ਜੂਲੀਅਸ ਸੀਜ਼ਰ (ਨਾਟਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੀਜ਼ਰ ਦਾ ਭੂਤ ਹਾਰੇ ਹੋਏ ਬਰੂਟਸ ਤੇ ਤਾਹਨੇ ਕੱਸ ਰਿਹਾ ਹੈ। (ਰਿਚਰਡ ਵੈਸਟਲ ਦੀ ਇੱਕ ਤਸਵੀਰ ਤੋਂ ਐਡਵਰਡ ਸਕਰਾਈਵਨ ਦੁਆਰਾ ਕਾਪਰ ਪਲੇਟ ਤੇ ਉੱਕਰੀ ਇੱਕ ਰਚਨਾ: ਲੰਡਨ, 1802)

ਜੂਲੀਅਸ ਸੀਜ਼ਰ ਵਿਲੀਅਮ ਸ਼ੇਕਸਪੀਅਰ ਦਾ ਅੰਗਰੇਜ਼ੀ ਭਾਸ਼ਾ ਦਾ ਇੱਕ ਦੁਖਾਂਤ ਡਰਾਮਾ ਹੈ। ਇਹ 1599 ਵਿੱਚ ਲਿਖਿਆ ਗਿਆ ਸੀ।[1] ਇਹ ਵੀ ਕਿਹਾ ਜਾਂਦਾ ਹੈ ਕਿ ਸ਼ੇਕਸਪੀਅਰ ਨੇ ਇਸਨੂੰ ਆਪਣੇ ਸਾਹਿਤਕ ਜੀਵਨ ਦੇ ਤੀਸਰੇ ਦੌਰ 1601 ਤੋਂ 1604 ਦੇ ਵਿੱਚ ਲਿਖਿਆ ਸੀ। ਇਸ ਵਿੱਚ 44 ਈਪੂ ਨੂੰ ਰੋਮਨ ਸਲਤਨਤ ਵਿੱਚ ਜੂਲੀਅਸ ਸੀਜ਼ਰ ਦੇ ਖਿਲਾਫ਼ ਸਾਜ਼ਿਸ਼, ਉਸ ਦੀ ਹੱਤਿਆ ਅਤੇ ਬਾਅਦ ਨੂੰ ਹੋਈ ਜੰਗ ਵਿੱਚ ਸਾਜ਼ਸ਼ੀਆਂ ਦੀ ਹਾਰ ਨੂੰ ਦਿਖਾਇਆ ਗਿਆ ਹੈ। ਇਹ ਇਤਿਹਾਸਿਕ ਘਟਨਾਵਾਂ ਨੂੰ ਆਧਾਰ ਬਣਾ ਕੇ ਲਿਖੇ ਸ਼ੇਕਸਪੀਅਰ ਦੇ ਕਈ ਨਾਟਕਾਂ ਵਿਚੋਂ ਇੱਕ ਹੈ, ਜਿਹਨਾਂ ਵਿੱਚ ਐਂਟੋਨੀ ਐਂਡ ਕਲੀਓਪੈਟਰਾ ਅਤੇ ਕੋਰੀਓਲੈਨਸ ਵੀ ਹਨ।

ਪਾਤਰ[ਸੋਧੋ]

 • ਜੂਲੀਅਸ ਸੀਜ਼ਰ
 • ਕਲਪੂਰਨੀਆ, ਸੀਜ਼ਰ ਦੀ ਪਤਨੀ
 • ਔਕਟਾਵੀਅਸ, ਮਾਰਕ ਐਂਟਨੀ, ਲੇਪੀਡਸ: ਜੂਲੀਅਸ ਸੀਜ਼ਰ ਦੀ ਮੌਤ ਦੇ ਬਾਅਦ ਹਾਕਮ ਤਿੱਕੜੀ
 • ਸਿਸਰੋ, ਪਬਲੀਅਸ, ਪੋਪਿਲੀਅਸ ਲੇਨਾ: ਸੈਨੇਟਰ
 • ਮਾਰਕਸ ਬਰੂਟਸ, ਕੈਸੀਅਸ, ਕਾਸਕਾ, ਟਰੇਬੋਨੀਅਸ, ਲਿਜਾਰੀਅਸ, ਡੇਸੀਅਸ ਬਰੂਟਸ, ਮੇਟੇਲਸ ਸਿੰਬਰ, ਸਿੰਨਾ: ਸੀਜ਼ਰ ਦੇ ਖਿਲਾਫ਼ ਸਾਜ਼ਸ਼ੀ
 • ਪੋਰਸੀਆ: ਬਰੂਟਸ ਦੀ ਪਤਨੀ
 • ਫਲੇਵੀਅਸ ਅਤੇ ਮਾਰੂਲਸ:
 • ਆਰਤੇਮਿਡੋਰੁਸ:
 • ਇੱਕ ਭਵਿੱਖਵੇਤਾ

 • ਸਿੰਨਾ: ਇੱਕ ਕਵੀ, ਜੋ ਹੱਤਿਆ ਦੀ ਸਾਜ਼ਸ਼ ਵਿੱਚ ਨਹੀਂ ਸੀ
 • ਲੂਸੀਅਸ, ਟਿਟਨੀਅਸ, ਮੇਸਾਲਾ, ਛੋਟਾ ਕੈਟੋ, ਵੋਲੂਮਨੀਅਸ, ਸਟਰੈਟੋ: ਬਰੂਟਸ ਅਤੇ ਕੈਸੀਅਸ ਦੇ ਮਿੱਤਰ
 • ਵਾਰੋ, ਕਲਿਟਸ, ਕਲੌਡੀਅਸ: ਬਰੂਟਸ ਅਤੇ ਕੈਸੀਅਸ ਦੀ ਸੈਨਾ ਦੇ ਸਿਪਾਹੀ
 • ਲੇਬ, ਫਲੇਵੀਅਸ: ਬਰੂਟਸ ਦੀ ਸੈਨਾ ਦੇ ਅਫਸਰ
 • ਲੂਸੀਅਸ, ਦਰਦਾਨੀਅਸ: ਬਰੂਟਸ ਦੇ ਨੌਕਰ
 • ਪਿੰਡਾਰੁਸ: ਕੈਸੀਅਸ ਦਾ ਨੌਕਰ
 • ਕਵੀ (ਮਾਰਕੁਸ ਫਵੇਨੀਅਸ ਤੇ ਅਧਾਰਿਤ ਮੰਨਿਆ ਜਾਂਦਾ ਹੈ)[2]
 • ਸੰਦੇਸ਼ਵਾਹਕ
 • ਮੋਚੀ ਤਰਖਾਣ
 • ਹੋਰ ਸੈਨਿਕ, ਸੈਨੇਟਰ, ਆਮ ਪਰਜਾ, ਅਤੇ ਪਹਿਰੇਦਾਰ

ਜੂਲੀਅਸ ਸੀਜ਼ਰ
FirstFolioJulius.jpg
ਲੇਖਕਵਿਲੀਅਮ ਸ਼ੈਕਸਪੀਅਰ
ਮੂਲ ਭਾਸ਼ਾਅੰਗਰੇਜ਼ੀ
ਵਿਧਾਦੁਖਾਂਤ

ਕਥਾਨਕ[ਸੋਧੋ]

ਮੂਲ ਤੌਰ 'ਤੇ ਇਹ ਇੱਕ ਰਾਜਨੀਤਕ ਡਰਾਮਾ ਹੈ। ਇਸ ਵਿੱਚ ਇਸਤਰੀ ਪਾਤਰਾਂ ਦਾ ਵਿਸ਼ੇਸ਼ ਮਹੱਤਵ ਨਹੀਂ ਹੈ। ਇਸ ਵਿੱਚ ਰਾਜ, ਪ੍ਰਜਾ ਅਤੇ ਸਤੰਤਰਤਾ ਦੇ ਪ੍ਰਸ਼ਨਾਂ ਬਾਰੇ ਗਹਿਰਾ ਵਿਵੇਚਨ ਕੀਤਾ ਗਿਆ ਹੈ। ਜੂਲੀਅਸ ਸੀਜ਼ਰ, ਪਰਾਚੀਨ ਰੋਮਨ ਸਾਮਰਾਜ ਦੇ ਸੀਜ਼ਰ ਖਾਨਦਾਨ ਦਾ ਮਹਾਨ ਯੋਧਾ ਪਹਿਲੀ ਸਦੀ ਈਪੂ ਵਿੱਚ ਹੋਇਆ ਇਤਿਹਾਸਕ ਪਾਤਰ ਹੈ। ਉਹ ਸਪੇਨ ਨੂੰ ਜਿੱਤ ਕੇ, ਲੁੱਟ ਦੇ ਮਾਲ ਅਤੇ ਜਿੱਤ ਦੀ ਖ਼ੁਮਾਰੀ ਨਾਲ ਲਬਰੇਜ਼ ਦੇਸ਼ ਪਰਤਿਆ ਹੈ। ਜਸ਼ਨਾਂ ਦਾ ਮਾਹੌਲ ਹੈ; ਦੋਸਤ ਖੁਸ਼ ਹਨ; ਕੁਝ ਈਰਖਾ ਦੀ ਅੱਗ ਵਿੱਚ ਜਲ ਰਹੇ ਹਨ। ਕੁੱਝ ਲੋਕਾਂ ਨੂੰ ਇਹ ਵੀ ਡਰ ਹੈ ਕਿ ਕਿਤੇ ਸੀਜ਼ਰ ਸ਼ਹਿਨਸ਼ਾਹ ਨਾ ਬਣ ਜਾਵੇ। ਕੈਸੀਅਸ ਵਰਗੇ ਆਜ਼ਾਦੀ ਦੇ ਹਾਮੀ ਤਾਂ ਹਨ ਪਰ ਈਰਖਾ ਖਹਿੜਾ ਨਹੀਂ ਛੱਡਦੀ ਅਤੇ ਕਾਸਕਾ ਵਰਗੇ ਮੂਰਖ ਵੀ ਪਿੱਛੇ ਲੱਗਣ ਲਈ ਤਿਆਰ ਹੀ ਬੈਠੇ ਹਨ। ਬਰੂਟਸ ਵਰਗੇ ਆਜ਼ਾਦੀ ਤੇ ਜਮਹੂਰੀਅਤ ਦੇ ਦੀਵਾਨੇ ਦੇਸ਼ ਭਗਤਾਂ ਨੂੰ ਉਹਨਾਂ ਦੀ ਆਪਣੀ ਮਹਾਨਤਾ ਅਤੇ ਉਚੀਆਂ ਸੁਚੀਆਂ ਕਦਰਾਂ ਕੀਮਤਾਂ ਦਾ ਵਾਸਤਾ ਦੇ ਕੇ ਕੈਸੀਅਸ ਵਰਗੇ ਸ਼ਾਤਰ ਲੋਕ ਸਾਜ਼ਸ਼ ਵਿੱਚ ਭਿਆਲ ਲੈਂਦੇ ਹਨ। ਸੀਜ਼ਰ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਡਿੱਗਦਾ ਸੀਜ਼ਰ, ਬਰੂਟਸ ਦਾ ਖੰਜਰ ਵੇਖ ਹੈਰਾਨੀ ਵਿੱਚ ਕਹਿੰਦਾ ਹੈ: "ਬਰੂਟਸ! ਤੂੰ ਵੀ!" ਮਾਰਕ ਐਨਟਨੀ ਦੂਰਦਰਸ਼ੀ, ਬੁਧੀਮਾਨ ਅਤੇ ਯੋਧਾ ਹੈ। ਉਹ ਆਪਣੇ ਆਪ ਨੂੰ ਰੋਮ ਦਾ ਭਵਿੱਖ ਦਾ ਬਾਦਸ਼ਾਹ ਚਿਤਵਦਾ ਹੈ; ਅਤੇ ਸੀਜ਼ਰ ਦੇ ਲਾਸ ਕੋਲ ਜਜ਼ਬਾਤੀ ਤਕਰੀਰ ਨਾਲ ਅਵਾਮ ਨੂੰ ਭਾਵੁਕ ਕਰ ਬਗਾਵਤ ਕਰਵਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ ਅਤੇ ਭੜਕੇ ਲੋਕ ਸਾਜ਼ਸ਼ੀਆਂ ਦੇ ਘਰ ਜਲਾ ਦਿੰਦੇ ਹਨ ਅਤੇ ਉਹਨਾਂ ਨੂੰ ਰੋਮ ਛੱਡ ਕੇ ਭੱਜ ਜਾਣ ਤੇ ਮਜਬੂਰ ਕਰ ਦਿੰਦੇ ਹਨ। ਫਿਲਪੀ ਦੇ ਮੈਦਾਨ ਵਿੱਚ ਮਾਰਕ ਐਨਟਨੀ ਤੇ ਔਕਟੇਵੀਅਸ ਸੀਜ਼ਰ (ਜੂਲੀਅਸ ਸੀਜ਼ਰ ਦਾ ਭਤੀਜਾ) ਅਤੇ ਬਰੂਟਸ ਤੇ ਕੈਸੀਅਸ ਦੀਆਂ ਫੌਜਾਂ ਦਰਮਿਆਨ ਸਾਜ਼ਸ਼ੀਆਂ ਦੀ ਹਾਰ ਹੁੰਦੀ ਹੈ; ਅਤੇ ਕੈਸੀਅਸ ਤੇ ਬਰੂਟਸ ਖੁਦਕਸ਼ੀ ਕਰ ਲੈਂਦੇ ਹਨ। ਮਾਰਕ ਐਨਟਨੀ, ਔੋਕਟੇਵੀਅਸ ਤੇ ਲੈਪੀਡਸ ਦੇ ਤ੍ਰਿਤੰਤਰ ਦਾ ਦੀ ਤਿੱਕੜੀ ਦੀ ਹਕੂਮਤ ਸਥਾਪਤ ਹੋ ਜਾਂਦੀ ਹੈ।

ਸਰੋਤ[ਸੋਧੋ]

ਕਥਾ ਦਾ ਸਰੋਤ ਸਰ ਟਾਮਸ ਨਾਰਥ ਦੁਆਰਾ ਅਨੁਵਾਦ ‘ਪਲੂਟਾਰਕ ਦੀ ਸੀਜਰ, ਬਰੂਟਸ ਅਤੇ ਐਂਟੋਨੀ ਦੀਆਂ ਜੀਵਨੀਆਂ’ ਨਾਮਕ ਕਿਤਾਬ ਹੈ; ਪਲੂਟਾਰਕ ਈਸਵੀ ਪਹਿਲੀ ਸਦੀ ਦਾ ਯੂਨਾਨੀ ਲੇਖਕ ਸੀ। ਉਸਨੇ ਅਨੇਕ ਪ੍ਰਸਿੱਧ ਗਰੀਕ ਅਤੇ ਰੋਮ-ਨਿਵਾਸੀਆਂ ਦੇ ਜੀਵਨ-ਚਰਿੱਤਰ ਲਿਖੇ ਸਨ। ਸਰ ਟਾਮਸ ਨੇ ਇਹ ਅਨੁਵਾਦ ਪਲੂਟਾਰਕ ਦੀ ਗਰੀਕ ਭਾਸ਼ਾ ਦੀ ਰਚਨਾ ਦੇ ਇੱਕ ਫਰਾਂਸੀਸੀ ਅਨੁਵਾਦ ਤੋਂ ਕੀਤਾ ਸੀ। ਫਰੇਂਚ ਅਨੁਵਾਦਕ ਦਾ ਨਾਮ ਜੇਕਵਿਸ ਅਮਯੋਤ ਸੀ। ਉਹ ਅਕਜਿਅਰ ਦਾ ਪਾਦਰੀ ਸੀ। ਇਸ ਸਰੋਤ ਤੋਂ ਕਥਾਵਾਂ ਲੈ ਕੇ ਸ਼ੇਕਸਪੀਅਰ ਨੇ ਆਪਣੇ ਤਿੰਨ ਡਰਾਮਾ ਲਿਖੇ - ਜੂਲਿਅਸ ਸੀਜਰ, ਐਂਟੋਨੀ ਐਂਡ ਕਲੀਓਪੈਟਰਾ ਅਤੇ ਕੋਰੀਓਲੈਨਸ।

ਪੰਜਾਬੀ ਅਨੁਵਾਦ[ਸੋਧੋ]