ਮਰੀਅਮ-ਉਜ਼-ਜ਼ਮਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Mariam-uz-Zamani
Birth of jahangir.jpg
The birth of Jahangir
ਜੀਵਨ-ਸਾਥੀ Akbar
ਔਲਾਦ Jahangir
ਪਿਤਾ Bhar Mal
ਜਨਮ ਅੰ. 1542
ਮੌਤ 19 ਮਈ 1623(1623-05-19) (ਉਮਰ ਗ਼ਲਤੀ:ਅਣਪਛਾਤਾ ਚਿੰਨ੍ਹ "{"।)[1]
Agra,[2] Mughal Empire
(now India)
ਦਫ਼ਨ Tomb of Mariam-uz-Zamani, Agra[3]
ਧਰਮ Hinduism

ਮਰੀਅਮ-ਉਜ਼-ਜ਼ਮਾਨੀ (ਫ਼ਾਰਸੀ: مریم الزمانی[4]), (ਅੰ. 1542 – 19 ਮਈ 1623) ਸਮਰਾਟ ਅਕਬਰ ਦੀ ਪਤਨੀ ਸੀ। ਉਸਦਾ ਅਸਲ ਨਾਮ ਅਨਜਾਣ ਹੈ, ਪਰ 18ਵੀਂ ਸਦੀ ਦੇ ਆਪਣੇ ਕਬੀਲੇ (ਕੱਚਵਾਹਾਸ) ਦੀ ਵੰਸ਼ਾਵਲੀ ਵਿੱਚ, ਉਸਨੂੰ ਹਰਖਾਨ ਚੰਪਾਵਤੀ ਕਿਹਾ ਜਾਂਦਾ ਹੈ।[5] ਇਸਨੂੰ ਇਸ ਤੋਂ ਬਿਨਾਂ ਹਰਖਾ ਬਾਈ[6] ਜਾਂ ਜੋਧਾਬਾਈ, ਵੀ ਕਿਹਾ ਹੈ, ਜੋ ਸੰਕੇਤ ਕਰਦਾ ਹੈ ਕਿ ਉਹ ਜਨਮ ਤੋਂ ਜੋਧਪੁਰ ਦੀ ਰਾਜਕੁਮਾਰੀ ਸੀ (ਹਾਲਾਂਕਿ ਉਹ ਅੰਬਰ ਦੀ ਰਾਜਕੁਮਾਰੀ ਰਹੀ ਹੈ)। ਮਰੀਅਮ-ਉਜ਼-ਜ਼ਾਮਨੀ ਸਨਮਾਨਿਤ ਫ਼ਾਰਸੀ ਦਾ ਸਿਰਲੇਖ ਸੀ ਜਿਸ ਦੁਆਰਾ ਉਹ ਆਪਣੇ ਪਤੀ ਦੇ ਦਰਬਾਰ ਵਿੱਚ ਜਾਣੀ ਜਾਂਦੀ ਸੀ। ਮੁਗਲ ਸਾਮਰਾਜ ਵਿੱਚ, ਮੁਸਲਿਮ ਅਮੀਰ ਔਰਤ, ਜੋ ਉਸਦੇ ਸ਼ਾਹੀ ਹਰਮ ਵਿੱਚ ਦਾਖਿਲ ਹੋਈ, ਜਿਸਨੂੰ ਸਨਮਾਨ ਦੇ ਤੌਰ ਉੱਪਰ ਖਿਤਾਬ ਦਿੱਤਾ ਸੀ ਅਤੇ ਅਤੇ ਇਹ ਇਸਦਾ ਕਾਰਨ ਹੈ ਕਿ ਇਸਦਾ ਅਸਲੀ ਨਾਮ ਅਸਪਸ਼ਟ ਹੈ।

ਉਹ ਅਕਬਰ ਦੇ ਸਭ ਤੋਂ ਵੱਡੇ ਪੁੱਤਰ ਅਤੇ ਉਤਰਾਧਿਕਾਰੀ ਜਹਾਂਗੀਰ ਦੀ ਮਾਂ ਸੀ।[7][8][9]

ਮੌਤ[ਸੋਧੋ]

ਮਰੀਅਮ-ਉਜ਼-ਜ਼ਮਾਨੀ ਦੀ ਕ਼ਬਰ, ਸਿਕੰਦਰ, ਆਗਰਾ

ਮਰੀਅਮ ਉਜ਼-ਜ਼ਮਾਨੀ ਦੀ ਮੌਤ 1623 ਵਿੱਚ ਹੋਈ। ਉਸਦੀ ਕਬਰ ਭੂਮੀ ਦੇ ਅੰਦਰ ਹੈ ਜਿਸ ਤੱਕ ਤੁਰ ਕੇ ਪਹੁੰਚਿਆ ਜਾਂਦਾ ਹੈ। ਉਸਦੀ ਕਬਰ, 1623-27 ਵਿੱਚ ਬਣਾਈ ਗਈ, ਤਾਂਤਪੁਰ ਰੋਡ, ਜੋ ਹੁਣ ਜਯੋਤੀ ਨਗਰ ਵਜੋਂ ਜਾਣਿਆ ਜਾਂਦਾ ਹੈ, ਉੱਪਰ ਬਣਾਈ ਗਈ। ਮਰੀਅਮ ਦੀ ਕਬਰ, ਜੋ ਉਸਦੇ ਬੇਟੇ ਦੁਆਰਾ ਬਣਵਾਇਆ ਗਿਆ, ਅਕਬਰ ਦੀ ਕਬਰ ਨਾਲੋਂ ਇੱਕ ਕਿਲੋਮੀਟਰ ਦੂਰ ਹੈ।

ਸੱਭਿਆਚਾਰ ਵਿੱਚ ਪ੍ਰਸਿੱਧੀ[ਸੋਧੋ]

 • ਜੋਧਾ ਬਾਈ ਦਾ ਭਾਰਤੀ ਐਪਿਕ ਫ਼ਿਲਮ "ਜੋਧਾ ਬਾਈ"(2008), ਜੋ ਆਸ਼ੁਤੋਸ਼ ਗੋਵਾਰਿਕਰ ਦੁਆਰਾ ਨਿਰਦੇਸ਼ਿਤ ਕੀਤੀ ਗਈ, ਵਿੱਚ ਮੁੱਖ ਪਾਤਰ ਸੀ, ਜੋਧਾ ਭਾਈ ਦੀ ਇਹ ਭੂਮਿਕਾ ਐਸ਼ਵਰਿਆ ਰਾਏ ਨੇ ਨਿਭਾਈ ਸੀ।
 • ਏਕਤਾ ਕਪੂਰ ਦੇ ਕਾਲਪਨਿਕ ਡਰਾਮਾ "ਜੋਧਾ ਬਾਈ" (2013) ਦਾ ਨਾਂ ਉਸਦੇ ਨਾਂ ਉੱਪਰ ਰੱਖਿਆ। ਇਹ ਭੂਮਿਕਾ ਪਰਿਧਿ ਸ਼ਰਮਾ ਦੁਆਰਾ ਨਿਭਾਈ ਗਈ।[10]

ਹਵਾਲੇ[ਸੋਧੋ]

 1. Jahangirnama (1909). Alexander Rogers and Henry Beveridge, ed. The Tūzuk-i-Jahāngīrī, Volume 2. Royal Asiatic Society, London. p. 261. 
 2. Jahangir (1909). Rogers and Beveridge, ed. The Tūzuk-i-Jahāngīrī, Volume 2. Royal Asiatic Society, London. p. 261. 
 3. Christopher Buyers. "Timurid Dynasty GENEALOGY delhi4". Royalark.net. Retrieved 2013-10-06. 
 4. Mukhia 2004.
 5. chief, Bonnie G. Smith, editor in (2008). The Oxford encyclopedia of women in world history. Oxford [England]: Oxford University Press. p. 656. ISBN 9780195148909. 
 6. Chandra, Satish (2005). Medieval India: from Sultanat to the Mughals (Revised ed.). New Delhi: Har-Anand Publications. p. 111. ISBN 9788124110669. 
 7. Eraly, Abraham (2000). Emperors of the Peacock Throne, The Saga of the Great Mughals. Penguin Books India. ISBN 0141001437. 
 8. Lal, Ruby (2005). Domesticity and power in the early Mughal world. Cambridge University Press. p. 170. ISBN 9780521850223. 
 9. Metcalf, Barbara, Thomas (2006). A Concise History of Modern India. Cambridge University Press. p. 17. ISBN 978-0-521-86362-9. 
 10. Chaya Unnikrishnan (2013-06-26). "So far, so good". dnaindia.com. Retrieved 2013-12-04.