ਗਰਭਵਤੀ ਰਾਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗਰਭਵਤੀ ਰਾਜਾ ਦੇਵਦੱਤ ਪਟਨਾਇਕ ਦੁਆਰਾ ਲਿਖੀ ਕਿਤਾਬ ਹੈ ਜੋ 2008 ਵਿਚ ਪ੍ਰਕਾਸ਼ਿਤ ਕੀਤੀ। । ਇਹ ਇੱਕ ਬੇਔਲਾਦ ਰਾਜਾ, ਯੁਵਨਸ਼ਵ ਦੀ ਕਹਾਣੀ ਦਾ ਅਨੁਸਰਣ ਕਰਦਾ ਹੈ, ਜੋ ਗਲਤੀ ਨਾਲ ਆਪਣੀਆਂ ਰਾਣੀਆਂ ਨੂੰ ਗਰਭਵਤੀ ਕਰਨ ਲਈ ਜਾਦੂ ਦਾ ਇਕ ਤਰਲ ਪਦਾਰਥ ਪੀ ਲੈਂਦਾ ਹੈ। ਇਹ ਮਹਾਂਭਾਰਤ ਦੇ ਪਿਛੋਕੜ ਵਿੱਚ ਸੈੱਟ ਕੀਤਾ ਗਿਆ ਹੈ ਅਤੇ ਕੁਰੂਕਸ਼ੇਤਰ ਦੇ ਨਾਲ-ਨਾਲ ਰਾਮਾਇਣ ਦੇ ਪਾਤਰਾਂ ਅਤੇ ਘਟਨਾਵਾਂ ਦੇ ਹਵਾਲੇ ਦਿੰਦਾ ਹੈ।

ਸੰਖੇਪ[ਸੋਧੋ]

ਦੇਵਦੱਤ ਪਟਨਾਇਕ ਦੁਆਰਾ ਰਚਿਤ ਮਿਥਿਹਾਸਕ ਨਾਵਲ ਜੋ ਕਿ ਮਹਾਂਭਾਰਤ ਦੇ ਨਾਲ ਵੀ ਸ਼ੰਬੰਧਿਤ ਹੈ, ਵਿਚ Queer Identity ਰੱਖਣ ਵਾਲੇ ਮਰਦਾਂ ਅਤੇ ਔਰਤਾਂ ਦਾ ਵਿਆਖਿਆਨ ਕੀਤਾ ਗਿਆ ਹੈ। ਮੁੱਖ ਰੂਪ ਵਿਚ ਕਹਾਣੀ ਵੱਲਭੀ ਰਾਜ ਦੇ ਰਾਜਾ ਯੂਵਨਾਸ਼ਵ ਦੀ ਕਹਾਣੀ ਹੈ ਜੋ ਤਿੰਨ ਪਤਨੀਆਂ ਹੋਣ ਤੇ ਵੀ ਪਿਤਾ ਨਹੀਂ ਬਣਿਆ। ਯਾਜ ਅਤੇ ਉਪਯਾਜ ਨਾਂ ਦੇ ਰਿਸ਼ੀਆਂ ਦੁਆਰਾ ਰਾਜਾ ਦੀਆਂ ਪਤਨੀਆਂ ਨੂੰ ਗਰਭਵਤੀ ਕਰਨ ਲਈ ਜਾਦੂਮਈ ਤਰਲ ਬਣਾਇਆ ਗਿਆ ਪਰ ਉਹ ਭੁਲ ਕੇ ਰਾਜਾ ਵੱਲੋਂ ਪੀਤਾ ਗਿਆ। ਜਿਸ ਦੇ ਕਾਰਣ ਰਾਜਾ ਗਰਭਵਤੀ ਹੋ ਜਾਂਦਾ ਹੈ। ਉਹ ਆਪਣੇ ਪੁੱਤਰ ਦਾ ਨਾਂ ਮਾਧਾਤਾ ਰੱਖਦਾ ਹੈ। ਉਹ ਆਪਣੇ ਪੁੱਤਰ ਤੋਂ ਆਪਣੇ ਆਪ ਨੂੰ ਪਿਤਾ ਅਖਵਾਉਣ ਦੀ ਥਾਂ ਮਾਂ ਅਖਵਾਉਣਾ ਚਾਹੁੰਦਾ ਹੈ।  ਰਾਜਾ ਦੇ ਮਾਂ ਬਣਨ ਦੀ ਘਟਨਾ ਘਟਨ ਪਿੱਛੇ ਸੁਮੇਧ ਅਤੇ ਸੋਮਵਤ ਨਾਂ ਦੇ ਦੋ ਬ੍ਰਾਮਣ ਲੜਕਿਆਂ ਦਾ ਹੱਥ ਸੀ। ਸੁਮੇਧ ਅਤੇ ਸੋਮਵਤ ਦੋਵੇ ਦੋਸਤ ਸਨ। ਦੋਵੇ ਅਨਾਥ ਸਨ ਜਿਸ ਕਾਰਣ ਉਨ੍ਹਾਂ ਦਾ ਵਿਆਹ ਨਹੀਂ ਸੀ ਹੋ ਰਿਹਾ। ਲੜਕੀ ਦੇ ਪਰਿਵਾਰਾਂ ਦੀ ਮੰਗ ਸੀ ਕਿ ਉਹ ਇਕ ਗਾਂ ਪਾਲਣ ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਦੋਵੇ ਗਰੀਬ ਸਨ। ਉਨ੍ਹਾਂ ਨੂੰ ਪਤਾ ਲੱਗਾ ਕਿ ਰਾਜ ਵਿਚ ਯੁਵਨਾਸ਼ਵ ਦੇ ਮਹਿਲ ਯੱਗ ਚੱਲ ਰਿਹਾ ਹੈ ਜਿਸ ਵਿਚ ਬ੍ਰਹਮਣ ਜੋੜਿਆਂ ਨੂੰ ਗਊ ਦਾਨ ਕੀਤਾ ਜਾ ਰਿਹਾ ਹੈ। ਦੋਵੇ ਮਿੱਤਰ ਵਿਚੋਂ ਸੁਮੇਧ ਪਤੀ ਅਤੇ ਸੋਮਵਤ ਲੜਕੀਆਂ ਦੇ ਕੱਪੜੇ ਪਹਿਨਕੇ ਉਸ ਦੀ ਪਤਨੀ ਬਣ ਗਿਆ ਤਾਂ ਜੋ ਉਹ ਦਾਨ ਵਿਚ ਗਊ ਪ੍ਰਾਪਤ ਕਰ ਸਕਣ। ਪ੍ਰੰਤੂ ਉਹ ਦੋਵੇ ਪਛਾਣੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਜੇਲ੍ਹ ਵਿਚ ਬੰਧ ਕਰ ਦਿੱਤਾ ਜਾਂਦਾ ਹੈ। ਜੇਲ੍ਹ ਵਿਚ ਸੋਮਵਤ ਮਨ ਹੀ ਮਨ ਆਪਣੇ ਆਪ ਨੂੰ ਇਸਤਰੀ ਹੋਣ ਸਬੰਧੀ ਸੋਚਦਾ ਹੈ ਤਦ ਹੀ ਉਸ ਦੇ ਸਾਹਮਣੇ ਯਕਸ਼ ਸਥੁਲਾਕਰਨ ਪ੍ਰਗਟ ਹੁੰਦਾ ਹੈ ਜਿਸ ਨੇ ਸਿਖੰਡੀ ਨੂੰ ਆਪਣਾ ਪੁਰਸ਼ਤਵ ਉਧਾਰ ਦਿੱਤਾ ਹੁੰਦਾ ਹੈ ਤੇ ਖੁਦ ਇਸਤਰੀ ਦੇ ਰੂਪ ਵਿਚ ਰਹਿ ਰਿਹਾ ਹੁੰਦਾ ਹੈ। ੳਹ ਸੋਮਵਤ ਨੂੰ ਆਪਣਾ ਪੁਰਸ਼ਵ ਦੇਣ ਲਈ ਕਹਿੰਦਾ ਅਤੇ ਉਹ ਉਸ ਨੂੰ ਇਸਤਰੀਤਵ ਦੇ ਦੇਵੇਗਾ ਅਤੇ ਉਨ੍ਹਾਂ ਦੀ ਜਾਨ ਬਚ ਜਾਵੇਗੀ। ਸੋਮਵਤ ਜੋ ਆਪਣੇ ਮਿੱਤਰ ਸੁਮੇਧ ਨਾਲ ਬਹੁਤ ਪ੍ਰੇਮ ਕਰਦਾ ਹੈ ਦੀ ਪਤਨੀ ਬਣ ਕੇ ਰਹਿਣ ਲਈ ਤਿਆਰ ਹੋ ਜਾਂਦਾ ਹੈ ਅਤੇ ਯਕਸ਼ ਨੂੰ ਪੁਰਸ਼ਤਵ ਦੇ ਬਦਲੇ ਇਸਤਰੀਤਵ ਦੇ ਦਿੰਦਾ ਹੈ ਅਤੇ ਸੋਮਵਤ ਜੋ ਮਰਦ ਸੀ ਹੁਣ ਸੋਮਵਤੀ ਬਣ ਗਿਆ ਹੈ। ਇਹ ਖ਼ਬਰ ਰਾਜਾ ਤੱਕ ਪਹੁੰਚੀ। ਸੁਮੇਧ ਅਤੇ ਸੋਮਵਤੀ ਨੇ ਇਕ ਦੂਜੇ ਨੂੰ ਪਤੀ-ਪਤਨੀ ਮੰਨ ਲਿਆ। ਪ੍ਰੰਤੂ ਰਾਜਾ ਨੇ ਸੋਮਵਤੀ ਨੂੰ ਇਸਤਰੀ ਹੋਣ ਤੇ ਵੀ ਉਸ ਨੂੰ ਸਵੀਕਾਰ ਨਹੀਂ ਕਰਿਆ ਅਤੇ ਉਨ੍ਹਾਂ ਨੂੰ ਜਿੰਦਾ ਅੱਗ ਵਿਚ ਜਲਾ ਕੇ ਮਾਰਨ ਦੀ ਸਜਾ ਦੇ ਦਿੱਤੀ।

ਸੁਮੇਧ ਅਤੇ ਸੋਮਵਤੀ ਮਰਨ ਉਪਰੰਤ ਰਾਜਾ ਨੂੰ ਆਪਣਾ ਪਿਤਾ ਮੰਨ ਲੈਂਦੇ ਹਨ ਕਿਉਂਕਿ ਉਸ ਕਾਰਣ ਹੀ ਉਹ ਪਤੀ-ਪਤਨੀ ਰੂਪ ਵਿਚ ਆਏ। ਰਾਜਾ ਨੂੰ ਪਿਆਸ ਲੱਗੀ ਸੀ ਤਾਂ ਉਨ੍ਹਾਂ ਵੱਲੋਂ ਹੀ ਜਾਣ-ਬੁਝ ਕੇ ਯਾਜ ਅਤੇ ਉਪਯਾਜ  ਰਿਸ਼ੀਆਂ ਦੁਆਰਾ ਰਾਜਾ ਦੀਆਂ ਪਤਨੀਆਂ ਨੂੰ ਗਰਭਵਤੀ ਕਰਨ ਲਈ ਜਾਦੂਮਈ ਤਰਲ ਬਣਾਇਆ ਗਿਆ ਸੀ ਪੀਣ ਲਈ ਕਿਹਾ ਅਤੇ ਰਾਜਾ ਨੇ ਪਿਆਸ ਬੁਝਾਉਣ ਲਈ ਭੁਲੇਖੇ ਵਿਚ ਹੋ ਪਾਣੀ ਸਮਝ ਕੇ ਪੀ ਲਿਆ ਜਿਸ ਕਾਰਣ ਰਾਜਾ ਗਰਭਵਤੀ ਹੋ ਗਿਆ ਅਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ।ਅਨੁਕੂਲਤਾਵਾਂ[ਸੋਧੋ]

ਇਸ ਕਿਤਾਬ ਨੂੰ ਨਿਰਦੇਸ਼ਕ ਅਤੇ ਸਕ੍ਰਿਪਟ ਲੇਖਕ ਕੌਸ਼ਿਕ ਬੋਸ ਦੁਆਰਾ 2015 ਦੇ ਇੱਕ ਨਾਟਕ, ਫਲੈਸ਼ ਵਿੱਚ ਢਾਲਿਆ ਗਿਆ ਸੀ। ਨਾਟਕ ਲਿੰਗ ਅਤੇ ਮਾਂ ਬਣਨ ਦੇ ਪ੍ਰਸ਼ਨ ਦੇ ਦੁਆਲੇ ਘੁੰਮਦਾ ਹੈ। ਇਸ ਨਾਟਕ ਦਾ ਨਿਰਮਾਣ ਥੀਏਟਰਵਰਮਜ਼ ਪ੍ਰੋਡਕਸ਼ਨਜ਼ ਦੁਆਰਾ ਕੀਤਾ ਗਿਆ ਸੀ।[1]

ਹਵਾਲੇ[ਸੋਧੋ]

  1. Mazumdar, Arunima (2015-01-15). "Pregnant with possibilities". livemint.com/. Retrieved 2017-05-02.