ਚੇਨਈ ਐਕਸਪ੍ਰੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਚੇਨਈ ਐਕਸਪ੍ਰੈਸ
ਪੋਸਟਰ
ਨਿਰਦੇਸ਼ਕਰੋਹਿਤ ਸ਼ੈਟੀ
ਨਿਰਮਾਤਾਗੌਰੀ ਖਾਨ
ਰੋਨੀ ਸਕ੍ਰੂਵਾਲਾ
ਸਿਧਾਰਥ ਰਾਏ ਕਪੂਰ
ਕਰੀਮ ਮੋਰਾਨੀ
ਸਕਰੀਨਪਲੇਅ ਦਾਤਾਯੂਨਸ ਸਜਾਵਾਲ
ਕਹਾਣੀਕਾਰਕੇ. ਸੁਭਾਸ਼
ਵਾਚਕਸ਼ਾਹਰੁਖ ਖਾਨ[1]
ਸਿਤਾਰੇਦੀਪਿਕਾ ਪਾਦੁਕੋਣ
ਸ਼ਾਹਰੁਖ ਖਾਨ
ਸੰਗੀਤਕਾਰਗਾਣੇ
ਵਿਸ਼ਾਲ ਸ਼ੇਖਰ
ਬੈਕਗਰਾਉਂਡ ਸਕੋਰ
ਅਮਰ ਮੋਹਿਲੇ
ਸੰਪਾਦਕਸਟੀਵਨ ਐਚ. ਬਰਨਾਰਡ
ਸਟੂਡੀਓਰੈਡ ਚਿਲੀਜ਼ ਐਂਟਰਟੇਨਮੈਂਟ
ਵਰਤਾਵਾਯੂਟੀਵੀ ਮੋਸ਼ਨ ਪਿਕਚਰ[2]
ਰਿਲੀਜ਼ ਮਿਤੀ(ਆਂ)
  • 8 ਅਗਸਤ 2013 (2013-08-08) (Overseas markets)[3][4]
  • 9 ਅਗਸਤ 2013 (2013-08-09) (India)[5]
ਮਿਆਦ141 minutes[3]
ਦੇਸ਼ਭਾਰਤ
ਭਾਸ਼ਾਹਿੰਦੀ
ਬਜਟINR115 ਕਰੋੜ[6]
ਬਾਕਸ ਆਫ਼ਿਸINR423 ਕਰੋੜ[7]

ਚੇਨਈ ਐਕਸਪ੍ਰੈਸ 2013 ਦੀ ਇੱਕ ਭਾਰਤੀ ਹਿੰਦੀ- ਭਾਸ਼ਾਈ ਐਕਸ਼ਨ ਕਾਮੇਡੀ ਫਿਲਮ ਹੈ। ਫਿਲਮ ਰੋਹਿਤ ਸ਼ੈੱਟੀ ਦੁਆਰਾ ਨਿਰਦੇਸਿਤ ਅਤੇ ਸਾਜਿਦ-ਫਰਹਾਦ ਅਤੇ ਯੂਨਸ ਸਾਜਵਲ ਦੁਆਰਾ ਲਿਖੀ ਗਈ ਹੈ। ਫਿਲਮਦੇ ਨਿਰਮਾਤਾ ਗੌਰੀ ਖਾਨ, ਕਰੀਮ ਮੋਰਾਨੀ, ਰੌਨੀ ਸਕਰੀਵਾਲਾ ਅਤੇ ਸਿਧਾਰਥ ਰਾਏ ਕਪੂਰ ਹਨ। ਫਿਲਮ ਦਾ ਮੁੱਖ ਅਦਾਕਾਰ ਸ਼ਾਹਰੁਖ ਖਾਨ, ਜਿਸਨੇ ਰਾਹੁਲ ਮਿਠਾਈਵਾਲਾ ਦਾ ਰੋਲ ਕੀਤਾ, ਭੁਲੇਖੇ ਨਾਲ ਗਲਤ ਰੇਲਗੱਡੀ 'ਤੇ ਚੜ੍ਹ ਜਾਂਦਾ ਹੈ ਅਤੇ ਮੁੰਬਈ ਤੋਂ ਰਾਮੇਸ਼ਵਰਮ ਦੇ ਸਫ਼ਰ ਵੀੱਚ ਇੱਕ ਸਥਾਨਕ ਡੌਨ ਦੀ ਧੀ,ਦੀਪਿਕਾ ਪਾਦੁਕੋਣ, ਨਾਲ ਪਿਆਰ ਵਿੱਚ ਪੈ ਜਾਂਦਾ ਹੈ।ਚੇਨਈ ਐਕਸਪ੍ਰੈਸ ਵਿਚ ਨਿਕਿਤਿਨ ਧੀਰ ਅਤੇ ਸਤਿਆਰਾਜ ਸਹਿਯੋਗੀ ਭੂਮਿਕਾਵਾਂ ਨਿਭਾਅ ਰਹੇ ਸਨ। ਇਸਨੂੰ ਇੰਗਲਿਸ਼, ਫ੍ਰੈਂਚ, ਸਪੈਨਿਸ਼, ਅਰਬੀ, ਜਰਮਨ, ਹਿਬਰੂ, ਡੱਚ, ਤੁਰਕੀ ਅਤੇ ਮਾਲੇ ਦੇ ਉਪਸਿਰਲੇਖਾਂ ਨਾਲ ਰਿਲੀਜ਼ ਕੀਤਾ ਗਿਆ ਸੀ।[8]

ਸ਼ਾਹਰੁਖ ਖਾਨ ਅਤੇ ਰੋਹਿਤ ਸ਼ੈੱਟੀ ਵਿਚਕਾਰ ਪਹਿਲਾਂ ਅੰਗੂਰ (1982) ਦੇ ਰੀਮੇਕ 'ਤੇ ਯੋਜਨਾ ਚੱਲ ਰਹੀ ਸੀ। ਚੇਨਈ ਐਕਸਪ੍ਰੈਸ ਦੀ ਸਕ੍ਰਿਪਟ, ਜੋ ਪਹਿਲਾਂ ਸ਼ਾਹਰੁਖ ਖਾਨ ਲਈ ਬੈਕਅਪ ਪ੍ਰੋਜੈਕਟ ਵਜੋਂ ਲਿਖੀ ਗਈ ਸੀ, ਅੰਗੂਰ ਦੀ ਬਜਾਏ ਇਸ ਦੀ ਚੋਣ ਕੀਤੀ ਗਈ ਸੀ। ਫਿਲਮ ਦਾਅਸਲ ਨਾਮ ਰੈਡੀ ਸਟੈਡੀ ਪੋ ਸੀ। ਫਿਲਮਾਂਕਣ ਮਹਿਬੂਬ ਸਟੂਡੀਓ ਵਿਚ ਅਕਤੂਬਰ 2012 ਵਿਚ ਸ਼ੁਰੂ ਹੋਇਆ ਸੀ ਅਤੇ ਮਈ 2013 ਤਕ ਪੂਰਾ ਹੋਇਆ ਸੀ। ਫਿਲਮ ਦਾ ਇੱਕ ਵੱਡਾ ਹਿੱਸਾ ਊਟੀ ਵਿੱਚ ਸੈਟ ਕੀਤਾ ਗਿਆ ਸੀ, ਜਿਸ ਲਈ ਵਾਈ ਵਿੱਚ ਸੈਟਾਂ ਦਾ ਨਿਰਮਾਣ ਕੀਤਾ ਗਿਆ ਸੀ। ਚੇਨਈ ਐਕਸਪ੍ਰੈਸ ਲਈ ਸਾਊਂਡਟ੍ਰੈਕ ਵਿਸ਼ਾਲ-ਸ਼ੇਖਰ ਦੁਆਰਾ ਤਿਆਰ ਕੀਤਾ ਗਿਆ ਸੀ, ਜਿਸਦਾ ਪਿਛੋਕੜ ਅੰਕ ਅਮਰ ਮੋਹਿਲੇ ਦੁਆਰਾ ਤਿਆਰ ਕੀਤਾ ਗਿਆ ਸੀ। ਯੂਟੀਵੀ ਮੋਸ਼ਨ ਪਿਕਚਰਜ਼ ਨੇ ਫਿਲਮ ਦੇ ਡਿਸਟ੍ਰੀਬਿਊਸ਼ਨ ਅਧਿਕਾਰ ਪ੍ਰਾਪਤ ਕੀਤੇ।

ਚੇਨਈ ਐਕਸਪ੍ਰੈਸ ਨੂੰ ਵਿਦੇਸ਼ੀ ਬਾਜ਼ਾਰਾਂ ਵਿਚ 8 ਅਗਸਤ 2013 ਨੂੰ ਅਤੇ ਇਕ ਦਿਨ ਬਾਅਦ ਭਾਰਤ ਵਿਚ ਰਿਲੀਜ਼ ਕੀਤਾ ਗਿਆ ਸੀ। ਫਿਲਮ ਨੂੰ ਆਲੋਚਕਾਂ ਤੋਂ ਮਿਸ਼ਰਤ ਸਮੀਖਿਆ ਮਿਲੀ। ਫਿਲਮ ਨੇ ਭਾਰਤ ਅਤੇ ਵਿਦੇਸ਼ ਵਿੱਚ ਕਈ ਬਾਕਸ ਆਫਿਸ ਦੇ ਰਿਕਾਰਡ ਤੋੜ ਦਿੱਤੇ ਅਤੇ ਸਭ ਤੋਂ ਤੇਜ਼ੀ ਨਾਲ INR 1 ਬਿਲੀਅਨ ਕਮਾਉਣ ਵਾਲੀ ਫਿਲਮ ਬਣ ਗਈ। ਫਿਲਮ 3 ਇਡੀਅਟਸ ਨੂੰ ਪਛਾੜਦਿਆਂ ਬਾਲੀਵੁੱਡ ਦੀ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ। ਮਾਰਚ 2018 ਤੱਕ, ਇਹ ਦੁਨੀਆ ਭਰ ਵਿੱਚ ਗਿਆਰ੍ਹਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਾਲੀਵੁੱਡ ਫਿਲਮ ਹੈ।

ਹਵਾਲੇ[ਸੋਧੋ]

  1. Suprateek Chatterjee (9 August 2013). "Movie Review: SRK's Chennai Express is Rohit Shetty's tribute to DDLJ". Firstpost. Archived from the original on 30 August 2013. Retrieved 11 September 2013.  Unknown parameter |url-status= ignored (help)
  2. Shalvi Mangaokar (28 September 2012). "Chennai Express Finally Chugs Off". Hindustan Times. Archived from the original on 29 September 2012. Retrieved 28 September 2012.  Unknown parameter |url-status= ignored (help)
  3. 3.0 3.1 "Chennai Express (12A)". British Board of Film Classification. 31 July 2013. Archived from the original on 14 September 2013. Retrieved 1 August 2013.  Unknown parameter |url-status= ignored (help)
  4. "Chennai Express (2013) International Box Office Results – Box Office Mojo". Box Office Mojo. Archived from the original on 18 August 2013. Retrieved 11 September 2013.  Unknown parameter |url-status= ignored (help)
  5. "'Chennai Express' Release Date Delayed: Shah Rukh-Deepika Starrer Pushed to 9 August". International Business Times. 19 July 2013. Archived from the original on 5 March 2016. Retrieved 26 January 2015.  Unknown parameter |url-status= ignored (help)
  6. "Highest Budget Movies All Time". Box Office India. Archived from the original on 4 October 2015. Retrieved 18 November 2015.  Unknown parameter |url-status= ignored (help)
  7. Cain, Rob (20 March 2016). "Shah Rukh Khan's 'Fan' Aims To Continue Movie Megastar's Global Hit Streak". Forbes (in ਅੰਗਰੇਜ਼ੀ). Archived from the original on 13 November 2017.  Unknown parameter |url-status= ignored (help)
  8. "2 years of Chennai Express: 10 facts about the movie you probably did not know". News18. Retrieved 26 June 2018. 

ਬਾਹਰੀ ਲਿੰਕ[ਸੋਧੋ]