ਗਲ-ਘੋਟੂ
ਗਲ-ਘੋਟੂ ਇੱਕ ਭਿਆਨਕ ਜਾਨਲੇਵਾ ਛੂਤ ਦਾ ਰੋਗ ਹੈ, ਜਿਹੜਾ ਪਾਸਚੂਰੇਲਾ ਮਲਟੋਸੀਜਾ ਨਾਂਅ ਦੇ ਕੀਟਾਣੂ ਕਰਕੇ ਹੁੰਦਾ ਏ। ਇਹ ਬਿਮਾਰੀ ਭਾਵੇਂ ਕਿ ਕਿਹੇ ਵੀ ਮੌਸਮ ਵਿੱਚ ਹੋ ਸਕਦੀ ਹੈ ਪਰ ਜ਼ਿਆਦਾ ਕਰਕੇ ਹੁਨਾਲ ਤੇ ਮੀਂਹਾਂ ਦੇ ਮੌਸਮ ਵਿੱਚ ਹੁੰਦੀ ਹੈ। ਗਾਈਂਆਂ ਦੇ ਮੁਕਾਬਲੇ ਮਹੀਆਂ ਵਿੱਚ ਵਧੇਰੇ ਹੁੰਦੀ ਹੈ ਅਤੇ ਊਠਾਂ, ਭੇਡਾਂ, ਬੱਕਰੀਆਂ, ਸੂਰਾਂ ਅਤੇ ਘੋੜਿਆਂ ਵਿੱਚ ਵੀ ਹੋ ਸਕਦੀ ਹੈ। ਜੇ ਇਲਾਜ ਛੇਤੀ ਨਾ ਕੀਤਾ ਜਾਵੇ ਤਾਂ ਪਸ਼ੂ ਦੀ ਮੌਤ ਹੋ ਜਾਂਦੀ, ਅਚਨਚੇਤ ਮੌਤ ਇਸ ਦੀ ਇੱਕ ਖ਼ਾਸ ਪਛਾਣ ਹੈ।
ਇਸ ਬਿਮਾਰੀ ਦੇ ਕੀਟਾਣੂ ਕੁਝ ਤੰਦਰੁਸਤ ਪਸ਼ੂਆਂ ਦੇ ਗਲੇ ਅਤੇ ਸਾਹ ਨਲੀ ਵਿੱਚ ਪਾਏ ਜਾਂਦੇ ਹਨ। ਜਦ ਕਦੇ ਪਸ਼ੂ ਉੱਤੇ ਹੁਨਾਲ, ਮੀਂਹ, ਹੋਰ ਕਿਸੇ ਬਿਮਾਰੀ ਕਾਰਨ ਜਾਂ ਲੰਮੇ ਸਫ਼ਰ ਦਾ ਬੋਝ ਪੈਂਦਾ ਏ ਤਾਂ ਪਸ਼ੂ ਦੀ ਸਰੀਰਕ ਤਾਕਤ ਘਟ ਜਾਂਦੀ ਏ ਤੇ ਇਹ ਕੀਟਾਣੂ ਛੇਤੀ ਨਾਲ ਵਧ ਕੇ ਬਿਮਾਰੀ ਪੈਦਾ ਕਰਦੇ ਹਨ। ਇੱਕ ਬਿਮਾਰ ਪਸ਼ੂ ਦੂਸਰੇ ਪਹੂਆਂ ਲਈ ਬਿਮਾਰੀ ਦਾ ਕਾਰਨ ਬਣ ਜਾਂਦਾ ਹੈ, ਕਿਓਂਕਿ ਇਹ ਛੂਤ ਦੀ ਬਿਮਾਰੀ ਹੈ ਤੇ ਛੇਤੀ ਦੇਣੀ ਫੈਲਰਦੀ ਹੈ। ਬਿਮਾਰ ਪਹੂ ਦਾ ਜੂਠਾ ਪਾਣੀ ਤੇ ਚਾਰਾ-ਦਾਣਾ ਖਾਣ ਨਾਲ ਤੰਦਰੁਸਤ ਪਸ਼ੂ ਨੂੰ ਇਹ ਬਿਮਾਰੀ ਲੱਗ ਜਾਂਦੀ ਹੈ।
ਲੱਛਣ
[ਸੋਧੋ]ਪਸ਼ੂ ਨੂੰ ਬਹੁ ਤੇਜ਼ ਤਾਪ (105-107 ਐੱਫ°) ਹੋ ਜਾਂਦਾ ਹੈ, ਅੱਖੀਂ ਲਾਲ ਹੋ ਜਾਂਦੀਆਂ ਹਨ, ਕੰਬਣੀ ਛਿੜਦੀ ਹੈ, ਖਾਣਾ-ਪੀਣਾ ਛੱਡ ਜਾਂਦਾ ਹੈ, ਸੁਸਤ ਹੋ ਜਾਂਦਾ ਹੈ, ਇੱਕੇ ਥਾਂਏਂ ਖਲੋ ਰਹਿੰਦਾ ਹੈ ਅਤੇ ਦੁੱਧ ਯੱਕਦਮ ਘਟ ਜਾਂਦਾ ਹੈ।
ਗਲੇ ਦੇ ਹੇਠਲੇ ਪਾਸੇ ਤੇ ਲੱਤਾਂ ਵਿਚਕਾਰ ਸੋਜ਼ ਆ ਜਾਂਦੀ ਹੈ, ਜੋ ਬਹੁਤ ਦੁਖਦਾਈ ਤੇ ਗਰਮ ਹੁੰਦੀ ਹੈ।
ਮੂੰਹ ਵਿੱਚੋਂ ਝੱਗ ਵਗਦੀ ਹੈ, ਪਸ਼ੂ ਔਖੇ ਸਾਹ ਲੈਂਦਾ ਹੈ, ਜ਼ਬਾਨ ਸੁੱਜ ਜਾਂਦੀ ਹੈ ਅਤੇ ਗੰਭੀਰ ਹਲਾਤਾਂ ਵਿੱਚ ਜ਼ਬਾਨ ਬਾਹਰ ਨੂੰ ਲਮਕ ਆਉਂਦੀ ਹੈ।
ਇਨ੍ਹਾਂ ਲੱਛਣਾਂ ਦੇ ਆਉਣ ਮਗਰੋਂ ਪਸ਼ੂ ਦੀ 8-24 ਘੰਟਿਆਂ ਅੰਦਰ ਮੌਤ ਹੋ ਜਾਂਦੀ ਹੈ।
ਬਚਾਅ
[ਸੋਧੋ]ਮੀਂਹ ਦੀ ਰੁੱਤ ਆਉਣ ਤੋਂ ਪਹਿਲੋਂ ਸਾਰੇ ਪਸ਼ੂਆਂ ਨੂੰ ਗਲਘੋਟੂ ਦਾ ਟੀਕਾ ਜ਼ਰੂਰ ਲਵਾ ਲੈਣਾ ਚਾਹੀਦਾ ਹੈ।
ਬਿਮਾਰ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਅੱਡ ਰੱਖਣਾ ਚਾਹੀਦਾ ਏ। ਪਸ਼ੂ-ਖ਼ੁਰਾਕ, ਚਾਰਾ, ਪਾਣੀ ਵਗੈਰਾ ਨੂੰ ਬਿਮਾਰ ਪਹੂ ਤੋਂ ਦੂਰ ਰੱਖੋ।
ਇਲਾਜ
[ਸੋਧੋ]ਇਸ ਬਿਮਾਰੀ ਦੇ ਲੱਛਣ ਵਿਖਾਈ ਦੇਣ ਤੇ ਤੁਰਤ ਲਾਗਲੇ ਹਸਪਤਾਲ ਨਾਲ ਰਾਬਤਾ ਕਰੋ। ਕਈ ਵੇਰਾਂ ਜ਼ਿਆਦਾ ਸੋਜ਼ ਹੋਣ ਕਰਕੇ ਪਸ਼ੂ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਅਤੇ ਸਾਹ ਨਲੀ ਦਾ ਅਪਰੇਸ਼ਨ ਕਰਕੇ ਪਸ਼ੂ ਦੀ ਜਾਨ ਬਚਾਉਣੀ ਪੈਂਦੀ ਹੈ।[1][2]