ਸਮੱਗਰੀ 'ਤੇ ਜਾਓ

ਜ਼ਰਦਾ (ਭੋਜਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜ਼ਰਦਾ
ਰੰਗੀਨ ਜ਼ਰਦਾ ਦੀ ਇੱਕ ਪਲੇਟ, ਵੱਖ ਵੱਖ ਸਮੱਗਰੀ ਨਾਲ ਸਜਾਈ ਹੋਈ।
ਸਰੋਤ
ਹੋਰ ਨਾਂਜਾਰਦਾ,ਜ਼ੋਰਦਾ,ਜਰਦਾ
ਸੰਬੰਧਿਤ ਦੇਸ਼ਭਾਰਤੀ ਸੰਘ
ਇਲਾਕਾਭਾਰਤ
ਖਾਣੇ ਦਾ ਵੇਰਵਾ
ਖਾਣਾਮਿਠਾਈ
ਮੁੱਖ ਸਮੱਗਰੀਚਾਵਲ, ਸੌਗੀ, ਇਲਾਚੀ, ਕੇਸਰ, ਪਿਸਤਾ ਅਤੇ ਬਦਾਮ
ਕੈਲੋਰੀਆਂ400-600

ਜ਼ਰਦਾ ਭਾਰਤੀ ਉਪ ਮਹਾਂਦੀਪ ਦੀ ਇੱਕ ਰਵਾਇਤੀ ਮਿਠਾਈ ਹੈ, ਜਿਸ ਨੂੰ ਸੰਤਰੀ ਰੰਗ, ਦੁੱਧ ਅਤੇ ਚੀਨੀ ਨਾਲ ਚਾਵਲ ਉਬਾਲ ਕੇ ਬਣਾਇਆ ਜਾਂਦਾ ਹੈ, ਅਤੇ ਇਲਾਚੀ, ਕਿਸ਼ਮਿਸ਼, ਕੇਸਰ, ਪਿਸਤਾ ਜਾਂ ਬਦਾਮ ਨਾਲ ਸੁਆਦ ਬਣਾਇਆ ਜਾਂਦਾ ਹੈ[1][2] ਜ਼ਰਦਾ ਆਮ ਤੌਰ 'ਤੇ ਭੋਜਨ ਤੋਂ ਬਾਅਦ ਪਰੋਸਿਆ ਜਾਂਦਾ ਹੈ। ਭਾਰਤੀ ਉਪਮਹਾਂਦੀਪ ਵਿੱਚ, ਜ਼ਰਦਾ ਖਾਸ ਮੌਕਿਆਂ ਜਿਵੇਂ ਵਿਆਹਾਂ ਵਿੱਚ ਇੱਕ ਪ੍ਰਸਿੱਧ ਮਿਠਾਈ ਸੀ ਅਤੇ ਅਜੇ ਵੀ ਹੈ।

ਪਾਕਿਸਤਾਨ ਵਿੱਚ ਅਕਸਰ ਪੀਲੇ ਰੰਗਾਂ ਦੀ ਬਜਾਏ, ਕਈ ਰੰਗ ਸ਼ਾਮਲ ਕੀਤੇ ਜਾਂਦੇ ਹਨ ਤਾਂ ਕਿ ਚੌਲ ਦੇ ਦਾਣੇ ਕਈ ਰੰਗਾਂ ਦੇ ਹੋਣ। ਇਸ ਤੋਂ ਇਲਾਵਾ, ਖੋਆ, ਮੁਰੱਬਾ ਅਤੇ ਗਿਰੀਦਾਰ ਮੇਵੇ ਸ਼ੁਭ ਅਵਸਰਾਂ 'ਤੇ ਬਣੇ ਜ਼ਾਰਦਾ ਦਾ ਜ਼ਰੂਰੀ ਹਿੱਸਾ ਹਨ।।ਇਸਨੂੰ ਬਣਾਉਣ ਲਈ ਕਿਸ਼ਮਿਸ਼ ਅਤੇ ਹੋਰ ਸੁੱਕੇ ਮੇਵੇਆਂ ਦੀ ਵੀ ਇੱਕ ਪ੍ਰਸਿੱਧ ਵਰਤੋਂ ਹੈ।

ਇਹ ਸਮਰਾਟ ਸ਼ਾਹਜਹਾਂ ਦਾ ਮਨਪਸੰਦ ਸੀ ਅਤੇ ਅਕਸਰ ਉਸਦੇ ਕਹਿਣ ਤੇ ਬਣਾਇਆ ਜਾਂਦਾ ਸੀ। ਇਹ ਪਕਵਾਨ ਅੱਜ ਵੀ ਪਾਕਿਸਤਾਨ ਵਿੱਚ ਖਾਦੇ ਹਨ।

ਹਵਾਲੇ[ਸੋਧੋ]

  1. "Zarda Recipe (Indian Sweet Rice)". The Huffington Post. 17 November 2016. Retrieved 19 January 2017.
  2. "Mama’s Punjabi Recipes- Mithe Chawal (Sweet Rice)". Indo American News. 12 February 2015.