ਗੁੱਲੀ ਡੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁੱਲੀ ਡੰਡਾ
Guli danda on Ganges Ghats in Varanasi.jpg
ਵਾਰਾਨਸੀ ਵਿੱਚ ਗੰਗਾ ਨਦੀ ਦੇ ਘਾਟ ਤੇ ਗੁੱਲੀ-ਡੰਡਾ ਖੇਡਦੇ ਦੋ ਮੁੰਡੇ

ਗੁੱਲੀ ਡੰਡਾ ਪੰਜਾਬ ਅਤੇ ਹਿੰਦ-ਉਪਮਹਾਦੀਪ ਦੇ ਕਈ ਦੂਜੇ ਇਲਾਕਿਆਂ ਵਿੱਚ ਮੁੰਡਿਆਂ ਦੀ ਖੇਡ ਹੈ। ਇਹ ਇੱਕ ਡੰਡੇ ਅਤੇ ਇੱਕ ਗੁੱਲੀ ਦੀ ਮਦਦ ਨਾਲ ਇਹ ਖੁੱਲੇ ਮੈਦਾਨ ਵਿੱਚ ਖੇਡੀ ਜਾਂਦੀ ਹੈ। ਖਿਡਾਰੀਆਂ ਦੀ ਤਾਦਾਦ ਉੱਤੇ ਕੋਈ ਰੋਕ ਨਹੀਂ। ਡੰਡਾ ਕਿਸੇ ਵੀ ਮਾਪ ਦਾ ਹੋ

ਸਕਦਾ ਹੈ। ਗੁੱਲੀ ਵੀ ਡੰਡੇ ਦਾ ਇੱਕ ਅਲਹਿਦਾ ਛੋਟਾ ਟੁਕੜਾ ਹੁੰਦਾ ਹੈ ਜਿਸ ਦੀ ਲੰਮਾਈ 9 ਇੰਚ ਦੇ ਲੱਗ ਭਗ ਹੁੰਦੀ ਹੈ। ਗੁੱਲੀ ਦੇ ਦੋਨਾਂ ਸਿਰੇ ਤਰਾਸ਼ੇ ਹੋਏ ਅਤੇ ਨੋਕਦਾਰ ਹੁੰਦੇ ਹਨ। ਇਸ ਖੇਲ ਵਿੱਚ ਪਹਿਲੀ ਪੀਤੀ ਦਾ ਨਿਰਣਾ ਕਰਨ ਲਈ ਬੱਚੀਆਂ ਪਾਈਆਂ ਜਾਂਦੀਆਂ ਹਨ। ਵਧ ਬੱਚੀਆਂ ਪਾਉਣ ਖਿਡਾਰੀ ਪਹਿਲੀ ਵਾਰੀ ਲੈਂਦਾ ਹੈ। ਉਹ ਖੁੱਤੀ ਉਪਰ ਗੁੱਲੀ ਰੱਖ ਕੇ ਡੰਡੇ ਨਾਲ ਗੁੱਲੀ ਨੂੰ ਦੂਰ ਸੁੱਟਦਾ ਹੈ। ਵਿਰੋਧੀ ਖਿਡਾਰੀ ਉਸ ਗੁੱਲੀ ਚੁੱਕ ਕੇ ਖੁੱਤੀ ਵੱਲ ਸੁੱਟਦਾ ਹੈ ਅਤੇ ਖੁੱਤੀ ਤੇ ਰੱਖੇ ਡੰਡੇ ਨੂੰ ਨਿਸ਼ਾਨ ਬਣਾਉਂਦਾ ਹੈ। ਡੰਡੇ ਵਿੱਚ ਨਿਸ਼ਾਨਾ ਲੱਗ ਜਾਵੇ ਜਾਂ ਕਈ ਥਾਈਂ ਖੁੱਤੀ ਕੋਲ ਮਿਥੇ ਖਾਨੇ ਵਿੱਚ ਪੈ ਜਾਵੇ ਤਾਂ ਵਾਰੀ ਬਦਲ ਜਾਂਦੀ ਹੈ। ਜੇ ਇਹ ਸਫਲਤਾ ਨਾ ਮਿਲੇ ਕਾਇਮ ਖਿਡਾਰੀ ਵਲੋਂ ਗੁੱਲੀ ਦੇ ਨੋਕਦਾਰ ਹਿੱਸੇ ਉੱਤੇ ਡੰਡਾ ਮਾਰਿਆ ਜਾਂਦਾ ਹੈ ਜਿਸ ਨਾਲ ਗੁੱਲੀ ਉੱਤੇ ਨੂੰ ਬੁੜਕਦੀ ਹੈ ਅਤੇ ਇਸ ਦੌਰਾਨ ਜਦੋਂ ਅਜੇ ਉਹ ਹਵਾ ਵਿੱਚ ਹੁੰਦੀ ਹੈ ਗੁੱਲੀ ਨੂੰ ਫਿਰ ਜ਼ੋਰ ਨਾਲ ਡੰਡਾ (ਬੱਘ) ਮਾਰਦਾ ਹੈ ਜਿਸ ਦੇ ਨਤੀਜੇ ਵਿੱਚ ਗੁੱਲੀ ਨੇੜੇ ਜਾਂ ਦੂਰ ਚੱਲੀ ਜਾਂਦੀ ਹੈ। ਜੇਕਰ ਕੋਈ ਮੁਖ਼ਾਲਿਫ਼ ਖਿਡਾਰੀ ਇਸ ਗੁੱਲੀ ਨੂੰ ਹਵਾ ਵਿੱਚ ਦਬੋਚ ਲਵੇ ਜਿਸ ਤਰ੍ਹਾਂ ਕ੍ਰਿਕਟ ਵਿੱਚ ਕੈਚ ਲਿਆ ਜਾਂਦਾ ਹੈ ਜਾਂ ਉਸਨੂੰ ਇੱਕ ਖੁੱਤੀ ਦੇ ਕੋਲ ਨਿਸ਼ਾਨਦੇਹੀ ਵਾਲੀ ਥੋੜੀ ਜਿਹੀ ਖਾਸ ਜਗ੍ਹਾ ਉੱਤੇ ਸੁੱਟ ਦੇਵੇ ਤਾਂ ਡੰਡੇ ਨਾਲ ਗੁੱਲੀ ਨੂੰ ਮਾਰਨ ਵਾਲੇ ਮੁੰਡੇ ਦੀ ਵਾਰੀ ਮੁੱਕ ਜਾਂਦੀ ਹੈ ਅਤੇ ਅਗਲੇ ਖਿਡਾਰੀ ਦੀ ਵਾਰੀ ਆ ਜਾਂਦੀ ਹੈ।[1]

ਹਵਾਲੇ[ਸੋਧੋ]

  1. Prakash Chandra Gupta (1998). Makers of Indian Literature: Premchand. Sahitya Akademi, New Delhi. Retrieved 2011-09-24.