ਜਾਬਿਰ ਹੁਸੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਾਬਿਰ ਹੁਸੈਨ (ਜਨਮ 5 ਜੂਨ 1945, ਰਾਜਗੀਰ), ਰਾਸ਼ਟਰੀ ਜਨਤਾ ਦਲ ਦਾ ਇੱਕ ਰਾਜਨੇਤਾ, ਰਾਜ ਸਭਾ[1] ਵਿੱਚ ਬਿਹਾਰ ਦੀ ਨੁਮਾਇੰਦਗੀ ਵਾਲੀ ਸੰਸਦ ਦਾ ਸਾਬਕਾ ਮੈਂਬਰ ਹੈ[1] ਫਿਲਹਾਲ ਉਹ ਪਟਨਾ ਸਥਿਤ ਆਪਣੀ ਨਿਜੀ ਰਿਹਾਇਸ਼ 'ਚ ਰਹਿੰਦਾ ਹੈ।

ਪਿੱਠਭੂਮੀ[ਸੋਧੋ]

ਕਾਜ਼ਿਮ ਨਕਵੀ ਦਾ ਜਨਮ ਨੋਨਹੀ, ਰਾਜਗੀਰ[2] ਇੱਕ ਖਾਂਦੇ ਪੀਂਦੇ ਸ਼ੀਆ ਮੁਸਲਿਮ[3] ਪਰਿਵਾਰ ਵਿੱਚ ਹੋਇਆ ਸੀ। ਉਸਨੇ ਭਾਗਲਪੁਰ ਯੂਨੀਵਰਸਿਟੀ ਦੇ ਇੱਕ ਕਾਲਜ, ਆਰ ਡੀ ਐਂਡ ਡੀ ਜੇ ਕਾਲਜ ਮੁੰਗੇਰ ਵਿੱਚ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਦੇ ਪ੍ਰੋਫੈਸਰ ਦੇ ਰੂਪ ਵਿੱਚ ਆਪਣੀ ਪੇਸ਼ੇਵਰ ਯਾਤਰਾ ਦੀ ਸ਼ੁਰੂਆਤ ਕੀਤੀ। ਜੈਪ੍ਰਕਾਸ਼ ਨਾਰਾਇਣ ਦੇ ਸੱਦੇ 'ਤੇ 1974 ਵਿਚ, ਉਸ ਨੇ ਕੁੱਲ ਇਨਕਲਾਬ ਵਿੱਚ ਡੁੱਬ ਕੇ ਸਰਗਰਮੀ ਨਾਲ ਹਿੱਸਾ ਲਿਆ। ਨਤੀਜੇ ਵਜੋਂ ਉਸਨੂੰ ਤੰਗ ਕੀਤਾ ਗਿਆ ਅਤੇ ਯੂਨੀਵਰਸਿਟੀ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ।

ਰਾਜਨੀਤਿਕ ਯਾਤਰਾ[ਸੋਧੋ]

1977 ਵਿੱਚ ਜਨਤਾ ਪਾਰਟੀ ਦੀ ਟਿਕਟ 'ਤੇ ਪ੍ਰੋ: ਹੁਸੈਨ ਨੇ ਮੁੰਗੇਰ ਹਲਕੇ[4] ਤੋਂ ਬਿਹਾਰ ਵਿਧਾਨ ਸਭਾ ਦੀ ਚੋਣ ਲੜੀ ਸੀ। ਉਸਨੇ ਚੋਣ 41441 ਵੋਟਾਂ ਨਾਲ ਜਿੱਤੀ, ਜੋ ਕਿ ਰਾਜ ਦਾ ਸਭ ਤੋਂ ਵੱਡਾ ਫਰਕ ਸੀ[5]। ਇਸ ਸ਼ਾਨਦਾਰ ਨਤੀਜੇ ਸਦਕਾ ਉਸਨੂੰ ਕਰਪੂਰੀ ਠਾਕੁਰ ਮੰਤਰਾਲੇ ਵਿੱਚ ਕੈਬਨਿਟ ਦਾ ਅਹੁਦਾ ਮਿਲਿਆ। ਉਸ ਨੂੰ ਸਿਹਤ ਮੰਤਰੀ ਨਿਯੁਕਤ ਕੀਤਾ ਗਿਆ ਸੀ।

ਅਕਤੂਬਰ, 1990 ਤੋਂ ਮਾਰਚ, 1995 ਤੱਕ ਪ੍ਰੋ: ਹੁਸੈਨ ਬਿਹਾਰ ਰਾਜ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਰਿਹਾ।

ਬਿਹਾਰ ਵਿਧਾਨ ਸਭਾ[ਸੋਧੋ]

ਜੂਨ 1994 ਵਿੱਚ ਬਿਹਾਰ ਦੇ ਰਾਜਪਾਲ ਨੇ ਪ੍ਰੋ: ਹੁਸੈਨ ਨੂੰ ਬਿਹਾਰ ਵਿਧਾਨ ਸਭਾ ਵਿੱਚ ਨਾਮਜ਼ਦ ਕੀਤਾ। ਇੱਕ ਸਾਲ ਬਾਅਦ ਅਪ੍ਰੈਲ 1995 ਵਿੱਚ ਉਸਨੂੰ ਕੌਂਸਲ ਦਾ ਕਾਰਜਕਾਰੀ ਚੇਅਰਮੈਨ ਨਿਯੁਕਤ ਕੀਤਾ ਗਿਆ। ਅਤੇ ਅੰਤ 26 ਜੁਲਾਈ, 1996 ਨੂੰ ਉਹ ਬਿਹਾਰ ਵਿਧਾਨ ਸਭਾ ਦਾ ਚੇਅਰਮੈਨ ਚੁਣਿਆ ਗਿਆ। ਆਪਣੇ ਕਾਰਜਕਾਲ ਪੂਰਾ ਕਰਨ ਤੋਂ ਬਾਅਦ, ਉਹ ਦੁਬਾਰਾ ਚੁਣਿਆ ਗਿਆ ਅਤੇ 7 ਮਈ, 2000 ਨੂੰ ਬਿਨਾਂ ਮੁਕਾਬਲਾ ਚੇਅਰਮੈਨ ਚੁਣਿਆ ਗਿਆ।[4] .

ਰਾਜ ਸਭਾ[ਸੋਧੋ]

ਪ੍ਰੋ. ਜਾਬਿਰ ਹੁਸੈਨ 29 ਮਾਰਚ, 2006 ਨੂੰ ਰਾਜ ਸਭਾ ਲਈ ਚੁਣਿਆ ਗਿਆ ਅਤੇ ਨਤੀਜੇ ਵਜੋਂ, ਉਸਨੇ 15 ਅਪ੍ਰੈਲ, 2006 ਨੂੰ ਬਿਹਾਰ ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਦਾ ਅਹੁਦਾ ਤਿਆਗ ਦਿੱਤਾ। ਉਸਨੇ ਆਪਣਾ 6 ਸਾਲ ਦਾ ਕਾਰਜਕਾਲ 2 ਅਪ੍ਰੈਲ, 2012 ਨੂੰ ਪੂਰਾ ਕੀਤਾ[6]

ਸਾਹਿਤਕ ਕੰਮ[ਸੋਧੋ]

ਪ੍ਰੋ. ਹੁਸੈਨ ਨੇ ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਦੋ ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਉਸ ਨੂੰ 50 ਤੋਂ ਵੱਧ ਦੁਰਲੱਭ ਉਰਦੂ-ਫ਼ਾਰਸੀ ਹੱਥ-ਲਿਖਤਾਂ[7] ਦੇ ਸੰਪਾਦਨ ਦਾ ਸਿਹਰਾ ਵੀ ਦਿੱਤਾ ਜਾਂਦਾ ਹੈ।

ਸਨਮਾਨ[ਸੋਧੋ]

2005 ਵਿੱਚ ਉਰਦੂ ਭਾਸ਼ਾ ਸ਼੍ਰੇਣੀ ਵਿੱਚ "ਰੇਤ ਪਾਰ ਖੇਮਾ" ਲਈ ਸਾਹਿਤ ਅਕਾਦਮੀ ਪੁਰਸਕਾਰ

2012 ਵਿੱਚ ਜੋਹਾਨਸਬਰਗ ਵਿੱਚ 9 ਵੇਂ ਵਿਸ਼ਵ ਹਿੰਦੀ ਸੰਮੇਲਨ ਵਿੱਚ ਵਿਸ਼ਵ ਹਿੰਦੀ ਸਨਮਾਨ।[7][8]

ਹਵਾਲੇ[ਸੋਧੋ]

  1. 1.0 1.1 "Parliament panel to study nuclear safety". The Hindu. 2 April 2011. Retrieved 6 May 2012. 
  2. "जाबिर हुसैन की 5 बेहतरीन कविताएं...". Amar Ujala (in ਅੰਗਰੇਜ਼ੀ). Retrieved 2019-09-19. 
  3. "RJD's old warhorse in Darbhanga faces an uphill task against BJP". National Herald (in ਅੰਗਰੇਜ਼ੀ). Retrieved 2019-09-19. 
  4. 4.0 4.1 "Biodata: Jabir Husain". www.biharvidhanparishad.gov.in. Retrieved 2019-09-19. 
  5. "Bihar Assembly Election Results in 1977". www.elections.in. Retrieved 2019-09-19. 
  6. "List of Former Members of Rajya Sabha (Term Wise)". 164.100.47.5. Retrieved 2019-09-19. 
  7. 7.0 7.1 "Authors of Rajkamal Prakashan | Zabir Hussain". rajkamalprakashan.com. Archived from the original on 2019-10-20. Retrieved 2019-09-19. 
  8. "'ओक में बूंदें' से जाबिर हुसेन की कविता -पता करो". Amar Ujala (in ਅੰਗਰੇਜ਼ੀ). Retrieved 2019-09-19.