ਚਿਨੂ ਮੋਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਚਿਨੂ ਮੋਦੀ (ਗੁਜਰਾਤੀ:ચિનુ મોદી), (30 ਸਤੰਬਰ 1939 - 19 ਮਾਰਚ 2017), ਜਿਸਨੂੰ ਉਸਦੇ ਕਲਮੀ ਨਾਮ ਇਰਸ਼ਾਦ (ਗੁਜਰਾਤੀ:ઈર્શાદ) ਨਾਲ ਵੀ ਜਾਣਿਆ ਜਾਂਦਾ ਹੈ, ਗੁਜਰਾਤ, ਭਾਰਤ ਤੋਂ ਗੁਜਰਾਤੀ ਭਾਸ਼ਾ ਦਾ ਕਵੀ, ਨਾਵਲਕਾਰ, ਲਘੂ ਕਹਾਣੀਕਾਰ ਅਤੇ ਆਲੋਚਕ ਸੀ। ਭਾਸ਼ਾਵਾਂ ਵਿੱਚ ਵਿੱਦਿਆ ਪ੍ਰਾਪਤ ਕਰਕੇ ਉਸਨੇ ਵੱਖ ਵੱਖ ਸੰਸਥਾਵਾਂ ਵਿੱਚ ਪੜ੍ਹਾਇਆ ਅਤੇ ਆਪਣੇ ਆਪ ਨੂੰ ਇੱਕ ਕਵੀ ਅਤੇ ਲੇਖਕ ਵਜੋਂ ਸਥਾਪਤ ਕੀਤਾ। ਉਹ ਸਾਹਿਤ ਅਕਾਦਮੀ ਪੁਰਸਕਾਰ, ਵਾਲੀ ਗੁਜਰਾਤੀ ਅਵਾਰਡ ਅਤੇ ਨਰਸਿੰਘ ਮਹਿਤਾ ਪੁਰਸਕਾਰ ਸਮੇਤ ਕਈ ਪੁਰਸਕਾਰ ਪ੍ਰਾਪਤ ਕਰ ਚੁੱਕਾ ਸੀ।

ਜ਼ਿੰਦਗੀ[ਸੋਧੋ]

ਅਰੰਭਕ ਜੀਵਨ[ਸੋਧੋ]

ਮੋਦੀ ਦਾ ਜਨਮ ਵਿਜਾਪੁਰ ਵਿੱਚ 30 ਸਤੰਬਰ 1939 ਨੂੰ ਚੰਦੂ ਲਾਲ ਅਤੇ ਸ਼ਸ਼ੀਕਾਂਤਬੇਨ ਦੇ ਘਰ ਹੋਇਆ ਸੀ। ਉਸਦਾ ਪਰਿਵਾਰ ਕਾਦੀ ਨਾਲ ਸਬੰਧਤ ਸੀ। [1] ਉਸ ਨੇ ਸੇਠ ਹਸਨਾਲੀ ਹਾਈ ਸਕੂਲ ਵਿਜੈਪੁਰ ਵਿੱਚ ਪ੍ਰਾਇਮਰੀ ਸਿੱਖਿਆ ਅਤੇ ਸੈਕੰਡਰੀ ਸਿੱਖਿਆ ਪੂਰੀ ਕੀਤੀ ਅਹਿਮਦਾਬਾਦ ਦੇ ਨੇੜੇ ਢੋਲਕਾ ਉਸਨੇ 1954 ਵਿਚ ਦਸਵੀਂ ਪੂਰੀ ਕੀਤੀ। [2] [3]

ਉਸਨੇ 1958 ਵਿਚ ਗੁਜਰਾਤੀ ਅਤੇ ਇਤਿਹਾਸ ਵਿੱਚ ਬੀ.ਏ. ਦੀ ਪੜ੍ਹਾਈ ਸੈਂਟ ਜ਼ੇਵੀਅਰਜ਼ ਕਾਲਜ, ਅਹਿਮਦਾਬਾਦ ਤੋਂ ਪੂਰੀ ਕੀਤੀ, ਅਤੇ 1960 ਵਿੱਚ ਅਹਿਮਦਾਬਾਦ ਦੇ ਸਰ ਐਲ ਏ ਸ਼ਾਹ ਲਾਅ ਕਾਲਜ ਤੋਂ ਐਲ.ਐਲ. ਬੀ. ਅਤੇ ਗੁਜਰਾਤ ਯੂਨੀਵਰਸਿਟੀ ਤੋਂ ਗੁਜਰਾਤੀ ਅਤੇ ਹਿੰਦੀ ਵਿਸ਼ਿਆਂ ਵਿਚ ਐਮ.ਏ. ਕੀਤੀ। ਉਸਨੇ ਪੀਐਚ.ਡੀ. 1968 ਵਿਚ ਗੁਜਰਾਤ ਵਿਦਿਆਪੀਠ ਤੋਂ ਆਪਣੀ ਖੋਜ ਗੁਜਰਾਤੀ ਭਾਸ਼ਮਾ ਖੰਡਕਾਵਿਆ (ਗੁਜਰਾਤੀ ਭਾਸ਼ਾ ਵਿਚ ਬਿਰਤਾਂਤਕ ਕਾਵਿ) ਲਈ ਪੀ.ਐਚ.ਡੀ. ਹਾਸਲ ਕੀਤੀ। ਉਸਦੀ ਗਾਈਡ ਮੋਹਨਭਾਈ ਸ਼ੰਕਰਭਾਈ ਪਟੇਲ ਸੀ। [2] [3]

ਕੈਰੀਅਰ[ਸੋਧੋ]

ਗੁਜਰਾਤ ਯੂਨੀਵਰਸਿਟੀ, ਅਹਿਮਦਾਬਾਦ, ਵਿਖੇ 1995

ਉਸਨੇ ਅਹਿਮਦਾਬਾਦ ਦੇ ਐਚ ਏ ਆਰਟਸ ਕਾਲਜ ਵਿਚ 1961 ਤੋਂ 1963 ਤੱਕ ਅਧਿਆਪਨ ਕਾਰਜ ਕੀਤਾ। ਬਾਅਦ ਵਿਚ ਉਸਨੇ ਤਲੋਦ ਅਤੇ ਕਪਦਵੰਜ ਦੇ ਕਾਲਜਾਂ ਵਿਚ ਪੜ੍ਹਾਇਆ। 1965 ਵਿਚ, ਉਹ ਅਹਿਮਦਾਬਾਦ ਵਿਚ ਸਵਾਮੀਨਾਰਾਇਣ ਆਰਟਸ ਕਾਲਜ ਵਿਚ ਚਲਾ ਲਿਆ ਅਤੇ 1975 ਤਕ ਪੜ੍ਹਾਇਆ। ਉਸਨੇ 1975 ਤੋਂ 1977 ਤੱਕ ਭਾਰਤੀ ਪੁਲਾੜ ਖੋਜ ਸੰਗਠਨ, ਅਹਿਮਦਾਬਾਦ ਵਿੱਚ ਸਕ੍ਰਿਪਟ ਲੇਖਕ ਵਜੋਂ ਸੇਵਾ ਨਿਭਾਈ। 1977–1978 ਵਿਚ ਉਸਨੇ ਮਾਨਸਾ ਕਾਲਜ ਅਤੇ ਸਾਬਰਮਤੀ ਆਰਟਸ ਕਾਲਜ ਵਿਚ ਕੰਮ ਕੀਤਾ। ਉਸਨੇ ਇੱਕ ਪਾਰਟ-ਟਾਈਮ ਪ੍ਰੋਫੈਸਰ ਵਜੋਂ 1978 ਵਿੱਚ ਐਲ.ਡੀ. ਆਰਟਸ ਕਾਲਜ ਵਿੱਚ ਪੜ੍ਹਾਇਆ। 1994 ਵਿਚ, ਉਸਨੇ ਗੁਜਰਾਤ ਯੂਨੀਵਰਸਿਟੀ ਦੇ ਭਾਸ਼ਾਵਾਂ ਦੇ ਸਕੂਲ ਵਿੱਚ ਇੱਕ ਰੀਡਰ ਨਿਯੁਕਤ ਹੋਇਆ ਅਤੇ 2001 ਵਿੱਚ ਸੇਵਾਮੁਕਤ ਹੋਇਆ। ਉਹ 1992 ਤੋਂ 1994 ਤੱਕ ਪੱਤਰਕਾਰਤਾ ਵਿਭਾਗ, ਐਮਐਸ ਯੂਨੀਵਰਸਿਟੀ, ਬੜੌਦਾ ਦਾ ਡੀਨ-ਇੰਚਾਰਜ ਵੀ ਰਹਿ ਚੁੱਕਾ ਹੈ। ਉਸ ਨੇ ਕੁਝ ਸਾਲਾਂ ਲਈ ਮਸ਼ਹੂਰੀ ਦੇ ਖੇਤਰ ਵਿੱਚ ਇੱਕ ਫ੍ਰੀਲਾਂਸਰ ਵਜੋਂ ਕੰਮ ਕਰਦਾ ਹੈ। [3]

ਹਵਾਲੇ[ਸੋਧੋ]

  1. "Ahmedabad's art fraternity under one roof to celebrate Chinu Modi's 75th b'day". DNA News. 30 September 2013. Retrieved 15 July 2014. 
  2. 2.0 2.1 "Chinu Modi" (in Gujarati). Gujarati Sahitya Parishad. Retrieved 15 July 2014. 
  3. 3.0 3.1 3.2 Brahmabhatt, Prasad (2010). અર્વાચીન ગુજરાતી સાહિત્યનો ઈતિહાસ - આધુનિક અને અનુઆધુનિક યુગ (History of Modern Gujarati Literature – Modern and Postmodern Era) (in ਗੁਜਰਾਤੀ). Ahmedabad: Parshwa Publication. pp. 95–98. ISBN 978-93-5108-247-7.