ਹਰਭਜਨ ਹਲਵਾਰਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹਰਭਜਨ ਹਲਵਾਰਵੀ
ਜਨਮ 1943
ਪਿੰਡ ਹਲਵਾਰਾ, ਜ਼ਿਲ੍ਹਾ ਲੁਧਿਆਣਾ, ਪੰਜਾਬ, ਭਾਰਤ
ਮੌਤ 22 ਅਕਤੂਬਰ 2003 (ਉਮਰ 60 ਸਾਲ)
ਅਲਮਾ ਮਾਤਰ ਆਰੀਆ ਕਾਲਜ ਲੁਧਿਆਣਾ,
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਪੇਸ਼ਾ ਕਵੀ, ਲੇਖਕ, ਸੰਪਾਦਕ

ਹਰਭਜਨ ਹਲਵਾਰਵੀ (1943–2003) ਪੰਜਾਬੀ ਕਵੀ ਸੀ ਅਤੇ ਉਸਨੂੰ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਰਹਿਣ ਨਾਤੇ ਅਤੇ ਨਿਰੰਤਰ ਮੌਲਿਕ ਲੇਖਣੀ ਕਰਕੇ ਵਧੇਰੇ ਜਾਣਿਆ ਜਾਂਦਾ ਹੈ।[1]

ਜੀਵਨੀ[ਸੋਧੋ]

ਹਰਭਜਨ ਦਾ ਜਨਮ 1943 ਨੂੰ ਪਿੰਡ ਹਲਵਾਰਾ, ਜ਼ਿਲ੍ਹਾ ਲੁਧਿਆਣਾ, ਬਰਤਾਨਵੀ ਪੰਜਾਬ ਵਿੱਚ ਹੋਇਆ। ਉਸ ਦਾ ਪਿਤਾ ਗਿਆਨੀ ਅਰਜਨ ਸਿੰਘ ਵੰਡ ਤੋਂ ਪਹਿਲਾਂ ਹੜੱਪਾ, ਜ਼ਿਲ੍ਹਾ ਮਿੰਟਗੁਮਰੀ (ਹੁਣ ਪਾਕਿਸਤਾਨ) ਵਿੱਚ ਦੁਕਾਨ ਕਰਦਾ ਸੀ। ਉਹ੍ ਗਣਿਤ ਅਤੇ ਪੰਜਾਬੀ ਸਾਹਿਤ ਵਿੱਚ ਪੋਸਟ-ਗ੍ਰੈਜੂਏਟ ਸੀ ਅਤੇ ਹਿੰਦੀ ਅਤੇ ਅੰਗਰੇਜ਼ੀ ਵੀ ਜਾਣਦਾ ਸੀ। 1977 ਵਿਚ ਉਹ ਸਹਾਇਕ ਸੰਪਾਦਕ ਦੇ ਤੌਰ ਤੇ ਪੰਜਾਬੀ ਟ੍ਰਿਬਿਊਨ ਵਿੱਚ ਕਰਮਚਾਰੀ ਬਣਿਆ; ਫਿਰ ਉਹ ਉਸੇ ਹੀ ਅਖ਼ਬਾਰ ਦਾ ਕਾਰਜਕਾਰੀ ਸੰਪਾਦਕ ਅਤੇ ਇਸ ਦੇ ਅਖੀਰ ਸੰਪਾਦਕ ਬਣ ਗਿਆ ਅਤੇ 1997 ਤੱਕ ਰਿਹਾ। ਫਿਰ ਦੁਬਾਰਾ 2000 ਤੋਂ 2002 ਤੱਕ ਉੱਥੇ ਹੀ ਸੰਪਾਦਕ ਵਜੋਂ ਕੰਮ ਕੀਤਾ।

ਰਚਨਾਵਾਂ[ਸੋਧੋ]

ਕਾਵਿ-ਸੰਗ੍ਰਹਿ[ਸੋਧੋ]

  • ਪੌਣ ਉਦਾਸ ਹੈ (1981)
  • ਪਿਘਲੇ ਹੋਏ ਪਲ (1985)
  • ਪੰਖ ਵਿਹੂਣਾ (1991)
  • ਪੁਲਾਂ ਤੋਂ ਪਾਰ (2000)
  • ਪਹਿਲੇ ਪੰਨੇ (2004)

ਸਫ਼ਰਨਾਮੇ[ਸੋਧੋ]

  • ਚੀਨ ਵਿੱਚ ਕੁਝ ਦਿਨ (1986)
  • ਯਾਦਾਂ ਮਿੱਤਰ ਦੇਸ਼ਾਂ ਦੀਆਂ (1991)
  • ਮਹਾਂਨਗਰ ਤੋਂ ਪਾਰ ਦੀ ਰਚਨਾ (2003)

[2]

ਹਵਾਲੇ[ਸੋਧੋ]