ਜੁਝਾਰਵਾਦ
ਦਿੱਖ
ਜੁਝਾਰਵਾਦ ਸਮਾਜਿਕ,ਰਾਜਨੀਤਿਕ,ਆਰਥਿਕ ਪਰਿਸਥਿਤੀਆਂ ਵਿਚੋਂ ਉਤਪੰਨ ਹੋਣ ਵਾਲਾ ਇੱਕ ਪ੍ਰਤਿਕਿਰਿਆ-ਮੂਲਕ ਉਭਾਰ ਹੈ। ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ,ਜੁਝਾਰ ਤੋਂ ਭਾਵ ਨਕਸਲਬਾੜੀ ਰਾਜਸੀ ਲਹਿਰ ਦੇ ਪ੍ਰਭਾਵ ਅਧੀਨ ਉਤਪੰਨ ਹੋਈ ਉਸ ਸਾਹਿਤ ਧਾਰਾ ਤੋਂ ਹੈ ਜਿਸ ਵਿੱਚ ਮੁੱਖ ਰੂਪ ਵਿੱਚ ਹਥਿਆਰਬੰਦ ਇਨਕਲਾਬ ਦੀ ਗੱਲ ਕੀਤੀ ਜਾਂਦੀ ਹੈ।
ਪਰਿਭਾਸ਼ਾਵਾਂ
[ਸੋਧੋ]- ਨਕਸਲਲਾਈਟ ਪਾਲਟਿਕਸ ਇੰਨ ਇੰਡੀਆ ਜੇ.ਸੀ.ਜੋਹਰੀ ਦੀ ਲਿਖੀ ਪੁਸਤਕ ਹੈ ਜਿਸ ਵਿੱਚ ਜੇ.ਸੀ.ਜੋਹਰੀ ਕਹਿੰਦੇ ਹਨ ਕਿ ਨਕਸਲਵਬਾੜੀ ਗੁਰੀਲਿਆਂ ਦਾ ਸਹੀ ਉਦੇਸ਼ ਆਰਥਿਕਤਾ ਦੇ ਖੇਤਰ ਤੱਕ ਹੀ ਸੀਮਤ ਨਹੀਂ ਸੀ,ਸਗੋਂ ਇਹ ਇੱਕ ਰਾਜਸੀ ਲਹਿਰ ਸੀ ਜਿਸ ਦਾ ਪ੍ਰਕਾਰਜ ਸੱਤਾ ਕਾਬੂ ਕਰਨਾ ਸੀ।
- ਦ ਨਕਸਲਲਾਈਟ ਮੂਵਮੈਂਟ ਕਿਤਾਬ ਵਿੱਚ ਬਿਪਲਬਦਾਸ ਗੁਪਤਾ ਲਿਖਦੇ ਹਨ; 'ਨਕਸਲਵਾਦ ਇੱਕ ਜਟਿਲ ਸਮਾਜਕ-ਰਾਜਸੀ ਅਨੁਕਿਰਿਆ ਹੈ ਜਿਸ ਨੇ ਕਈ ਸੋਮਿਆਂ ਤੋਂ ਉਤਸ਼ਾਹ ਹਾਸਲ ਕੀਤਾ। ਇਸ ਤੋਂ ਅੱਗੇ ਵੀ ਦਾਸ ਗੁਪਤਾ ਸਪਸ਼ੱਟ ਕਰਦੇ ਹਨ ਕਿ ਨਕਸਲਵਾਦ ਕੇਵਲ ਇੱਕ ਅਜਿਹੀ ਲਹਿਰ ਹੀ ਨਹੀਂ ਸੀ ਜਿਹੜੀ ਵਿਨਾਸ਼ ਦਾ ਪ੍ਰਚਾਰ ਅਤੇ ਮਾਉਵਾਦੀ ਹੱਦ ਦਾ ਦਾਅਵਾ ਕਰਦੀ ਸੀ,ਸਗੋਂ ਇੱਕ ਤਤਕਾਲਿਕ ਹਥਿਆਰਬੰਦ ਘੋਲ ਦੇ ਹੱਕ ਵਿੱਚ ਵੀ ਸੀ।
ਸਾਹਿਤ ਵਿੱਚ ਜੁਝਾਰਵਾਦ
[ਸੋਧੋ]ਜੁਝਾਰਵਾਦੀ ਸਾਹਿਤਧਾਰਾ ਵਿੱਚ ਕਵਿਤਾ ਸਭ ਤੋਂ ਵੱਧ ਲਿਖੀ ਗਈ ਅਤੇ ਇਹ ਵੀ ਆਖਿਆ ਜਾਂਦਾ ਹੈ ਕਿ ਨਕਸਲਬਾੜੀ ਰਾਜਸੀ ਲਹਿਰ ਦੇ ਆਗੂਆਂ ਨਾਲੋਂ ਇਸ ਦੇ ਕਵੀ ਵਧੇਰੇ ਪ੍ਰਸਿੱਧ ਹੋਏ। ਜੁਝਾਰਵਾਦੀ ਪ੍ਰਭਾਵਾਂ ਅਧੀਨ 1968-1969 ਈ. ਤੋਂ 1980-1981 ਈ. ਤੱਕ ਅਨੇਕਾਂ ਹੀ ਕਵੀਆਂ ਨੇ ਰਚਨਾ ਕੀਤੀ। ਇਸ ਲਹਿਰ ਦੇ ਪ੍ਰਮੁੱਖ ਕਵੀ ਹਨ;
- ਪਾਸ਼
- ਸੰਤ ਰਾਮ ਉਦਾਸੀ
- ਓਮ ਪ੍ਰਕਾਸ਼
- ਲਾਲ ਸਿੰਘ ਦਿਲ
- ਜਗਤਾਰ
- ਸੁਰਜੀਤ ਪਾਤਰ
- ਅਮਰਜੀਤ ਚੰਦਨ
- ਹਰਭਜਨ ਹਲਵਾਰਵੀ
- ਸੰਤ ਸੰਧੂ
- ਮਿੰਦਰਪਾਲ ਭੱਠਲ
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |