ਗੁਰਦੀਪ ਕੋਹਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰਦੀਪ ਕੋਹਲੀ
ਜਨਮ
ਗੁਰਦੀਪ ਕੋਹਲੀ

ਹੋਰ ਨਾਮਗੁਰਦੀਪ
ਵੇਦਿਕਾ
ਹੇਮਾਨੀ
ਪੇਸ਼ਾਮਾਡਲ, ਅਦਾਕਾਰਾ, ਟੈਲੀਵਿਜ਼ਨ ਪੇਸ਼ਕਾਰ
ਸਰਗਰਮੀ ਦੇ ਸਾਲ1995–ਹੁਣ
ਲਈ ਪ੍ਰਸਿੱਧ"ਬੈਸਟ ਆਫ ਲੱਕ ਨਿੱਕੀ"
ਜੀਵਨ ਸਾਥੀਅਰਜੁਨ ਪੁੰਜ (2006–ਹੁਣ)
ਬੱਚੇ2

ਗੁਰਦੀਪ ਕੋਹਲੀ, ਜਿਸ ਨੂੰ ਗੁਰਦੀਪ ਪੁੰਜ ਵੀ ਕਿਹਾ ਜਾਂਦਾ ਹੈ, ਇਕ ਭਾਰਤੀ ਅਭਿਨੇਤਰੀ ਹੈ। [1] ਉਹ 'ਬੈਸਟ ਆਫ਼ ਲੱਕ ਨਿੱਕੀ' ਵਿੱਚ ਹੇਮਾਨੀ ਸਿੰਘ, 'ਸੰਜੀਵਨੀ' ਵਿੱਚ ਡਾ. ਜੂਹੀ ਅਤੇ 'ਕਸਮ ਸੇ' ਵਿੱਚ ਬਾਣੀ ਦੀ ਭੂਮਿਕਾ ਲਈ ਜ਼ਿਆਦਾਤਰ ਜਾਣੀ ਜਾਂਦੀ ਹੈ।

ਮੁੱਢਲਾ ਜੀਵਨ[ਸੋਧੋ]

ਗੁਰਦੀਪ ਪੰਜਾਬੀ ਮੂਲ ਦੀ ਹੈ। ਉਸਦਾ ਜਨਮ ਇਕ ਸਿੱਖ ਪਰਿਵਾਰ ਵਿਚ ਹੋਇਆ ਸੀ। ਕਈ ਸਾਲਾਂ ਤੋਂ ਇਕ ਮਾਡਲ ਅਤੇ ਅਦਾਕਾਰਾ ਵਜੋਂ ਟੈਲੀਵਿਜ਼ਨ 'ਤੇ ਕੰਮ ਕਰਨ ਤੋਂ ਬਾਅਦ ਗੁਰਦੀਪ ਨੇ 10 ਦਸੰਬਰ 2006 ਨੂੰ ਅਰਜੁਨ ਪੁੰਜ ਨਾਲ ਵਿਆਹ ਕੀਤਾ, ਜੋ ਸੰਜੀਵਨੀ ਵਿਚ ਉਸਦਾ ਸਹਿ-ਅਦਾਕਾਰ ਸੀ।[2]

ਕਰੀਅਰ[ਸੋਧੋ]

ਟੈਲੀਵਿਜ਼ਨ[ਸੋਧੋ]

ਗੁਰਦੀਪ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭਾਰਤੀ ਟੈਲੀਵਿਜ਼ਨ 'ਤੇ ਇਸ਼ਤਿਹਾਰਾਂ ਦੀ ਮਾਡਲ ਵਜੋਂ ਕੀਤੀ ਸੀ। ਫਿਰ ਉਹ ਫਲਗੁਨੀ ਪਾਠਕ ਦੀ ਮਿਊਜ਼ਿਕ ਵੀਡੀਓ "ਹੇਰੇ ਮੇਰੀ ਹੁਈ ਗੁਲਾਬੀ" ਵਿੱਚ ਨਜ਼ਰ ਆਈ। ਉਸ ਦੇ ਕਰੀਅਰ ਦੀ ਸਭ ਤੋਂ ਮਹੱਤਵਪੂਰਣ ਭੂਮਿਕਾ ਸੰਜੀਵਨੀ ਵਿਚ ਡਾ: ਜੂਹੀ ਸਿੰਘ ਦੀ ਸੀ, ਜਿਸਨੇ ਕਾਫੀ ਪ੍ਰਸ਼ੰਸਾ ਹਾਸਿਲ ਕੀਤੀ।[3][4] ਬਾਅਦ ਵਿੱਚ ਉਸਨੇ ਜ਼ੀ ਟੀਵੀ ਦੇ 'ਸਿੰਧੂਰ ਤੇਰੇ ਨਾਮ ਕਾ' ਵਿੱਚ ਕੰਮ ਕੀਤਾ। ਉਹ ਆਪਣੇ ਪਤੀ ਅਰਜੁਨ ਪੁੰਜ ਨਾਲ ਸਟਾਰ ਵਨ ਦੇ 'ਜੇੱਟ ਸੈੱਟ ਗੋ' ਅਤੇ 'ਨੱਚ ਬੱਲੀਏ 2' ਦਾ ਹਿੱਸਾ ਬਣੀ। ਬਾਅਦ ਵਿਚ ਉਹ ਕਸਮ ਸੇ ਵਿਚ ਪ੍ਰਨੀਤਾ ਵਾਲੀਆ ਦੇ ਰੂਪ ਵਿਚ ਨਜ਼ਰ ਆਈ, ਜੋ ਬਾਅਦ ਵਿਚ ਬਾਨੀ ਜੈ ਵਾਲੀਆ ਬਣ ਗਈ। ਉਹ 'ਬੈਸਟ ਆਫ ਲੱਕ ਨਿੱਕੀ' ਵਿੱਚ ਹੇਮਾਨੀ ਸਿੰਘ ਦੇ ਰੂਪ ਵਿੱਚ ਨਜ਼ਰ ਆਈ ਸੀ। ਉਸਨੇ ਜ਼ੀ ਖਾਨਾ ਖਜਾਨਾ 'ਤੇ ਬੱਚਾ ਪਾਰਟੀ ਅਤੇ ਏ.ਬੀ.ਸੀ. (ਆਲ ਅਬਾਉਟ ਕੁਕਿੰਗ) ਨਾਮ ਦੇ ਕੁਕਿੰਗ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ। ਉਹ ਦੀਆ ਔਰ ਬਾਤੀ ਹਮ [5] ਅਤੇ ਦਿਲ ਕੀ ਬਾਤੇਂ ਦਿਲ ਹੀ ਜਾਨੇਂ ਵਿੱਚ ਨਾਕਾਰਾਤਮਕ ਭੂਮਿਕਾ ਨਿਭਾਈ ਹੈ। ਉਸ ਨੇ ਜ਼ੀ ਟੀਵੀ ਦੇ ਸ਼ੋਅ ਸੇਠਜੀ ਵਿੱਚ "ਸੇਠਜੀ" ਅਹਿਲਿਆ ਦੇਵੀ ਦਾ ਕਿਰਦਾਰ ਨਿਭਾਇਆ ਸੀ। ਉਸਨੇ ਰੋਨਿਤ ਰਾਏ ਅਤੇ ਮੋਨਾ ਸਿੰਘ ਦੇ ਨਾਲ ਏ.ਐਲ.ਟੀ.ਬਾਲਾਜੀ ਦੇ 'ਕਹਿਨੇ ਕੋ ਹਮਸਫ਼ਰ ਹੈਂ' ਵਿੱਚ ਅਭਿਨੈ ਕੀਤਾ। ਉਸਨੇ ਕਲਰਜ਼ ਟੀਵੀ ਦੇ ਦਾਸਤਾਨ-ਏ-ਮੁਹੱਬਤ: ਸਲੀਮ ਅਨਾਰਕਲੀ ਵਿਚ ਜੋਧਾ ਬਾਈ ਨੂੰ ਦਰਸਾਇਆ ਹੈ।[6] ਉਸਨੇ ਫਿਰ ਸੰਜੀਵਨੀ 2 ਵਿੱਚ ਡਾ. ਜੂਹੀ ਸਿੰਘ ਦੀ ਭੂਮਿਕਾ ਨਿਭਾਈ, ਜਿਸਦਾ ਪ੍ਰੀਮੀਅਰ 12 ਅਗਸਤ 2019 ਨੂੰ ਹੋਇਆ ਸੀ।[7]

ਫ਼ਿਲਮ[ਸੋਧੋ]

ਗੁਰਦੀਪ ਨੇ ਸਾਲ 2012 ਵਿੱਚ ਬਾਲੀਵੁੱਡ ਫ਼ਿਲਮ ਰਾਉਡੀ ਰਾਠੌਰ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸਦਾ ਨਿਰਦੇਸ਼ਨ ਪ੍ਰਭੂ ਦੇਵਾ ਨੇ ਕੀਤਾ ਸੀ। [8] ਉਹ ਅਨਾਮਿਕਾ ਬਾਨੀ ਵਜੋਂ ਸਾਲ 2019 ਦੀ ਫ਼ਿਲਮ 'ਸਟੂਡੈਂਟ ਆਫ ਦ ਈਅਰ 2' ਵਿਚ ਵੀ ਨਜ਼ਰ ਆਈ ਸੀ।

ਫ਼ਿਲਮੋਗ੍ਰਾਫੀ[ਸੋਧੋ]

ਟੈਲੀਵਿਜ਼ਨ[ਸੋਧੋ]

ਸਾਲ ਸ਼ੋਅ ਭੂਮਿਕਾ ਨੋਟ
2002–2005 ਸੰਜੀਵਨੀ [9] ਡਾ. ਜੂਹੀ ਸਿੰਘ
2005–2006 ਸਿੰਦੂਰ ਤੇਰੇ ਨਾਮ ਕਾ ਵੇਦਿਕਾ ਅਗਰਵਾਲ / ਵੇਦਿਕਾ ਧਰੂਵ ਰਾਇਜ਼ਾਦਾ
2006 ਜੈੱਟ ਸੈੱਟ ਗੋ ਖ਼ੁਦ
ਨੱਚ ਬੱਲੀਏ ਮੁਕਾਬਲੇਬਾਜ਼
2007 ਦੁਰਗੇਸ਼ ਨੰਦਿਨੀ ਪਵਨ ਖੰਨਾ ਦੀ ਪਤਨੀ
2007–2008 ਭਾਬੀ ਗੀਤਾਂਜਲੀ ਸਭਰਵਾਲ / ਗੀਤਾਂਜਲੀ ਦੇਵ ਠਕਰਾਲ [10]
2008–09 ਕਸਮ ਸੇ ਪ੍ਰੋਨੀਟਾ ਵਾਲੀਆ / ਬਾਨੀ ਵਾਲੀਆ [11]
2011–16 ਬੈਸਟ ਆਫ ਲੱਕ ਨਿੱਕੀ ਹਿਮਾਨੀ ਸਿੰਘ [12]
2012 ਅਦਾਲਤ ਦ੍ਰਿਸ਼ਟੀ
2013 ਲਾਖੋਂ ਮੇਂ ਏਕ ਅਨੂ ਐਪੀਸੋਡ 22
2013 ਅਰਜੁਨ ਸੀਨੀਅਰ ਇੰਸਪੈਕਟਰ ਮੀਨਾਕਸ਼ੀ ਦੀਕਸ਼ਿਤ ਐਪੀਸੋਡ 124
2013 ਬੱਚਾ ਪਾਰਟੀ ਮੇਜ਼ਬਾਨ [13]
2014 ਦੀਆ ਔਰ ਬਾਤੀ ਹਮ ਮਾਇਆ / ਬਾਈਜੀ [5] [14]
2015 ਦਿਲ ਕੀ ਬਾਤੇਂ ਦਿਲ ਹੀ ਜਾਨੇ ਅਨੰਦਿਤਾ ਰਾਮ ਆਹੂਜਾ / ਅਨੂ
2017 ਸੇਠਜੀ [15] ਅਹਿਲਿਆ ਦੇਵੀ
2018 ਕਹਨੇ ਕੋ ਹਮਸਫ਼ਰ ਹੈਂ [16] ਪੂਨਮ ਮਹਿਰਾ ਵੈੱਬ ਲੜੀ
2018–19 ਦਸਤਾਨ-ਏ-ਮੁਹੱਬਤ: ਸਲੀਮ ਅਨਾਰਕਲੀ [17] ਜੋਧਾ ਬਾਈ
2019 ਨਾਗਿਨ 3 ਪੂਨਮ ਮਹਿਰਾ 'ਕਹਿਨੇ ਕੋ ਹਮਸਫ਼ਰ ਹੈਂ 2' ਨੂੰ ਪ੍ਰਮੋਟ ਕਰਨ ਲਈ
ਆਲ ਅਬਾਉਟ ਕੁੱਕਿੰਗ ਮੇਜ਼ਬਾਨ
2019–2020 ਸੰਜੀਵਨੀ [18] ਡਾ.ਜੂਹੀ ਸਿੰਘ
2020 ਨਾਤੀ ਪਿੰਕੀ ਕੀ ਲੰਬੀ ਲਵ ਸਟੋਰੀ ਅੰਤਰਾ ਬੁਆ
2020 – ਹੁਣ ਸ਼ੌਰਿਆ ਔਰ ਅਨੋਖੀ ਕੀ ਕਹਾਨੀ ਸੌਮਿਆ ਮਹਿਰਾ

ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਭੂਮਿਕਾ ਨੋਟ
2012 ਰਾਉਡੀ ਰਾਠੌਰ ਰਜ਼ੀਆ ਖਾਨ
2019 ਸਟੂਡੇਂਟ ਆਫ ਦ ਈਅਰ 2 ਅਨਾਮਿਕਾ ਬਾਨੀ

ਹਵਾਲੇ[ਸੋਧੋ]

 1. "Gurdip Punjj (@gurdippunjj) • Instagram photos and videos". www.instagram.com (in ਅੰਗਰੇਜ਼ੀ). Retrieved 18 February 2020.
 2. Khan, Shameem (14 May 2006). "Winter wedding for Arjun!". DNA India.
 3. "Gurdeep Kohli is back on small screen". Zee News. 2 April 2011. Archived from the original on 9 ਫ਼ਰਵਰੀ 2021. Retrieved 8 ਫ਼ਰਵਰੀ 2021. {{cite web}}: Unknown parameter |dead-url= ignored (|url-status= suggested) (help)
 4. "TV stars Gurdeep Kohli, Pratyusha Banerjee to participate in Big Boss season 7? - NDTV Movies". NDTVMovies.com.
 5. 5.0 5.1 "Gurdeep Kohli returns to television in 'Raavan Avatar' in Diya Aur Baati Hum". NDTV. 25 September 2014. Retrieved 1 April 2015.
 6. "Shaheer Sheikh's Dastaaan-e-Mohabbat goes off air abruptly. Gurdeep Kohli reveals the reason". India Today.
 7. "Gurdip Punjj Opens Up About Failure Of 'Sanjivani 2', Says 'it Was Disappointing'".
 8. "Gurdeep Kohli to play lady cop in Rowdy Rathore". Hindustan Times. IANS. 29 May 2019. Archived from the original on 10 September 2015. Retrieved 14 August 2019.
 9. "Gurdeep Kohli: Sanjivani Is Special As It Gave Me My Career, Husband, Family And Everything".
 10. "Gurdeep sails in Bhabhi". 25 August 2007. Retrieved 19 March 2018.
 11. "Meet Kasamh Se's new Bani". April 9, 2008. Retrieved March 19, 2018.
 12. "Gurdeep Kohli: I had never thought I'd be working through my pregnancy". Times of India.
 13. "Gurdeep Kohli kicked about second innings with web series Kehne Ko Humsafar Hain". India Today. March 16, 2018. {{cite web}}: |first= missing |last= (help)
 14. Coutinho, Natasha (23 September 2014). "Gurdeep Kohli Punj to enter Diya Aur Baati Hum". Deccan Chronicle (in ਅੰਗਰੇਜ਼ੀ). Retrieved 2019-09-05.
 15. "I am Delhi ki bahu, says TV actress Gurdeep Kohli". Times of India.
 16. "Gurdeep Kohli: Taking up responsibilities and communicating with your partner are the secrets to a happy marriage". Indian Express.
 17. "Gurdeep Kohli Punjj dons 10kg costume for TV show". Times of India.
 18. "Gurdeep Kohli on returning to TV with Sanjivani reboot: Dr Juhi and I were leading parallel lives". Mumbai Mirror.

ਬਾਹਰੀ ਲਿੰਕ[ਸੋਧੋ]