ਸਮੱਗਰੀ 'ਤੇ ਜਾਓ

ਗੁੱਗਾ ਜ਼ਾਹਰ ਪੀਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁੱਗਾ ਜ਼ਾਹਰ ਪੀਰ
ਗੁੱਗੇ ਪੀਰ ਦਾ ਡੇਰਾ
ਹੋਰ ਨਾਮਗੁੱਗਾ ਜ਼ਾਹਰ ਪੀਰ- ਗੁੱਗਾ ਮੜੀ

ਪੰਜਾਬ ਖੇਤਰ ਵਿਚ ਭਾਦੋਂ ਦੇ ਮਹੀਨੇ ਵਿੱਚ ਸੱਪਾਂ ਦੀ ਪੂਜਾ ਦੀ ਪਰੰਪਰਾ ਬਹੁਤ ਵੱਡੀ ਹੁੰਦੀ ਹੈ, ਜਿਸਦਾ ਨਾਂ "ਗੁੱਗਾ" ਹੈ। ਇਹ ਪਰੰਪਰਾ ਉਨ੍ਹਾਂ ਮੰਦਰਾਂ ਜਾਂ ਡੇਰਿਆਂ/ਜਗਰਾਤਿਆਂ ਵਿੱਚ ਪ੍ਰਗਟ ਹੁੰਦੀ ਹੈ ਜੋ ਗੁੱਗਾ ਪੀਰ ਨੂੰ ਸਮਰਪਿਤ ਹੁੰਦੇ ਹਨ, ਜਿੱਥੇ ਸ਼ਰਧਾਲੂ ਗੁੱਗੇ ਪੀਰ ਦੀ ਕਥਾ ਸੁਣਦੇ ਹਨ ਅਤੇ ਉਨ੍ਹਾਂ ਦਾ ਪੂਜਾ ਕਰਦੇ ਹਨ, ਖਾਸ ਤੌਰ 'ਤੇ ਔਰਤਾਂ ਜੋ ਖੁੱਲ੍ਹ ਕੇ ਸ਼ਰਧਾ ਕਰਦੀਆਂ ਹਨ।ਪੰਜਾਬ ਦੇ ਪਿੰਡਾਂ ਵਿਚ ਇਸਦੀ ਭਗਤੀ ਕੀਤੀ ਜਾਂਦੀ ਹੈ।ਇਹ ਪਿੰਡਾਂ ਦੀਆਂ ਸੱਥਾਂ ਵਿਚ ਵੀ ਆਂਉਂਦੇ ਹਨ।

ਹੋਰ ਨਾਮ

[ਸੋਧੋ]

ਇਸਨੂੰ ਗੁੱਗਾ ਮੜੀ ਵੀ ਕਿਹਾ ਜਾਂਦਾ ਹੈ। ਅਤੇ ਇਸਦੇ ਹੋਰ ਕਈ ਨਾਮ ਹਨ-ਵੱਖ-ਵੱਖ ਖੇਤਰ ਦੇ ਆਧਾਰ ਉੱਤੇ ਮਲਵਈ ਭਾਸ਼ਾ ਵਿਚ ਇਸਨੂੰ "ਗੁੱਗਾ" ਕਿਹਾ ਜਾਂਦਾ ਹੈ।

ਇਸ ਤੇ ਕਈ ਥਾਂਵਾ ਤੇ ਭੰਡਾਰੇ ਵੀ ਲਾਏ ਜਾਂਦੇ ਹਨ। ਜਿਵੇਂ ਕਿ ਰਾਜਸਥਾਨ ,ਹਰਿਆਣਾ ਹੋਰ ਕਈ ਸਥਾਨਾਂ ਉੱਤੇ।ਇਹ ਭੰਡਾਰਾ ਸਮਾਜਸੇਵਾ ਨੂੰ ਸਮਰਪਿਤ ਕਰਦਾ ਹੁੰਦਾ ਹੈ।ਇਸ ਭੰਡਾਰੇ ਨੂੰ ਰਵਾਨਾ ਕਰਨ ਦੀ ਰਸਮ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਪ੍ਰਧਾਨ ਤਰਸੇਮ ਚੰਦ ਵੱਲੋਂ ਨਾਰੀਅਲ ਭੰਨ ਕੇ ਅਦਾ ਕੀਤੀ ਗਈ। ਇਸ ਭੰਡਾਰੇ ਨੂੰ ਰਵਾਨਾ ਕਰਨ ਦੀ ਰਸਮ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਪ੍ਰਧਾਨ ਤਰਸੇਮ ਚੰਦ ਵੱਲੋਂ ਨਾਰੀਅਲ ਭੰਨ ਕੇ ਅਦਾ ਕੀਤੀ ਗਈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ 24 ਘੰਟੇ ਭੋਜਨ, ਚਾਹ, ਪਾਣੀ, ਠਹਿਰਣ ਦਾ ਪ੍ਰਬੰਧ ਕੀਤਾ ਜਾਂਦਾ ਹੈ, ਜਿੱਥੇ ਸ਼ਰਧਾਲੂਆਂ ਨੂੰ 24 ਘੰਟੇ ਮੈਡੀਕਲ ਸੁਵਿਧਾ ਵੀ ਦਿੱਤੀ ਜਾਂਦੀ ਹੈ।[1]

ਮਾੜ੍ਹੀਆਂ ਉੱਤੇ ਮੇਲੇ ਲੱਗਦੇ ਹਨ। ਘਰ ਦੇ ਵਿਚ ਸੇਵੀਆਂ ਆਦਿ ਮਿਠਾਈ ਬਣਾਈ ਜਾਂਦੀ ਹੈ। ਸਾਰੇ ਆਲੇ ਦੁਆਲੇ ਪਿੰਡਾਂ ਦੇ ਲੋਕ ਮਾੜ੍ਹੀ ਤੇ ਆਉਂਦੇ ਹਨ। ਸਾਰੇ ਦਰਸ਼ਕ ਗੁੱਗੇ ਨੂੰ ਮੱਥਾ ਟੇਕਦੇ ਹਨ। ਅੱਜ ਕੱਲ੍ਹ ਇਹ ਕਾਫ਼ੀ ਘੱਟ ਰਿਹਾ ਹੈ। ਜਿਵੇਂ ਮੇਲੇ ਲੱਗਣੇ ਅਤੇ ਗੁੱਗੇ ਆਉਣੇ ਵੀ ਘੱਟ ਗਏ।

ਧਰਤੀ ਮਾਤਾ ਨੇ ਉਸਨੂੰ ਘੋੜੇ ਸਮੇਤ ਆਪਣੀ ਗੋਦੀ ਵਿਚ ਸਮਾਂ ਲਿਆ ⁠ਪੰਜਾਬ ਦਾ ਇਕ ਲੰਬਾ ਲੋਕ-ਗੀਤ ਗੁੱਗੇ ਦੀ ਕਥਾ ਇਸ ਤਰ੍ਹਾਂ ਬਿਆਨ ਕਰਦਾ ਹੈ:

ਸਲਾਮਾਂ ਮੇਰੀਆਂ ਸਲਾਮਾਂ ਮੇਰੀਆਂ,

ਇਕ ਸਲਾਮਾਂ ਮੇਰੀਆਂ ਦੋਏ ਸਲਾਮਾਂ

ਗੁਰੂ ਗੋਰਖਾ ਪੈਦਾ ਓ ਕਰਦਿਆ

ਸਾਨੂੰ ਵੀ ਦਿਓ ਔਲਾਦ।

ਐਸ ਵੇਲੇ ਤਾਂ ਵਰ ਨਹੀਂ ਬੀਬੀ ਬਾਛਲੇ

ਕਲ੍ਹ ਤਾਂ ਲੈ ਜਾਈਂ ਔਲਾਦ।

ਦੌੜੀ ਦੌੜੀ ਬਾਛਲ ਕਾਸ਼ਲ ਕੋਲ਼ ਆਈ,

ਭੈਣੇ ਨੀ ਕਾਸ਼ਲੇ ਭਲ਼ਕ ਤਾਂ ਮਿਲ਼ ਜਾਊ ਔਲਾਦ।

ਦੌੜੀ ਦੌੜੀ ਕਾਸ਼ਲ ਬਾਛਲ ਕੋਲ਼ ਆਈ,

ਭੈਣੇ ਨੀ ਬਾਛਲੇ ਮੈਨੂੰ ਜੋੜਾ ਤਾਂ ਦਈਂ ਹੁਦਾਰ,

ਮੈਂ ਜਾਣਾ ਬਾਬਲ ਵਾਲੇ ਦੇਸ਼ ਨੀ

ਮੈਨੂੰ ਆਈ ਏ ਮੰਦੜੀ ਵਾਜ਼।

ਦੌੜੀ ਦੌੜੀ ਕਾਸ਼ਲ ਗੋਰਖ ਕੋਲ਼ ਆਈ

ਗੁਰੂ ਗੋਰਖਾ, ਸਾਨੂੰ ਤਾਂ ਦਿਓ ਔਲਾਦ

ਜਟਾਂ 'ਚੋਂ ਕੱਢ ਕੇ ਔਲਾਦ ਜੁ ਦਿੱਤੀ,

ਗੁਰੂ ਆਖੇ: ਅਰਜਨ ਤੇ ਸੁਰਜਣ ਰੱਖੀਂ ਨਾਉਂ

ਦੌੜੀ ਦੌੜੀ ਕਾਸ਼ਲ ਬਾਛਲ ਕੋਲ਼ ਆਈ

ਭੈਣੇ ਨੀ ਬਾਛਲੇ

ਮੈਂ ਆਈ ਬਾਬਲ ਵਾਲੇ ਦੇਸ਼ ਤੋਂ

ਸਾਡੇ ਬਾਬਲ ਦੀ ਚੰਗੀ ਵਾਜ਼।

ਦੌੜੀ ਦੌੜੀ ਬਾਛਲ ਗੋਰਖ ਦੇ ਆਈਂ

ਗੁਰੂ ਗੋਰਖਾ, ਪਰਮੇਸ਼ਵਰ ਜਾਣੇ,

ਸਾਨੂੰ ਤਾਂ ਦਿਓ ਔਲਾਦ।

ਮੋੜੋ ਵੇ ਮੋੜੋ ਇਹਨੂੰ ਚੇਲਿਓ ਮੇਰਿਓ

ਘੜੀ ਘੜੀ ਮੰਗਦੀ ਔਲਾਦ।

ਹਵਾਲੇ

[ਸੋਧੋ]
  1. "ਗੁੱਗਾ ਨੌਮੀ ਮੇਲਾ ਮਨਾਇਆ - Gugga Naomi Mela was celebrated on Gugga Jahar Peerji of Haryana". Punjabi Jagran (in ਹਿੰਦੀ). 2022-08-21. Retrieved 2024-02-22.

ਬਾਹਰੀ ਲਿੰਕ

[ਸੋਧੋ]
  • ਪੰਜਾਬੀ ਵਿਕੀਸਰੋਤ ਉੱਤੇ ਦੇਖੋ।