ਜ਼ਾਰਗ਼ੋਨਾ ਅਨਾ
ਜ਼ਾਰਗ਼ੋਨਾ ਅੰਨਾ (ਮੌਤ 1772), ਜਿਸਨੂੰ ਜ਼ਾਰਗ਼ੋਨਾ ਅਨਾ ਵੀ ਕਿਹਾ ਜਾਂਦਾ ਹੈ, ਇੱਕ ਅਫ਼ਗਾਨ ਕਵਿਤਰੀ ਸੀ।[1] ਉਹ ਅਫ਼ਗਾਨ ਹਾਕਮ ਅਹਿਮਦ ਸ਼ਾਹ ਦੁਰਾਨੀ (ਆਰ. 1747-1772) ਦੀ ਮਾਂ ਸੀ। ਉਸਦਾ ਮਕਬਰਾ ਅਫ਼ਗਾਨਿਸਤਾਨ ਦੇ ਦੱਖਣੀ ਕੰਧਾਰ ਸੂਬੇ ਦੇ ਅਰਗੰਦਾਬ ਜ਼ਿਲ੍ਹੇ ਦੇ ਕੋਹਕ ਪਿੰਡ ਵਿੱਚ ਬਾਬਾ ਵਲੀ ਕੰਧਾਰੀ ਦੇ ਇਤਿਹਾਸਕ ਸਥਾਨ ਦੇ ਪੱਛਮ ਵੱਲ ਕੁਝ ਫ਼ਾਸਲੇ 'ਤੇ ਸਥਿਤ ਹੈ। [2]
ਜ਼ਾਰਗ਼ੋਨਾ ਅੰਨਾ ਖਾਲੂ ਖ਼ਾਨ ਅਲਕੋਜ਼ਈ ਦੀ ਧੀ ਸੀ ਅਤੇ ਸੇਮਨ ਖ਼ਾਨ ਨਾਲ ਵਿਆਹੀ ਗਈ ਸੀ। ਜਦੋਂ ਜਰਗਾ ਨੇ ਉਸਦੇ ਪੁੱਤਰ ਅਹਿਮਦ ਸ਼ਾਹ ਨੂੰ 1747 ਵਿੱਚ ਕੰਧਾਰ ਵਿੱਚ ਅਫ਼ਗਾਨ ਗੱਦੀ 'ਤੇ ਬਿਠਾਇਆ ਤਾਂ ਉਸ ਦੀ ਮਦਦ ਦੇ ਲਈ ਇਕ ਅਜ਼ੀਮ ਉਸਤਾਦ ਦੇ ਤੌਰ ਉੱਤੇ ਜ਼ਰਗ਼ੋਨਾ ਨੂੰ ਮੁਕੱਰਰ ਕੀਤਾ ਗਿਆ। ਜ਼ਰਗ਼ੋਨਾ ਅੰਨਾ ਨੇ ਇੱਕ ਕਵੀ ਦੇ ਤੌਰ 'ਤੇ ਆਪਣਾ ਨਾਮ ਬਣਾਇਆ, ਅਤੇ ਇੱਕ ਕਵੀ ਦੇ ਤੌਰ 'ਤੇ ਆਪਣੀ ਯੋਗਤਾ ਅਤੇ ਪਸ਼ਤੂਨਵਾਲੀ ਮਰਯਾਦਾ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਉਸਨੂੰ ਬਹੁਤ ਸਤਿਕਾਰ ਮਿਲਿਆ। ਉਸ ਨੂੰ ਆਪਣੇ ਪੁੱਤਰ ਰਾਹੀਂ ਰਾਜਭਾਗ ਦੇ ਮਾਮਲਿਆਂ 'ਤੇ ਬਹੁਤ ਪ੍ਰਭਾਵ ਪਾਉਣ ਲਈ ਜਾਣਿਆ ਜਾਂਦਾ ਹੈ; ਉਸਨੇ ਕੰਧਾਰ ਨੂੰ ਨਿਯੰਤਰਿਤ ਕੀਤਾ ਅਤੇ ਆਪਣੇ ਬੇਟੇ ਦੀ ਜਗ੍ਹਾ ਪਸ਼ਤੂਨ ਕਬਾਇਲੀ ਸੰਘਰਸ਼ਾਂ ਵਿੱਚ ਵਿਚੋਲਣ ਵਜੋਂ ਸੁਲਹ ਸਫ਼ਾਈ ਦਾ ਕੰਮ ਕੀਤਾ ਜਦੋਂ ਉਹ ਫੌਜੀ ਮੁਹਿੰਮ 'ਤੇ ਸੀ। ਅਫਗਾਨਿਸਤਾਨ ਵਿੱਚ ਕਈ ਹਾਈ ਸਕੂਲਾਂ ਦੇ ਨਾਮ ਉਸਦੇ ਸਨਮਾਨ ਵਿੱਚ ਰੱਖੇ ਗਏਹਨ।
ਇਹ ਵੀ ਵੇਖੋ
[ਸੋਧੋ]- ਪਸ਼ਤੋ-ਭਾਸ਼ਾ ਦੇ ਕਵੀਆਂ ਦੀ ਸੂਚੀ
- ਅਫਗਾਨਿਸਤਾਨ ਵਿੱਚ ਸੈਰ ਸਪਾਟਾ
- ਅਫਗਾਨਿਸਤਾਨ ਵਿੱਚ ਔਰਤਾਂ
ਹਵਾਲੇ
[ਸੋਧੋ]- ↑ M. Saed: Women in Afghanistan history
- ↑ Zarghona Anna on ਯੂਟਿਊਬ, Menafal Show, April 23, 2024 (@57:45)