 5. ਮੂਸਾ ਖੈਲ
 6. ਕਲੰਦਰ
 7. ਤਾਨੀ
 8. ਗੁਰਬਾਜ਼
 9. ਬਾਕ
 10. ਜ਼ਾਜ਼ੀ ਮੈਦਾਨ
 11. ਸਾਬਾਕੀ (ਯਾਕੂਬੀ)
 12. ਅਲੀ ਸ਼ਿਰ

ਜਲਵਾਯੂ[ਸੋਧੋ]

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਉੱਚ ਰਿਕਾਰਡ ਤਾਪਮਾਨ °C (°F) 22.1
(71.8)
26.9
(80.4)
32.3
(90.1)
37.0
(98.6)
40.2
(104.4)
46.4
(115.5)
41.5
(106.7)
37.8
(100)
40.0
(104)
33.2
(91.8)
29.0
(84.2)
22.0
(71.6)
46.4
(115.5)
ਔਸਤਨ ਉੱਚ ਤਾਪਮਾਨ °C (°F) 12.7
(54.9)
13.8
(56.8)
19.1
(66.4)
25.1
(77.2)
30.3
(86.5)
35.4
(95.7)
33.6
(92.5)
32.3
(90.1)
30.5
(86.9)
26.4
(79.5)
20.1
(68.2)
14.8
(58.6)
24.5
(76.1)
ਰੋਜ਼ਾਨਾ ਔਸਤ °C (°F) 4.8
(40.6)
7.0
(44.6)
12.2
(54)
17.5
(63.5)
22.6
(72.7)
28.0
(82.4)
27.4
(81.3)
26.4
(79.5)
23.3
(73.9)
17.9
(64.2)
11.0
(51.8)
6.4
(43.5)
17.0
(62.6)
ਔਸਤਨ ਹੇਠਲਾ ਤਾਪਮਾਨ °C (°F) −0.9
(30.4)
1.1
(34)
5.8
(42.4)
10.4
(50.7)
14.3
(57.7)
19.8
(67.6)
21.3
(70.3)
21.2
(70.2)
16.5
(61.7)
10.3
(50.5)
3.6
(38.5)
0.0
(32)
10.2
(50.4)
ਹੇਠਲਾ ਰਿਕਾਰਡ ਤਾਪਮਾਨ °C (°F) −8.5
(16.7)
−10.4
(13.3)
−3.3
(26.1)
1.0
(33.8)
5.4
(41.7)
9.5
(49.1)
13.3
(55.9)
14.6
(58.3)
7.2
(45)
0.0
(32)
−6
(21)
−5.5
(22.1)
−10.4
(13.3)
ਬਰਸਾਤ mm (ਇੰਚ) 25.9
(1.02)
53.6
(2.11)
61.8
(2.433)
65.2
(2.567)
39.8
(1.567)
21.6
(0.85)
75.9
(2.988)
62.0
(2.441)
30.5
(1.201)
7.7
(0.303)
11.6
(0.457)
20.9
(0.823)
476.5
(18.76)
ਔਸਤ. ਵਰਖਾ ਦਿਨ (≥ 1.0 mm) 4.1 5.8 9.2 9.1 5.7 2.5 7.9 7.0 3.6 2.2 2.2 3.1 62.4
% ਨਮੀ 60 62 62 59 50 46 63 68 62 56 56 59 58.6
ਔਸਤ ਮਹੀਨਾਵਾਰ ਧੁੱਪ ਦੇ ਘੰਟੇ 198.4 183.6 207.7 234.0 291.4 285.0 251.1 248.0 270.0 251.1 243.0 176.7 2,840
Source #1: NOAA (1972-1983) [7]
Source #2: (sunshine and precipitation days)[8]

ਖੇਡਾਂ[ਸੋਧੋ]

ਕ੍ਰਿਕਟ ਇਸ ਸ਼ਹਿਰ ਦੀ ਕਾਫੀ ਮਸ਼ਹੂਰ ਖੇਡ ਹੈ ਜੋ ਕਿ ਪਾਕਿਸਤਾਨ ਤੋਂ ਆਏ ਰਫੂਜ਼ੀ ਲੋਕਾਂ ਦੁਆਰਾ ਇੱਥੇ ਚਲਾਈ ਗਈ ਸੀ। ਅਫ਼ਗਾਨਿਸਤਾਨ ਕ੍ਰਿਕਟ ਟੀਮ ਦਾ ਮਸ਼ਹੂਰ ਖਿਡਾਰੀ ਨੂਰ ਅਲੀ ਖੋਸਤ ਵਿੱਚ ਹੀ ਜਨਮਿਆ ਸੀ। ਨਵਰੋਜ਼ ਮੰਗਲ ਜੋ ਕਿ ਅਫ਼ਗਾਨਿਸਤਾਨ ਕ੍ਰਿਕਟ ਟੀਮ ਦਾ ਕਪਤਾਨ ਹੈ, ਉਹ ਵੀ ਖੋਸਤ ਰਾਜ ਨਾਲ ਸੰਬੰਧ ਰੱਖਦਾ ਹੈ। ਦਾਵਲਤ ਜ਼ਦਰਾਨ ਜੋ ਕਿ ਕ੍ਰਿਕਟ ਟੀਮ ਦਾ ਤੇਜ਼ ਗੇਂਦਬਾਜ਼ ਹੈ ਅਤੇ ਜਿਸਨੇ ਪਾਕਿਸਤਾਨ ਖਿਲਾਫ਼ ਜਰੂਰੀ ਦੋ ਵਿਕਟਾਂ ਲੈ ਕੇ ਚਰਚਾ ਹਾਸਿਲ ਕੀਤੀ ਸੀ, ਉਹ ਵੀ ਖੋਸਤ ਨਾਲ ਸੰਬੰਧਤ ਹੈ। ਕ੍ਰਿਕਟ ਤੋਂ ਇਲਾਵਾ ਵਾਲੀਬਾਲ ਅਤੇ ਫੁੱਟਬਾਲ ਵੀ ਇੱਥੇ ਕਾਫੀ ਖੇਡੀ ਜਾਂਦੀ ਹੈ ਅਤੇ ਬਹੁਤ ਮਸ਼ਹੂਰ ਹੈ।

ਸਟੇਡੀਅਮ[ਸੋਧੋ]

 • 'ਖੋਸਤ ਦਾ ਸ਼ਹਿਰੀ ਸਟੇਡੀਅਮ' ਇਸ ਸ਼ਹਿਰ ਦਾ ਮੁੱਖ ਸਟੇਡੀਅਮ ਹੈ, ਜਿਸ ਵਿੱਚ ਕਈ ਖੇਡਾਂ ਖੇਡੀਆਂ ਜਾਂਦੀਆਂ ਹਨ। ਇਸ ਸਟੇਡੀਅਮ ਦਾ ਉਦਘਾਟਨ 2011 ਵਿੱਚ ਕੀਤਾ ਗਿਆ ਸੀ।[9]

ਇਸ ਸਟੇਡੀਅਮ ਉੱਪਰ ਲਗਭਗ ਇੱਕ ਮਿਲੀਅਨ ਅਮਰੀਕੀ ਡਾਲਰ ਖਰਚ ਕੀਤੇ ਗਏ ਹਨ ਅਤੇ ਇਹ ਸਟੇਡੀਅਮ ਅਫ਼ਗਾਨਿਸਤਾਨ ਰਾਸ਼ਟਰੀ ਓਲੰਪਿਕ ਕਮੇਟੀ ਦੀ ਮਦਦ ਨਾਲ ਤਿੰਨ ਸਾਲਾਂ ਵਿੱਚ ਤਿਆਰ ਕੀਤਾ ਗਿਆ ਸੀ।[10]

ਇਸ ਸਟੇਡੀਅਮ ਵਿੱਚ ਦੌੜ ਪਗਡੰਡੀ, ਵਾਲੀਬਾਲ ਅਤੇ ਬਾਸਕਟਬਾਲ ਕੋਰਟ ਅਤੇ ਕ੍ਰਿਕਟ ਮੈਦਾਨ ਦੀ ਵਿਵਸਥਾ ਹੈ। ਇਹ ਮੈਦਾਨ 7.5 ਏਕੜ ਵਿੱਚ ਬਣਿਆ ਹੋਇਆ ਹੈ ਅਤੇ ਇੱਥੇ 18,000 ਦੇਖਣਹਾਰ ਬੈਠ ਸਕਦੇ ਹਨ।

ਹਵਾਲੇ[ਸੋਧੋ]

 1. "The State of Afghan Cities report2015". 
 2. ""Khost", The National Area-Based Development Program (NABDP), Ministry of Rural Rehabilitation and Development" (PDF). Archived from the original (PDF) on 2009-07-03. Retrieved 2016-11-12. 
 3. "The State of Afghan Cities report2015". 
 4. "The State of Afghan Cities report 2015". 
 5. "The State of Afghan Cities report2015". 
 6. {"Khost province", PROVINCIAL DEVELOPMENT PLAN. ISLAMIC REPUBLIC OF AFGHANISTAN NATIONAL DEVELOPMENT STRATEGY.}
 7. "Khost Climate Normals 1961-1990". National Oceanic and Atmospheric Administration. Retrieved ਦਸੰਬਰ 26, 2012.  Check date values in: |access-date= (help)
 8. "C Khost, Afghanistan". allmetsat. Retrieved 1 ਨਵੰਬਰ 2011.  Check date values in: |access-date= (help)
 9. Pashtunforums.com
 10. "Pajhwok.com". Archived from the original on 2016-10-23. Retrieved 2016-11-12. 

ਬਾਹਰੀ ਕੜੀਆਂ[ਸੋਧੋ]