ਗੁੜਗਾਓਂ ਕੁਈਰ ਪ੍ਰਾਈਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁੜਗਾਓਂ, ਭਾਰਤ ਵਿੱਚ ਪਹਿਲਾ ਪ੍ਰਾਈਡ ਮਾਰਚ 25 ਜੂਨ 2016 ਨੂੰ ਸੈਕਟਰ-29 ਲੀਜ਼ਰ ਵੈਲੀ ਵਿਖੇ ਆਯੋਜਿਤ ਕੀਤਾ ਗਿਆ ਸੀ।[1][2] ਇਹ ਖਾਲੀ ਥਾਂਵਾਂ ਦੇ ਖਲਾਅ ਨੂੰ ਭਰਨ ਲਈ ਬਣਾਇਆ ਗਿਆ, ਜੋ ਕਿ ਕੁਈਰ ਦੋਸਤਾਨਾ ਅਤੇ ਐਲ.ਜੀ.ਬੀ.ਟੀ.ਕਿਉ.ਆਈ.ਏ.+ ਕਮਿਊਨਿਟੀ ਮੀਟਿੰਗਾਂ ਅਤੇ ਖੁੱਲ੍ਹੀ ਗੱਲਬਾਤ ਦਾ ਸੱਭਿਆਚਾਰ ਬਣਾਉਣ ਲਈ ਰਾਹ ਪੱਧਰਾ ਕਰਦਾ ਹੈ।[3] ਪੂਰੀ ਦੁਨੀਆ ਵਿੱਚ ਐਲ.ਜੀ.ਬੀ.ਟੀ.ਕਿਉ. ਭਾਈਚਾਰਾ ਦੁਰਵਿਵਹਾਰ, ਵਿਤਕਰੇ ਅਤੇ ਇੱਥੋਂ ਤੱਕ ਕਿ ਅਪਰਾਧੀਕਰਨ ਦੇ ਲਗਾਤਾਰ ਖ਼ਤਰੇ ਵਿੱਚ ਹੈ। ਭਾਰਤੀ ਦੰਡਾਵਲੀ ਦੀ ਧਾਰਾ 377 ਤਹਿਤ ਸਮਲਿੰਗੀ ਸਬੰਧਾਂ ਨੂੰ ਗੈਰ-ਕੁਦਰਤੀ ਜਾਂ ਕੁਦਰਤ ਦੇ ਹੁਕਮ ਦੇ ਵਿਰੁੱਧ ਮੰਨਿਆ ਜਾਂਦਾ ਸੀ।[4]

'ਗੁੜਗਾਓਂ ਬਹੁਤ ਸਾਰੀਆਂ ਬਹੁ-ਰਾਸ਼ਟਰੀ ਕੰਪਨੀਆਂ ਦਾ ਘਰ ਹੈ, ਜੋ ਬਿਨਾਂ ਕਿਸੇ ਯੋਗਦਾਨ ਦੇ ਇਸ ਸ਼ਹਿਰ ਤੋਂ ਬਸ ਆਪਣਾ ਕੋਟਾ ਪੂਰਾ ਕਰ ਰਹੀਆਂ ਹਨ, ਇਸ ਸ਼ਹਿਰ ਵਿੱਚ ਸਮਾਜ ਦੇ ਕੁਝ ਵਰਗਾਂ ਲਈ ਇੱਕ ਤੇਜ਼ ਰਫ਼ਤਾਰ ਅਤੇ ਨਿਵੇਕਲੀ ਜਗ੍ਹਾ ਹੈ ਅਤੇ ਇਥੇ ਵਿਕਾਸ ਦੇ ਦੋ ਪਾਸਿਆਂ ਦੀ ਤਿੱਖੀ ਹਕੀਕਤ ਦਿਖਾਈ ਦਿੰਦੀ ਹੈ।'[5]

ਪਰੇਡ ਦਾ ਸਮਰਥਨ ਦਿੱਲੀ ਕੁਈਰ ਪ੍ਰਾਈਡ ਪਰੇਡ ਦੇ ਪ੍ਰਬੰਧਕਾਂ ਦੁਆਰਾ ਕੀਤਾ ਗਿਆ ਸੀ, ਪਰ ਗੁੜਗਾਓਂ ਵਿੱਚ ਇਸਦੀ ਮੇਜ਼ਬਾਨੀ ਕਰਨ ਦੀ ਪਹਿਲ ਪੂਜਾ ਬਜਾਦ ਦੀ ਸੀ, ਜੋ ਇੱਕ ਅੰਤਰਰਾਸ਼ਟਰੀ ਐਨ.ਜੀ.ਓ. ਲਈ ਕੰਮ ਕਰਦੀ ਹੈ ਅਤੇ ਵਿਕਾਸ ਦੇ ਖੇਤਰ ਵਿੱਚ ਇੱਕ ਪੇਸ਼ੇਵਰ ਹੈ।[6] 12 ਜੂਨ 2016 ਨੂੰ ਹੋਏ ਹਮਲੇ ਦੇ ਪੀੜਤਾਂ ਪ੍ਰਤੀ ਇਕਜੁੱਟਤਾ ਦਿਖਾਉਣ ਲਈ ਪਰੇਡ ਦੀ ਮੇਜ਼ਬਾਨੀ ਵੀ ਕੀਤੀ ਗਈ ਸੀ, ਜਿੱਥੇ ਓਰਲੈਂਡੋ, ਫਲੋਰੀਡਾ ਦੇ ਇੱਕ ਨਾਈਟ ਕਲੱਬ ਵਿੱਚ ਪਲਸ ਕਲੱਬ ਵਿੱਚ ਇੱਕ ਬੰਦੂਕਧਾਰੀ ਨੇ 49 ਲੋਕਾਂ ਦੀ ਹੱਤਿਆ ਅਤੇ 53 ਹੋਰਾਂ ਨੂੰ ਜ਼ਖਮੀ ਕੀਤਾ ਸੀ।[7][8] ਗੋਲੀਬਾਰੀ ਦੇ ਪੀੜਤਾਂ ਅਤੇ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਲਈ ਸੋਗ ਤੋਂ ਇਲਾਵਾ, ਪ੍ਰਾਈਡ ਮਾਰਚ ਵਿੱਚ ਐਲ.ਜੀ.ਬੀ.ਟੀ. ਪ੍ਰਾਈਡ ਮਹੀਨਾ (ਜੂਨ) ਮਨਾਉਣ ਦਾ ਏਜੰਡਾ ਵੀ ਸ਼ਾਮਲ ਸੀ।[9]

ਇਸ ਸਮਾਗਮ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 377 ਨੂੰ ਰੱਦ ਕਰਨ ਦੀ ਵਿਸ਼ੇਸ਼ ਮੰਗ ਕੀਤੀ ਗਈ ਸੀ, ਜੋ ਕਿ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਦੁਆਰਾ ਲਿਆਂਦੀ ਗਈ ਸੀ ਅਤੇ ਸਮਾਜਿਕ ਨਿਆਂ ਨੂੰ ਯਕੀਨੀ ਬਣਾਉਣ ਅਤੇ ਸੱਚਮੁੱਚ ਸੰਮਿਲਿਤ ਮਾਹੌਲ ਬਣਾਉਣ ਲਈ ਜਿਨਸੀ ਰੁਝਾਨ ਦੇ ਕਾਰਨ ਵਿਤਕਰੇ ਤੋਂ ਆਜ਼ਾਦੀ ਦੀ ਮੰਗ ਕੀਤੀ ਗਈ ਸੀ। ਇਸ ਵਿੱਚ "ਅਬ ਗੁੜਗਾਉਂ ਦੂਰ ਨਹੀਂ" ਦਾ ਨਾਅਰਾ ਸੀ, ਜਿਸ ਵਿੱਚ ਸ਼ਹਿਰ ਵੱਲੋਂ ਚੁੱਕੇ ਗਏ ਕਦਮ ਦੀ ਘੋਸ਼ਣਾ ਕੀਤੀ ਗਈ ਸੀ। ਸਮਾਗਮ ਦੀ ਸ਼ੁਰੂਆਤ ਪ੍ਰਾਈਡ ਸਟੇਟਮੈਂਟ ਨੂੰ ਪੜ੍ਹਨ ਨਾਲ ਹੋਈ ਅਤੇ ਉਸ ਤੋਂ ਬਾਅਦ ਓਰਲੈਂਡੋ ਅਤੇ ਮੈਕਸੀਕੋ ਵਿਖੇ ਗੋਲੀਬਾਰੀ ਦੇ ਪੀੜਤਾਂ ਨਾਲ ਇਕਜੁੱਟਤਾ ਲਈ ਮੋਮਬੱਤੀ ਦੀ ਰੌਸ਼ਨੀ ਨਾਲ ਓਪਨ ਮਾਈਕ ਅਤੇ ਸੰਗੀਤ ਅਤੇ ਡਾਂਸ ਪੇਸ਼ਕਾਰੀ ਕੀਤੀ ਗਈ।[10]

ਹਵਾਲੇ[ਸੋਧੋ]

  1. "Gurgaon ready to host its first queer pride parade - Times of India". The Times of India. Retrieved 2017-06-17.
  2. "In pictures: Gurugram celebrates its first-ever LGBTIQ pride march". CatchNews.com (in ਅੰਗਰੇਜ਼ੀ). Retrieved 2017-06-17.
  3. "Gurgaon citizens witness first-ever LGBT pride parade in the city". www.merinews.com. Archived from the original on 2018-06-30. Retrieved 2018-06-30. {{cite web}}: Unknown parameter |dead-url= ignored (|url-status= suggested) (help)
  4. Barthwal, Aditya (2016-07-03). "LGBT Pride Parade – Ab Gurgaon Dur Nahin!". Campus Drift (in ਅੰਗਰੇਜ਼ੀ (ਅਮਰੀਕੀ)). Archived from the original on 2016-07-12. Retrieved 2017-06-17. {{cite news}}: Unknown parameter |dead-url= ignored (|url-status= suggested) (help)
  5. "Why Gurgaon Is Having A Queer Pride This Year". 22 June 2016.
  6. "Gurgaon Will Host Its First LGBTQ Pride Parade This Evening". indiatimes.com (in ਅੰਗਰੇਜ਼ੀ). Retrieved 2017-06-17.
  7. "Mass shooting at Orlando nightclub" (in ਅੰਗਰੇਜ਼ੀ). 2016-06-20. Retrieved 2017-06-17.
  8. "Orlando Shooting". The New York Times. Retrieved 2017-06-17.
  9. "In Photos: Gurgaon's Pride March Shows Just How Beautiful Solidarity Can Be". Youth Ki Awaaz (in ਅੰਗਰੇਜ਼ੀ (ਅਮਰੀਕੀ)). 2016-07-05. Retrieved 2017-06-17.
  10. "Gurgaon pride love diversity".