ਸਮੱਗਰੀ 'ਤੇ ਜਾਓ

ਗਲਾਪਾਗੋਸ ਦੀਪ ਸਮੂਹ

ਗੁਣਕ: 0°40′S 90°33′W / 0.667°S 90.550°W / -0.667; -90.550
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਲਾਪਾਗੋਸ ਦੀਪ ਸਮੂਹ
Map
ਭੂਗੋਲ
ਟਿਕਾਣਾਪ੍ਰਸ਼ਾਂਤ ਮਹਾਂਸਾਗਰ
ਗੁਣਕ0°40′S 90°33′W / 0.667°S 90.550°W / -0.667; -90.550
ਪ੍ਰਸ਼ਾਸਨ
ਜਨ-ਅੰਕੜੇ
ਜਨਸੰਖਿਆ26,640
ਹੋਰ ਜਾਣਕਾਰੀ
Time zone
ਅਧਿਕਾਰਤ ਵੈੱਬਸਾਈਟhttp://whc.unesco.org/en/list/1

ਗਲਾਪਾਗੋਸ ਦੀਪ ਸਮੂਹ, (ਆਧਿਕਾਰਿਕ ਨਾਮ: Archipiélago de Colón; ਹੋਰ ਸਪੇਨੀ ਨਾਮ:।slas de Colón ਯਾ।slas Galápagos) ਪ੍ਰਸ਼ਾਂਤ ਮਹਾਂਸਾਗਰ ਵਿੱਚ ਭੂ-ਮੱਧ ਰੇਖਾ ਦੇ ਆਸਪਾਸ ਫੈਲੇ ਜਵਾਲਾਮੁਖੀ ਦੀਪਾਂ ਵਿੱਚੋਂ ਇੱਕ ਦ੍ਵੀਪਸਮੂਹ ਹੈ, ਜੋ ਮਹਾਂਦੀਪ ਏਕੁਆਦੋਰ ਦੇ 972 ਕਿਮੀ ਪੱਛਮ ਵਿੱਚ ਸਥਿਤ ਹੈ। ਇਹ ਇੱਕ ਐਸਾ ਵਿਸ਼ਵ ਵਿਰਾਸਤੀ ਟਿਕਾਣਾ ਹੈ, ਵਿਲੱਖਣ ਵਣ ਜੀਵਨ ਜਿਸਦੀ ਖ਼ਾਸ ਵਿਸ਼ੇਸ਼ਤਾ ਹੈ।ਇਸ ਦੀਪ ਸਮੂਹ ਦੀ ਕੁੱਲ ਵੱਸੋਨ ਕਰੀਬ 25000 ਤੋਂ ਕੁਝ ਵੱਧ ਹੈ।[1] ਗਲਾਪਾਗੋਸ ਦੀਪ ਸਮੂਹ ਏਕੁਆਦੋਰ ਦੇ ਗਲਾਪਾਗੋਸ ਪ੍ਰਾਂਤ ਦੇ ਪ੍ਰਦੇਸ ਦਾ ਨਿਰ੍ਮਾਣ ਕਰਦੇ ਹਨ ਅਤੇ ਨਾਲ ਹੀ ਇਹ ਦੇਸ਼ ਦੀ ਰਾਸ਼ਟਰੀ ਬਾਗਬਾਨੀ ਪ੍ਰਣਾਲੀ ਦਾ ਹਿੱਸਾ ਵੀ ਹਨ। ਇਸ ਦੀਪ ਦੀ ਪ੍ਰਮੁੱਖ ਭਾਸ਼ਾ ਸਪੇਨੀ ਹੈ ਅਤੇ ਇਸਦੀ ਜਨਸੰਖਿਆ 40000 ਦੇ ਆਸਪਾਸ ਹੈ, ਜਿਸ ਵਿੱਚ ਪਿਛਲੇ 50 ਸਾਲਾਂ ਵਿੱਚ 40 ਗੁਣਾ ਵਾਧਾ ਹੋਇਆ ਹੈ।

ਭੂਗੋਲਿਕ ਰੂਪ ਨਾਲ ਇਹ ਦੀਪ ਸਮੂਹ ਨਵੇਂ ਹਨ ਅਤੇ ਇਥੋਂ ਦੀਆਂ ਖੇਤਰੀ ਪਰਜਾਤੀਆਂ ਦੀ ਵੰਨਸਵੰਨਤਾ ਕਰਕੇ ਬੇਹੱਦ ਮਸ਼ਹੂਰ ਹਨ ਜਿਹਨਾਂ ਦਾ ਚਾਰਲਸ ਡਾਰਵਿਨ ਨੇ ਆਪਣੇ ਬੀਗਲ ਖੋਜ ਅਭਿਆਨ ਦੌਰਾਨ ਅਧਿਐਨ ਕੀਤਾ ਸੀ ਜਿਸਦੀ ਖੋਜ ਦੇ ਆਧਾਰ ਤੇ ਪਰਜਾਤੀਆਂ ਦੇ ਕ੍ਰਮ ਵਿਕਾਸ (evolution theory) ਦਾ ਸਿਧਾਂਤ ਹੋਂਦ ਵਿੱਚ ਆਇਆ।

ਨਾਮਕਰਨ

[ਸੋਧੋ]

"ਗਲਾਪਾਗੋਸ " ਪੁਰਾਣੀ ਸਪੇਨੀ ਭਾਸ਼ਾ ਦਾ ਇੱਕ ਸ਼ਬਦ ਹੈ ਜਿਸਦਾ ਅਰਥ ਹੈ "ਕਾਠੀ "। ਗਲਾਪਾਗੋਸ ਦੇ ਕਈ ਦੀਪਾਂ ਵਿੱਚ ਗਲਾਪਾਗੋਸ - ਕੱਛੂ ਪਾਇਆ ਜਾਂਦਾ ਹੈ ਜਿਸਦਾ ਆਕਾਰ ਪੁਰਾਣੀ ਸਪੇਨੀ ਕਾਠੀ ਵਰਗਾ ਹੁੰਦਾ ਹੈ ਅਤੇ ਇਸ ਲਈ ਇਸ ਦੀਪ ਸਮੂਹ ਦਾ ਨਾਮ ਗਲਾਪਾਗੋਸ ਪੈ ਗਿਆ।

ਮੁੱਖ਼ ਦੀਪ

[ਸੋਧੋ]
ਸੰਖਿਆ ਦੀਪ ਦਾ ਅਧਿਕਾਰਤ ਨਾਮ ਹੋਰ ਨਾਮ ਖੇਤਰਫਲ ਕੈਂਟਣ ਜਨਸੰਖਿਆ
1 ਇਸਾਬੇਲਾ ਐਲਬੇਮਾਰਲੇ 4588 ਕਿਮੀ² ਇਸਾਬੇਲਾ 2200
2 ਸ਼ਾਂਤਾਕਰੂਜ ਇੰਡੀਫੇਟੀਕੇਬਲ 986 ਕਿਮੀ² ਸ਼ਾਂਤਾਕਰੂਜ 15000
3 ਫਰਨਾਂਦਿਤਾ ਨਰਬੋਰਾਹ 642 ਕਿਮੀ² ਇਸਾਬੇਲਾ -
4 ਸੈਟਿਆਗੋ/ਸੈਨ ਸਲਵਾਡੋਰ ਜੇਮਸ 585 ਕਿਮੀ² ਸ਼ਾਂਤਾਕਰੂਜ -
5 ਸੈਨ ਕਰਿਸਟੋਬਾਲ चैथम 558 ਕਿਮੀ² ਸੈਨ ਕਰਿਸਟੋਬਾਲ -
6 ਫਲੋਰਾਈਨਾ /ਸ਼ਾਂਤਾ ਮਾਰੀਆ ਚਾਰਲਸ 172 ਕਿਮੀ² ਸੈਨ ਕਰਿਸਟੋਬਾਲ 100
7 ਮਰਸ਼ੇਨਾ ਬਿੰਡਲਾ 130 ਕਿਮੀ² ਸ਼ਾਂਤਾਕਰੂਜ
8 ਇਸਪਨਾਲਾ ਹੁੱਡ 60 ਕਿਮੀ² ਸੈਨ ਕਰਿਸਟੋਬਾਲ -
9 ਪਿੰਟਾ ਆਬਿੰਗਡਨ 59 ਕਿਮੀ² ਸ਼ਾਂਤਾਕਰੂਜ -
10 ਬਾਲਟਰਾ ਦੱਖਣੀ ਸੇਮੋਰ 27 ਕਿਮੀ² ਸ਼ਾਂਤਾਕਰੂਜ -
11 ਸ਼ਾਂਤਾ ਫੇ ਬੈਰਿੰਗਟਨ 24 ਕਿਮੀ² ਸੈਨ ਕਰਿਸਟੋਬਾਲ -
12 ਪਿੰਜੋਨ ਡੰਕਨ 18 ਕਿਮੀ² ਸ਼ਾਂਤਾਕਰੂਜ -
13 ਜੇਨੋਵੇਸਾ ਟਾਵਰ 14 ਕਿਮੀ² ਸੈਨ ਕਰਿਸਟੋਬਾਲ क्रिस्टोबाल -
14 ਰਬੀਦਾ ਜਰਵਿਸ 4.9 ਕਿਮੀ² ਸ਼ਾਂਤਾਕਰੂਜ -

ਛੋਟੇ ਦੀਪ

[ਸੋਧੋ]
ਸੰਖਿਆ ਦੀਪ ਦਾ ਅਧਿਕਾਰਤ ਨਾਮ ਹੋਰ ਨਾਮ ਖੇਤਰਫਲ ਕੈਂਟਣ ਜਨਸੰਖਿਆ
15 ਉੱਤਰੀ ਸੇਅਮੋਰ 1.9 ਕਿਮੀ² ਸ਼ਾਂਤਾਕਰੂਜ -
16 ਟਾਟੁਰਗਾ ਬ੍ਰੈਟਲ 1.3 ਕਿਮੀ² ਇਸਾਬੇਲਾ -
17 ਵੁਲਫ ਵੇਨਮੈਨ 1.3 ਕਿਮੀ² ਇਸਾਬੇਲਾ -
18 ਬਾਰਟੋਲੋਮ ਬਾਰਥੋਲੋਮਿਊ 1.2 ਕਿਮੀ² ਸ਼ਾਂਤਾਕਰੂਜ -
19 ਡਾਰਵਿਨ ਕੁਲਪੈਪਰ 1.1 ਕਿਮੀ² ਇਸਾਬੇਲਾ -
20 ਡੈਫਨੇ ਦੀਪ 0.34 ਕਿਮੀ² ਸ਼ਾਂਤਾਕਰੂਜ -
21 ਦੱਖਣੀ ਪਲਾਜ਼ਾ - 0.13 ਕਿਮੀ² - -
22 ਰਾਕਾ ਰੇਡੋਂਡਾ - 0.03 ਕਿਮੀ² - -

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).