ਸਮੱਗਰੀ 'ਤੇ ਜਾਓ

ਜੂਲੀਅਨ ਅਸਾਂਙ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਜੂਲੀਅਨ ਅਸਾਂਜੇ ਤੋਂ ਮੋੜਿਆ ਗਿਆ)

ਜੂਲੀਅਨ ਅਸਾਂਙ਼ ਖੋਜੀ ਇੰਟਰਨੈਟ ਵੈਬਸਾਈਟ ਵਿਕੀਲੀਕਸ ਦੇ ਸੰਸਥਾਪਕ ਹੈ ਅਤੇ ਆਸਟੇਰਲੀਆ ਵਿੱਚ ਸੰਵਿਧਾਨਕ ਸੁਧਾਰਾਂ ਦੀ ਲੜਾਈ ਲੜਨ ਵਾਲਾ ਕਾਰਕੁਨ ਹੈ। ਉਸ ਨੇ ਆਪਣੀ ਵੈੱਬਸਾਈਟ ਵਿਕੀਲੀਕਸ ‘ਤੇ ਅਮਰੀਕਾ ਦੇ ਇਰਾਕ਼ ਅਤੇ ਅਫ਼ਗ਼ਾਨਿਸਤਾਨ ਯੁੱਧ ਨਾਲ ਜੁੜੇ ਗੁਪਤ ਦਸਤਾਵੇਜ਼ਾਂ[1] ਦਾ ਖ਼ੁਲਾਸਾ ਕੀਤਾ। ਉਸ ਨੇ 2006 ਵਿੱਚ ਵਿਕੀਲੀਕਸ ਨਾਂ ਦੀ ਸੰਸਥਾ ਦੀ ਨੀਂਹ ਰੱਖੀ ਅਤੇ ਵੈੱਬਸਾਈਟ ਤਿਆਰ ਕੀਤੀ ਜਿਸ ਵਿੱਚ ਵੱਖ ਵੱਖ ਸਰਕਾਰਾਂ ਬਾਰੇ ਭੇਦ ਜੱਗ ਜ਼ਾਹਿਰ ਕੀਤੇ ਗਏ। ਉਸ ਨੂੰ ਜ਼ਿਆਦਾ ਮਸ਼ਹੂਰੀ 2010 ਵਿੱਚ ਚੈਲਿਸਾ ਮੈਨਿੰਗ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ’ਤੇ ਅਮਰੀਕੀ ਫ਼ੌਜ ਵੱਲੋਂ ਈਰਾਨ ਅਤੇ ਅਫ਼ਗ਼ਾਨਿਸਤਾਨ ਵਿੱਚ ਕੀਤੀਆਂ ਗਈਆਂ ਵਧੀਕੀਆਂ ਲੋਕਾਂ ਦੇ ਸਾਹਮਣੇ ਲਿਆਉਣ ਤੋਂ ਮਿਲੀ। ਅਮਰੀਕਾ ਨੇ ਉਸ ਦੇ ਵਿਰੁੱਧ ਫ਼ੌਜਦਾਰੀ ਮੁਕ਼ੱਦਮਾ ਦਰਜ਼ ਕਰ ਲਿਆ ਅਤੇ ਸਾਰੇ ਦੇਸ਼ਾਂ ਨੂੰ ਉਸ ਨੂੰ ਗ੍ਰਿਫ਼ਤਾਰ ਕਰਕੇ ਅਮਰੀਕਾ ਦੇ ਹਵਾਲੇ ਕਰਨ ਲਈ ਕਿਹਾ। ਉਸ ਨੂੰ ਦਸੰਬਰ 2010 ਵਿੱਚ ਇੰਗਲੈਂਡ ਦੀ ਪੁਲੀਸ ਸਾਹਮਣੇ ਪੇਸ਼ ਹੋਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਬਾਅਦ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ। ਹੁਣ ਉਹ ਕਈ ਪੱਛਮੀ ਦੇਸ਼ਾਂ ਦੇ ਨਿਸ਼ਾਨੇ ‘ਤੇ ਹੈ ਜਿਸ ਤੋਂ ਬਚਣ ਲਈ ਉਸ ਨੇ 2012 ਵਿੱਚ ਏਕੁਆਦੋਰ ਦੇ ਲੰਡਨ ਸਥਿਤ ਦੂਤਾਵਾਸ ਵਿੱਚ ਪਨਾਹ ਲਈ ਹੋਈ ਸੀ। 11 ਅਪਰੈਲ 2019 ਨੂੰ ਏਕੁਆਦੋਰ ਦੀ ਅੰਬੈਸੀ ਵਿੱਚ ਸੱਤ ਸਾਲ ਆਸਰਾ ਲੈਣ ਬਅਦ ਸਕਾਟਲੈਂਡ ਯਾਰਡ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੱਖਣੀ ਅਮਰੀਕੀ ਮੁਲਕ ਵੱਲੋਂ ਹੱਥ ਪਿਛਾਂਹ ਖ਼ਿੱਚਣ ਨਾਲ਼ ਅਸਾਂਙ਼ ਦੀ ਗ੍ਰਿਫ਼ਤਾਰੀ ਲਈ ਰਾਹ ਪੱਧਰਾ ਹੋ ਗਿਆ ਸੀ।[2]

ਕੰਮ

[ਸੋਧੋ]

ਅਸਾਂਙ਼ ਨੇ ਜਿਹੜੇ ਵੱਡੇ ਰਾਜ਼ਾਂ ਦਾ ਪਰਦਾਫ਼ਾਸ਼ ਕੀਤਾ, ਉਨ੍ਹਾਂ ਵਿੱਚੋਂ ਮੁੱਖ ਇਹ ਹਨ: ਅਮਰੀਕੀ ਫ਼ੌਜ ਵੱਲੋਂ ਗੁਆਂਤਾਨਾਮੋ ਖਾੜੀ ਵਿੱਚ ਨੇਵੀ ਦੇ ਅੱਡੇ ਵਿੱਚ ਕ਼ੈਦ ਕੀਤੇ ਇਰਾਕ਼ੀ ਜੰਗੀ ਕ਼ੈਦੀਆਂ ਨਾਲ਼ ਕੀਤਾ ਗਿਆ ਅਣਮਨੁੱਖੀ ਵਿਵਹਾਰ; ਇਸੇ ਜੇਲ੍ਹ ਵਿੱਚ 150 ਤੋਂ ਜ਼ਿਆਦਾ ਅਫ਼ਗ਼ਾਨਾਂ ਤੇ ਪਾਕਿਸਤਾਨੀਆਂ ਨੂੰ ਬਿਨਾਂ ਮੁਕ਼ੱਦਮਾ ਚਲਾਏ ਕਈ ਵਰ੍ਹੇ ਕੈਦ ਰੱਖਣਾ; ਬਗਦਾਦ ਵਿੱਚ ਅਮਰੀਕਨ ਫ਼ੌਜ ਦੇ ਹੈਲੀਕਾਪਟਰ ਦੁਆਰਾ ਗੋਲ਼ੀਬਾਰੀ ਕਰਕੇ ਰਾਇਟਰ ਸਮਾਚਾਰ ਏਜੰਸੀ ਦੇ ਦੋ ਪੱਤਰਕਾਰਾਂ ਦੀ ਹੱਤਿਆ। ਉਸ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਕਿਵੇਂ ਆਪਣੇ ਆਪ ਨੂੰ ਮਨੁੱਖਤਾ ਦੇ ਹਮਦਰਦ ਅਖਵਾਉਣ ਵਾਲੇ ਵਾਤਾਵਰਨ ਵਿਗਿਆਨੀ ਜਨਤਾ ਨੂੰ ਗੁੰਮਰਾਹ ਕਰਦੇ ਹਨ ਤੇ ਕਿਵੇਂ ਅਮਰੀਕਾ ਆਪਣਾ ਵਿਰੋਧ ਕਰਨ ਵਾਲੇ ਦੇਸ਼ਾਂ ’ਤੇ ਇਨ੍ਹਾਂ ਵਿਗਿਆਨੀਆਂ ਦੀਆਂ ‘ਖੋਜਾਂ’ ਰਾਹੀਂ ਚਿੱਕੜ ਸੁਟਵਾਉਂਦਾ ਹੈ।[3]

ਮਾਨ ਸਨਮਾਨ

[ਸੋਧੋ]
 • 2008, ਅਰਥਸ਼ਾਸਤ ਨਿਉ ਮੀਡੀਆ ਸਨਮਾਨ
 • 2009, ਐਮਨੈਸਟੀ ਇੰਟਰਨੈਸ਼ਨਲ ਯੂਕੇ ਸਨਮਾਨ
 • 2010, ਸਾਲ ਦਾ ਟਾਇਮ ਪਰਸਨ ਲੋਕਾਂ ਦੀ ਚੋਣ
 • 2010, ਸਾਮ ਅਡਾਮਸ ਸਨਮਾਨ
 • 2011, ਫ੍ਰੀ ਡਾਸੀਆ ਸਨਮਾਨ
 • 2011, ਸਿਡਨੀ ਸ਼ਾਂਤੀ ਫ਼ਾਊਂਡੇਸ਼ਨ ਸੋਨ ਤਗਮਾ
 • 2011, ਪੱਤਰਕਾਰੀ ਲਈ ਮਰਾਠਾ ਗੈਲਹੋਰਨ ਸਨਮਾਨ
 • 2011, ਪੱਤਰਕਾਰੀ ਵਿੱਚ ਵਿਸ਼ੇਸ਼ ਸਥਾਨ ਲਈ ਵਾਕਲੇ ਸਨਮਾਨ
 • 2011, ਫ੍ਰੀ ਸਪੀਚ ਲਈ ਵੋਲਟੇਅਰ ਸਨਮਾਨ
 • 2012, ਬਿਗ ਬਰਦਰ ਸਨਮਾਨ
 • 2013, ਗਲੋਬਲ ਐਕਸਚੇਂਜ ਮਨੁੱਖੀ ਅਧਿਕਾਰ ਸਨਮਾਨ
 • 2013, ਯੋਕੋ ਓਨੋ ਲੇਨੋਨ ਬਹਾਦਰੀ ਸਨਮਾਨ
 • 2013, ਨਿਊ ਯਾਰਕ ਦਾ ਵਧਿਆ ਟੀਵੀ ਅਤੇ ਫ਼ਿਲਮ ਸਨਮਾਨ
 • 2014, ਕ਼ਜ਼ਾਕ਼ਿਸਤਾਨ ਦਾ ਯੂਨੀਅਨ ਆਫ਼ ਜਰਨਲਿਜ਼ਮ ਸਨਮਾਨ

ਹਵਾਲੇ

[ਸੋਧੋ]
 1. "Events concerning Julian Assange in chronological order". 1 July 2014. Archived from the original on 6 ਮਾਰਚ 2016. Retrieved 31 ਦਸੰਬਰ 2015. {{cite web}}: Unknown parameter |dead-url= ignored (|url-status= suggested) (help)
 2. "ਵਿਕੀਲੀਕਸ ਦਾ ਸਹਿ-ਬਾਨੀ ਜੂਲੀਅਨ ਅਸਾਂਜ ਗ੍ਰਿਫ਼ਤਾਰ". Punjabi Tribune Online (in ਹਿੰਦੀ). 2019-04-12. Retrieved 2019-04-12.[permanent dead link]
 3. ਸਵਰਾਜਬੀਰ (2019-04-21). "ਮਨੁੱਖੀ ਹੱਕਾਂ ਦਾ ਨਾਇਕ". Punjabi Tribune Online. Retrieved 2019-04-21.[permanent dead link]