ਗੁਰਦੁਆਰਾ ਕੂਹਣੀ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼੍ਰੀ ਕੂਹਣੀ ਸਾਹਿਬ ਮਨੀਮਾਜਰਾ, ਚੰਡੀਗੜ੍ਹ, ਭਾਰਤ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਇੱਕ ਗੁਰਦੁਆਰਾ ਹੈ। ਗੁਰਦੁਆਰਾ ਪ੍ਰਸਿੱਧ ਮਾਤਾ ਮਨਸਾ ਦੇਵੀ ਮੰਦਰ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਮਨੀ ਮਾਜਰਾ ਦੇ ਪਿੰਡ ਭੈਂਸਾ ਟਿੱਬਾ ਵਿੱਚ ਸਥਿਤ ਹੈ। [1]

ਇਤਿਹਾਸ[ਸੋਧੋ]

ਗੁਰੂ ਗੋਬਿੰਦ ਸਿੰਘ ਜੀ 1746 ( ਵਿਕਰਮ ਸੰਵਤ) ਵਿੱਚ ਇੱਕ ਬ੍ਰਾਹਮਣ ਲੜਕੀ ਅਨਪੂਰਨਾ ਦੀ ਬੇਨਤੀ 'ਤੇ ਨਰਾਇਣਪੁਰ ਤੋਂ ਸ਼੍ਰੀ ਕੂਹਣੀ ਸਾਹਿਬ ਆਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ 17 ਪਹਿਰ ਸਿਮਰਨ ਕੀਤਾ ਸੀ। ਅਨਪੂਰਨਾ ਨੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਨਾਲ ਆਈਆਂ ਸੰਗਤਾਂ ਨੂੰ ਭੋਜਨ ਛਕਾਇਆ। ਇਹ ਦੇਖ ਕੇ ਗੁਰੂ ਸਾਹਿਬ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਕਿ ਇੱਥੇ ਗੁਰਦੁਆਰੇ ਤੋਂ ਪਹਿਲਾਂ ਉਸ ਦੇ ਨਾਮ 'ਤੇ ਇਕ ਮੰਦਰ ਬਣੇਗਾ ਅਤੇ ਜੋ ਕੋਈ ਵੀ ਇੱਥੇ ਸੱਚੀ ਸ਼ਰਧਾ ਨਾਲ ਆਵੇਗਾ, ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। [2] [3] [4] [5]ਇੱਥੇ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ 26 ਜਨਵਰੀ ਨੂੰ ਜੋੜ ਮੇਲੇ ਅਤੇ ਸੰਤ ਬਾਬਾ ਮੇਹਰ ਸਿੰਘ ਦੀ ਬਰਸੀ ਮੌਕੇ ਸੰਗਤਾਂ ਦਾ ਇਕੱਠ ਹੁੰਦਾ ਹੈ।

ਹਵਾਲੇ[ਸੋਧੋ]

  1. "Gurdwara Koohni Sahib - SikhiWiki, free Sikh encyclopedia". www.sikhiwiki.org.
  2. "Koohni Sahib Gurdwara - Chandigarh Kuhni Sahib Gurdwara - Gurudwara Bageecha Sahib Near Chandigarh". www.chandigarh.co.uk.
  3. "Gurdwara Koohni Sahib, Chandigarh". www.nativeplanet.com.
  4. "Historical Gurudwaras". www.historicalgurudwaras.com.
  5. "Gurudwara Koohni Sahib, Panchkula". World Gurudwaras.