ਚਿਬਚਨ ਭਾਸ਼ਾਵਾਂ
ਚਿਬਚਨ | |
---|---|
ਭੂਗੋਲਿਕ ਵੰਡ | ਕੋਸਟਾ ਰੀਕਾ, ਪਾਨਾਮਾ ਅਤੇ ਕੋਲੰਬੀਆ |
ਭਾਸ਼ਾਈ ਵਰਗੀਕਰਨ | Macro-Chibchan ?
|
ਆਈ.ਐਸ.ਓ 639-5 | cba |
Glottolog | chib1249 |
ਚਿਬਚਨ ਭਾਸ਼ਾਵਾਂ ( ਚਿਬਚਨ, ਚਿੱਬਚਾਨੋ ) ਇਕ ਭਾਸ਼ਾ ਪਰਿਵਾਰ ਹੈ ਜੋ ਇਸਤਮੋ-ਕੋਲੰਬੀਆ ਖੇਤਰ ਵਿੱਚ ਵੱਸਦਾ ਹੈ, ਜਿਹੜਾ ਪੂਰਬੀ ਹੋਂਡੁਰਸ ਤੋਂ ਉੱਤਰੀ ਕੋਲੰਬੀਆ ਤੱਕ ਫੈਲਿਆ ਹੋਇਆ ਹੈ ਅਤੇ ਇਸ ਵਿਚ ਨਿਕਾਰਾਗੁਆ, ਕੋਸਟਾਰੀਕਾ ਅਤੇ ਪਨਾਮਾ ਦੇਸ਼ਾਂ ਦੀ ਆਬਾਦੀ ਦੇ ਬੁਲਾਰੇ ਵੀ ਸ਼ਾਮਿਲ ਹਨ। ਇਸ ਭਾਸ਼ਾ ਪਰਿਵਾਰ ਦਾ ਇਹ ਨਾਮ Chibcha ਜਾਂ Muysccubun ਨਾਮੀ ਇਕ ਲੁਪਤ ਹੋ ਚੁੱਕੀ ਭਾਸ਼ਾ ਤੋਂ ਪਿਆ ਹੈ, ਜਿਸਦੇ ਬੁਲਾਰੇ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਦੇ ਖੇਤਰ ਵਿਚ ਵਸਦੇ ਸਨ। ਹਾਲਾਂਕਿ ਜੈਨੇਟਿਕ ਅਤੇ ਭਾਸ਼ਾਈ ਅੰਕੜੇ ਹੁਣ ਇਹ ਸੰਕੇਤ ਦਿੰਦੇ ਹਨ ਕਿ ਚਿਬਚਨ ਭਾਸ਼ਾਵਾਂ ਅਤੇ ਚਿਬਚਨ ਬੋਲਣ ਵਾਲੇ ਲੋਕਾਂ ਦਾ ਅਸਲ ਕੇਂਦਰ ਸ਼ਾਇਦ ਕੋਲੰਬੀਆ ਵਿੱਚ ਨਹੀਂ ਸੀ, ਪਰ ਕੋਲੰਬੀਆ ਨਾਲ ਲਗਦੀ ਕੋਸਟਾ ਰੀਕਾ - ਪਨਾਮਾ ਸਰਹੱਦ ਦੇ ਖੇਤਰ ਵਿੱਚ ਚਿਬਚਨ ਭਾਸ਼ਾਵਾਂ ਦੀਆਂ ਅਨੇਕ ਕਿਸਮਾਂ ਦੇਖੀਆਂ ਜਾ ਸਕਦੀਆਂ ਹਨ।
ਬਾਹਰੀ ਸੰਬੰਧ
[ਸੋਧੋ]ਕੌਫ਼ਮੈਨ (1990) ਨੇ ਚਿਬਚਨ ਭਾਸ਼ਾਵਾਂ ਦਾ ਮੈਕਰੋ-ਚਿਬਚਾਨ ਨਾਮਕ ਇੱਕ ਵੱਡੇ ਪਰਿਵਾਰ, ਜਿਸ ਵਿੱਚ ਮਿਸਮੈਲਪਨ ਭਾਸ਼ਾਵਾਂ, ਜ਼ਿੰਕਾ ਅਤੇ ਲੈਂਕਾ ਸ਼ਾਮਲ ਹਨ, ਨਾਲ ਸੰਬੰਧ ਦਰਸਾਇਆ ਹੈ।[1]
ਪਾਚੇ (2018) ਨੇ ਮੈਕਰੋ-ਜੈ ਭਾਸ਼ਾਵਾਂ ਨਾਲ ਚਿਬਚਨ ਭਾਸ਼ਾਵਾਂ ਦੇ ਦੁਰੇੜੇ ਸੰਬੰਧ ਹੋਣ ਦੀ ਸੰਭਾਵਨਾ ਵਿਅਕਤ ਕੀਤੀ ਹੈ।[2]
ਭਾਸ਼ਾ ਸੰਪਰਕ
[ਸੋਧੋ]ਫੈਡਰਲ ਯੂਨੀਵਰਸਿਟੀ ਆਫ਼ ਸੈਂਟਾ ਕੈਟਰੀਨਾ (UFSC) ਦੇ ਮਾਰਸੇਲੋ ਜੋਲਕੇਸਕੀ ਨਾਮੀ ਭਾਸ਼ਾ ਵਿਗਿਆਨੀ (2016) ਨੇ ਅੰਧਾਕੀ, ਬਾਰਬਾਕੋਆ, ਚੌਕੋ, ਦੂਹੋ, ਪਾਇਜ, ਸੇਪ ਅਤੇ ਤਾਰੁਮਾ ਭਾਸ਼ਾ ਪਰਿਵਾਰਾਂ ਨਾਲ ਸੰਪਰਕ ਹੋਣ ਕਾਰਨ ਚਿਬਚਨ ਅਤੇ ਇਹਨਾਂ ਭਾਸ਼ਾ ਪਰਿਵਾਰਾਂ ਵਿਚ ਕਈ ਸਮਾਨਤਾ ਦਾ ਜ਼ਿਕਰ ਕੀਤਾ ਹੈ।[3]
ਵਰਗੀਕਰਣ
[ਸੋਧੋ]- ੳ
- ਵਾਈਮੇ (ਗੁਆਮੀ)
- ਗੁਆਮੀ (ਹੋਰ ਨਾਂ Ngäbere, Movere) - 1,70,000 ਬੁਲਾਰੇ,ਪਨਾਮਾ ਵਿਚ ਕਮਜ਼ੋਰ ਸਥਿਤੀ ਵਿਚ, ਕੋਸਟਾ ਰੀਕਾ ਵਿਚ ਖ਼ਾਤਮੇ ਦੀ ਕਗਾਰ ਤੇ
- ਬੁਗਲਰੇ (ਬੋਗੋਟਾ) - 18,000 ਸਪੀਕਰ, ਖ਼ਤਰੇ ਵਿੱਚ ਹਨ
- ਬੋਰੁਕਾ ( ਬ੍ਰੰਕਾ ) - 140 ਬੋਲਣ ਵਾਲੇ, ਮਰਨ-ਕਿਨਾਰੇ
- ਤਾਲਮੰਕਾ
- ਬ੍ਰਿਬਰੀ (ਟਾਲਮਾਂਕਾ), 7,000 ਬੁਲਾਰੇ - ਕੋਸਟਾ ਰੀਕਾ ਵਿੱਚ ਕਮਜ਼ੋਰ, ਪਨਾਮਾ ਵਿੱਚ ਖ਼ਤਰੇ ਅਧੀਨ
- ਕੈਬੇਕਰ (ਹੋਰ ਨਾਂ ਤਾਲਾਮੰਕਾ) - 8,800 ਬੋਲਣ ਵਾਲੇ, ਕਮਜ਼ੋਰ ਸਥਿਤੀ ਵਿਚ
- ਟਰੀਬੇ ( ਨੋਰਟੀਓ ) - 3,300 ਬੋਲਣ ਵਾਲੇ, ਖ਼ਤਰੇ ਅਧੀਨ
- ਵਾਈਮੇ (ਗੁਆਮੀ)
- ਅ
- ਪੇਚ (ਪਾਯਾ) - 990 ਬੁਲਾਰੇ, ਖ਼ਤਰੇ ਅਧੀਨ
- ਡੌਰਸਕ †
- ਵੋਟੀ
- ਰਾਮਾ - 740 ਬੁਲਾਰੇ, ਮਰਨ-ਕਿਨਾਰੇ
- ਵੋਟੋ †
- ਮਾਲੇਕੂ ( ਗੁਆਤੂਸੋ ) - 750 ਬੁਲਾਰੇ, ਖ਼ਤਰੇ ਅਧੀਨ
- ਕੋਰੋਬੀਸੀ - ਉੱਤਰ ਪੱਛਮੀ ਕੋਸਟਾਰੀਕਾ †
- ਕੂਨਾ – ਕੋਲੰਬੀਆ
- ਕੂਨਾ (ਦੁਲੇਗਾਯਾ) - 60,600 ਬੋਲਣ ਵਾਲੇ, ਪਨਾਮਾ ਵਿਚ ਕਮਜ਼ੋਰ ਸਥਿਤੀ ਵਿਚ, ਕੋਲੰਬੀਆ ਵਿਚ ਖਤਰੇ ਅਧੀਨ
- ਚਿਬਚਾ – ਮੋਤੀਲੀਅਨ
- ਬਾਰੀ (ਮੋਤੀਲੀਅਨ) - 5,000 ਬੋਲਣ ਵਾਲੇ, ਕਮਜ਼ੋਰ ਸਥਿਤੀ ਵਿਚ
- ਚਿੱਬਚਾ – ਟਿਨਬੋ
- ਚਿਬਚਾ †
- ਦਿਉਤ ( ਮੁਇਸਕਾ ) †
- ਉਵਾ (ਟਿਨਬੋ) - 2,550 ਬੁਲਾਰੇ, ਖ਼ਤਰੇ ਅਧੀਨ
- ਗੁਐਨ † - ਕੋਲੰਬੀਆ
- ਅਰਵਾਕੋ – ਚਿਮਲਾ
- ਚਿਮਲਾ - 350 ਬੋਲਣ ਵਾਲੇ, ਖ਼ਤਰੇ ਅਧੀਨ
- ਅਰਵਾਕੋ
- ਵਿਵਾ (ਮਲਾਇਆ) - 1,850 ਬੁਲਾਰੇ, ਖ਼ਤਰੇ ਅਧੀਨ
- ਕਨਕੁਆਮੋ †
- ਅਰੂਆਕੋ (ਇਕਾ) - 8,000 ਬੋਲਣ ਵਾਲੇ, ਕਮਜ਼ੋਰ ਸਥਿਤੀ ਵਿਚ
- ਕੋਗੀ ( ਕੋਗੁਈ ) - 9,910 ਬੋਲਣ ਵਾਲੇ, ਕਮਜ਼ੋਰ ਸਥਿਤੀ ਵਿਚ
ਉਪਰੋਕਤ ਤੋਂ ਇਲਾਵਾ ਐਨਟਿਓਕਯਾ, ਓਲਡ ਕਾਟਿਓ ਅਤੇ ਨੂਟਾਬੇ ਨਾਮੀ ਖ਼ਤਮ ਹੋ ਚੁੱਕੀਆਂ ਭਾਸ਼ਾਵਾਂ ਨੂੰ ਚਿਬਚਨ ਅਧੀਨ ਗਿਣਿਆ ਜਾਂਦਾ ਹੈ। ਟੇਰੋਨਾ ਦੀ ਭਾਸ਼ਾ ਅਜੇ ਤਸਦੀਕ ਨਹੀਂ ਹੋ ਸਕੀ ਪਰ ਕੁਝ ਇਕ ਅਰਵਾਕੋ ਭਾਸ਼ਾਵਾਂ ਅਜੇ ਵੀ ਸੈਂਟਾ ਮਾਰਟਾ ਸੀਮਾ ਵਿਚ ਬੋਲੀਆਂ ਜਾਂਦੀਆਂ ਹਨ। ਉੱਤਰੀ ਕੋਲੰਬੀਆ ਦੀ ਜ਼ੇਨਾ ਭਾਸ਼ਾ ਨੂੰ ਵੀ ਕਈ ਵਾਰ ਮਾਲਿਬੂ ਭਾਸ਼ਾਵਾਂ ਵਜੋਂ ਚਿਬਚਨ ਭਾਸ਼ਾਵਾਂ ਅਧੀਨ ਸ਼ਾਮਿਲ ਕੀਤਾ ਜਾਂਦਾ ਹੈ, ਹਾਲਾਂਕਿ ਇਹਨਾਂ ਵਿਚ ਸੰਬੰਧ ਸਥਾਪਿਤ ਕਰਨ ਦੇ ਕੋਈ ਪ੍ਰਮਾਣਿਕ ਤੱਥ ਨਹੀਂ ਮਿਲਦੇ।
ਚਿਬਚਨ ਭਾਸ਼ਾਵਾਂ ਦੇ ਵਿਸ਼ੇਸ਼ੱਗ ਅਡੋਲਫੋ ਦਾ ਤਰਕ ਹੈ ਕਿ ਪੂਰਵ-ਕੋਲੰਬੀਅਨ ਪਨਾਮਾ ਦੀ ਲੋਪ ਹੋ ਚੁੱਕੀ ਕਵੇਵਾ ਭਾਸ਼ਾ ਨੂੰ ਲੰਮਾ ਸਮਾਂ ਚਿਬਚਨ ਅਧਾਰਿਤ ਭਾਸ਼ਾ ਮੰਨਿਆ ਜਾਂਦਾ ਰਿਹਾ ਹੈ ਪਰ ਅਸਲ ਵਿਚ ਇਹ ਚੋਕੋਆਨ ਨਾਮੀ ਮੂਲ ਅਮਰੀਕੀ ਭਾਸ਼ਾ ਪਰਿਵਾਰ ਨਾਲ ਸੰਬੰਧਿਤ ਸੀ।
ਇਕੁਆਡੋਰ ਅਤੇ ਕੋਲੰਬੀਆ ਦੀ ਕੋਫਨ ਭਾਸ਼ਾ ਨੂੰ ਵੀ ਉਧਾਰ ਲਈ ਸ਼ਬਦਾਵਲੀ ਕਾਰਨ ਚਿਬਚਨ ਭਾਸ਼ਾਵਾਂ ਵਿਚ ਸ਼ਾਮਿਲ ਕੀਤਾ ਜਾਂਦਾ ਹੈ।
ਪ੍ਰੋਟੋ-ਭਾਸ਼ਾ (ਮੂਲ ਭਾਸ਼ਾ)
[ਸੋਧੋ]ਚਿਬਚਨ ਭਾਸ਼ਾ ਵਿਗਿਆਨੀ ਪੈਚੇ (2018) ਨੇ ਪ੍ਰੋਟੋ-ਚਿਬਚਨ ਬਾਰੇ ਸਭ ਤੋਂ ਤਾਜ਼ਾ ਅਧਿਐਨ ਰਾਹੀਂ ਆਪਣੀ ਵਿਆਖਿਆ ਪੇਸ਼ ਕੀਤੀ ਹੈ।[2] ਪੈਚੇ ਤੋਂ ਇਲਾਵਾ ਚਿਬਚਨ ਭਾਸ਼ਾਵਾਂ ਦੇ ਅਤੀਤ ਬਾਬਤ ਅਧਿਐਨ ਕਰਨ ਵਾਲੇ ਪ੍ਰਮੁਖ ਭਾਸ਼ਾ ਵਿਗਿਆਨੀਆਂ ਵਿਚ ਕੌਨਸਟੈਨਲਾ (1981) ਅਤੇ ਹੋਲਟ (1986) ਸ਼ਾਮਲ ਹਨ।[4] ਇਹਨਾਂ ਭਾਸ਼ਾ ਵਿਗਿਆਨੀਆਂ ਨੇ ਪ੍ਰੋਟੋ (ਮੂਲ) ਚਿਬਚਨ ਭਾਸ਼ਾਵਾਂ ਦੇ ਧਾਤੂਆਂ ਦੀ ਹੁਣਵੇਂ ਧਾਤੂਆਂ ਨਾਲ ਤੁਲਨਾ ਕਰਦਿਆਂ ਚਿਬਚਨ ਭਾਸ਼ਾਵਾਂ ਦੀ ਮੂਲ ਭਾਸ਼ਾ ਨੂੰ ਤਲਾਸ਼ਣ ਅਤੇ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।[5]
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
- ↑ 2.0 2.1 Pache, Matthias J. 2018. Contributions to Chibchan Historical Linguistics. Doctoral dissertation, Universiteit Leiden.
- ↑ Jolkesky, Marcelo Pinho De Valhery. 2016. Estudo arqueo-ecolinguístico das terras tropicais sul-americanas. Ph.D. dissertation, University of Brasília.
- ↑ Holt, Dennis. 1986. The Development of the Paya Sound-System. Ph.D. dissertation, University of California, Los Angeles.
- ↑ "Chibchan Languages, Proto Language". Retrieved 13 Dec, 2020.
{{cite web}}
: Check date values in:|access-date=
(help)