ਗਾਨਾ ਬੰਨ੍ਹਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਆਹ ਸਮੇਂ ਮੁੰਡੇ/ਕੁੜੀ ਦੀ ਵੀਣੀ ਤੇ ਜੋ ਖੰਮਣੀ/ਮੌਲੀ ਬੰਨ੍ਹਣ ਦੀ ਰਸਮ ਕੀਤੀ ਜਾਂਦੀ ਹੈ, ਉਸ ਰਸਮ ਨੂੰ ਗਾਨਾ ਬੰਨ੍ਹਣਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਕੰਗਣਾ ਬੰਨ੍ਹਣਾ ਕਹਿੰਦੇ ਹਨ। ਬਦਰੂਹਾਂ ਵਿਆਹ ਵਿਚ ਕੋਈ ਵਿਘਨ ਨਾ ਪਾਉਣ, ਇਸ ਲਈ ਗਾਨਾ ਬੰਨ੍ਹਿਆ ਜਾਂਦਾ ਹੈ। ਗਾਨੇ ਦੀਆਂ ਕਈ ਇਲਾਕਿਆਂ ਵਿਚ ਸੱਤ ਗੰਢਾਂ ਦਿੱਤੀਆਂ ਜਾਂਦੀਆਂ ਹਨ ਤੇ ਕਈ ਇਲਾਕਿਆਂ ਵਿਚ ਇਕ ਹੀ ਗੰਢ ਦਿੱਤੀ ਜਾਂਦੀ ਹੈ। ਗਾਨਾ ਬੰਨ੍ਹਣ ਸਮੇਂ ਗੀਤ ਗਾਏ ਜਾਂਦੇ ਹਨ। ਮੁੰਡੇ/ਕੁੜੀ ਦਾ ਗੁੜ ਨਾਲ ਮੂੰਹ ਮਿੱਠਾ ਕਰਾਇਆ ਜਾਂਦਾ ਹੈ। ਆਈਆਂ ਭਾਈਚਾਰੇ ਦੀਆਂ ਇਸਤਰੀਆਂ ਨੂੰ ਵੀ ਗੁੜ ਵੰਡਿਆ ਜਾਂਦਾ ਹੈ। ਹੁਣ ਤਾਂ ਲੱਡੂ ਤੇ ਬਰਫੀ ਵੰਡਣ ਦਾ ਰਵਾਜ ਚੱਲ ਪਿਆ ਹੈ।

ਹੁਣ ਲੋਕ ਪੜ੍ਹ ਗਏ ਹਨ। ਤਰਕਸ਼ੀਲ ਹੋ ਗਏ ਹਨ। ਇਸ ਲਈ ਗਾਨਾ ਬੰਨ੍ਹਣ ਨਾਲ ਜੁੜੇ ਅੰਧ ਵਿਸ਼ਵਾਸ ਵਿਚ ਵਿਸ਼ਵਾਸ ਨਹੀਂ ਕਰਦੇ। ਇਸ ਕਰਕੇ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਮੁੰਡੇ/ਕੁੜੀਆਂ ਗਾਨਾ ਬੰਨ੍ਹਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.