ਭਾਰਤੀ ਪੁਲਾੜ ਖੋਜ ਸੰਸਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਰਤੀ ਪੁਲਾੜ ਖੋਜ ਸੰਸਥਾ
Indian Space Research Organisation Logo.svg
ਸਥਾਪਨਾ15 ਅਗਸਤ 1969 (1969-08-15)
(Superseded INCOSPAR)
ਹੈੱਡਕੁਆਟਰਬੰਗਲੌਰ, ਭਾਰਤ
ਪ੍ਰਾਇਮਰੀ ਸਪੇਸਸਪੋਰਟਸਤੀਸ਼ ਧਵਨ ਪੁਲਾੜ ਕੇਂਦਰ
ਮਾਟੋਪੁਲਾੜ ਤਕਨੀਕ ਮਾਨਵਤਾ ਦੀ ਸੇਵਾ ਵਿੱਚ .
ਪ੍ਰਸ਼ਾਸਕਕੇ.ਰਾਧਾਕ੍ਰਿਸ਼ਨਨ ਨਿਰਦੇਸ਼ਕ
ਬਜ਼ਟINR56 ਬਿਲੀਅਨ (US$880 million) (2013–14)[1]
ਦਫ਼ਤਰੀ ਭਾਸ਼ਾ(ਵਾਂ)ਹਿੰਦੀ ਅਤੇ ਅੰਗਰੇਜ਼ੀ
ਵੈੱਬਸਾਈਟwww.isro.org

ਇਸਰੋ (ਭਾਰਤੀ ਪੁਲਾੜ ਖੋਜ ਸੰਸਥਾ) ਭਾਰਤ ਸਰਕਾਰ ਦੀ ਪੁਲਾੜ ਖੋਜ ਸੰਸਥਾ ਹੈ। ਇਸਰੋ ਪੂਰੀ ਦੁਨੀਆ ਵਿੱਚੋਂ ਛੇਵੀ ਸਭ ਤੋਂ ਵੱਡੀ ਸਰਕਾਰੀ ਪੁਲਾੜ ਖੋਜ ਸੰਸਥਾ ਹੈ।ਇਹ ਸੰਸਥਾ ਅਗਸਤ 1969 ਵਾਲੇ ਦਿਨ ਸਥਾਪਤ ਕੀਤੀ ਗਈ।ਭਾਰਤ ਸਰਕਾਰ ਨੇ ਸਪੇਸ ਕਮਿਸ਼ਨ ਤੇ ਵਿਭਾਗ ਜੂਨ 1972 ਵਿੱਚ ਕਾਇਮ ਕੀਤਾ ਤੇ ਸਤੰਬਰ 1972 ਨੂੰ ਇਸਰੋ ਇਸ ਵਿਭਾਗ ਦਾ ਹਿੱਸਾ ਬਣ ਗਈ। ਸਪੇਸ ਕਮਿਸ਼ਨ, ਪੁਲਾੜ ਕਾਰਜਾਂ ਦੀਆਂ ਨੀਤੀਆਂ ਘੜ੍ਹਦਾ ਹੈ ਅਤੇ ਸਪੇਸ ਵਿਭਾਗ -ਇਸਰੋ (ISRO), ਭੌਤਿਕੀ ਖੋਜ ਪ੍ਰਯੋਗਸ਼ਾਲਾ (PRL), ਕੌਮੀ ਵਾਤਾਵਰਨ ਖੋਜ ਪ੍ਰਯੋਗਸ਼ਾਲਾ (NARL),ਉੱਤਰ-ਪੂਰਬੀ ਪੁਲਾੜ ਉਪਯੋਗਤਾਵਾਂ ਕੇਂਦਰ(NE-SAC), ਅਰਧ-ਚਾਲਕ ਤੱਤ ਪ੍ਰਯੋਗਸ਼ਾਲਾ(SCL), ਆਦਿ ਸੰਸਥਾਵਾਂ ਰਾਹੀਂ ਇਨ੍ਹਾਂ ਕਾਰਜਾਂ ਨੂੰ ਅਮਲ ਵਿੱਚ ਲਿਆਉਂਦਾ ਹੈ। 1992 ਵਿੱਚ ਸੰਸਥਾਪਿਤ ਐਂਟਰਿਕਸ ਕਾਰਪੋਰੇਸ਼ਨ ਸਪੇਸ ਉਤਪਾਦਾਂ ਅਤੇ ਸੇਵਾਵਾਂ ਦਾ ਮੰਡੀਕਰਨ ਕਰਦੀ ਹੈ। ਸਪੇਸ ਵਿਭਾਗ ਦਾ ਸਕੱਤਰੇਤ ਅਤੇ ਇਸਰੋ ਦਾ ਹੈੱਡਕੁਆਰਟਰ ਬੰਗਲੌਰ ਵਿਖੇ ਪੁਲਾੜ ਭਵਨ (ਅੰਤਰਿਖਸ਼ ਭਵਨ) ਵਿੱਚ ਵਾਕਿਆ ਹੈ।

ਹਵਾਲੇ[ਸੋਧੋ]

  1. "ISRO plans to push more satellites this year". The Hindu. 2 March 2013. Retrieved 4 March 2013. 

ਇਹ ਵੀ ਵੇਖੋ[ਸੋਧੋ]