ਗੱਲ-ਬਾਤ:ਬੰਗੀ ਨਿਹਾਲ ਸਿੰਘ
ਵਿਸ਼ਾ ਜੋੜੋ|
ਇਹ ਬੰਗੀ ਨਿਹਾਲ ਸਿੰਘ ਲੇਖ ਨੂੰ ਸੁਧਾਰਨ ਬਾਰੇ ਗੱਲਬਾਤ ਕਰਨ ਲਈ ਇੱਕ ਗੱਲਬਾਤ ਸਫ਼ਾ ਹੈ। |
||||
|---|---|---|---|---|
|
|
|||
ਹਵਾਲਾ ਸਰੋਤ ਕਿਵੇਂ ਦਾਖਲ ਕਰੀਏ
[ਸੋਧੋ]ਹਵਾਲਾ ਸਰੋਤ ਕਿਵੇਂ ਦਾਖਲ ਕਰੀਏ? Vickipedia ਵੱਲੋਂ delete ਕੀਤੀ ਜਾਣਕਾਰੀ ਕਿਵੇਂ ਜੋੜੀਏ? ਤਰਸੇਮ ਸਿੰਘ ਬੁੱਟਰ (ਗੱਲ-ਬਾਤ) 18:56, 23 ਫ਼ਰਵਰੀ 2025 (UTC)
- ਵਿਕੀਪੀਡੀਆ ਉੱਪਰ ਲਿਖਣ ਲਈ ਕੁਝ ਜਰੂਰੀ ਗੱਲਾਂ:
- ਭਾਸ਼ਾ ਨੂੰ ਸਰਲ ਰੱਖੋ, ਰਸਮੀ ਸ਼ਬਦਾਂ ਦੀ ਵਰਤੋਂ ਕਰੋ, ਵਿਆਕਰਨ ਦਾ ਖ਼ਿਆਲ ਰੱਖੋ, ਕਿਸੇ ਵੀ ਲੇਖ ਵਿੱਚ ਕਿਸੇ ਵਿਅਕਤੀ ਜਾਂ ਕਿਸੇ ਚੀਜ਼ ਦੀ ਮਸ਼ਹੂਰੀ ਨਾ ਕਰੋ, ਲੇਖ ਦਾ ਮੰਤਵ ਸਿਰਫ ਲੋੜੀਂਦੀ ਜਾਣਕਾਰੀ ਦੇਣਾ ਹੋਣਾ ਚਾਹੀਦਾ ਹੈ। ਹਵਾਲੇ ਵਜੋਂ ਭਰੋਸੇਯੋਗ ਵੈਬਸਾਇਟਾਂ, ਕਿਤਾਬਾਂ ਅਤੇ ਰਸਾਲਿਆਂ ਆਦਿ ਦੀ ਵਰਤੋਂ ਕਰੋ।
- ਇਹ ਵੀ ਵੇਖੋ - ਵਿਕੀਪੀਡੀਆ:ਪੰਜ ਥੰਮ੍ਹ
- ਇਸ ਤੋਂ ਇਲਾਵਾ ਹੋਰ ਕੋਈ ਮਦਦ ਲਈ ਵਿਕੀਪੀਡੀਆ ਪਾਲਿਸੀਆਂ ਪੜੋ -https://en.wikipedia.org/wiki/Wikipedia:Policies_and_guidelines ਅਤੇ ਪੰਜਾਬੀ ਵਿਕੀਮੀਡੀਅਨ ਦੇ ਸਮੂਹ ਵਿਚੋਂ ਕਿਸੇ ਨਾਲ ਸੰਪਰਕ ਕਰੋ । Jagmit Singh Brar (ਗੱਲ-ਬਾਤ) 02:16, 24 ਫ਼ਰਵਰੀ 2025 (UTC)
- ਬਹੁਤ ਧੰਨਵਾਦ ਬਰਾੜ ਸਾਹਿਬ 🙏 ਤਰਸੇਮ ਸਿੰਘ ਬੁੱਟਰ (ਗੱਲ-ਬਾਤ) 19:03, 24 ਫ਼ਰਵਰੀ 2025 (UTC)
ਪਿੰਡ ਦੇ ਸਾਹਿਤਕਾਰ
[ਸੋਧੋ]ਪਿੰਡ ਬੰਗੀ ਨਿਹਾਲ ਸਿੰਘ ਨੂੰ ਮਾਣ ਹੈ ਕਿ ਇਸ ਧਰਤੀ ਨੇ ਅਨੇਕਾਂ ਲਿਖਾਰੀ ਪੈਦਾ ਕੀਤੇ ਹਨ |ਬਾਬਾ ਹਰਨੇਕ ਸਿੰਘ ਮੁਸਾਫ਼ਿਰ ਜਿਹੜੇ ਬੜਾ ਗੁੜ੍ਹਾ ਪਿੰਡ ਤੋਂ ਆ ਕੇ ਸਾਲ 1993 ਵਿੱਚ ਬੰਗੀ ਨਿਹਾਲ ਸਿੰਘ ਵਿਖੇ ਗੁਰਦੁਆਰਾ ਸਿੰਘ ਸਭਾ ਸਾਹਿਬ ਦੇ ਮੁੱਖ ਸੇਵਾਦਾਰ ਬਣੇ |ਉਹ ਗੁਰਬਾਣੀ ਦੇ ਗਿਆਤਾ ਹੋਣ ਦੇ ਨਾਲ਼ -ਨਾਲ਼ ਪ੍ਰਸਿੱਧ ਗ਼ਜ਼ਲਗੋ ਸਨ |ਦੀਪਕ ਜੈਤੋਈ ਦੇ ਲਾਡਲੇ ਸ਼ਾਗਿਰਦ ਬਾਬਾ ਜੀ ਤੋਂ ਸਾਹਿਤਕ ਤਾਲੀਮ ਲੈ ਕੇ ਅੱਜ ਕੁਲਦੀਪ ਬੰਗੀ ਅਧਿਆਪਨ ਦੇ ਨਾਲ਼ -ਨਾਲ਼ ਉਮਦਾ ਗ਼ਜ਼ਲ ਲਿਖ ਕੇ ਪਿੰਡ ਦਾ ਨਾਂ ਰੌਸ਼ਨ ਕਰ ਰਿਹਾ ਹੈ |ਇਸ ਪ੍ਰਕਾਰ ਦਿਲਜੀਤ ਬੰਗੀ ਨੇ 'ਝਨਾਂ ਦੇ ਪਾਣੀਆਂ' 'ਚੰਨ ਤਾਰਿਆਂ 'ਚੋਂ ਦਿਸਦੀ ਅਕਿਰਤੀ', ਤਰਸੇਮ ਸਿੰਘ ਬੁੱਟਰ ਨੇ ਕਾਵਿ -ਪੁਸਤਕ 'ਸਰਹੱਦਾਂ ' ਤੋਂ ਇਲਾਵਾ ਅਖ਼ਬਾਰ -ਰਸਾਲਿਆਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੰਜਾਬੀ ਪਾਠ -ਪੁਸਤਕਾਂ ਲਈ ਪਾਠ ਲਿਖ ਕੇ ਪਿੰਡ ਦਾ ਨਾਂ ਬੁਲੰਦ ਕੀਤਾ ਹੈ |ਇਸ ਪ੍ਰਕਾਰ ਦਿਲਜੀਤ ਬੰਗੀ ਦੀਆਂ ਹੋਣਹਾਰ ਧੀਆਂ ਪੁਨੀਤ ਤੇ ਨਵਨੀਤ ਨੇ ਛੋਟੀ ਉਮਰੇ ਕਈ ਕਿਤਾਬਾਂ ਲਿਖ ਕੇ ਨਵੀਆਂ ਪੈੜਾਂ ਪਾਈਆਂ ਹਨ |ਸਵ :ਜੋਗਿੰਦਰ ਸਿੰਘ ਸੰਧੂ,ਕੁਲਦੀਪ ਸੰਧੂ, ਲੋਕ -ਗਾਇਕ ਨਵਦੀਪ ਸੰਧੂ,ਥਾਣੇਦਾਰ ਪਰਮਿੰਦਰ ਬੰਗੀ,ਸਤਪਾਲ ਬੰਗੀ, ਕੁਲਦੀਪ ਬੰਗੀ ਮਿਸਤਰੀ ਤੇ ਜੁਗਰਾਜ ਸਿੰਘ ਮਿਸਤਰੀ ਦੇ ਲਿਖੇ ਕਈ ਗੀਤ ਰਿਕਾਰਡ ਵੀ ਹੋਏ ਹਨ |ਮਾਸਟਰ ਗੁਰਮੇਲ ਸਿੰਘ ਬੰਗੀ,ਵਿਪਨਪਾਲ ਕੌਰ ਬੁੱਟਰ ਦੀਆਂ ਅਨੇਕਾਂ ਕਵਿਤਾਵਾਂ ਅਤੇ ਵਾਰਤਕ ਰਚਨਾਵਾਂ ਅਖ਼ਬਾਰ -ਰਸਾਲਿਆਂ 'ਚ ਪ੍ਰਕਾਸ਼ਤ ਹੋਈਆਂ ਹਨ |ਇਸ ਪ੍ਰਕਾਰ ਸਵ :ਪ੍ਰਸ਼ੋਤਮ ਬੰਗੀ, ਮੇਹਲੀ ਬੰਗੀ, ਗੁਰਮੀਤ ਸਿੰਘ ਬੁੱਟਰ, ਹਰਮਨ ਬੁੱਟਰ ਆਦਿ ਨੇ ਨੇ ਸੋਹਣੀ ਕਲਮਕਾਰੀ ਕੀਤੀ ਹੈ | ਤਰਸੇਮ ਸਿੰਘ ਬੁੱਟਰ (ਗੱਲ-ਬਾਤ) 16:39, 13 ਮਾਰਚ 2025 (UTC)
ਪਿੰਡ ਦੇ ਲੋਕਾਂ ਦੇ ਕਿੱਤੇ
[ਸੋਧੋ]ਪਿੰਡ ਬੰਗੀ ਨਿਹਾਲ ਸਿੰਘ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ|ਪਰ ਇਸ ਨਗਰ ਦੇ ਅਨੇਕਾਂ ਵਿਅਕਤੀ ਸਿੱਖਿਆ ਵਿਭਾਗ, ਖੇਤੀਬਾੜੀ ਵਿਭਾਗ, ਪੁਲਿਸ ਵਿਭਾਗ, ਬਿਜਲੀ ਵਿਭਾਗ, ਮਾਲ ਵਿਭਾਗ, ਨਗਰ ਨਿਗਮ,ਬੈਂਕਾਂ, ਭਾਰਤੀ ਸੈਨਾ,ਬਠਿੰਡਾ ਛਾਉਣੀ, ਡੀ. ਸੀ. ਦਫ਼ਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਆਦਿ ਵਿਖੇ ਕੰਮ ਕਰ ਰਹੇ ਹਨ|ਕਈ ਨੌਜਵਾਨ ਰੋਜ਼ੀ-ਰੋਟੀ ਲਈ ਅਤੇ ਸੁਨਿਹਰੇ ਭਵਿੱਖ ਲਈ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ, ਸਿੰਘਾਪੁਰ, ਨਿਊਜ਼ੀਲੈਂਡ ਆਦਿ ਮੁਲਕਾਂ 'ਚ ਵਸੇ ਹੋਏ ਹਨ|ਪਿੰਡ ਦੇ ਕਈ ਉੱਦਮੀ ਕਿਸਾਨ ਆਮ ਖੇਤੀਬਾੜੀ ਦੇ ਨਾਲ਼-ਨਾਲ਼ ਡੇਅਰੀ ਪਾਲਣ, ਪੋਲਟਰੀ ਫਾਰਮਿੰਗ, ਸਬਜ਼ੀਆਂ ਦੀ ਕਾਸ਼ਤਕਾਰੀ, ਬਾਗ਼ਬਾਨੀ, ਖੇਤੀਬਾੜੀ ਸੰਦਾਂ ਦੇ ਕਿਰਾਏ-ਭਾੜੇ ਨਾਲ਼ ਜੁੜ ਕੇ ਤਰੱਕੀਆਂ ਕਰ ਰਹੇ ਹਨ|ਇਸ ਨਗਰ ਦੇ ਕਈ ਲੋਕ ਵੱਖ-ਕਿਸਮ ਦੀ ਦੁਕਾਨਦਾਰੀ, ਕਾਰਗਰੀ, ਦਸਤਕਾਰੀ ਆਦਿ ਦੇ ਸਫ਼ਲ ਕਾਰਜ ਕਰ ਰਹੇ ਹਨ| ਤਰਸੇਮ ਸਿੰਘ ਬੁੱਟਰ (ਗੱਲ-ਬਾਤ) 18:03, 16 ਜੂਨ 2025 (UTC)