ਗੁਰਬਚਨ ਸਿੰਘ ਮਾਨੋਚਾਹਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਣਯੋਗ ਜਥੇਦਾਰ
ਗੁਰਬਚਨ ਸਿੰਘ ਮਾਣੋਚਾਹਲ

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ
ਤੋਂ ਪਹਿਲਾਂਗੁਰਦੇਵ ਸਿੰਘ ਕਾਉਂਕੇ
ਤੋਂ ਬਾਅਦਦਰਸ਼ਨ ਸਿੰਘ
ਨਿੱਜੀ ਜਾਣਕਾਰੀ
ਜਨਮ
ਗੁਰਬਚਨ ਸਿੰਘ

(1954-06-06)6 ਜੂਨ 1954
ਮਾਨੋਚਾਹਲ, ਤਰਨ ਤਾਰਨ, ਪੰਜਾਬ
ਮੌਤ27 ਫ਼ਰਵਰੀ 1993(1993-02-27) (ਉਮਰ 38)
ਰਤੌਲ, ਤਰਨ ਤਾਰਨ, ਪੰਜਾਬ
ਜੀਵਨ ਸਾਥੀਦਲਬੀਰ ਕੌਰ
ਫੌਜੀ ਸੇਵਾ
ਵਫ਼ਾਦਾਰੀ
ਬ੍ਰਾਂਚ/ਸੇਵਾ
ਰੈਂਕ

ਗੁਰਬਚਨ ਸਿੰਘ ਮਾਨੋਚਾਹਲ ਇੱਕ ਸਿੱਖ ਰਾਸ਼ਟਰਵਾਦੀ ਨੇਤਾ ਸਨ। ਉਹਨਾਂ ਨੇ 1984 ਵਿੱਚ ਭਿੰਡਰਾਂਵਾਲਾ ਟਾਈਗਰ ਫ਼ੋਰਸਿਜ਼ ਆਫ਼ ਖ਼ਾਲਿਸਤਾਨ ਦੀ ਸਥਾਪਨਾ ਕੀਤੀ ਅਤੇ ਅਪ੍ਰੈਲ 1986 ਤੋਂ ਜਨਵਰੀ 1987 ਤੱਕ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਰਹੇ।

ਜੀਵਨ[ਸੋਧੋ]

ਗੁਰਬਚਨ ਸਿੰਘ ਮਾਨੋਚਾਹਲ ਦਾ ਜਨਮ 6 ਜੂਨ, 1954 ਨੂੰ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਮਾਨੋਚਾਹਲ ਵਿਖੇ ਆਤਮਾ ਸਿੰਘ ਅਤੇ ਗੁਰਮੇਜ ਕੌਰ ਦੇ ਘਰ ਹੋਇਆ। 

1978 ਵਿੱਚ ਨਿਰੰਕਾਰੀਆਂ ਅਤੇ ਸਿੱਖਾਂ ਵਿਚਾਲੇ ਝੜਪਾਂ ਦੌਰਾਨ, ਜਿਹਨਾਂ ਵਿੱਚ 13 ਸਿੱਖ ਮਾਰੇ ਗਏ ਸਨ, ਉਹਨਾਂ ਦੀ ਬਾਂਹ ਵਿੱਚ ਗੋਲੀ ਲੱਗੀ। ਉਹਨਾਂ ਨੇ ਦਮਦਮੀ ਟਕਸਾਲ ਨਾਲ ਸਬੰਧ ਰੱਖਿਆ ਜਿੱਥੇ ਉਹਨਾਂ ਦੀ ਜਾਣ-ਪਛਾਣ ਟਕਸਾਲ ਦੇ ਹੋਰਨਾਂ ਮੈਂਬਰਾਂ, ਜਿਵੇਂ ਅਮਰੀਕ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨਾਲ ਹੋਈ।

ਅਗਵਾਈ[ਸੋਧੋ]

ਸਾਕਾ ਨੀਲਾ ਤਾਰਾ ਤੋਂ ਬਾਅਦ ਮਾਨੋਚਾਹਲ ਨੇ ਭਿੰਡਰਾਂਵਾਲਾ ਨਾਲ ਸਬੰਧ ਰੱਖਣ ਵਾਲੇ ਹੋਰਨਾਂ ਲੋਕਾਂ ਮਿਲ ਕੇ ਹਥਿਆਰਬੰਦ ਸੰਗਠਨ ਖੜ੍ਹੇ ਕੀਤੇ, ਜਿਸਦੇ ਨਤੀਜੇ ਵੱਜੋਂ ਭਿੰਡਰਾਂਵਾਲਾ ਟਾਈਗਰ ਫ਼ੋਰਸਿਜ਼ ਆਫ਼ ਖ਼ਾਲਿਸਤਾਨ ਜਿਸਦੀ ਅਗਵਾਏ ਮਾਨੋਚਾਹਲ ਨੇ ਕੀਤੀ, ਅਤੇ ਖ਼ਾਲਿਸਤਾਨ ਕਮਾਂਡੋ ਫ਼ੋਰਸ ਜਿਸਦੀ ਅਗਵਾਈ ਮਨਬੀਰ ਸਿੰਘ ਚਹੇੜੂ ਨੇ ਕੀਤੀ, ਹੋਂਦ ਵਿੱਚ ਆਏ। 1986 ਦੇ ਸਰਬੱਤ ਖ਼ਾਲਸਾ ਵਿੱਚ ਮਾਨੋਚਾਹਲ ਨੇ ਮਤਾ ਰੱਖਿਆ ਕਿ ਖ਼ਾਲਿਸਤਾਨ ਨਾਂਅ ਦੇ ਅਜ਼ਾਦ ਸਿੱਖ ਰਾਜ ਦੀ ਘੋਸ਼ਣਾ ਕੀਤੀ ਜਾਵੇ ਅਤੇ ਇਸ ਮਤੇ ਉੱਤੇ ਪਹਿਰਾ ਦੇਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ।

1992 ਵਿੱਚ ਡਾ.ਸੋਹਨ ਸਿੰਘ ਦੀ ਅਗਵਾਈ ਵਾਲੇ ਇੱਕ ਵੱਖਰੀ ਕਮੇਟੀ, ਜਿਸਨੂੰ ਬੱਬਰ ਖ਼ਾਲਸਾ ਵਰਗੀਆਂ ਜਥੇਬੰਦੀਆਂ ਦੀ ਹਮਾਇਤ ਹਾਸਿਲ ਸੀ, ਨੇ 1992 ਦੀਆਂ ਪੰਜਾਬ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ, ਜਿਹਨਾਂ ਤੋਂ ਬਾਅਦ ਕਾਂਗਰਸ ਪਾਰਟੀ ਦਾ ਬੇਅੰਤ ਸਿੰਘ ਮੁੱਖ ਮੰਤਰੀ ਬਣਿਆ। ਇਸ ਕਮੇਟੀ ਦੇ ਬਣਨ ਤੋਂ ਬਾਅਦ ਮਾਨੋਚਾਹਲ ਦੀ ਸਥਿਤੀ ਡਿਗਦੀ ਗਈ ਅਤੇ ਉਹ ਆਲੋਚਨਾ ਦਾ ਨਿਸ਼ਾਨਾ ਬਣੇ ਕਿਉਂਕਿ ਉਹ ਸਿੱਖਾਂ ਵੱਲੋਂ ਸਿਆਸੀ ਖੇਤਰ ਵਿੱਚ ਭਾਗੀਦਾਰੀ ਦੇ ਹਮਾਇਤੀ ਸਨ।

ਮੌਤ[ਸੋਧੋ]

ਉਹ 27 ਫ਼ਰਵਰੀ 1993 ਨੂੰ ਇੱਕ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ।

ਹਵਾਲੇ[ਸੋਧੋ]