ਗਾਜ਼ਾ ਪੱਟੀ
ਗਾਜ਼ਾ ਪੱਟੀ | |
---|---|
ਝੰਡਾ | |
ਰਾਜਧਾਨੀ | ਰਮੱਲਾ |
ਅਧਿਕਾਰਤ ਭਾਸ਼ਾਵਾਂ | ਅਰਬੀ |
Government | |
• ਪ੍ਰਧਾਨ ਮੰਤਰੀ | ਇਸਮੈਲ ਹਨੀਆa |
• ਰਾਸ਼ਟਰਪਤੀ | ਅਜ਼ੀਜ਼ ਦੁਵੈਕ |
ਖੇਤਰ | |
• ਕੁੱਲ | 360 km2 (140 sq mi) |
ਆਬਾਦੀ | |
• 2011 ਅਨੁਮਾਨ | 1,657,155 |
ਜੀਡੀਪੀ (ਪੀਪੀਪੀ) | 2009 ਅਨੁਮਾਨ |
• ਕੁੱਲ | $770 ਮਿਲੀਅਨ (–) |
• ਪ੍ਰਤੀ ਵਿਅਕਤੀ | $3,100 (–) |
ਮੁਦਰਾ | (EGP,।LS) |
ਸਮਾਂ ਖੇਤਰ | UTC+2 |
• ਗਰਮੀਆਂ (DST) | UTC+3 |
ਕਾਲਿੰਗ ਕੋਡ | +970 |
ਇੰਟਰਨੈੱਟ ਟੀਐਲਡੀ |
|
|
ਗਾਜ਼ਾ ਪੱਟੀ (Arabic: قطاع غزة ਕਿਤਾʿ ਗ਼ਜ਼ਾ, IPA: [qɪˈtˤɑːʕ ˈɣazza]) ਭੂ-ਮੱਧ ਸਾਗਰ ਦੇ ਪੂਰਬੀ ਤਟ ਉੱਤੇ ਪੈਂਦਾ ਇੱਕ ਰਾਜਖੇਤਰ ਹੈ ਜਿਹਦੀਆਂ ਹੱਦਾਂ ਦੱਖਣ-ਪੱਛਮ ਵੱਲ ਮਿਸਰ (11 ਕਿ.ਮੀ.) ਅਤੇ ਪੂਰਬ ਅਤੇ ਉੱਤਰ ਵੱਲ ਇਜ਼ਰਾਇਲ (51 ਕਿ.ਮੀ.) ਨਾਲ਼ ਲੱਗਦੀਆਂ ਹਨ। ਇਹ 41 ਕਿਲੋਮੀਟਰ ਲੰਮਾ ਅਤੇ 6 ਤੋਂ 12 ਕਿਲੋਮੀਟਰ ਚੌੜਾ ਹੈ ਅਤੇ ਇਹਦਾ ਕੁੱਲ ਖੇਤਰਫਲ 365 ਵਰਗ ਕਿਲੋਮੀਟਰ ਹੈ।[1] ਇਹਦੀ ਅਬਾਦੀ ਲਗਭਗ 17 ਲੱਖ ਹੈ।[2] ਇੱਥੋਂ ਦੀ ਅਬਾਦੀ ਜ਼ਿਆਦਾਤਰ ਸੁੰਨੀ ਮੁਸਲਮਾਨਾਂ ਦੀ ਹੈ।
ਵਿਖੇੜਾ
[ਸੋਧੋ]ਗਾਜ਼ਾ ਪੱਟੀ ਖ਼ੁਦਮੁਖਤਿਆਰ ਫਿਲਸਤੀਨ ਅਥਾਰਟੀ ਦਾ ਹੀ ਇੱਕ ਹਿੱਸਾ ਹੈ। ਫਿਲਸਤੀਨ ਵੀ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇਜ਼ਰਾਈਲ ਦੇ ਇੱਕ ਪਾਸੇ ਫਿਲਸਤੀਨ ਪੱਛਮੀ ਕਿਨਾਰਾ ਹੈ ਤੇ ਦੂਜੇ ਪਾਸੇ ਇਸ ਦਾ ਦੂਸਰਾ ਹਿੱਸਾ ਗਾਜ਼ਾ ਪੱਟੀ ਹੈ। ਇਸ ਦਾ ਕੁੱਲ ਏਰੀਆ 360 ਵਰਗ ਕਿ.ਮੀ. ਤੇ ਆਬਾਦੀ ਤਕਰੀਬਨ 180000 ਦੇ ਕਰੀਬ ਹੈ। ਇਸ ਦੀ ਆਪਣੀ ਕੋਈ ਕਰੰਸੀ ਨਹੀਂ ਹੈ। ਇੱਥੇ ਇਜ਼ਰਾਈਲੀ ਸ਼ੈਕਾਲ ਅਤੇ ਮਿਸਰੀ ਦੀਨਾਰ ਦੀ ਬਤੌਰ ਕਰੰਸੀ ਵਰਤੋਂ ਕੀਤੀ ਜਾਂਦੀ ਹੈ। ਗਾਜ਼ਾ ਪੱਟੀ ਭੂ-ਮਧ ਸਾਗਰ ਦੇ ਪੂਰਬੀ ਕਿਨਾਰੇ ਉੱਤੇ ਸਥਿਤ ਹੈ। ਇਸ ਦੀ ਸਰਹੱਦ ਦੱਖਣ ਪੱਛਮੀ ਪਾਸੇ 11 ਕਿ.ਮੀ. ਮਿਸਰ ਨਾਲ ਅਤੇ ਪੂਰਬ ਉੱਤੇ ਉੱਤਰ ਵੱਲ 51 ਕਿ. ਮੀ. ਇਜ਼ਰਾਈਲ ਨਾਲ ਲੱਗਦੀ ਹੈ। ਪੁਰਾਣੇ ਸਮੇਂ ਵਿੱਚ ਗਾਜ਼ਾ ਪੱਟੀ ਤੁਰਕੀ ਦੇ ਆਟੋਮਨ ਸਾਮਰਾਜ ਦੇ ਅਧੀਨ ਹੁੰਦੀ ਸੀ, ਫਿਰ 1958 ਤੋਂ ਲੈ ਕੇ 1967 ਤੱਕ ਇਹ ਮਿਸਰ ਦੇ ਅਧੀਨ ਰਹੀ| 1967 ਦੀ ਜੰਗ ਤੋਂ ਬਾਅਦ ਇਜ਼ਰਾਈਲ ਨੇ ਇਹ ਇਲਾਕਾ ਮਿਸਰ ਤੋਂ ਖੋਹ ਲਿਆ ਤੇ ਇਹ 1994 ਤੱਕ ਇਜ਼ਰਾਈਲ ਦੇ ਅਧੀਨ ਰਿਹਾ| ਇੱਕ ਸੰਧੀ ਰਾਹੀਂ 1994 ਵਿੱਚ ਇਜ਼ਰਾਈਲ ਨੇ ਇਸ ਨੂੰ ਫਿਲਸਤੀਨੀ ਸਰਕਾਰ ਦੇ ਅਧੀਨ ਸਵੈ-ਸ਼ਾਸਨ ਦਾ ਅਧਿਕਾਰ ਦੇ ਦਿੱਤਾ| ਗਾਜ਼ਾ ਪੱਟੀ ਦੀ ਜ਼ਿਆਦਾਤਰ ਆਬਾਦੀ ਫਿਲਸਤੀਨੀ ਰਫ਼ਿਊਜੀ ਸੁੰਨੀ ਮੁਸਲਮਾਨਾਂ ਦੀ ਹੈ। ਇਸ ਦਾ ਇਲਾਕਾ ਕੁੱਲ 41ਕਿ.ਮੀ.ਲੰਬਾ ਤੇ 6 ਤੋਂ 12 ਕਿ.ਮੀ.ਚੌੜਾ ਹੈ। ਇਹ ਸੰਸਾਰ ਦੇ ਸਭ ਤੋਂ ਜ਼ਿਆਦਾ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਸ਼ੁਮਾਰ ਹੁੰਦਾ ਹੈ। ਗਾਜ਼ਾ ਦੀਆਂ ਮੌਜੂਦਾ ਹੱਦਾਂ 1948 ਦੀ ਪਹਿਲੀ ਅਰਬ ਇਜ਼ਰਾਈਲੀ ਜੰਗ ਤੋਂ ਬਾਅਦ, 1949 ਵਿੱਚ ਹੋਏ ਮਿਸਰ-ਇਜ਼ਰਾਈਲ ਸਮਝੌਤੇ ਨਾਲ ਹੋਂਦ ਵਿੱਚ ਆਈਆਂ ਸਨ। 2005 ਵਿੱਚ ਇਜ਼ਰਾਈਲ ਨੇ ਇੱਥੋਂ ਆਪਣੀਆਂ ਫ਼ੌਜਾਂ ਬਾਹਰ ਕੱਢ ਲਈਆਂ ਸਨ। 2007 ਤੋਂ ਲੈ ਕੇ ਇਸ ਉੱਤੇ ਹਮਾਸ ਨਾਮੀ ਕੱਟੜਪੰਥੀ ਜਥੇਬੰਦੀ ਨੇ ਕਬਜ਼ਾ ਕੀਤਾ ਹੋਇਆ ਹੈ ਇਹ ਆਪਣੇ ਆਪ ਨੂੰ ਫਿਲਸਤੀਨੀ ਸਰਕਾਰ ਅਤੇ ਗਾਜ਼ਾ ਪੱਟੀ ਦੇ ਨਾਗਰਿਕਾਂ ਦਾ ਅਸਲੀ ਨੁਮਾਇੰਦਾ ਦੱਸਦੀ ਹੈ। ਗਾਜ਼ਾ ਪੱਟੀ ਦੀ ਤਰਾਸਦੀ ਇਹ ਹੈ ਕਿ ਬਾਕੀ ਸੰਸਾਰ ਨਾਲ ਇਸ ਦਾ ਜ਼ਮੀਨੀ ਸੰਪਰਕ ਸਿਰਫ਼ ਇਜ਼ਰਾਈਲ ਜਾਂ ਮਿਸਰ ਦੇ ਰਾਹੀਂ ਹੀ ਹੈ। ਦੋਵਾਂ ਦੇਸ਼ਾਂ ਨੇ ਇਸ ਦੀ ਨਾਕਾਬੰਦੀ ਕੀਤੀ ਹੋਈ ਹੈ। ਇਸ ਨਾਕਾਬੰਦੀ ਤੋਂ ਨਿਜ਼ਾਤ ਪਾਉਣ ਲਈ ਗਾਜ਼ਾ ਵਾਸੀਆਂ ਅਤੇ ਹਮਾਸ ਨੇ ਸੁਰੰਗਾਂ ਦਾ ਜਾਲ ਵਿਛਾਇਆ ਹੋਇਆ ਹੈ। ਇਹ ਸੁਰੰਗਾਂ ਮਿਸਰ ਅਤੇ ਇਜ਼ਰਾਈਲ ਦੇ ਅੰਦਰ ਕਾਫ਼ੀ ਦੂਰ ਤੱਕ ਫੈਲੀਆਂ ਹੋਈਆਂ ਹਨ। ਇਹ ਸੁਰੰਗਾਂ ਹੀ ਹਮਾਸ ਦੀ ਸਫ਼ਲਤਾ ਦਾ ਕਾਰਨ ਹਨ। ਇਨ੍ਹਾਂ ਰਾਹੀਂ ਰੋਜ਼ਮਰ੍ਹਾ ਦੀ ਵਰਤੋਂ ਵਾਲਾ ਸਾਮਾਨ ਅਤੇ ਹਥਿਆਰ ਸਮਗਲ ਕਰ ਕੇ ਗਾਜ਼ਾ ਪੱਟੀ ਵਿੱਚ ਲਿਆਂਦੇ ਜਾਂਦੇ ਹਨ।
ਹਮਾਸ
[ਸੋਧੋ]ਹਮਾਸ ਇੱਕ ਕੱਟੜ ਸੁੰਨੀ ਅੱਤਵਾਦੀ ਜਥੇਬੰਦੀ ਹੈ। ਅਮਰੀਕਾ ਨੇ ਵੀ ਇਸ ਨੂੰ ਅੱਤਵਾਦੀ ਗਰੁੱਪਾਂ ਦੀ ਸੂਚੀ ਵਿੱਚ ਪਾਇਆ ਹੋਇਆ ਹੈ। ਇਸ ਨੇ ਆਪਣਾ ਉਦੇਸ਼ ਇਜ਼ਰਾਈਲ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾਉਣਾ ਐਲਾਨਿਆ ਹੋਇਆ ਹੈ। ਹਮਾਸ ਨੇ 2001 ਵਿੱਚ ਇਜ਼ਰਾਈਲ ਉੱਤੇ ਰਾਕਟ ਦਾਗਣ ਦੀ ਸ਼ੁਰੂਆਤ ਕੀਤੀ ਸੀ| ਹੁਣ ਤੱਕ ਇਹ ਹਜ਼ਾਰਾਂ ਰਾਕਟ ਇਜ਼ਰਾਈਲ ਉੱਤੇ ਦਾਗ਼ ਚੁੱਕਾ ਹੈ। 2006 ਵਿੱਚ ਜ਼ਿਆਦਾ ਉੱਨਤ ਤਕਨੀਕ ਵਾਲੇ ਰਾਕਟ ਵਰਤੇ ਜਾਣ ਲੱਗੇ ਤੇ ਇਹ ਬੰਦਰਗਾਹ ਸ਼ਹਿਰ ਅਸ਼ਕੇਲੋਨ ਤੱਕ ਮਾਰ ਕਰਨ ਲੱਗੇ| 2012 ਵਿੱਚ ਯੇਰੂਸ਼ਲਮ ਤੇ ਤੈਲ ਅਵੀਵ ਰਾਕਟਾਂ ਦੀ ਮਾਰ ਹੇਠ ਆ ਗਏ|
ਹਵਾਲੇ
[ਸੋਧੋ]- ↑ Arie Arnon, Israeli Policy towards the Occupied Palestinian Territories: The Economic Dimension, 1967-2007. MIDDLE EAST JOURNAL, Volume 61, No. 4, AUTUMN 2007 (p. 575)
- ↑ Gaza Strip Archived 2014-06-08 at the Wayback Machine. Entry at the CIA World Factbook