ਗੁਲਚਿਹਰਾ ਬੇਗ਼ਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਾਜਕੁਮਾਰੀ ਗੁਲਚਿਹਰਾ ਬੇਗ਼ਮ ਨੂੰ ਗੁਲਸ਼ਾਰਾ ਬੇਗ਼ਮ ਵਜੋਂ ਵੀ ਜਾਣਿਆ ਜਾਂਦਾ ਸੀ. ਉਹ ਇੱਕ ਫਾਰਸ-ਤੁਰਕੀ ਰਾਜਕੁਮਾਰੀ ਸੀ, ਜੋ ਭਾਰਤ ਦੇ ਸਮਰਾਟ ਜ਼ਹੀਰ ਉਦ-ਦੀਨ ਮੁਹੰਮਦ ਬਾਬਰ ਦੀ ਧੀ ਅਤੇ ਬਾਦਸ਼ਾਹ ਹੁਮਾਯੂੰ ਦੀ ਭੈਣ ਸੀ. ਬਾਅਦ ਵਿਚ, ਉਸ ਦਾ ਭਤੀਜਾ, ਰਾਜਕੁਮਾਰ ਜਾਲਾਲ-ਉਦ-ਦੀਨ ਬਾਦਸ਼ਾਹ ਸ਼ਹਿਨਸ਼ਾਹ ਅਕਬਰ ਮਹਾਨ ਦੇ ਤੌਰ ਤੇ ਸ਼ਾਹੀ ਗੱਦੀ ਤੇ ਬੈਠਿਆ.

ਪਿਛੋਕੜ[ਸੋਧੋ]

ਫਾਰਸੀ ਵਿੱਚ ਉਸਦੇ ਨਾਂ ਦਾ ਅਰਥ ਹੈ "ਫੁੱਲ ਵਰਗੇ ਚੇਹਰੇ ਵਾਲੀ". ਉਨ੍ਹਾਂ ਦੀ ਮਾਂ ਦਿਲਦਾਰ ਬੇਗ਼ਮ ਸੀ ਅਤੇ ਉਹ ਹਿੰਦਲ ਮਿਰਜ਼ਾ ਅਤੇ ਗੁਲਬਦਨ ਬੇਗਮ ਦੀ ਭੈਣ ਸਨ.[1]

ਸ਼ੁਰੂਆਤੀ ਜੀਵਨ[ਸੋਧੋ]

ਜਦੋਂ ਰਾਜਕੁਮਾਰੀ ਗੁਲਚਿਹਰਾ ਦਾ ਜਨਮ ਹੋਇਆ, ਉਦੋਂ ਉਸਦੇ ਪਿਤਾ ਕਾਬੁਲ ਵਿੱਚ ਕੁਝ ਸਮੇਂ ਤੋਂ ਮਲਿਕ ਸਨ ਅਤੇ ਉਹ ਕੁੰਦੁਜ ਅਤੇ ਬਦਾਖਸ਼ਾਨ ਵਿੱਚ ਵੀ ਮਲਿਕ ਸਨ.

ਵਿਆਹ[ਸੋਧੋ]

ਉਸਦਾ ਵਿਆਹ ਬਾਬਰ ਦੇ ਪਹਿਲੀ ਮਮੇਰੇ ਭਰਾ (ਉਸਦੀ ਮਾਂ ਦੇ ਭਰਾ ਅਹਮਦ ਦੇ ਪੁੱਤਰ) ਸੁਲਤਾਨ ਤੁਖਤਾ-ਬੁਘਾ-ਖ਼ਾਨ ਚਾਘਟਲ ਮੁਗਲ ਨਾਲ ਹੋਇਆ. ਬਾਬਰ ਦੁਆਰਾ ਵਿਆਹ ਦੀ ਵਿਵਸਥਾ ਕੀਤੀ ਗਈ ਸੀ, ਅਤੇ 1530 ਦੇ ਅਖ਼ੀਰ ਤੇ ਹੋਈ ਸੀ. ਉਸ ਸਮੇਂ ਉਹ ਲਗਭਗ ਚੌਦਾਂ ਸਾਲ ਦੀ ਹੋਵੇਗੀ.

ਮੌਤ[ਸੋਧੋ]

ਉਹ 1557 ਵਿੱਚ ਗੁਲਾਬਦਨ ਅਤੇ ਹਮੀਦਾ ਨਾਲ ਭਾਰਤ ਆਏ ਅਤੇ ਉਸੇ ਸਾਲ ਅਕਾਲ ਚਲਾਣਾ ਕਰ ਗਏ.</ref>

ਹਵਾਲੇ[ਸੋਧੋ]

  1. The House of Timur: Genealogy of the Royal Family of India