ਸਮੱਗਰੀ 'ਤੇ ਜਾਓ

ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ, ਮਾਲੇਰਕੋਟਲਾ ਜਿਲ੍ਹਾ, ਪੰਜਾਬ, ਭਾਰਤ

ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਜਿਲ੍ਹਾਂ ਮਾਲੇਕੋਟਲਾ, ਪੰਜਾਬ ਵਿਚ ਸਥਿਤ ਇਕ ਇਤਿਹਾਸਕ ਗੁਰੂਦੁਆਰਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜਾਦਿਆਂ ਨੂੰ ਸੂਬਾ ਸਰਹਿੰਦ ਵਲੋਂ ਜ਼ਿੰਦਾ ਨੀਹਾਂ ਵਿਚ ਚਿਣਵਾਉਣ ਦਾ ਹੁਕਮ ਦਿਤਾ ਗਿਆ ਸੀ। ਇਹ ਗੁਰੂਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜਾਦਿਆਂ ਦੀ ਸ਼ਹਾਦਤ ਸਮੇਂ ਮਾਲੇਰਕੋਟਲਾ ਦੇ ਨਵਾਬ ਨਵਾਬ ਸ਼ੇਰ ਮੁਹੰਮਦ ਵੱਲੋਂ ਸਹਿਬਜਾਦਿਆਂ ਨੂੰ ਨੀਹਾਂ ਵਿਚ ਚਿਣਨ ਦੇ ਵਿਰੋਧ ਦੇ ਵਿਚ ਮਾਰੇ 'ਹਾਅ ਦੇ ਨਾਅਰੇ' ਦੀ ਯਾਦ ਵਿਚ ਬਣਾਇਆ ਗਿਆ ਸੀ।