ਸਮੱਗਰੀ 'ਤੇ ਜਾਓ

ਚਿਤ੍ਰਲੇਖਾ (1964 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਿਤ੍ਰਲੇਖਾ
Film poster
ਨਿਰਦੇਸ਼ਕਕੇਦਾਰ ਸ਼ਰਮਾ
ਸਕਰੀਨਪਲੇਅਕੇਦਾਰ ਸ਼ਰਮਾ
ਰਜਿੰਦਰ ਕੁਮਾਰ ਸ਼ਰਮਾ
ਨਿਰਮਾਤਾਏ ਕੇ ਨਾਡਿਆਡਵਾਲਾ
ਸਿਤਾਰੇਅਸ਼ੋਕ ਕੁਮਾਰ
ਮੀਨਾ ਕੁਮਾਰੀ
ਪ੍ਰਦੀਪ ਕੁਮਾਰ
ਸਿਨੇਮਾਕਾਰਡੀ ਸੀ ਮਹਿਤਾ
ਸੰਪਾਦਕਪ੍ਰਭਾਕਰ ਗੋਖਲੇ
ਸੰਗੀਤਕਾਰਰੋਸ਼ਨ
ਸਾਹਿਰ ਲੁਧਿਆਣਵੀ (ਗੀਤ)
ਰਿਲੀਜ਼ ਮਿਤੀ
1964
ਦੇਸ਼ਭਾਰਤ
ਭਾਸ਼ਾਹਿੰਦੀ

ਚਿਤ੍ਰਲੇਖਾ 1964 ਦੀ ਬਣੀ ਕੇਦਾਰ ਸ਼ਰਮਾ ਦੁਆਰਾ ਨਿਰਦੇਸਿਤ ਇਤਹਾਸਕ-ਦਾਰਸ਼ਨਿਕ ਹਿੰਦੀ ਫ਼ਿਲਮ ਹੈ, ਜਿਸ ਵਿੱਚ ਮੁੱਖ ਅਦਾਕਾਰ ਅਸ਼ੋਕ ਕੁਮਾਰ, ਮੀਨਾ ਕੁਮਾਰੀ ਅਤੇ ਪ੍ਰਦੀਪ ਕੁਮਾਰ ਸਨ। ਇਹ ਇਸੇ ਨਾਮ ਦੇ ਭਗਵਤੀ ਚਰਣ ਵਰਮਾ ਦੇ 1934 ਦੇ ਹਿੰਦੀ ਨਾਵਲ ਤੇ ਆਧਾਰਿਤ ਹੈ। ਮੌਰਿਆ ਸਾਮਰਾਜ ਦੇ ਤਹਿਤ ਦਰਬਾਰੀ ਬੀਜ ਗੁਪਤਾ ਅਤੇ ਇਸ ਦੇ ਰਾਜੇ ਚੰਦ੍ਰਗੁਪਤ ਮੌਰਿਆ (340 ਈ.ਪੂ. - 298 ਈ.ਪੂ.) ਅਤੇ ਚਿਤ੍ਰਲੇਖਾ ਨਾਲ ਉਸ ਦੇ ਪਿਆਰ ਬਾਰੇ ਹੈ।[1] ਫ਼ਿਲਮ ਦਾ ਸੰਗੀਤ ਅਤੇ ਗੀਤ ਰੋਸ਼ਨ ਅਤੇ ਸਾਹਿਰ ਲੁਧਿਆਣਵੀ ਦੇ ਹਨ ਅਤੇ ਇਸ ਦੇ ਗੀਤ "ਸੰਸਾਰ ਸੇ ਭਾਗੇ ਫਿਰਤੇ ਹੋ" ਅਤੇ "ਮਨ ਰੇ ਤੂ ਕਾਹੇ" ਚਰਚਿਤ ਹੋਏ ਸਨ।[2][3] ਚਿਤ੍ਰਲੇਖਾ ਤੇ ਪਹਿਲਾਂ 1941 ਵਿੱਚ ਵੀ ਫ਼ਿਲਮ ਬਣੀ ਸੀ। ਉਹ ਵੀ ਕੇਦਾਰ ਸ਼ਰਮਾ ਦੀ ਨਿਰਦੇਸਿਤ ਸੀ।[4] ਇਹ ਬਾਕਸ ਆਫਿਸ ਤੇ 1941 ਵਾਲੀ ਦੇ ਉਲਟ ਚੰਗੀ ਨਹੀਂ ਰਹੀ, ਆਲੋਚਕ ਮਾੜੀ ਸਕਰਿਪਟ ਅਤੇ ਗਲਤ ਕਾਸਟਿੰਗ ਇਸ ਦਾ ਕਾਰਨ ਦੱਸਦੇ ਹਨ।[2]

ਹਵਾਲੇ[ਸੋਧੋ]

  1. Gulzar (2003). Encyclopaedia of Hindi cinema. Popular Prakashan. p. 335. ISBN 8179910660. {{cite book}}: Unknown parameter |coauthors= ignored (|author= suggested) (help)
  2. 2.0 2.1 "Chitralekha (1964)". The Hindu. Jun 17, 2011. Archived from the original on ਜੂਨ 23, 2011. Retrieved ਫ਼ਰਵਰੀ 19, 2014. {{cite news}}: Unknown parameter |dead-url= ignored (|url-status= suggested) (help)
  3. "The melodious music director — Roshan". Daily Times. May 18, 2011.
  4. "Top Earners 1941". Box Office।ndia. Archived from the original on 2012-04-21. {{cite web}}: Unknown parameter |dead-url= ignored (|url-status= suggested) (help)