ਸਮੱਗਰੀ 'ਤੇ ਜਾਓ

ਗੁੱਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁੱਗਾ
ਸੱਪ ਦੇ ਡੰਗ ਤੋਂ ਰੱਖਿਆ
ਮੁੱਖ ਪੰਥ ਕੇਂਦਰਰਾਜਸਥਾਨ, ਪੰਜਾਬ ਖੇਤਰ, ਉੱਤਰ ਪ੍ਰਦੇਸ਼ ਦੇ ਕੁੱਝ ਭਾਗਾਂ ਵਿੱਚ ਪੁਰਾਣੇ ਰਾਜ ਦੇ ਬਾਗੜ ਦੇਡਗਾ: ਦਾਦਰੇਵਾ, ਹਿਸਾਰ ਅਤੇ ਬਠਿੰਡਾ
ਮਾਤਾ ਪਿੰਤਾਪਿਤਾ: ਰਾਜਾ ਜੇਵਰ, ਮਾਤਾ: ਰਾਣੀ ਬਛਲ

ਗੁੱਗਾ (ਗੁੱਗਾ ਪੀਰ, ਗੁੱਗਾ ਵੀਰ, ਗੁੱਗਾ ਰਾਣਾ, ਗੁੱਗਾ ਚੋਹਾਨ, ਗੁੱਗਾ ਜਹਾਂਪੀਰ) ਦੀ ਪੂਜਾ ਕੀਤੀ ਜਾਂਦੀ ਹੈ ਜੋ ਸੱਪ ਦੇ ਕੱਟਣ ਤੋਂ ਰੱਖਿਆ ਕਰਦਾ ਹੈ ਅਤੇ ਗੁੱਗਾ ਰਾਜਸਥਾਨ ਤੇ ਪੰਜਾਬ ਖੇਤਰ ਦੀ ਲੋਕਧਾਰਾ ਦਾ ਵੀ ਮਹੱਤਵਪੂਰਨ ਹਿੱਸਾ ਹੈ। ਇਸਨੂੰ ਰਾਜਸਥਾਨ ਵਿੱਚ "ਗੋਗਾਜੀ" ਅਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ "ਗੁੱਗਾ ਜੀ" ਵਜੋਂ ਪੁੱਜਿਆ ਜਾਂਦਾ ਹੈ।

ਪੂਜਾ[ਸੋਧੋ]

ਗੁੱਗਾ ਜੀ ਦਾ ਪੰਥ ਉੱਤਰੀ ਭਾਰਤ ਦੇ ਰਾਜਾਂ ਰਾਜਸਥਾਨ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼]] ਅਤੇ ਉੱਤਰ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਵਿੱਚ ਪ੍ਰਚਲਿਤ ਹੈ। ਗੁੱਗਾ ਨੂੰ ਪੂਜਨ ਵਾਲੇ ਲੋਕ ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਵੀ ਮਿਲਦੇ ਹਨ। ਇਸਦੀ ਪੂਜਾ ਭਾਦੋਂ ਮਹੀਨੇ ਵਿੱਚ ਸਾਧਾਰਨ ਤੌਰ 'ਤੇ ਮਹੀਨੇ ਦੇ ਨੌਵੇਂ ਦਿਨ ਕੀਤੀ ਜਾਂਦੀ ਹੈ। ਗੁੱਗਾ ਦੀ ਪੂਜਾ ਸੱਪ ਦੇ ਡੰਗ ਤੋਂ ਰੱਖਿਆ ਲਈ ਕੀਤੀ ਜਾਂਦੀ ਹੈ ਅਤੇ ਗੁੱਗਾ ਨੂੰ ਤੀਰਥਾਂ ਤੇ ਵੀ ਪੁੱਜਿਆ ਜਾਂਦਾ ਹੈ। ਗੁੱਗਾ ਦੇ ਤੀਰਥ ਸਥਾਨ ਉੱਪਰ ਕਿਸੇ ਇੱਕ ਖ਼ਾਸ ਧਰਮ ਦੀ ਪ੍ਰਧਾਨਤਾ ਹੈ ਅਤੇ ਇਸਦੇ ਸਥਾਨ ਦੀ ਬਣਤਰ ਗੁਦੁਆਰਾ ਅਤੇ ਮਸਜਿਦ ਵਰਗੀ ਹੁੰਦੀ ਹੈ। ਗੁੱਗਾ ਦੇ ਪੁੱਜ ਸਥਾਨ ਨੂੰ "ਮਾੜ੍ਹੀ" ਕਿਹਾ ਜਾਂਦਾ ਹੈ। ਜਦੋਂ ਗੁੱਗਾ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਲੋਕ ਸੇਵੀਆਂ ਬਣਾ ਕੇ ਉਸ ਸੇਵੀਆਂ ਨੂੰ ਉਹਨਾਂ ਥਾਵਾਂ ਉੱਪਰ ਰੱਖ ਦਿੰਦੇ ਹਨ ਜਿਥੇ ਸੱਪ ਰਹਿੰਦੇ ਹਨ।[1]

ਜਨਮ[ਸੋਧੋ]

ਗੁੱਗਾ ਦਾ ਜਨਮ ਚੁਰੂ ਜ਼ਿਲ੍ਹੇ ਦੇ ਦਾਦਰੇਵਾ ਵਿੱਚ ਹੋਇਆ ਜੋ ਹੁਣ ਰਾਜਸਥਾਨ ਵਿੱਚ ਹੈ। ਗੁੱਗਾ ਜੀ ਦੀ ਮਾਂ ਦਾ ਨਾਂ ਬਛਲ ਦੇਵੀ ਅਤੇ ਪਿਤਾ ਦਾ ਨਾਂ ਰਾਜਾ ਜੇਵਰ ਸੀ ਜੋ ਦਾਦਰੇਵਾ ਦਾ ਰਾਜਾ ਸੀ।

ਲੋਕ ਧਰਮ[ਸੋਧੋ]

ਗੁੱਗਾ ਜੀ ਜਨਮ ਤੋਂ ਹਿੰਦੂ ਸੀ ਪਰ ਕੁੱਝ ਅਨੁਸਾਰ ਗੁੱਗਾ ਜੀ ਮੁਸਲਿਮ ਵਜੋਂ ਧਰਤੀ ਉੱਪਰ ਆਏ ਸੀ। ਗੁੱਗਾ ਜੀ ਨੂੰ ਲੋਕ ਧਰਮ ਵਿੱਚ ਪੁੱਜਿਆਜਾਂਦਾ ਹੈ, ਇਸ ਲਈ ਗੁੱਗਾ ਜੀ ਨੂੰ ਪੁੱਜਣ ਵਾਲੇ ਲੋਕ ਵੱਖ ਵੱਖ ਧਰਮ ਦੇ ਹਨ ਜੋ ਪੂਰੇ ਯਕੀਨ ਨਾਲ ਗੁੱਗਾ ਦੀ ਪੂਜਾ ਕਰਦੇ ਹਨ।

ਜਸ਼ਨ[ਸੋਧੋ]

ਪੰਜਾਬ ਖੇਤਰ ਵਿੱਚ ਗੁੱਗਾ ਮਾੜ੍ਹੀ ਉੱਪਰ ਲੋਕ ਮਿਠੀਆਂ ਸੇਵੀਆਂ[2] ਅਤੇ ਮਿਠੀਆਂ ਮਠੀਆਂ ਚੜ੍ਹਾਵੇ ਵਜੋਂ ਜਾਂ ਪ੍ਰਸ਼ਾਦ ਵਜੋਂ ਚੜ੍ਹਾਉਂਦੇ ਹਨ।

ਗੁੱਗਾ ਨੌਮੀਂ ਦੇ ਦਿਨ ਗੁੱਗੇ ਉੱਪਰ ਪ੍ਰਸ਼ਾਦ ਚੜ੍ਹਾਉਣ ਸਮੇਂ ਔਰਤਾਂ ਦੁਆਰਾ ਗੀਤ ਗਾਇਆ ਜਾਂਦਾ ਹੈ:

ਪੱਲੇ ਮੇਰੇ ਮਠੀਆਂ,
ਨੀ ਮੈਂ ਗੁੱਗਾ ਮਨਾਉਣ ਚੱਲੀਆਂ,
ਨੀ ਮੈਂ ਵਾਰੀ ਗੁੱਗਾ ਜੀ।

ਹਵਾਲੇ[ਸੋਧੋ]

  1. Bhatti, H.S Folk Religion Change and Continuity Rawat Publications
  2. Alop ho riha Punjabi virsa - bhag dooja by Harkesh Singh Kehal Unistar Book PVT Ltd।SBN 978-93-5017-532-3