ਚੰਚਲ
ਚੰਚਲ ਮੂਲ ਤੌਰ ਤੇ ਇੱਕ ਸੰਸਕ੍ਰਿਤ ਵਿਸ਼ੇਸ਼ਣ ਹੈ ਜੋ ਮੂਲ ਰੂਪ ਵਿੱਚ ਮਨੁੱਖੀ ਮਨ ਅਤੇ ਕਿਰਿਆਵਾਂ ਦੇ ਡਾਵਾਂਡੋਲ /ਚਲਾਇਮਾਨ ਸੁਭਾਅ ਦਾ ਲਖਾਇਕ ਹੈ ਜਿਨ੍ਹਾਂ ਨੂੰ ਸਹੀ ਬੋਲ-ਬਾਣੀ ਅਤੇ ਦ੍ਰਿਸ਼ਟੀ ਪ੍ਰਾਪਤ ਕਰਨ ਲਈ ਸ਼ਾਂਤ, ਨਿਰਪੱਖ ਜਾਂ ਨਿਯੰਤਰਿਤ ਕਰਨ ਦੀ ਲੋੜ ਹੁੰਦੀ ਹੈ।
ਭਾਵ
[ਸੋਧੋ]ਚੰਚਲ ( ਸੰਸਕ੍ਰਿਤ : चञ्चल) ਦਾ ਅਰਥ ਹੈ - 'ਵਿਵੇਕਹੀਣ', 'ਚਪਲ', 'ਡੋਲ ਰਿਹਾ', 'ਅਸਥਿਰ', 'ਚਲਣਹਾਰ', 'ਟਿਮਕਦਾ', 'ਚਲ ਰਿਹਾ', 'ਅਸਹਿਜ', 'ਕਿਸਮਤ', 'ਹਵਾ', 'ਲੰਬੀਮਿਰਚ'। [1]
ਹਿੰਦੂ ਧਰਮ ਵਿੱਚ
[ਸੋਧੋ]ਚੰਚਲਾ ਸੰਸਕ੍ਰਿਤ ਭਾਸ਼ਾ ਵਿੱਚ 'ਭਟਕਣ' ਲਈ ਚੰਗਾ ਸ਼ਬਦ ਹੈ; ਸੰਸਕ੍ਰਿਤ ਕਾਵਿ ਵਿੱਚ ਨੱਚਦੀਆਂ ਅੱਖਾਂ ਵਾਲੀ ਕੁੜੀ ਨੂੰ ਚੰਚਲਾਕਸ਼ੀ ਕਿਹਾ ਜਾਂਦਾ ਹੈ, ਜਿਸ ਨੂੰ ਦੁਰਲੱਭ ਗੁਣ ਮੰਨਿਆ ਜਾਂਦਾ ਹੈ। [2] ਐਪਰ ਕੁਸਾਨ ਕਾਲ ਦੇ ਸਾਹਿਤਕ ਸਬੂਤ ਦੇ ਹਿੱਸੇ ਵਜੋਂ, ਚੰਚਲ ਸ਼ਬਦ, ਧੁਨੀ ਅਤੇ ਰੋਡੀਨੀ ਵਾਂਗ ਮਾਂ ਦੇਵੀ ਦੇ ਸੁਭਾਅ ਜਾਂ ਕਿਰਿਆ ਨੂੰ ਦਰਸਾਉਂਦਾ ਹੈ। [3] ਭਗਵਦ ਗੀਤਾ (ਸਲੋਕ 6.26 ) ਵਿੱਚ ਧਿਆਨ ਯੋਗ ਦੇ ਛੇਵੇਂ ਅਧਿਆਇ ਵਿੱਚ:
- यतो यतो निश्चरति मनश्चञ्चलमस्थिरम् |
- ततस्ततो नियम्यैतदात्मन्येव वंश नयेत् ||
ਪਹਿਲੀ ਪੰਗਤੀ ਵਿੱਚ ਵਰਤਿਆ ਗਿਆ ਚੰਚਲ ਸ਼ਬਦ ਬੇਚੈਨ ਅਤੇ ਅਸਥਿਰ ਮਨ ਦਾ ਲਖਾਇਕ ਹੈ ਜੋ ਭਟਕ ਜਾਂਦਾ ਹੈ। [4]
ਚੰਚਲਾ, ਭਾਵ, 'ਚੰਚਲ ਕਿਸਮਤ', ਲਕਸ਼ਮੀ ਦੇ ਕਈ ਨਾਵਾਂ ਵਿੱਚੋਂ ਇੱਕ ਹੈ। [5] ਰਿਗਵੇਦ ਵਿੱਚ ਲਕਸ਼ਮੀ ਦਾ ਕੋਈ ਜ਼ਿਕਰ ਨਹੀਂ ਹੈ।
ਸਿੱਖ ਧਰਮ ਵਿੱਚ
[ਸੋਧੋ]ਦਸਮ ਗ੍ਰੰਥ, ਜੋ ਕਿ ਗੁਰੂ ਗ੍ਰੰਥ ਸਾਹਿਬ ਵਾਂਗ ਸਿੱਖ ਧਰਮ ਦਾ ਇੱਕ ਗ੍ਰੰਥ ਹੈ, ਪਰ ਇਹ ਰਾਗਾਂ ਵਿੱਚ ਨਹੀਂ ਰਚਿਆ ਗਿਆ (ਇਸਦੀ ਪਹਿਲੀ ਰਚਨਾ ਮਿਤੀ 1684 ਈ.) ਸਾਨੂੰ ਦੱਸਦੀ ਹੈ ਕਿ ਚੰਚਲ ਰਗਣ, ਜਗਣ, ਰਗਣ ਜਗਣ ਅਤੇ ਲਘੂ ਵਾਲੇ ਸੋਲ੍ਹਾਂ ਉਚਾਰ-ਖੰਡਾਂ ਦਾ ਇੱਕ ਛੰਦ ਹੈ। ਇਸ ਛੰਦ ਨੂੰ ਚਿੱਤਰ, ਬਿਰਜ ਅਤੇ ਬ੍ਰਹਮਰੂਪਕ ਵੀ ਕਿਹਾ ਜਾਂਦਾ ਹੈ, ਅਤੇ ਚੌਬੀਸ ਅਵਤਾਰ ਵਿੱਚ ਇਸ ਨੂੰ ਦੋ ਵਾਰ ਵਰਤਿਆ ਗਿਆ ਹੈ। [6]
ਹਵਾਲੇ
[ਸੋਧੋ]- ↑ "Sanskrit Dictionary". Spokensanskrit.de.
- ↑ Eknath Easwaran (2000). A More Ardent Fire. Nilgiri Press. p. 176. ISBN 9781586380571.
- ↑ Shiv Kumar Tiwari (2002). Tribal Roots of Hinduism. Sarup&Sons. p. 138. ISBN 9788176252997.
- ↑ The Holy Geeta, translated by ਚਿਨਮਯਾਨੰਦ ਸਰਸਵਤੀ, Chinmaya Mission, 1960, OCLC 1076025298, ਵਿਕੀਡਾਟਾ Q108731212
- ↑ Encyclopaedia of Hinduism Vol.3. Sarup&Sons. 1999. p. 788. ISBN 9788176250641.
- ↑ S.S.Kapoor. Dasam Granth. Hemkunt Press. p. 24. ISBN 9788170103257.