ਜਿੱਦੂ ਕ੍ਰਿਸ਼ਨਾਮੂਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਿੱਦੂ ਕ੍ਰਿਸ਼ਨਾਮੂਰਤੀ

ਜੇ ਕ੍ਰਿਸ਼ਨਾਮੂਰਤੀ 1920ਵਿਆਂ ਵਿੱਚ
ਜਨਮ 12 ਮਈ 1895
ਮਦਨਾਪੱਲੇ, ਮਦਰਾਸ ਪ੍ਰੈਜੀਡੈਂਸੀ, ਬਰਤਾਨਵੀ ਭਾਰਤ
ਮੌਤ 17 ਫਰਵਰੀ 1986
ਓਜਾਈ, ਕੈਲੀਫ਼ੋਰਨੀਆ
ਕਿੱਤਾ ਪ੍ਰਵਚਨਕਾਰ, ਰੂਹਾਨੀਅਤ, ਲੇਖਕ, ਦਾਰਸ਼ਨਿਕ
ਪ੍ਰਭਾਵਿਤ ਹੋਣ ਵਾਲੇ ਜੋਸਿਫ ਕੈਂਪਬੈਲ, ਡੈਵਿਡ ਬੋਹਮ, ਐਲਡਸ ਹਕਸਲੇ, ਬਰੂਸ ਲੀ, ਪਿਊਪਲ ਜਯਾਕਾਰ, ਅਚੂਤ ਪਟਵਰਧਨ,[1] ਦਾਦਾ ਧਰਮ-ਅਧਿਕਾਰੀ [2]
ਮਾਪੇ ਜਿੱਦੂ ਨਾਰੈਣੀਆ ਅਤੇ ਸੰਜੀਵਾਅੱਮਾ

ਜਿੱਦੂ ਕ੍ਰਿਸ਼ਨਾਮੂਰਤੀ (12 ਮਈ 1895 - 17 ਫਰਵਰੀ 1986) ਦਾਰਸ਼ਨਿਕ ਅਤੇ ਆਤਮਕ ਮਜ਼ਮੂਨਾਂ ਦੇ ਪੱਕੇ ਲੇਖਕ ਅਤੇ ਪ੍ਰਵਚਨਕਾਰ ਸਨ। ਉਹ ਰੂਹਾਨੀ ਕ੍ਰਾਂਤੀ (psychological revolution), ਮਨ ਦੀ ਕੁਦਰਤ, ਧਿਆਨ, ਮਾਨਵੀ ਸੰਬੰਧ, ਸਮਾਜ ਵਿੱਚ ਸਕਾਰਾਤਮਕ ਤਬਦੀਲੀ ਕਿਵੇਂ ਲਿਆਈਏ ਆਦਿ ਮਜ਼ਮੂਨਾਂ ਦੇ ਮਾਹਰ ਸਨ। ਉਹ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿੰਦੇ ਸਨ ਕਿ ਹਰ ਇੱਕ ਮਨੁੱਖ ਨੂੰ ਰੂਹਾਨੀ ਕ੍ਰਾਂਤੀ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਦਾ ਮਤ ਸੀ ਕਿ ਇਸ ਤਰ੍ਹਾਂ ਦੀ ਕ੍ਰਾਂਤੀ ਕਿਸੇ ਬਾਹਰੀ ਕਾਰਕ ਨਾਲ ਸੰਭਵ ਨਹੀਂ ਹੈ ਚਾਹੇ ਉਹ ਧਾਰਮਿਕ, ਰਾਜਨੀਤਕ ਜਾਂ ਸਾਮਾਜਕ ਕੁੱਝ ਵੀ ਹੋਵੇ।

ਜੀਵਨੀ[ਸੋਧੋ]

ਆਪਣੇ ਮਾਤਾ ਪਿਤਾ ਦੀ ਅਠਵੀਂ ਔਲਾਦ ਦੇ ਰੂਪ ਵਿੱਚ ਕ੍ਰਿਸ਼ਨਾਮੂਰਤੀ ਦਾ ਜਨਮ ਹੋਇਆ ਸੀ। ਕ੍ਰਿਸ਼ਨ ਵੀ ਵਾਸੂਦੇਵ ਦੀ ਅਠਵੀਂ ਔਲਾਦ ਸਨ। ਇਸ ਲਈ ਉਨ੍ਹਾਂ ਦਾ ਨਾਮ ਕ੍ਰਿਸ਼ਨਮੂਰਤੀ ਰੱਖਿਆ ਗਿਆ। ਕ੍ਰਿਸ਼ਨਮੂਰਤੀ ਦਾ ਜਨਮ 1895 ਵਿੱਚ ਆਂਧਰਪ੍ਰਦੇਸ਼ ਦੇ ਮਦਨਾਪਾਲੀ ਵਿੱਚ ਮਧ‍ਵਰਗੀ ਬਾਹਮਣ ਪਰਵਾਰ ਵਿੱਚ ਹੋਇਆ। ਅਸਲ ਜਨਮ ਮਿਤੀ ਬਾਰੇ ਕੁਝ ਵਿਵਾਦ ਹੈ। [3] ਉਨ੍ਹਾਂ ਦੇ ਪਿਤਾ ਜਿੱਦੂ ਨਾਰਾਇਨਿਆ ਬ੍ਰਿਟਿਸ਼ ਪ੍ਰਸ਼ਾਸਨ ਵਿੱਚ ਸਰਕਾਰੀ ਕਰਮਚਾਰੀ ਸਨ। ਜਦੋਂ ਕ੍ਰਿਸ਼ਨਾਮੂਰਤੀ ਕੇਵਲ ਦਸ ਸਾਲ ਦੇ ਹੀ ਸਨ, ਉਦੋਂ ਇਹਨਾਂ ਦੀ ਮਾਤਾ ਸੰਜੀਵਾਮਾ ਦਾ ਨਿਧਨ ਹੋ ਗਿਆ। [4] ਉਨ੍ਹਾਂ ਦੇ ਮਾਪਿਆਂ ਦੇ ਕੁੱਲ ਗਿਆਰਾਂ ਬੱਚੇ ਸਨ, ਜਿਨ੍ਹਾਂ ਵਿੱਚੋਂ ਸਿਰਫ ਛੇ ਹੀ ਬਚਪਨ ਤੋਂ ਅੱਗੇ ਲੰਘ ਸਕੇ।[5] ਪਰਿਵਾਰ 1903 ਵਿੱਚ ਕਦਾਪਾ ਜਾ ਕੇ ਬਸ ਗਿਆ, ਜਿਥੇ ਪਹਿਲੀ ਠਹਿਰ ਸਮੇਂ ਉਨ੍ਹਾਂ ਨੂੰ ਮਲੇਰੀਆ ਹੋ ਗਿਆ ਸੀ। ਕਈ ਸਾਲਾਂ ਤੱਕ ਵਾਰ ਵਾਰ ਇਹ ਨਾਮੁਰਾਦ ਬਿਮਾਰੀ ਉਨ੍ਹਾਂ ਨੂੰ ਹੁੰਦੀ ਰਹੀ।[6] ਸੰਵੇਦਨਸ਼ੀਲ ਅਤੇ ਬੀਮਾਰ ਜਿਹਾ, "ਧੁੰਦਲਾ ਅਤੇ ਸੁਪਨਸਾਜ਼," ਉਸਨੂੰ ਅਕਸਰ ਮਾਨਸਿਕ ਤੌਰ ਪਛੜੇ,ਬੱਚਿਆਂ ਦੇ ਕੇਂਦਰ ਲਿਜਾਇਆ ਜਾਂਦਾ ਅਤੇ ਅਕਸਰ ਉਨ੍ਹਾਂ ਦੇ ਅਧਿਆਪਕਾਂ ਕੋਲੋਂ ਅਤੇ ਪਿਤਾ ਕੋਲੋਂ ਵੀ ਉਨ੍ਹਾਂ ਨੂੰ ਕੁੱਟ ਪੈਂਦੀ।[7] ਲਿਖੀਆਂ ਯਾਦਾਂ ਮੁਤਾਬਕ ਜਦੋਂ ਕ੍ਰਿਸ਼ਨਾਮੂਰਤੀ ਦਸਾਂ ਸਾਲਾਂ ਦੇ ਸੀ ਤਾਂ ਉਨ੍ਹਾਂ ਨੂੰ ਮਨੋਰੋਗੀਆਂ ਵਾਲੇ ਤਜਰਬੇ ਪੇਸ਼ ਆਏ, ਜਿਵੇਂ 1904 ਵਿੱਚ ਮਰ ਚੁੱਕੀ ਭੈਣ ਅਤੇ ਆਪਣੀ ਮੋਈ ਮਾਂ ਨਜ਼ਰ ਪੈਂਦੀਆਂ।[8] ਬਚਪਨ ਤੋਂ ਹੀ ਉਨ੍ਹਾਂ ਨੂੰ ਪ੍ਰਕਿਰਤੀ ਨਾਲ ਪ੍ਰੇਮ ਹੋ ਗਿਆ ਸੀ, ਜਿਹੜਾ ਫਿਰ ਸਾਰੀ ਜਿੰਦਗੀ ਕਾਇਮ ਰਿਹਾ।[9] ਉਨ੍ਹਾਂ ਨੇ ਕ੍ਰਿਸ਼ਣਮੂਰਤੀ ਅਤੇ ਉਨ੍ਹਾਂ ਦੇ ਛੋਟੇ ਭਰਾ ਨਿਤੀਆ ਨੂੰ ਥੀਓਸੌਫਿਕਲ ਸੋਸਾਇਟੀ ਦੀ ਪ੍ਰਧਾਨ ਡਾ. ਏਨੀ ਬੇਸੇਂਟ ਨੂੰ ਸੌਂਪ ਦਿੱਤਾ ਸੀ।

ਰਚਨਾਵਾਂ[ਸੋਧੋ]

ਹਵਾਲੇ[ਸੋਧੋ]

  1. Achyut Patwardhan
  2. Dada Dharmadhikari Biography
  3. Williams (2004), p. 465.
  4. Lutyens (1975). p. 5.
  5. Williams (2004), pp. 471–472.
  6. Lutyens (1975), pp.2–4.
  7. Lutyens (1975), pp. 3–4, 22, 25.
  8. Lutyens (1983a), pp. 5, 309
  9. J. Krishnamurti (2004), p. 16.

ਬਿਬਲੀਓਗ੍ਰਾਫੀ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png