ਜ਼ਕਰੀਆ ਤਾਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜ਼ਕਰੀਆ ਤਾਮਰ ( Arabic: زكريا تامر ), ਜਿਸ ਨੂੰ ਜ਼ਕਰੀਆ ਜ਼ਕਰੀਯਾ ਤਾਮਿਰ ਵੀ ਕਿਹਾ ਜਾਂਦਾ ਹੈ, (ਜਨਮ 2 ਜਨਵਰੀ, 1931 ਦੰਮਿਸਕ, ਸੀਰੀਆ ਵਿਚ) ਅਰਬੀ-ਭਾਸ਼ਾ ਦੀ ਇਕ ਛੋਟੀ ਕਹਾਣੀ ਦਾ ਪ੍ਰਭਾਵਸ਼ਾਲੀ ਉਸਤਾਦ ਹੈ।

ਉਹ ਅਰਬ ਜਗਤ ਵਿਚ ਸਭ ਤੋਂ ਮਹੱਤਵਪੂਰਣ ਅਤੇ ਵਿਆਪਕ ਤੌਰ ਤੇ ਪੜ੍ਹਿਆ ਅਤੇ ਅਨੁਵਾਦ ਕੀਤਾ ਜਾ ਰਿਹਾ ਕਹਾਣੀਕਾਰ ਹੈ, ਅਤੇ ਨਾਲ ਹੀ ਅਰਬੀ ਵਿਚ ਬੱਚਿਆਂ ਦੀਆਂ ਕਹਾਣੀਆਂ ਦਾ ਸਭ ਤੋਂ ਪ੍ਰਮੁੱਖ ਲੇਖਕ ਹੈ।[1] ਉਹ ਅਜ਼ਾਦ ਪੱਤਰਕਾਰ ਵਜੋਂ ਵੀ ਕੰਮ ਕਰਦਾ ਹੈ, ਅਖਬਾਰਾਂ ਵਿਚ ਵਿਅੰਗਾਤਮਕ ਕਾਲਮ ਲਿਖਦਾ ਹੈ।

ਉਸ ਦੀਆਂ ਕਹਾਣੀਆਂ, ਅਕਸਰ ਹਨ ਲੋਕ-ਕਥਾਵਾਂ ਦੀ ਯਾਦ ਦੁਆਉਂਦੀਆਂ ਹਨ ਅਤੇ ਇੱਕ ਪਾਸੇ ਆਪਣੀ ਸਪੇਖਕ ਸਾਦਗੀ ਲਈ ਅਤੇ ਦੂਜੇ ਪਾਸੇ ਆਪਣੀ ਬਹੁ-ਪਰਤੀ ਜਟਿਲਤਾ ਲਈ ਮਸ਼ਹੂਰ ਹਨ। ਅਕਸਰ ਉਨ੍ਹਾਂ ਦੀ ਤਿੱਖੀ ਧਾਰ ਹੁੰਦੀ ਹੈ ਅਤੇ ਅਕਸਰ ਸਿਆਸੀ ਅਤੇ ਸਮਾਜਿਕ ਦਾਬੇ ਅਤੇ ਸ਼ੋਸ਼ਣ ਵਿਰੁੱਧ ਪੜਯਥਾਰਥਵਾਦੀ ਰੋਸ ਦਾ ਇਜਹਾਰ ਕਰਦੀਆਂ ਹਨ। ਜ਼ਕਰੀਆ ਤਾਮਰ ਦੀਆਂ ਜ਼ਿਆਦਾਤਰ ਕਹਾਣੀਆਂ ਲੋਕਾਂ ਦੇ ਇਕ ਦੂਜੇ ਪ੍ਰਤੀ ਅਣਮਨੁੱਖੀ ਵਰਤਾਓ, ਅਮੀਰ ਲੋਕਾਂ ਵਲੋਂ ਗ਼ਰੀਬਾਂ ਅਤੇ ਤਕੜਿਆਂ ਵਲੋਂ ਕਮਜ਼ੋਰ ਲੋਕਾਂ ਉੱਤੇ ਜ਼ੁਲਮ ਨੂੰ ਦਰਸਾਉਂਦੀਆਂ ਹਨ। ਉਸ ਦੇ ਆਪਣੇ ਦੇਸ਼, ਸੀਰੀਆ ਅਤੇ ਅਰਬ ਜਗਤ ਦੀਆਂ ਰਾਜਨੀਤਿਕ ਅਤੇ ਸਮਾਜਿਕ ਸਮੱਸਿਆਵਾਂ, ਉਸਦੀ ਲਿਖਤ ਦੀ ਵਿਅੰਗਾਤਮਕ ਸ਼ੈਲੀ ਦੀਆਂ ਕਹਾਣੀਆਂ ਅਤੇ ਸਕੈੱਚਾਂ ਵਿੱਚੋਂ ਝਲਕਦੀਆਂ ਹਨ।

ਉਸ ਦੀਆਂ ਪਹਿਲੀਆਂ ਕਹਾਣੀਆਂ 1957 ਵਿਚ ਪ੍ਰਕਾਸ਼ਤ ਹੋਈਆਂ ਸਨ। ਉਦੋਂ ਤੋਂ ਹੀ ਉਸਨੇ ਛੋਟੀਆਂ ਕਹਾਣੀਆਂ ਦੇ ਗਿਆਰਾਂ ਸੰਗ੍ਰਹਿ, ਵਿਅੰਗ ਲੇਖਾਂ ਦੇ ਦੋ ਸੰਗ੍ਰਹਿ ਅਤੇ ਬੱਚਿਆਂ ਦੀਆਂ ਅਨੇਕਾਂ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ। ਉਸ ਦੀਆਂ ਰਚਨਾਵਾਂ ਦਾ ਅਨੇਕ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ, ਜਿਸ ਵਿੱਚ ਦੋ ਸੰਗ੍ਰਹਿ ਅੰਗ੍ਰੇਜ਼ੀ ਵਿੱਚ ਹਨ, ਟਾਈਗਰਜ਼ ਔਨ ਦ ਟੈਂਥ ਡੇ (ਅਨੁਵਾਦਕ ਡੇਨਿਸ ਜਾਨਸਨ-ਡੇਵਿਸਜ਼ )1985 ਵਿੱਚ ਅਤੇ ਬ੍ਰੇਕਿੰਗ ਨੀਜ਼, ਜੂਨ 2008 ਵਿੱਚ ਪ੍ਰਕਾਸ਼ਤ ਹੋਇਆ। [2]

2009 ਵਿੱਚ ਉਸਨੇ ਬਲਿਊ ਮੈਟਰੋਪੋਲਿਸ ਮਾਂਟਰੀਅਲ ਇੰਟਰਨੈਸ਼ਨਲ ਸਾਹਿਤਕ ਇਨਾਮ ਜਿੱਤਿਆ। [3]

ਜੀਵਨੀ[ਸੋਧੋ]

ਅਰੰਭ ਦਾ ਜੀਵਨ[ਸੋਧੋ]

ਜ਼ਕਰੀਆ ਤਾਮਰ ਦਾ ਜਨਮ 1931 ਵਿੱਚ ਦਮਿਸ਼ਕ ਦੇ ਅਲ-ਬਾਸ਼ਾ ਜ਼ਿਲ੍ਹੇ ਵਿੱਚ ਹੋਇਆ ਸੀ। ਆਪਣੇ ਪਰਿਵਾਰ ਦੀ ਦੇਖਭਾਲ ਵਿੱਚ ਸਹਾਇਤਾ ਕਰਨ ਲਈ ਉਸਨੂੰ ਤੇਰਾਂ ਸਾਲਾਂ ਦੀ ਉਮਰ ਵਿਚ 1944 ਵਿਚ ਉਹ ਸਕੂਲ ਛੱਡਣ ਲਈ ਮਜਬੂਰ ਹੋ ਗਿਆ ਸੀ।[4] ਉਸਨੂੰ ਦਮਿਸ਼ਕ ਦੇ ਅਲ-ਬਾਸ਼ਾ ਜ਼ਿਲੇ ਵਿਚ ਇਕ ਫੈਕਟਰੀ ਵਿਚ ਇਕ ਲੁਹਾਰ ਦਾ ਸ਼ਾਗਿਰਦ ਬਣ ਗਿਆ ਸੀ।[5] ਨਾਲ ਨਾਲ ਉਹ ਕਈ ਕਈ ਘੰਟੇ ਵੱਖ ਵੱਖ ਕਿਤਾਬਾਂ ਪੜ੍ਹਨ ਵਿਚ ਵੀ ਲਾਉਂਦਾ ਸੀ। ਪੜ੍ਹਦੇ ਪੜ੍ਹਦੇ ਉਹ ਰਾਜਨੀਤੀ ਵਿਚ ਦਿਲਚਸਪੀ ਲੈਣ ਲੱਗ ਪਿਆ ਅਤੇ ਉਸਦਾ ਬੁੱਧੀਜੀਵੀਆਂ ਨਾਲ ਸੰਪਰਕ ਹੋ ਗਿਆ। ਉਨ੍ਹਾਂ ਨੇ ਉਸ ਨੂੰ ਰਾਤ ਦੇ ਸਕੂਲ ਵਿਚ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਉਤਸ਼ਾਹਤ ਕੀਤਾ ਗਿਆ। ਉਸਨੇ ਬੜੇ ਜ਼ੋਰ ਨਾਲ ਦੱਬ ਕੇ ਪੜ੍ਹਾਈ ਅਤੇ ਪੜ੍ਹਨ ਨੇ ਉਸਨੂੰ ਲਿਖਣ ਲਈ ਉਕਸਾਇਆ। ਜਿਵੇਂ ਕਿ ਬਾਅਦ ਵਿੱਚ ਉਸਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ, "ਇੱਕ ਆਵਾਜ਼ ਸਿਰਜਣਾ," ਚਾਹੁੰਦਾ ਸੀ, "ਜਿਸਨੂੰ [ਉਹ] [ਉਥੇ] ਨਹੀਂ ਲੱਭ ਸਕਿਆ" ਸੀ।[6] ਉਸਦਾ ਇਰਾਦਾ ਸੀਰੀਆ  ਦੇ ਸਭ ਤੋਂ ਗ਼ਰੀਬ ਬਹੁਗਿਣਤੀ ਮਰਦ ਅਤੇ ਔਰਤਾਂ ਨੂੰ ਆਪਣੀ ਲਿਖਤ ਵਿੱਚ ਉਨ੍ਹਾਂ ਦੀ ਖੁਸ਼ੀਆਂ ਤੋਂ ਸੱਖਣੇ ਅਤੇ ਸੀਮਤ ਵਜੂਦ ਦੀ ਆਪਣੀ ਲਿਖਤ ਵਿੱਚ ਪ੍ਰਤੀਨਿਧਤਾ ਕਰਨ ਦਾ ਸੀ।

ਉਸਨੇ ਆਪਣੇ ਸਾਹਿਤਕ ਜੀਵਨ ਦੀ ਸ਼ੁਰੂਆਤ 1957 ਵਿੱਚ ਕੀਤੀ, ਜਦੋਂ ਉਸਨੇ ਸੀਰੀਆ ਦੇ ਰਸਾਲਿਆਂ ਵਿੱਚ ਕੁਝ ਕਹਾਣੀਆਂ ਪ੍ਰਕਾਸ਼ਤ ਕੀਤੀਆਂ। ਉਸ ਦੀ ਪਹਿਲੀ ਖਰੜੇ ਨੂੰ ਯੂਸਫ਼ ਅਲ-ਖ਼ਾਲ, ਕਵੀ, ਆਲੋਚਕ ਅਤੇ ਮੈਗਜ਼ੀਨਸ਼ੇਅਰ ("ਕਵਿਤਾ") ਦਾ ਸੰਪਾਦਕ ਨੇ ਦੇਖਿਆ ਜੋ ਉਸ ਸਮੇਂ ਆਧੁਨਿਕ ਅਰਬੀ ਕਵਿਤਾ ਦੇ ਜਨਮ ਲਈ ਦਾਈ ਵਜੋਂ ਕੰਮ ਕਰ ਰਿਹਾ ਸੀ। ਇਨ੍ਹਾਂ ਕਹਾਣੀਆਂ ਦੀ ਕਾਵਿਕ ਵਾਰਤਕ ਪਿੱਛੇ ਪ੍ਰਤਿਭਾ, ਉਸ ਸਮੇਂ ਅਰਬੀ ਵਿਚ ਲਿਖੀ ਜਾ ਰਹੀ ਕਿਸੇ ਵੀ ਚੀਜ਼ ਨਾਲੋਂ ਬਿਲਕੁਲ ਵੱਖਰੀ ਸੀ, ਅਤੇ ਅਲ-ਖ਼ਾਲ ਨੇ ਇਸ ਨੂੰ ਪ੍ਰਕਾਸ਼ਤ ਕਰਨ ਦਾ ਫੈਸਲਾ ਕੀਤਾ। ਇਹ ਉਸ ਦਾ ਨਿੱਕੀਆਂ ਕਹਾਣੀਆਂ ਦਾ ਪਹਿਲਾ ਸੰਗ੍ਰਹਿ ਬਣ ਗਿਆ, ਜਿਸਦਾ ਸਿਰਲੇਖ ਸੀ, ਸਾਹਿਲ ਅਲ ਜਵਾਦ ਅਲ ਲਬੀਜ਼ਦਿ (ਚਿੱਟੇ ਘੋੜੇ ਦੀ ਹਿਣਕ)।

ਸੰਗ੍ਰਹਿ ਨੇ ਪਾਠਕਾਂ ਅਤੇ ਆਲੋਚਕਾਂ ਦਾ ਕਾਫ਼ੀ ਧਿਆਨ ਖਿਚਿਆ ਅਤੇ ਉਸਨੂੰ ਚੰਗੀ ਪ੍ਰਸਿੱਧੀ ਪ੍ਰਾਪਤ ਹੋਈ।

1960–1981[ਸੋਧੋ]

ਸਾਹਿਤਕ ਸਫਲਤਾ ਦੇ ਬਾਅਦ, ਜੋ ਉਸਦੇ ਪਹਿਲੇ ਸੰਗ੍ਰਹਿ ਦੇ ਚੰਗੇ ਸਵਾਗਤ ਵਿੱਚ ਝਲਕਦੀ ਸੀ, ਉਸਨੇ ਲੁਹਾਰਾ ਕੰਮ ਛੱਡ ਦਿੱਤਾ ਅਤੇ ਸਰਕਾਰੀ ਕਰਮਚਾਰੀ ਹੋਣ ਦੇ ਨਾਲ, ਕਈ ਰਸਾਲਿਆਂ ਦੇ ਸੰਪਾਦਕ ਵਜੋਂ ਨਵਾਂ ਕੈਰੀਅਰ ਸ਼ੁਰੂ ਕੀਤਾ।

ਸੀਰੀਆ ਵਿਚ ਸੀਰੀਆਈ ਲਿਖਾਰੀ ਯੂਨੀਅਨ ਦੀ ਸਥਾਪਨਾ ਵਿਚ ਉਸਦੀ ਮਹੱਤਵਪੂਰਨ ਭੂਮਿਕਾ ਸੀ। ਉਹ ਪ੍ਰਕਾਸ਼ਨ ਅਤੇ ਪ੍ਰਿੰਟ ਲਈ ਜ਼ਿੰਮੇਵਾਰ ਕਾਰਜਕਾਰੀ ਬਿਊਰੋ ਦਾ ਮੈਂਬਰ ਚੁਣਿਆ ਗਿਆ ਅਤੇ ਚਾਰ ਸਾਲਾਂ ਲਈ ਯੂਨੀਅਨ ਦਾ ਉਪ-ਪ੍ਰਧਾਨ ਰਿਹਾ।

1980 ਵਿੱਚ ਉਸਨੂੰ ਸੀਰੀਆ ਦੇ ਸਭਿਆਚਾਰਕ ਮੰਤਰਾਲੇ ਵਲੋਂ ਪ੍ਰਕਾਸ਼ਤ ਅਲ-ਮਰੀਫ਼ਾਹ ਦੀ ਸੰਪਾਦਕੀ ਤੋਂ ਹਟਾ ਦਿੱਤਾ ਗਿਆ। ਉਸਦਾ ਕਸੂਰ ਇਹ ਸੀ ਕਿ ਉਸਨੇ, ਅਬਦ ਅਲ-ਰਹਿਮਾਨ ਅਲ-ਕਾਵਾਕੀਬੀ (1849–1902) ਦੀ ਕਿਤਾਬ,ਤਾਬਾਈ ਅਲ ਇਸਤੀਬਾਦਾਦ (ਨਿਰੰਕੁਸ਼ਤਾ ਦੀਆਂ ਵਿਸ਼ੇਸ਼ਤਾਵਾਂ,1900), ਵਿੱਚੋਂ ਕੁਝ ਹਿੱਸੇ ਛਾਪ ਦਿੱਤੇ ਸਨ। ਉਕਤ ਕਿਤਾਬ ਵਿਚ ਲੇਖਕ ਨੇ ਜ਼ੁਲਮ ਦੀ ਨਿਖੇਧੀ ਕੀਤੀ ਅਤੇ ਆਜ਼ਾਦੀ ਦੀ ਮੰਗ ਕੀਤੀ ਸੀ। ਆਪਣੀ ਬਰਖਾਸਤਗੀ ਦੇ ਨਤੀਜੇ ਵਜੋਂ, ਤਾਮਰ ਨੇ ਆਪਣੇ ਗ੍ਰਹਿ ਦੇਸ਼ ਸੀਰੀਆ ਛੱਡ ਕੇ ਲੰਡਨ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ।[7]

1980 ਤੋਂ ਬਾਅਦ[ਸੋਧੋ]

1981-1982 ਤੋਂ ਉਸਨੇ ਅਲ ਦਸਤੂਰ ਮੈਗਜ਼ੀਨ ਦੇ ਪ੍ਰਬੰਧਕੀ ਸੰਪਾਦਕ ਵਜੋਂ ਕਾਰਜਭਾਰ ਸੰਭਾਲ ਲਿਆ। ਫਿਰ ਉਹ ਅਲ ਤਦਾਹਾਮਨ ਮੈਗਜ਼ੀਨ (1983–1988) ਦਾ ਸਭਿਆਚਾਰ ਸੰਪਾਦਕ ਰਿਹਾ ਅਤੇ ਫਿਰ ਅਲ ਨਕੀਦ ਮੈਗਜ਼ੀਨ (1988–1993) ਦਾ ਪ੍ਰਬੰਧਕ ਸੰਪਾਦਕ ਅਤੇ ਰਿਆਦ ਅਲ ਰਾਇਸ ਪਬਲਿਸ਼ਿੰਗ ਹਾਊਸ ਦਾ ਸਭਿਆਚਾਰ ਸੰਪਾਦਕ ਬਣ ਗਿਆ।

ਉਸਨੇ ਲੰਦਨ ਵਿੱਚ ਪ੍ਰਕਾਸ਼ਤ ਵੱਖ ਵੱਖ ਅਖਬਾਰਾਂ ਅਤੇ ਰਸਾਲਿਆਂ ਲਈ ਵੀ ਲਿਖਿਆ, ਜਿਨ੍ਹਾਂ ਵਿੱਚ ਅਲ-ਕੁਦਸ ਅਲ-ਅਰਬੀ ਵੀ ਸ਼ਾਮਲ ਹੈ ।

ਜਨਵਰੀ 2012 ਵਿੱਚ, ਜ਼ਕਰੀਆ ਤਾਮਰ, ਨੇ ਫੇਸਬੁੱਕ ਤੇ ਕੰਮ ਕਰਨ ਦਾ ਫੈਸਲਾ ਕੀਤਾ, ਜਿਸ ਵਿੱਚ المهماز (ਅਲ-ਮਹਮਾਜ਼) ਸਿਰਲੇਖ ਦਾ ਇੱਕ ਪੰਨਾ ਬਣਾਇਆ ਗਿਆ। ਇਸ ਪੰਨੇ ਤੇ ਰੋਜ਼ਾਨਾ ਲੇਖ ਹੁੰਦੇ ਹਨ ਜੋ ਉਸ ਦੇ ਰਾਜਨੀਤਿਕ ਅਤੇ ਸਭਿਆਚਾਰਕ ਪਹਿਲੂਆਂ ਸਮੇਤ ਉਸ ਦੀ ਨਿਰੰਤਰ ਸਾਹਿਤਕ ਯਾਤਰਾ ਦੀ ਬਾਤ ਦੱਸਦੇ ਹਨ। ਹਾਲ ਹੀ ਵਿੱਚ ਉਸਦਾ ਫ਼ੋਕਸ ਸੀਰੀਆ ਦੇ ਵਿਦਰੋਹ ਉੱਤੇ ਹੈ।

ਅਵਾਰਡ[ਸੋਧੋ]

  • 2001: ਸੁਲਤਾਨ ਬਿਨ ਅਲੀ ਅਲ ਓਵੈਸ ਕਲਚਰਲ ਫਾਉਂਡੇਸ਼ਨ: ਕਹਾਣੀਆਂ ਦੇ ਨਾਵਲ ਅਤੇ ਡਰਾਮੇ ਦਾ ਇਨਾਮ [8]
  • 2002: ਸੀਰੀਅਨ ਆਰਡਰ ਆਫ਼ ਮੈਰਿਟ [9] ਨਾਲ ਸਨਮਾਨਿਤ ਕੀਤਾ ਗਿਆ
  • 2009: ਬਲਿਊ ਮੈਟਰੋਪਲਿਸ ਮਾਂਟਰੀਅਲ ਅੰਤਰਰਾਸ਼ਟਰੀ ਸਾਹਿਤਕ ਇਨਾਮ ਨਾਲ ਸਨਮਾਨਿਤ [10]
  • 2015: ਆਜ਼ਾਦੀ ਅਤੇ ਸਿਰਜਣਾਤਮਕਤਾ ਲਈ ਮਹਿਮੂਦ ਦਰਵੇਸ਼ ਅਵਾਰਡ [11]

ਲਿਖਤ ਵਿਚ ਥੀਮ[ਸੋਧੋ]

ਉਸਦੀ ਲਿਖਤ ਵਿਚ ਇਕ ਆਮ ਥੀਮ ਇਹ ਰਿਹਾ ਹੈ ਕਿ ਸਾਡੇ ਵਿਚੋਂ ਸਭ ਤੋਂ ਤਾਕਤਵਰ ਨੂੰ ਵੀ ਉਹ ਲੋਕ ਹੌਲੀ ਹੌਲੀ ਤੋੜ ਅਤੇ ਕਾਬੂ ਕਰ ਸਕਦੇ ਹਨ ਜਿਨ੍ਹਾਂ ਦੇ ਹਥ ਵਿੱਚ ਸੱਤਾ ਦਾ ਡੰਡਾ ਹੈ। ਜ਼ਕਰੀਆ ਤਾਮਰ ਸਾਨੂੰ ਬਹੁਤ ਸਾਰੀਆਂ ਕਹਾਣੀਆਂ ਦੱਸਦਾ ਹੈ, ਰਾਜ ਕਰਨ ਵਾਲਿਆਂ ਕੋਲ,ਜਦ ਉਹ ਉਨ੍ਹਾਂ ਸਾਰੇ ਚੰਗੇ ਗੁਣਾਂ ਤੋਂ ਵਾਂਝੇ ਹੁੰਦੇ ਹਨ, ਜਿਹੜੇ ਉਨ੍ਹਾਂ ਵਿੱਚ ਹੋਣੇ ਚਾਹੀਦੇ ਹਨ, ਗਾਜਰ ਅਤੇ ਸੋਟੀ ਦੀ ਵਰਤੋਂ ਕਰਨ ਬਾਰੇ ਦਿੱਬ-ਜਾਗਰੂਕਤਾ ਹੁੰਦੀ ਹੈ।ਇੱਕ ਮਸ਼ਹੂਰ ਅਰਬ ਆਲੋਚਕ, ਮੁਹੰਮਦ ਅਲ-ਮਾਗ਼ੂਤ ਨੇ ਇੱਕ ਵਾਰ ਉਸਦੀ ਚਾਰਲਸ ਡਾਰਵਿਨ ਨਾਲ ਤੁਲਨਾ ਕੀਤੀ: ਇੱਕ ਇਹ ਦਰਸਾਉਣ ਵਾਲਾ ਕਿ ਮਨੁੱਖ ਕਿਸ ਤਰ੍ਹਾਂ ਬਾਂਦਰਾਂ ਤੋਂ ਵਿਕਸਤ ਹੋਇਆ, ਦੂਜਾ ਇਹ ਦਰਸਾਉਂਦਾ ਹੈ ਕਿ ਕਿਵੇਂ ਮਨੁੱਖਾਂ ਨੂੰ ਬਾਂਦਰ ਬਣਾਇਆ ਜਾ ਸਕਦਾ ਹੈ।

ਇੱਕ ਹੋਰ ਮਨਪਸੰਦ ਥੀਮ, ਜਿਵੇਂ ਕਿ "ਬੇਹੀ ਰੋਟੀ " ਅਤੇ "ਦੋ ਬੈਡਾਂ ਵਾਲਾ ਕਮਰਾ " ਵਰਗੀਆਂ ਕਹਾਣੀਆਂ ਵਿੱਚ ਵੇਖਿਆ ਜਾ ਸਕਦਾ ਹੈ, ਅਰਬ ਜਗਤ ਵਿੱਚ ਜਵਾਨ ਮੁੰਡੇ ਕੁੜੀਆਂ ਦੀ ਕਾਮੁਕ ਨਿਰਾਸ਼ਾ ਅਤੇ ਜਿਨਸੀ ਮਨਾਹੀਆਂ ਦੀ ਉਲੰਘਣਾ ਕਰਨ ਤੇ ਬਹੁਤ ਜ਼ਿਆਦਾ ਕੀਮਤ - ਖ਼ਾਸਕਰ ਔਰਤਾਂ ਨੂੰ - ਤਾਰਨੀ ਪੈਂਦੀ ਹੈ।

ਲਿਖਤਾਂ[ਸੋਧੋ]

ਅੱਜ ਤੱਕ ਉਸਨੇ ਕਹਾਣੀਆਂ ਦੇ ਗਿਆਰਾਂ ਸੰਗ੍ਰਹਿ, ਵਿਅੰਗ ਲੇਖਾਂ ਦੇ ਦੋ ਸੰਗ੍ਰਹਿ ਅਤੇ ਬੱਚਿਆਂ ਦੀਆਂ ਦਰਜਨਾਂ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਹਨ।

ਕਹਾਣੀ ਸੰਗ੍ਰਹਿ[ਸੋਧੋ]

  • The Neighing of the White Steed(1960) صهيل الجواد الابيض Ṣahīl al-Jawād al-Abyaḍ
  • Spring In The Ashes, (1963) ربيع في الرماد Rabīʿ fī l-Ramād
  • The Thunder, (1970) الرعد Ar-Raʿd
  • Damascus Fire, (1973) دمشق الحرائق Dimashq al-Ḥarāʼiq
  • Tigers on the Tenth Day, (1978) النمور في اليوم العاشر al-Numūr fī l-Yawm al-ʿĀshir
  • Noah's Summons, (1994),نداء نوح Nidāʼ Nūḥ
  • We Shall Laugh, (1998) سنضحك Sanaḍḥak
  • IF!, (1998) أف!
  • Sour Grapes, (2000) الحصرم Al-Ḥiṣrim
  • Breaking Knees, (2002) تكسير ركب Taksīr Rukab
  • The Hedgehog, (2005) القنفذ Al-Qunfuḏ

ਵਿਅੰਗ ਲੇਖਾਂ ਦਾ ਸੰਗ੍ਰਹਿ[ਸੋਧੋ]

  • ਗਲੋਰੀਆਂ, ਅਰਬ, ਗਲੋਰੀਜ, (1986) ਅਮਜਦ ਯਾ ਅਰਬ ਅਮਜਦ
  • ਦ ਵਿਕਟਿਮ ਦਾ ਵਿਅੰਗ ਉਸਦਾ ਕਾਤਲ, (2003)

ਹੋਰ ਸੰਗ੍ਰਹਿ[ਸੋਧੋ]

  • Why the River Fell Silent, (1973) لماذا سكت النهر Limāḏā Sakata al-Nahr
  • The Flower Spoke to the Bird, (1978) قالت الوردة للسنونو Qālit al-Warda Lilsununu

ਨੋਟ[ਸੋਧੋ]

  1. New Developments in the Arabic Short Story during the Seventies Moussa-Mahmoud, Fatma, British Society for Middle Eastern Studies, Page 109, 1983 03056139 Taylor & Francis Ltd.
  2. Magic of the ‘very, very, short stories’ http://www.saudigazette.com.sa/index.cfm?method=home.regcon&contentID=2008111021576 Archived 2015-09-24 at the Wayback Machine.
  3. Syrian author wins Blue Metropolis Arab Literary Prize www.middle-east-online.com/english/?id=30277
  4. A Reader of Modern Arabic Short Stories, Publisher: Saqi Books (April 1, 2000):
  5. Ibrāhīm al-Arash, Ittijāhāt al-qiah fī Sūriyā bad al-arb al-ālamiyyah ath-thāniyah (Damascus: Dār as-Suāl, 1982), 273.
  6. Al-Marifa, August 1972
  7. Damascene Shahrazad: The Images of Women in Zakariyya Tamir’s Short Stories Source: Hawwa 4, no. 1 (2006)
  8. profile for Zakaria tamer at the Owais Cultural Foundation http://www.alowaisnet.org//en/controls/winner_details.aspx?Id=110 Archived 2008-09-25 at the Wayback Machine.
  9. Three Syrian Intellectuals honored, Syria Live http://www.syrialive.net/arts/070202Three%20Syrian%20intellectuals%20honored.htm Archived 2007-09-28 at the Wayback Machine.
  10. Syrian author wins Blue Metropolis Arab Literary Prize www.middle-east-online.com/english/?id=30277
  11. Syrian writer and Palestinian director win Mahmoud Darwish award http://english.ahram.org.eg/NewsContent/18/107/125338/Books/Arab/Syrian-writer-and-Palestinian-director-win-Mahmoud.aspx Archived 2019-09-27 at the Wayback Machine.

ਹਵਾਲੇ[ਸੋਧੋ]

  • Encyclopedia of World Literature in the 20th Century Vol. V (Supplement), New York: Ungar,1993.
  • Arab Culture 1977: Religious Identity and Radical Perspectives By University E Saint-Joseph, Published 1980, Dar El-Mashreq,  ISBN 2-7214-5803-5
  • Arabic Short Stories By Denys Johnson-Davies, 1983, Quartet Books Literature,  ISBN 0-7043-2367-2
  • Syria: Society, Culture, and Polity By Richard T. Antoun,  ISBN 0-7914-0713-6
  • Tigers on the Tenth Day and Other Stories By Denys Johnson-Davies(TRN), Zakarīyā Tāmir, Zakaria Tamer, 1985,  ISBN 0-7043-2465-2
  • Islam: Islam, state and politics By Bryan Stanley Turner, Published 2003 Routledge (UK),  ISBN 0-415-12347-X
  • Dislocating Masculinity: comparative ethnographies By Andrea Cornwall, Nancy Lindisfarne,  ISBN 0-415-07941-1
  • Salma Khadra Jayyusi, ed., Modern Arabic Fiction: An Anthology, New York: Columbia University Press (2005)