ਚੇਰਨੋਬਿਲ ਹਾਦਸਾ
ਮਿਤੀ | 26 ਅਪ੍ਰੈਲ 1986 |
---|---|
ਸਮਾਂ | 01:23 (ਮਾਸਕੋ ਦਾ ਸਮਾਂ UTC+3) |
ਟਿਕਾਣਾ | ਪਰੀਪਿਆਤ, (ਉਸ ਵੇਲੇ ਯੂਕਰੇਨੀ ਸੋਵੀਅਤ ਸਮਾਜਵਾਦੀ ਗਣਰਾਜ, ਸੋਵੀਅਤ ਸੰਘ) |
ਕਾਰਨ | ਇੱਕ ਪਰਮਾਣੂ ਪ੍ਰਯੋਗ ਦੌਰਾਨ ਹੋਇਆ ਧਮਾਕਾ |
ਮੌਤ | 31 (ਸਿੱਧੇ ਤੌਰ ਉੱਤੇ) |
ਚੇਰਨੋਬਿਲ ਹਾਦਸਾ (ਅੰਗਰੇਜ਼ੀ: Chernobyl disaster) ਇੱਕ ਪਰਮਾਣੂ ਹਾਦਸਾ ਸੀ ਜੋ 26 ਅਪਰੈਲ 1986 ਨੂੰ ਯੂਕਰੇਨ(ਉਸ ਸਮੇਂ ਯੂਕਰੇਨੀ ਸੋਵੀਅਤ ਸਮਾਜਵਾਦੀ ਗਣਰਾਜ)ਦੇ ਚੇਰਨੋਬਿਲ ਪਰਮਾਣੂ ਬਿਜਲੀ ਘਰ ਵਿਖੇ ਹੋਇਆ ਸੀ ਜੋ ਉਸ ਵੇਲੇ ਸੋਵੀਅਤ ਸੰਘ ਦੇ ਅਧਿਕਾਰ ਖੇਤਰ ਦਾ ਹਿੱਸਾ ਸੀ। ਇੱਕ ਧਮਾਕੇ ਅਤੇ ਅੱਗ ਦੇ ਨਾਲ ਵੱਡੀ ਮਾਤਰਾ ਵਿੱਚ ਰੇਡੀਓਐਕਟਿਵ ਅਣੂ ਆਲੇ ਦੁਆਲੇ ਵਿੱਚ ਫੈਲ ਗਏ ਅਤੇ ਇਹ ਪੱਛਮੀ ਸੋਵੀਅਤ ਸੰਘ ਅਤੇ ਯੂਰਪ ਤੱਕ ਫੈਲ ਗਏ।
ਚੇਰਨੋਬਿਲ ਹਾਦਸਾ ਮਾਲੀ ਅਤੇ ਜਾਨੀ ਨੁਕਸਾਨ ਦੇ ਪੱਖੋਂ ਦੁਨੀਆ ਦਾ ਸਭ ਤੋਂ ਭੈੜਾ ਪਰਮਾਣੂ ਬਿਜਲੀ ਘਰ ਹਾਦਸਾ ਸੀ।[1] ਅੰਤਰਰਾਸ਼ਟਰੀ ਪਰਮਾਣੂ ਹਾਦਸਾ ਸਕੇਲ ਦੇ ਮੁਤਾਬਿਕ ਇਹ 7ਵੇਂ ਪੱਧਰ ਦੇ ਦੋ ਹਾਦਸਿਆਂ ਵਿੱਚੋਂ ਇੱਕ ਹੈ, ਇਸ ਤੋਂ ਬਿਨਾਂ ਦਾਫੂਕੁਸ਼ੀਮਾ ਦਾਈਚੀ ਪਰਮਾਣੂ ਹਾਦਸਾ ਵੀ 7ਵੇਂ ਪੱਧਰ ਦਾ ਹਾਦਸਾ ਸੀ।[2] ਇਸ ਹਾਦਸੇ ਵਿੱਚ ਹੋਰ ਵੀ ਵੱਡੀ ਆਫ਼ਤ ਤੋਂ ਬੱਚਣ ਲਈ ਕੋਸ਼ਿਸ਼ਾਂ ਵਿੱਚ 5 ਲੱਖ ਮਜ਼ਦੂਰ ਸ਼ਾਮਲ ਹੋਏ ਅਤੇ 18 ਕਰੋੜ ਰੂਬਲ ਦਾ ਖਰਚਾ ਹੋਇਆ।[3] ਹਾਦਸੇ ਦੇ ਨਾਲ ਸਿੱਧੇ ਸਿੱਧੇ ਤੌਰ ਉੱਤੇ 31 ਲੋਕਾਂ ਦੀ ਮੌਤ ਹੋਈ ਅਤੇ ਲੰਮੇ ਸਮੇਂ ਵਾਲੇ ਪ੍ਰਭਾਵਾਂ ਵਿੱਚੋਂ ਕੈਂਸਰ ਵਰਗੀਆਂ ਬਿਮਾਰੀਆਂ ਦੀ ਅੱਜ ਵੀ ਖੋਜ ਹੋ ਰਹੀ ਹੈ।
ਹਵਾਲੇ
[ਸੋਧੋ]- ↑ Nuclear and radiation accidents#Nuclear power plant accidents
- ↑ Black, Richard (12 April 2011).
- ↑ Gorbachev, Mikhail (1996), interview in Johnson, Thomas, The Battle of Chernobyl on YouTube, [film], Discovery Channel, retrieved 19 February 2014.