ਜਿਓਵਾਨੀ ਪਾਲਿਸਤਰੀਨਾ
ਜਿਓਵਾਨੀ ਪਰਲੁਈਜੀ ਦਾ ਪਾਲਿਸਤਰੀਨਾ
| |
---|---|
ਜਾਣਕਾਰੀ | |
ਜਨਮ | 1525 ਪਾਲਿਸਤਰੀਨਾ, ਇਟਲੀ |
ਮੌਤ | 2 ਫਰਵਰੀ 1594 ਰੋਮ, ਇਟਲੀ |
ਜਿਓਵਾਨੀ ਪਰਲੁਈਜੀ ਦਾ ਪਾਲਿਸਤਰੀਨਾ (ਅੰ.1525 – 2 ਫਰਵਰੀ 1594)[1] ਇਤਾਲਵੀ ਪੁਨਰ-ਜਾਗਰਣ ਦਾ ਇੱਕ ਸੰਗੀਤਕਾਰ ਸੀ ਜੋ ਆਪਣੇ ਧਾਰਮਿਕ ਸੰਗੀਤ ਲਈ ਮਸ਼ਹੂਰ ਸੀ। ਇਹ 16ਵੀਂ ਸਦੀ ਵਿੱਚ ਸੰਗੀਤਕਾਰੀ ਦੇ ਰੋਮਨ ਸਕੂਲ ਦਾ ਪ੍ਰਤੀਨਿੱਧ ਮੰਨਿਆ ਜਾਂਦਾ ਹੈ।[2] ਇਸਨੇ ਗਿਰਜਾ ਸੰਗੀਤ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਇਸਦੇ ਕੰਮ ਦੇ ਸਿੱਟੇ ਵਜੋਂ ਹੀ ਪੁਨਰਜਾਗਰਣ ਪੌਲੀਫੋਨੀ ਦੀ ਹੋਂਦ ਮੰਨੀ ਜਾਂਦੀ ਹੈ।[2]
ਜੀਵਨੀ
[ਸੋਧੋ]ਪਾਲਿਸਤਰੀਨਾ ਦਾ ਜਨਮ ਰੋਮ ਦੇ ਨੇੜੇ ਪਾਲਿਸਤਰੀਨਾ ਨਾਂ ਦੇ ਕਸਬੇ ਵਿੱਚ ਹੋਇਆ ਜੋ ਉਸ ਵੇਲੇ ਪਾਪਾਲ ਸਟੇਟਸ ਦਾ ਹਿੱਸਾ ਸੀ। ਦਸਤਾਵੇਜ਼ਾਂ ਮੁਤਾਬਕ ਇਹ ਪਹਿਲੀ ਵਾਰ 1537 ਵਿੱਚ ਰੋਮ ਗਿਆ ਜਦੋਂ ਇਸਦਾ ਜ਼ਿਕਰ ਸਾਂਤਾ ਮਾਰੀਆ ਮਾਗੀਓਰੇ ਵਿੱਚ ਕੋਆਇਅਰ ਗਾਇਕ ਵਜੋਂ ਕੀਤਾ ਗਿਆ। ਇਸਨੇ ਰੌਬਿਨ ਮਾਲਾਪਰਟ ਅਤੇ ਫਿਰਮਿਨ ਲੇਬੇਲ ਨਾਲ ਪੜ੍ਹਾਈ ਕੀਤੀ। ਇਸਨੇ ਆਪਣਾ ਜ਼ਿਆਦਾਤਰ ਕੰਮਕਾਜੀ ਜੀਵਨ ਰੋਮ ਵਿੱਚ ਹੀ ਬਤੀਤ ਕੀਤਾ।
ਇਸਨੇ ਇੱਕ ਸੰਗੀਤਕਾਰ ਦੇ ਤੌਰ ਉੱਤੇ ਪੌਲੀਫੋਨੀ ਨਾਂ ਦਾ ਉੱਤਰੀ ਯੂਰਪੀ ਅੰਦਾਜ਼ ਸਿੱਖਿਆ ਜੋ ਇਟਲੀ ਵਿੱਚ ਨੀਦਰਲੈਂਡ ਦੇ ਦੋ ਸੰਗੀਤਕਾਰਾਂ, ਗੂਈਲੋਮ ਡੂਫ਼ੇ ਅਤੇ ਜੋਸਕਿਨ ਡੇਸ ਪਰੇਜ਼, ਕਾਰਨ ਮਸ਼ਹੂਰ ਸੀ ਅਤੇ ਜਿਹਨਾਂ ਨੇ ਆਪਣਾ ਜ਼ਿਆਦਾਤਰ ਕੰਮਕਾਜੀ ਜੀਵਨ ਇਟਲੀ ਵਿੱਚ ਹੀ ਗੁਜ਼ਾਰਿਆ ਸੀ। ਪੌਲੀਫੋਨੀ ਦੇ ਅੰਦਾਜ਼ ਵਿੱਚ ਹਾਲੇ ਤੱਕ ਇਟਲੀ ਵਿੱਚ ਕੋਈ ਵੀ ਉਹਨਾਂ ਦੋਨਾਂ ਦੀ ਬਰਾਬਰੀ ਕਰਨ ਵਾਲਾ ਨਹੀਂ ਸੀ ਹੋਇਆ।[2]
1544 ਤੋਂ 1551 ਤੱਕ ਇਹ ਆਪਣੇ ਮੂਲ ਸ਼ਹਿਰ ਦੇ ਮੁੱਖ ਗਿਰਜਾਘਰ ਸੰਤ ਆਗਾਪੀਤੋ ਕੈਥੀਡਰਲ ਵਿੱਚ ਔਰਗਨਵਾਦਕ ਸੀ। 1551 ਵਿੱਚ ਪੋਪ ਜੂਲੀਅਸ ਤੀਜੇ (ਜੋ ਪਹਿਲਾਂ ਪਾਲਿਸਤਰੀਨਾ ਦਾ ਬਿਸ਼ਪ ਸੀ) ਨੇ ਇਸਨੂੰ ਸੇਂਟ ਪੀਟਰ ਬਾਸੀਲਿਕਾ ਵਿਖੇ ਚਾਪੇਲਾ ਗਿਊਲੀਆ ਦਾ ਸੰਗੀਤ ਨਿਰਦੇਸ਼ਕ ਬਣਾਇਆ।[3]
ਸੰਗੀਤ
[ਸੋਧੋ]ਸੰਗੀਤਕਾਰੀ ਵਿੱਚ ਇਸਦਾ ਵੱਡਾ ਨਾਂ ਹੈ ਅਤੇ ਇਸਨੇ ਸੈਂਕੜਿਆਂ ਦੀ ਗਿਣਤੀ ਵਿੱਚ ਸੰਗੀਤ ਲਿਖੇ ਜਿਸ ਵਿੱਚ 105 ਮੀਸਾ, 68 ਔਫਰਟਰੀ, ਘੱਟੋ-ਘੱਟ 140 ਮਾਦਰੀਗਾਲ ਅਤੇ 300 ਤੋਂ ਵੱਧ ਮੋਟੇਟ ਸ਼ਾਮਿਲ ਹਨ। ਇਸ ਤੋਂ ਬਿਨਾਂ ਇਸਦੇ ਘੱਟੋ-ਘੱਟ 72 ਭਜਨ, 35 ਮਾਗਨੀਫੀਕਾਟ, 11 ਲਿਟਾਨੀ ਅਤੇ 4-5 ਲੇਮੈਂਟੇਸ਼ਨ (ਸੋਗ ਭਰੇ ਗੀਤ) ਹਨ।[2] ਪਾਲਿਸਤਰੀਨਾ ਦੇ "ਮੈਗਨੀਫੀਕਾਟ ਤੇਰਤੀ ਤੋਨੀ" (Magnificat Tertii Toni) (1591) ਵਿੱਚ ਮੌਜੂਦ ਗਲੋਰੀਆ ਮੈਲੋਡੀ ਨੂੰ ਅੱਜ ਕੱਲ੍ਹ "ਵਿਕਟਰੀ" (Victory (The Strife Is O'er)) ਵਿੱਚ ਬਹੁਤ ਵਰਤਿਆ ਜਾਂਦਾ ਹੈ।[4]
ਮਸ਼ਹੂਰੀ
[ਸੋਧੋ]ਪਾਲਿਸਤਰੀਨਾ ਆਪਣੇ ਸਮੇਂ ਵਿੱਚ ਬਹੁਤ ਮਸ਼ਹੂਰ ਸੀ ਅਤੇ ਇਸਦੀ ਮੌਤ ਤੋਂ ਬਾਅਦ ਇਸਦੀ ਮਸ਼ਹੂਰੀ ਹੋਰ ਵੀ ਵੱਧ ਗਈ। ਰੋਮਨ ਸਕੂਲ ਦਾ ਇਸਦੇ ਅੰਦਾਜ਼ (ਜਿਸਨੂੰ 17ਵੀਂ ਸਦੀ ਵਿੱਚ ਪ੍ਰੀਮਾ ਪ੍ਰਾਤੀਕਾ ਕਿਹਾ ਜਾਣ ਲੱਗਿਆ) ਵਿੱਚ ਹੀ ਲਿੱਖਿਆ ਜਾਂਦਾ ਰਿਹਾ ਅਤੇ ਇਹ ਕਾਰਜ ਇਸਦੇ ਹੀ ਵਿਦਿਆਰਥੀਆਂ ਨੇ ਜਾਰੀ ਰੱਖਿਆ ਜਿਹਨਾਂ ਵਿੱਚ ਜਿਓਵਾਨੀ ਮਾਰੀਆ ਨਾਨੀਨੋ, ਰੂਗੀਏਰੋ ਜੀਓਵਾਨੇਲੀ, ਆਰਕੇਂਜਲੋ ਚਰੀਵੇਲੀ, ਤਿਓਫਿਲੋ ਗਾਰਗਾਲੀ, ਫ਼ਰਾਂਸੇਸਕੋ ਸੋਰੀਆਨੋ, ਅਤੇ ਗਰੇਗੋਰੀਓ ਆਲੇਗਰੀ ਸ਼ਾਮਲ ਸਨ।
ਹਵਾਲੇ
[ਸੋਧੋ]- ↑ A eulogy gives his age as 68, and on that basis Grove gives a birthdate "almost certainly between 3 February 1525 and 2 February 1526" (The New Grove Dictionary of Music and Musicians, 2nd ed., s.v. "Palestrina, Giovanni Pierluigi da" by Lewis Lockwood, Noel O'Regan, and Jessie Ann Owens[page needed]).
- ↑ 2.0 2.1 2.2 2.3 Jerome Roche, Palestrina (Oxford Studies of Composers, 7; New York: Oxford University Press, 1971), ISBN 0-19-314117-5.
- ↑ Lino Bianchi, Giovanni Pierluigi da Palestrina
- ↑ Brink, Emily; Polman, Bert, eds. (1998). The Psalter Hymnal Handbook. Retrieved 26 January 2015.
ਸਰੋਤ
[ਸੋਧੋ]- Article "Palestrina, Giovanni Pierluigi da", in: The New Grove Dictionary of Music and Musicians, ed. Stanley Sadie. 20 vol. London, Macmillan Publishers Ltd., 1980. ISBN 1-56159-174-2
- Benjamin, Thomas, The Craft of Modal Counterpoint, 2nd ed. Routledge, New York, 2005. ISBN 0-415-97172-1 (direct approach)
- Coates, Henry, Palestrina. J. M. Dent & Sons, London, 1938. (An early entry in the Master Musicians series, and, like other books in that series, combines biographical data with musicological commentary.)
- Daniel, Thomas, Kontrapunkt, Eine Satzlehre zur Vokalpolyphonie des 16. Jahrhunderts. Verlag Dohr, 2002. ISBN 3-925366-96-2
- Della Sciucca, Marco, Giovanni Pierluigi da Palestrina. L'Epos, Palermo, 2009. ISBN 978-88-8302-387-3
- Johann Joseph Fux, The Study of Counterpoint (Gradus ad Parnassum). Tr. Alfred Mann. W.W. Norton & Co., New York, 1965. ISBN 0-393-00277-2
- Gauldin, Robert, A Practical Approach to Sixteenth-Century Counterpoint. Waveland Press, Inc., Long Grove, Illinois, 1995. ISBN 0-88133-852-4 (direct approach, no species; contains a large and detailed bibliography)
- Haigh, Andrew C. "Modal Harmony in the Music of Palestrina", in the festschrift Essays on Music: In Honor of Archibald Thompson Davison. Harvard University Press, 1957, pp. 111–120.
- Jeppesen, Knud, The Style of Palestrina and the Dissonance. 2nd ed., London, 1946. (An exhaustive study of his contrapuntal technique.)
- Jeppesen, Knud; Haydon, Glen (Translator); Foreword by Mann, Alfred. Counterpoint. New York, 1939. Available through Dover Publications, 1992. ISBN 0-486-27036-X
- Lewis Lockwood, Noel O'Regan, Jessie Ann Owens: "Palestrina, Giovanni Pierluigi da". Grove Music Online, ed. L. Macy (Accessed 7 July 2007), (subscription access) Archived 2008-05-16 at the Wayback Machine.
- Meier, Bernhard, The Modes of Classical Vocal Polyphony, Described According to the Sources. Broude Brothers Limited, 1988. ISBN 0-8450-7025-8
ਬਾਹਰੀ ਲਿੰਕ
[ਸੋਧੋ]- ਜਿਓਵਾਨੀ ਪਾਲਿਸਤਰੀਨਾ ਇਨਸਾਈਕਲੋਪੀਡੀਆ ਬ੍ਰਿਟਾਨੀਕਾ ਵਿੱਚ
- Free scores by ਜਿਓਵਾਨੀ ਪਾਲਿਸਤਰੀਨਾ in the Choral Public Domain Library (ChoralWiki)
- Free scores by Giovanni Pierluigi de Palestrina at the International Music Score Library Project (IMSLP)
- Palestrina Foundation
- Palestrina’s "Dum complerentur" on ਯੂਟਿਊਬ: 1971 ਵਿੱਚ ਬੈਰੀ ਰੋਜ਼ ਦੁਆਰਾ ਨਿਰਦੇਸ਼ਿਤ ਗਿਲਡਫ਼ੋਰਡ ਕੈਥੀਡਰਲ ਕੋਆਇਅਰ ਦੀ ਇੱਕ ਕੌਂਸਰਟ ਪੇਸ਼ਕਾਰੀ
- recording of Palestrina's Sicut Cervus from Coro Nostro, a mixed chamber choir based in Leicester, UK. Accessed 2010-04-17
- audio of songs Accessed 2010-04-17
- Palestrina, princeps musicae – Film by Georg Brintrup (2009) (IMDb)
- Texts on Wikisource:
- "Palestrina, Giovanni Pietro Aloisio da". The American Cyclopædia. 1879.
- "Palestrina, Giovanni Pierluigi da" Encyclopædia Britannica (11th ed.) 1911
- "Giovanni Pierluigi da Palestrina". University Musical Encyclopedia. New York: University Society. 1912.
- "Giovanni Pierluigi da Palestrina". Catholic Encyclopedia. 1913.
- Wikipedia articles needing page number citations from June 2013
- ਫਰਮੇ ਦੀ ਵਰਤੋਂ ਵਿੱਚ ਦੁਹਰਾਇਆ ਕੁੰਜੀਆਂ
- Composers with IMSLP links
- Articles with International Music Score Library Project links
- Wikipedia articles incorporating a citation from The American Cyclopaedia
- Wikipedia articles incorporating a citation from The American Cyclopaedia with a Wikisource reference
- Wikipedia articles incorporating a citation from the 1911 Encyclopaedia Britannica with Wikisource reference
- Articles incorporating a citation from the 1913 Catholic Encyclopedia with Wikisource reference