ਸ਼ਾਹ ਰੁਖ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਾਹਰੁਖ ਖਾਨ
Shah Rukh Khan in a white shirt is interacting with the media
2012 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਮੀਡੀਆ ਸਮਾਗਮ ਵਿੱਚ ਖਾਨ
ਜਨਮ ਸ਼ਾਹਰੁਖ ਖਾਨ
(1965-11-02) 2 ਨਵੰਬਰ 1965 (ਉਮਰ 52)[1]
ਨਵੀਂ ਦਿੱਲੀ, ਭਾਰਤ[2]
ਰਿਹਾਇਸ਼ ਮੁੰਬਈ, ਮਹਾਂਰਾਸ਼ਟਰ, ਭਾਰਤ
ਪੇਸ਼ਾ ਅਦਾਕਾਰ, ਨਿਰਮਾਤਾ, ਟੈਲੀਵਿਜ਼ਨ ਮੇਜ਼ਬਾਨ
ਸਰਗਰਮੀ ਦੇ ਸਾਲ 1988–ਹੁਣ ਤੱਕ
ਸਾਥੀ ਗੌਰੀ ਖਾਨ (ਵਿ. 1991)
ਬੱਚੇ 3
ਦਸਤਖ਼ਤ
ShahRukh Khan Sgnature transparent.png

ਸ਼ਾਹ ਰੁਖ ਖ਼ਾਨ (ਜਾਂ ਸ਼ਾਹਰੁਖ ਖ਼ਾਨ; ਜਨਮ 2 ਨਵੰਬਰ 1965) ਇੱਕ ਭਾਰਤੀ ਫ਼ਿਲਮੀ ਅਦਾਕਾਰ, ਨਿਰਮਾਤਾ ਅਤੇ ਟੈਲੀਵਿਜ਼ਨ ਮੇਜ਼ਬਾਨ ਹੈ। ਇਨ੍ਹਾਂ ਨੂੰ ਅਕਸਰ ਬਾਲੀਵੁੱਡ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਇਹਨਾਂ ਨੇ 70 ਤੋਂ ਵੀ ਵੱਧ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ।[3][4][5] ਖਾਨ ਨੂੰ ਤੀਹ ਨਾਮਜ਼ਦਗੀਆਂ ਵਿੱਚੋਂ ਚੌਦਾਂ ਫਿਲਮਫ਼ੇਅਰ ਇਨਾਮ ਪ੍ਰਾਪਤ ਹੋਏ ਹਨ ਅਤੇ ਦਿਲੀਪ ਕੁਮਾਰ ਦੇ ਨਾਲ ਇਹ 8 ਸਭ ਤੋਂ ਵਧੀਆ ਅਦਾਕਾਰ ਦਾ ਇਨਾਮ ਜਿੱਤਣ ਵਾਲੇ ਅਦਾਕਾਰ ਹੋਣ ਦਾ ਰਿਕਾਰਡ ਰੱਖਦੇ ਹਨ। 2005 ਵਿੱਚ ਭਾਰਤੀ ਸਰਕਾਰ ਨੇ ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ ਇਨ੍ਹਾਂ ਨੂੰ ਪਦਮ ਸ਼੍ਰੀ ਇਨਾਮ ਨਾਲ ਸਨਮਾਨਿਤ ਕੀਤਾ।

ਅਰਥ ਸ਼ਾਸਤਰ ਵਿੱਚ ਡਿਗਰੀ ਹਾਸਲ ਕਰਨ ਦੇ ਬਾਅਦ ਇਹਨਾਂ ਆਪਣੇ ਕਰੀਅਰ ਦੀ ਸ਼ੁਰੁਆਤ 1980 ਵਿੱਚ ਰੰਗਮੰਚ ਅਤੇ ਕਈ ਟੈਲੀਵਿਜ਼ਨ ਲੜੀਵਾਰਾਂ ਤੋਂ ਕੀਤੀ ਅਤੇ 1992 ਵਿੱਚ ਵਪਾਰਕ ਪੱਖੋਂ ਸਫਲ ਫਿਲਮ ਦੀਵਾਨਾ ਤੋਂ ਫਿਲਮ ਖੇਤਰ ਵਿੱਚ ਕਦਮ ਰੱਖਿਆ। ਇਸ ਫਿਲਮ ਲਈ ਉਨ੍ਹਾਂ ਨੇ ਫ਼ਿਲਮਫ਼ੇਅਰ ਪਹਿਲੀ ਅਦਾਕਾਰੀ ਇਨਾਮ ਹਾਸਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ ਵਿੱਚ ਖਲਨਾਇਕ ਕਿਰਦਾਰ ਅਦਾ ਕੀਤੇ ਜਿੰਨ੍ਹਾ ਵਿੱਚ ਡਰ (1993), ਬਾਜ਼ੀਗਰ (1993) ਅਤੇ ਅੰਜਾਮ (1994) ਸ਼ਾਮਲ ਹਨ। ਉਹ ਕਈ ਤਰ੍ਹਾਂ ਦੇ ਕਿਰਦਾਰ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ਵਿੱਚ ਕੰਮ ਕੀਤਾ ਜਿੰਨ੍ਹਾਂ ਵਿੱਚ ਰੁਮਾਂਸ ਫਿਲਮਾਂ, ਕਮੇਡੀ ਫਿਲਮਾਂ, ਖੇਡ ਫਿਲਮਾਂ ਅਤੇ ਇਤਿਹਾਸਕ ਡਰਾਮੇ ਸ਼ਾਮਲ ਹਨ।

ਉਨ੍ਹਾਂ ਦੀਆਂ ਗਿਆਰਾਂ ਫ਼ਿਲਮਾਂ ਨੇ ਦੁਨੀਆਂ ਭਰ ਵਿੱਚ 1 ਬਿਲੀਅਨ ਦੀ ਕਮਾਈ ਕੀਤੀ। ਖਾਨ ਦੀ ਕੁਝ ਫਿਲਮਾਂ ਜਿਵੇਂ ਦਿਲਵਾਲੇ ਦੁਲਹਨੀਆ ਲੇ ਜਾਏਂਗੇ (1995), ਕੁਛ ਕੁਛ ਹੋਤਾ ਹੈ (1998), ਦੇਵਦਾਸ (2002), ਚਕ ਦੇ! ਇੰਡੀਆ (2007), ਓਮ ਸ਼ਾਂਤੀ ਓਮ (2007), ਰੱਬ ਨੇ ਬਨਾ ਦਿੱਤੀ ਜੋੜੀ (2008) ਅਤੇ ਰਾ.ਜੰਗਲ਼ (2011) ਹੁਣ ਤੱਕ ਦੀ ਸਭ ਤੋਂ ਵੱਡੀਆਂ ਹਿੱਟ ਫਿਲਮਾਂ ਵਿੱਚ ਰਹੀ ਹੈ ਅਤੇ ਕਭੀ ਖੁਸ਼ੀ ਕਭੀ ਗ਼ਮ (2001), ਕਲ ਹੋ ਨਾ ਹੋ (2003), ਵੀਰ ਜ਼ਾਰਾ (2006), ਖਾਨ ਦੀ ਚੇੱਨਾਈ ਐਕਸਪਰੈੱਸ(2013) ਨੇ ਸਾਰੇ ਰਿਕਾਰਡ ਤੋੜ ਦਿੱਤੇ ਜਿਸਨੇ 226 ਕਰੋੜ ਦੀ ਕਮਾਈ ਕੀਤੀ ਅਤੇ ਨਵਾਂ ਰਿਕਾਰਡ ਬਣਾਇਆ ਹੈ. ਹੁਣ ਉਹ ਹੋਰ ਞੀ ਕਈ ਸੁਪਰਹਿਟ ਫਿਲਮਾਂ ਵਿਚ ਆਪਣਾ ਰੋਲ ਅਦਾ ਕਰ ਰਹੇ ਹਨ!

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named time
  2. Chopra 2007, p. 27: "born on 2 November 1965 at Talwar Nursing Home, in New Delhi"
  3. "41: Shahrukh Khan". ਦਸੰਬਰ20, 2008. Retrieved ਦਸੰਬਰ 24, 2008.  Check date values in: |access-date=, |date= (help)
  4. "The King of Bollywood". ਸੀ ਐੱਨ ਐੱਨ ਇੰਟਰਟੇਨਮੈਂਟ. ਫ਼ਰਵਰੀ 5, 2008. Retrieved ਜੂਨ 25, 2011.  Check date values in: |access-date=, |date= (help)
  5. ਸਨੇਰ, ਇਮਾਈਨ (ਅਗਸਤ 4, 2006). "King of Bollywood". ਦ ਗਾਰਡੀਅਨ. ਲੰਡਨ. Retrieved ਜੂਨ25, 2011.  Check date values in: |access-date=, |date= (help)