ਸਮੱਗਰੀ 'ਤੇ ਜਾਓ

ਮੁਨੱਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਨੱਕਾ ਦੀ ਵਿਕਰੀ ਖਾਰੀ ਬਾਉਲੀ ਮਾਰਿਿਕਟ ਦਿੱਲੀ
ਮੁਨੱਕਾ

ਮੁਨੱਕਾ ਇੱਕ ਸੁਕਾ ਮੇਵਾ ਹੈ ਜਿਹ ਰੰਗ, ਆਕਾਰ ਅਤੇ ਸਵਾਦ ਵਿੱਚ ਇਹ ਕਈ ਕਿਸਮ ਦਾ ਹੁੰਦਾ ਹੈ। ਕਾਲੇ ਅਤੇ ਲਾਲ ਦੋਵਾਂ ਕਿਸਮਾਂ ਦਾ ਮੁਨੱਕਾ ਮਿੱਠਾ ਹੁੰਦਾ ਹੈ ਅਤੇ ਉਹ ਆਕਾਰ ਵਿੱਚ ਵੱਡਾ ਹੁੰਦਾ ਹੈ।[1] ਇਹ ਉੱਤਰ ਪੱਛਮੀ ਭਾਰਤ, ਪੰਜਾਬ, ਕਸ਼ਮੀਰ ਆਦਿ ਵਿੱਚ ਹੁੰਦਾ ਹੈ। ਇਸ ਦੀ ਵੇਲ ਕਿਸੇ ਲੱਕੜੀ ਜਾਂ ਤਾਰ ਦੇ ਸਹਾਰੇ ਉੱਪਰ ਚੜ੍ਹਾਈ ਜਾਂਦੀ ਹੈ ਤਾਂ ਜੋ ਫਲ ਜ਼ਮੀਨ ’ਤੇ ਲੱਗ ਕੇ ਖ਼ਰਾਬ ਨਾ ਹੋ ਜਾਣ। ਤਾਜ਼ੇ ਫਲ ਤਾਂ ਉਂਝ ਹੀ ਖਾਧੇ ਜਾ ਸਕਦੇ ਹਨ ਅਤੇ ਸ਼ਰਬਤ ਬਣਾਉਣ ਲਈ ਵੀ ਇਸ ਨੂੰ ਵਰਤਿਆ ਜਾ ਸਕਦਾ ਹੈ। ਮੁਨੱਕੇ ਵਿੱਚ ਗੁਲੂਕੋਜ਼, ਟਾਈਟਿਨ ਏਸਿਡ, ਸਿਟਰਿਕ ਏਸਿਡ, ਸੋਡੀਅਮ ਅਤੇ ਪੋਟਾਸ਼ੀਅਮ ਸਲੋਰਾਈਡ, ਪੋਟਾਸ਼ੀਅਮ ਸਲਫੇਟ, ਮੈਗਨੀਸ਼ੀਅਮ, ਲੋਹਾ ਆਦਿ ਪਾਏ ਜਾਂਦੇ ਹਨ। ਆਯੁਰਵੈਦਿਕ ਦੀ ਦ੍ਰਿਸ਼ਟੀ ਵਿੱਚ ਮੁਨੱਕਾ ਮਿੱਠਾ, ਚਿੱਕਣਾ ਅਤੇ ਠੰਢਾ ਹੁੰਦਾ ਹੈ। ਇਨ੍ਹਾਂ ਗੁਣਾਂ ਕਰ ਕੇ ਮੁਨੱਕਾ ਵਾਈ ਅਤੇ ਪਿੱਤ ਰੋਗਾਂ ਨੂੰ ਠੀਕ ਕਰਦਾ ਹੈ। ਇਸ ਨੂੰ ਦਵਾਈ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ।

ਹਵਾਲੇ[ਸੋਧੋ]

  1. Punjabi Cook Book, Neera Verma, pp. 111, Diamond Pocket Books Pvt. Ltd., ISBN 978-81-7182-553-0, ... Kishmish Raisin ... Munakka Big raisin ...