ਸਮੱਗਰੀ 'ਤੇ ਜਾਓ

ਚੀ ਗਵੇਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਚੀ ਗੁਵੇਰਾ ਤੋਂ ਮੋੜਿਆ ਗਿਆ)
ਚੀ ਗਵੇਰਾ
ਕੰਧ ਚਿੱਤਰ, ਢਾਕਾ, ਬੰਗਲਾਦੇਸ਼

ਚੀ ਗੁਵੇਰਾ, ਅਸਲੀ ਨਾਮ ਡਾਕਟਰ ਅਰਨੈਸਤੋ ਚੀ ਗੁਵੇਰਾ (14 ਜੂਨ 1928 - 9 ਅਕਤੂਬਰ 1967) ਇੱਕ ਮਾਰਕਸਵਾਦੀ ਕ੍ਰਾਂਤੀਕਾਰੀ, ਡਾਕਟਰ ਅਤੇ ਲੇਖਕ ਸੀ।[2][3] ਚੀ ਨੇ ਚੌਵੀ ਸਾਲ ਦੀ ਉਮਰ ਵਿੱਚ ਆਪਣੇ ਇੱਕ ਦੋਸਤ ਐਲਬਰਟੋ ਨਾਲ ਲਾਤੀਨੀ ਅਮਰੀਕਾ ਦੀ ਦਸ ਹਜ਼ਾਰ ਦੋ ਸੌ ਚਾਲੀ ਕਿਲੋਮੀਟਰ ਲੰਬੀ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਹੰਢਾਏ ਤਜਰਬੇ ਬਾਰੇ ਚੀ ਦਾ ਕਹਿਣਾ ਹੈ, "ਮੈਂ ਜਿੰਨੀ ਬੇ-ਇਨਸਾਫ਼ੀ ਅਤੇ ਦੁੱਖ ਮਹਿਸੂਸ ਕੀਤਾ। ਉਸ ਤੋਂ ਬਾਅਦ ਮੈਂ ਉਹ ਨਹੀਂ ਰਿਹਾ ਜੋ ਮੈਂ ਸੀ।" ਉਸਨੇ ਪੇਸ਼ਾਵਰ ਕਮਿਊਨਿਸਟ ਇਨਕਲਾਬੀ ਦਾ ਜੀਵਨ ਰਾਹ ਚੁਣ ਲਿਆ। ਕਿਊਬਾ ਦੀ ਕ੍ਰਾਂਤੀ ਦੀ ਲੜਾਈ ਵਿੱਚ ਫੀਦਲ ਕਾਸਤਰੋ ਦਾ ਆਖਰ ਤਕ ਸਾਥ ਉਸਨੇ ਸਾਥ ਦਿੱਤਾ। ਮੌਤ ਉੱਪਰੰਤ ਚੀ ਦਾ ਚਿਹਰਾ ਕ੍ਰਾਂਤੀਕਾਰੀ ਸਰਗਰਮੀਆਂ ਦਾ ਪ੍ਰਤੀਕ ਬਣ ਗਿਆ ਹੈ।[4]

ਡਾਕਟਰੀ ਦੇ ਵਿਦਿਆਰਥੀ ਹੋਣ ਨਾਤੇ ਚੀ ਪੂਰੇ ਲਾਤੀਨੀ ਅਮਰੀਕਾ ਵਿੱਚ ਕਾਫ਼ੀ ਘੁੰਮਿਆ ਅਤੇ ਇਸ ਦੌਰਾਨ ਪੂਰੇ ਮਹਾਂਦੀਪ ਵਿੱਚ ਵਿਆਪਤ ਗਰੀਬੀ ਨੇ ਉਸ ਨੂੰ ਹਿੱਲਾ ਕੇ ਰੱਖ ਦਿੱਤਾ।[5] ਨੇ ਸਿੱਟਾ ਕੱਢਿਆ ਕਿ ਇਸ ਗਰੀਬੀ ਅਤੇ ਆਰਥਿਕ ਬਿਪਤਾ ਦੇ ਮੁੱਖ ਕਾਰਨ ਸਨ ਏਕਾਧਿਕਾਰੀ ਪੂੰਜੀਵਾਦ, ਨਵ-ਉਪਨਿਵੇਸ਼ਵਾਦ ਅਤੇ ਸਾਮਰਾਜਵਾਦ, ਜਿਹਨਾਂ ਤੋਂ ਛੁਟਕਾਰਾ ਪਾਉਣ ਦਾ ਇੱਕਮਾਤਰ ਤਰੀਕਾ ਸੀ-ਸੰਸਾਰ ਇਨਕਲਾਬ। ਲਾਤੀਨੀ ਅਮਰੀਕਾ ਦੀ ਸੰਯੁਕਤ ਰਾਸ਼ਟਰ ਅਮਰੀਕਾ ਵਲੋਂ ਲੁੱਟ ਦੇ ਖਾਤਮੇ ਦੀ ਉਸ ਦੀ ਤੀਬਰ ਤਾਂਘ ਨੇ ਉਸਨੂੰ ਗੁਆਟੇਮਾਲਾ ਵਿੱਚ ਪ੍ਰਧਾਨ ਜੈਕੋਬੋ ਅਰਬੇਂਜ਼, ਦੀ ਅਗਵਾਈ ਵਿੱਚ ਚੱਲ ਰਹੇ ਸਮਾਜ ਸੁਧਾਰਾਂ ਵਿੱਚ ਉਸ ਦੀ ਸ਼ਮੂਲੀਅਤ ਅਤੇ 1954 ਵਿੱਚ ਯੂਨਾਇਟਡ ਫਰੂਟ ਕੰਪਨੀ ਦੇ ਜੋਰ ਦੇਣ ਤੇ ਗੁਆਟੇਮਾਲਾ ਵਿੱਚ ਸੀ ਆਈ ਏ ਵਲੋਂ ਕਰਵਾਏ ਰਾਜਪਲਟੇ ਨੇ ਉਸਨੂੰ ਵਿਚਾਰਧਾਰਕ ਤੌਰ 'ਤੇ ਹੋਰ ਪੱਕਾ ਕਰ ਦਿੱਤਾ।[5] ਇਸ ਦੇ ਕੁੱਝ ਹੀ ਸਮਾਂ ਬਾਅਦ ਮੈਕਸੀਕੋ ਸਿਟੀ ਵਿੱਚ ਉਸ ਨੂੰ ਰਾਊਲ ਅਤੇ ਫ਼ੇਦਲ ਕਾਸਤਰੋ ਮਿਲੇ, ਅਤੇ ਉਹ ਕਿਊਬਾ ਦੇ 26 ਜੁਲਾਈ ਅੰਦੋਲਨ ਵਿੱਚ ਸ਼ਾਮਿਲ ਹੋ ਗਏ। ਅਤੇ ਕਿਊਬਾ ਦੇ ਤਾਨਾਸ਼ਾਹ ਬਤਿਸਤਾ ਦਾ ਤਖਤਾ ਪਲਟ ਕਰਨ ਲਈ ਕਿਊਬਾ ਚਲਿਆ ਗਿਆ.[6] ਚੀ ਜਲਦੀ ਹੀ ਕਰਾਂਤੀਕਾਰੀਆਂ ਦੀ ਕਮਾਨ ਵਿੱਚ ਦੂਜੇ ਸਥਾਨ ਤੱਕ ਪਹੁੰਚ ਗਿਆ ਅਤੇ ਬਤਿਸਤਾ ਦੇ ਵਿਰੋਧ ਵਿੱਚ ਦੋ ਸਾਲ ਤੱਕ ਚਲੇ ਅਭਿਆਨ ਵਿੱਚ ਉਸ ਨੇ ਮੁੱਖ ਭੂਮਿਕਾ ਨਿਭਾਈ।[7]

ਹਵਾਲੇ

[ਸੋਧੋ]
  1. Partido Unido de la Revolución Socialista de Cuba, aka PURSC.
  2. http://webopac.puchd.ac.in/w21OneItem.aspx?xC=301075
  3. "ਮਾਰਕਸਵਾਦੀ ਆਗੂ ਦਾ ਜੀਵਨ ਤੇ ਵਿਚਾਰਧਾਰਾ". Punjabi Tribune Online (in ਹਿੰਦੀ). 2019-03-31. Retrieved 2019-04-01.[permanent dead link]
  4. Casey 2009, p. 128.
  5. 5.0 5.1 On Revolutionary Medicine Speech by Che Guevara to the Cuban Militia on August 19, 1960. "Because of the circumstances in which। traveled, first as a student and later as a doctor,। came into close contact with poverty, hunger and disease; with the inability to treat a child because of lack of money; with the stupefaction provoked by the continual hunger and punishment, to the point that a father can accept the loss of a son as an unimportant accident, as occurs often in the downtrodden classes of our American homeland. And। began to realize at that time that there were things that were almost as important to me as becoming a famous or making a significant contribution to medical science:। wanted to help those people."
  6. Beaubien, NPR Audio Report, 2009, 00:09–00:13.
  7. "Castro's Brain", 1960.