ਸਮੱਗਰੀ 'ਤੇ ਜਾਓ

ਗਾਬਰੀਏਲ ਮਾਰਸੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਾਬਰੀਏਲ ਮਾਰਸੇਲ
ਜਨਮ
ਮੌਤ8 ਅਕਤੂਬਰ 1973(1973-10-08) (ਉਮਰ 83)
ਪੈਰਿਸ, ਫ਼ਰਾਂਸ
ਕਾਲ20ਵੀਂ ਸਦੀ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ
ਸਕੂਲਮਹਾਂਦੀਪਕ ਫ਼ਲਸਫ਼ਾ
ਅਸਤਿਤਵਵਾਦ
ਮੁੱਖ ਰੁਚੀਆਂ
ਤੱਤ-ਵਿਗਿਆਨ  · ਅੰਤਰਮੁਖਤਾ  · ਨੈਤਿਕਤਾ
ਮੁੱਖ ਵਿਚਾਰ
"ਦੂਜਾ" (autrui), ਮੂਰਤ ਦਰਸ਼ਨ (philosophie concrète)
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ

ਗਾਬਰੀਏਲ ਮਾਰਸੇਲ (ਫਰਾਂਸੀਸੀ: Gabriel Honoré Marcel; 7 ਦਸੰਬਰ 1889 – 8 ਅਕਤੂਬਰ 1973[1]) ਇੱਕ ਫ਼ਰਾਂਸੀਸੀ ਦਾਰਸ਼ਨਿਕ, ਨਾਟਕਕਾਰ, ਸੰਗੀਤ ਆਲੋਚਕ ਅਤੇ ਇਸਾਈ ਅਸਤਿਤਵਵਾਦੀ ਸੀ। ਇਸਨੇ 30 ਤੋਂ ਵੱਧ ਨਾਟਕ ਅਤੇ ਦਰਜਨ ਤੋਂ ਵੱਧ ਹੋਰ ਪੁਸਤਕਾਂ ਲਿਖੀਆਂ ਹਨ। ਇਸਨੂੰ ਪਹਿਲੇ ਫ਼ਰਾਂਸੀਸੀ ਅਸਤਿਤਵਵਾਦੀ ਵਜੋਂ ਜਾਣਿਆ ਜਾਂਦਾ ਹੈ ਚਾਹੇ ਕਿ ਇਸਨੇ ਆਪਣੇ ਆਪ ਨੂੰ ਯੌਂ ਪਾਲ ਸਾਰਤਰ ਤੋਂ ਵੱਖ ਕੀਤਾ ਅਤੇ ਆਪਣੇ ਵਿਚਾਰਾਂ ਦੇ ਲਈ "ਅਸਤਿਤਵ ਦਾ ਫ਼ਲਸਫ਼ਾ" ਵਾਕੰਸ਼ ਦੀ ਵਰਤੋਂ ਕੀਤੀ।

ਮੁੱਢਲਾ ਜੀਵਨ

[ਸੋਧੋ]

ਮਾਰਸੇਲ ਦਾ ਜਨਮ 7 ਦਸੰਬਰ 1889 ਨੂੰ ਪੈਰਿਸ ਵਿੱਚ ਹੋਇਆ। ਇਸਦੇ ਛੋਟੇ ਹੁੰਦੇ ਹੀ ਇਸਦੀ ਮਾਂ ਦੀ ਮੌਤ ਹੋ ਗਈ ਸੀ ਅਤੇ ਇਸਦਾ ਪਾਲਣ ਪੋਸ਼ਣ ਇਸਦੇ ਪਿਤਾ ਅਤੇ ਇਸਦੀ ਆਂਟੀ ਨੇ ਕੀਤਾ। ਜਦੋਂ ਇਹ 8 ਸਾਲਾਂ ਦਾ ਸੀ ਤਾਂ ਇਹ ਆਪਣੇ ਪਿਤਾ ਦੇ ਨਾਲ ਸਟਾਕਹੋਮ ਵਿੱਚ ਜਾ ਕੇ ਰਹਿਣ ਲੱਗਿਆ।[2]

ਰਚਨਾਵਾਂ

[ਸੋਧੋ]

ਫ਼ਲਸਫ਼ਾ

[ਸੋਧੋ]
  • ਅਸਤਿਤਵ ਅਤੇ ਬਾਹਰਮੁਖਤਾ (Existence et objectivité) - 1914
  • ਨਾਟਕ ਅਤੇ ਧਰਮ (Théâtre et religion) - 1958

ਨਾਟਕ

[ਸੋਧੋ]
  • ਬੁੱਤਸ਼ਿਕਨ (L'Iconoclaste) - 1923
  • ਰੱਬ ਦਾ ਇੱਕ ਬੰਦਾ (Un Homme de Dieu) - 1925

ਹਵਾਲੇ

[ਸੋਧੋ]
  1. Gabriel (-Honoré) Marcel, Stanford Encyclopedia of Philosophy'
  2. Marcel, Gabriel (1947). The Philosophy of Existentialism. Manya Harari. Paris: Citadel Press. ISBN 0-8065-0901-5.