ਸਮੱਗਰੀ 'ਤੇ ਜਾਓ

ਜੇਮਸ ਕੈਮਰੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੇਮਸ ਕੈਮਰੂਨ
ਕੈਮਰੂਨ 2012 ਵਿੱਚ
ਜਨਮ
ਜੇਮਸ ਫ਼ਰਾਂਸਿਸ ਕੈਮਰੂਨ

(1954-08-16) ਅਗਸਤ 16, 1954 (ਉਮਰ 69)
ਅਲਮਾ ਮਾਤਰਫ਼ੁਲਰਟਨ ਕਾਲਜ
ਕੈਲੇਫ਼ੋਰਨੀਆ ਸਟੇਟ ਯੂਨੀਵਰਸਿਟੀ, ਫ਼ੁਲਰਟਨ
ਪੇਸ਼ਾ
 • ਨਿਰਦੇਸ਼ਕ
 • ਲੇਖਕ
 • ਨਿਰਮਾਤਾ
 • ਐਡੀਟਰ
ਸਰਗਰਮੀ ਦੇ ਸਾਲ1975–ਹੁਣ ਤੱਕ
ਜੀਵਨ ਸਾਥੀ
ਸ਼ੇਰੌਨ ਵਿਲੀਅਮਜ਼
(ਵਿ. 1978; ਤ. 1984)

(ਵਿ. 1985; ਤ. 1989)

(ਵਿ. 1989; ਤ. 1991)

(ਵਿ. 1997; ਤ. 1999)

(ਵਿ. 2000)
ਬੱਚੇ4
ਪੁਰਸਕਾਰਹੇਠਾਂ ਵੇਖੋ
ਦਸਤਖ਼ਤ

ਜੇਮਸ ਫ਼ਰਾਂਸਿਸ ਕੈਮਰੂਨ[2] (ਜਨਮ 16 ਅਗਸਤ 1954), ਇੱਕ ਕੈਨੇਡੀਅਨ ਫ਼ਿਲਮ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ, ਖੋਜੀ, ਇੰਜੀਨੀਅਰ, ਪਰਉਪਕਾਰੀ ਅਤੇ ਗਹਿਰੇ ਸਮੁੰਦਰ ਦਾ ਖੋਜੀ ਹੈ।[3][4] ਖ਼ਾਸ ਪ੍ਰਭਾਵ ਵਿੱਚ ਕੰਮ ਕਰਨ ਤੋਂ ਬਾਅਦ, ਉਸਨੂੰ ਵਿਗਿਆਨਿਕ ਕਲਪਨਾ ਅਧਾਰਿਤ ਐਕਸ਼ਨ ਫ਼ਿਲਮ ਦ ਟਰਮੀਨੇਟਰ (1984) ਦਾ ਨਿਰਦੇਸ਼ਨ ਅਤੇ ਇਸਨੂੰ ਲਿਖਣ ਪਿੱਛੋਂ ਉਸਨੂੰ ਬਹੁਤ ਸਫ਼ਲਤਾ ਮਿਲੀ। ਇਸ ਪਿੱਛੋਂ ਉਹ ਇੱਕ ਮਸ਼ਹੂਰ ਹਾਲੀਵੁੱਡ ਨਿਰਦੇਸ਼ਕ ਬਣ ਗਿਆ ਸੀ ਅਤੇ ਉਸਨੂੰ ਏਲੀਅਨਜ਼ (1986) ਫ਼ਿਲਮ ਨੂੰ ਲਿਖਣ ਅਤੇ ਇਸਦਾ ਨਿਰਦੇਸ਼ਨ ਕਰਨ ਦਾ ਕੰਮ ਮਿਲ ਗਿਆ। ਤਿੰਨ ਸਾਲਾਂ ਬਾਅਦ ਉਸਦੀ ਅਗਲੀ ਫ਼ਿਲਮ ਦ ਅਬਿੱਸ (1989) ਆਈ। ਟਰਮੀਨੇਟਰ 2: ਦ ਜਜਮੈਂਟ ਡੇਅ (1991) ਵਿੱਚ ਵਿਜ਼ੂਅਲ ਇਫ਼ੈਕਟਾਂ ਦੇ ਇਸਤੇਮਾਲ ਲਈ ਉਸਦੀ ਸਮੀਖਕਾਂ ਵੱਲੋਂ ਬਹੁਤ ਸਰਾਹਨਾ ਕੀਤੀ ਗਈ। ਉਸਦੀ ਫ਼ਿਲਮ ਟਰੂ ਲਾਈਜ਼ (1994) ਦੇ ਪਿੱਛੋਂ, ਕੈਮਰੂਨ ਨੇ ਆਪਣੀ ਸਭ ਤੋਂ ਵੱਡੀ ਫ਼ਿਲਮ ਟਾਈਟੈਨਿਕ (1997) ਉੱਪਰ ਕੰਮ ਕੀਤਾ, ਜਿਸ ਲਈ ਉਸਨੂੰ ਸਭ ਤੋਂ ਵਧੀਆ ਫ਼ਿਲਮ, ਸਭ ਤੋਂ ਵਧੀਆ ਨਿਰਦੇਸ਼ਕ ਅਤੇ ਸਭ ਤੋਂ ਵਧੀਆ ਐਡੀਟਿੰਗ ਲਈ ਅਕਾਦਮੀ ਇਨਾਮ ਮਿਲੇ।

ਟਾਈਟੈਨਿਕ ਫ਼ਿਲਮ ਪਿੱਛੋਂ, ਕੈਮਰੂਨ ਨੇ ਇੱਕ ਅਜਿਹਾ ਪ੍ਰੋਜੈਕਟ ਸ਼ੁਰੂ ਕੀਤਾ ਜਿਸਨੂੰ ਪੂਰਾ ਕਰਨ ਵਿੱਚ ਉਸਨੂੰ 10 ਸਾਲ ਲੱਗ ਗਏ, ਇਹ ਪ੍ਰੋਜੈਕਟ ਵਿਗਿਆਨਿਕ ਕਲਪਨਾ ਅਧਾਰਤ ਫ਼ਿਲਮ ਅਵਤਾਰ (2009) ਸੀ। ਇਹ ਫ਼ਿਲਮ ਖ਼ਾਸ ਤੌਰ ਤੇ 3ਡੀ ਤਕਨੀਕ ਵਿੱਚ ਬਣੀ ਸੀ ਜਿਹੜਾ ਕਿ ਇੱਕ ਵੱਡਾ ਮੀਲਪੱਥਰ ਸੀ, ਅਤੇ ਇਸ ਲਈ ਉਸਨੂੰ ਇਸ ਫ਼ਿਲਮ ਲਈ ਅਕਾਦਮੀ ਇਨਾਮਾਂ ਵਿੱਚ ਨਾਮਜ਼ਦ ਵੀ ਕੀਤਾ ਗਿਆ ਸੀ। ਅਵਤਾਰ 3ਡੀ ਵਿੱਚ ਆਉਣ ਵਾਲੀ ਉਸਦੀ ਇੱਕੋ-ਇੱਕ ਫ਼ਿਲਮ ਹੋਣ ਦੇ ਬਾਵਜੂਦ, ਕੈਮਰੂਨ ਬੌਕਸ ਆਫ਼ਿਮ ਦੇ ਮਾਮਲੇ ਵਿੱਚ ਸਭ ਤੋਂ ਸਫ਼ਲ 3ਡੀ ਫ਼ਿਲਮ ਨਿਰਮਾਤਾ ਹੈ। ਟਾਈਟੈਨਿਕ ਅਤੇ ਅਵਤਾਰ ਫ਼ਿਲਮਾਂ ਬਣਾਉਣ ਦੇ ਸਮੇਂ ਵਿੱਚ ਕੈਮਰੂਨ ਨੇ ਕਈ ਡਾਕੂਮੈਂਟਰੀ ਫ਼ਿਲਮਾਂ ਬਣਾਈਆਂ ਅਤੇ ਡਿਜੀਟਲ 3ਡੀ ਫ਼ਿਊਜ਼ਨ ਕੈਮਰਾ ਸਿਸਟਮ ਦਾ ਸਹਿ-ਵਿਕਾਸ ਕੀਤਾ।

ਇੱਕ ਜੀਵਨੀ ਲੇਖਕ ਨੇ ਉਸਨੂੰ ਅੱਧਾ ਵਿਗਿਆਨਿਕ ਅਤੇ ਅੱਧਾ ਕਲਾਕਾਰ ਕਿਹਾ ਹੈ।[5] ਕੈਮਰੂਨ ਨੇ ਪਾਣੀ ਅੰਦਰ ਫ਼ਿਲਮਾਉਣ ਅਤੇ ਰਿਮੋਟ ਵਹੀਕਲ ਤਕਨਾਲੋਜੀ ਦੇ ਖੇਤਰਾਂ ਵਿੱਚ ਵੀ ਆਪਣਾ ਯੋਗਦਾਨ ਦਿੱਤਾ ਹੈ।[3][4][6] 26 ਮਾਰਚ 2012 ਨੂੰ ਕੈਮਰੂਨ ਡੀਪ ਸੀ ਚੈਲੇਂਜਰ ਵਿੱਚ ਪਣਡੁੱਬੀ ਵਿੱਚ ਮਰਿਆਨਾ ਟਰੈਂਚ, ਸਮੁੰਦਰ ਦੇ ਗਹਿਰੇ ਦੇ ਹੇਠਾਂ ਪੁੱਜਾ। ਉਹ ਅਜਿਹਾ ਕਰਨ ਵਾਲਾ ਪਹਿਲਾ ਵਿਅਕਤੀ ਹੈ ਜਿਹੜਾ ਕਿ ਉੱਥੇ ਇਕੱਲਾ ਪੁੱਜਾ ਹੈ, ਅਤੇ ਅਜਿਹਾ ਕਰਨ ਵਾਲਾ ਉਹ ਸਿਰਫ਼ ਤੀਜਾ ਆਦਮੀ ਹੈ।

ਕੁੱਲ ਮਿਲਾ ਕੇ ਕੈਮਰੂਨ ਨੇ ਨਿਰਦੇਸ਼ਨ ਵਿੱਚ ਉੱਤਰੀ ਅਮਰੀਕਾ ਵਿੱਚ ਲਗਭਗ 2 ਬਿਲੀਅਨ ਅਮਰੀਕੀ ਡਾਲਰ ਅਤੇ ਦੁਨੀਆ ਭਰ ਵਿੱਚ 6 ਅਰਬ ਅਮਰੀਕੀ ਡਾਲਰਾਂ ਦੀ ਕਮਾਈ ਕੀਤੀ ਹੈ।[7] ਕੈਮਰੂਨ ਦੀਆਂ ਫ਼ਿਲਮਾਂ ਟਾਈਟੈਨਿਕ ਅਤੇ ਅਵਤਾਰ ਕ੍ਰਮਵਾਰ 2.19 ਬਿਲੀਅਨ ਡਾਲਰ ਅਤੇ 2.78 ਬਿਲੀਅਨ ਡਾਲਰਾਂ ਦੀ ਕਮਾਈ ਨਾਲ ਉਸਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਦੋ ਫ਼ਿਲਮਾਂ ਹਨ। ਕੈਮਰੂਨ ਨੇ ਇਤਿਹਾਸ ਦੀਆਂ ਤਿੰਨ ਫ਼ਿਲਮਾਂ ਵਿੱਚੋਂ ਦੋ ਫ਼ਿਲਮਾਂ ਨੂੰ ਦੁਨੀਆ ਭਰ ਵਿੱਚ 2 ਅਰਬ ਡਾਲਰ ਤੋਂ ਵੱਧ ਦੇ ਲਈ ਨਿਰਦੇਸ਼ਿਤ ਕਰਨ ਦੀ ਉਪਲਬਧੀ ਵੀ ਹਾਸਿਲ ਕੀਤੀ ਹੈ।

ਹਵਾਲੇ[ਸੋਧੋ]

 1. "9. James Cameron | Top Ten Billionaires In The Making | Comcast.net". Xfinity.comcast.net. September 21, 2010. Archived from the original on April 19, 2012. Retrieved March 3, 2012. {{cite web}}: Unknown parameter |deadurl= ignored (|url-status= suggested) (help)
 2. स्पेस फाउंडेशन. (एन.डी.) America's vision: The case for space exploration, पी. 42. 5 दिसम्बर 2009 को प्राप्त किया गया।
 3. 3.0 3.1 सोनी (2009). James Cameron returns to abyss with Reality Camera System. 5 दिसम्बर 2009 को प्राप्त किया गया।
 4. 4.0 4.1 थोम्प्सन ए (2009). "The innovative new 3D tech behind James Cameron's Avatar ". फॉक्स न्यूज़. 25 दिसम्बर 2009 को प्राप्त किया गया।
 5. मिलियन एम; कीगन आर (2009). "James Cameron biographer says the 'Avatar' director is half scientist, half artist [Updated]"]. लॉस एंजिल्स टाइम्स. ट्रांसक्रिप्ट. 5 जनवरी 2010 को प्राप्त किया गया।
 6. पेरीसी पी (1998). टाइटैनिक एंड दी मेकिंग ऑफ जेम्स कैमरून: दी इनसाइड स्टोरी ऑफ दी थ्री-ईयर एडवेंचर दैट रिरोट मोशन पिक्चर हिस्ट्री. न्यू यॉर्क: न्यूमार्केट. Partial text. 5 जनवरी 2010 को प्राप्त किया गया।
 7. बॉक्स ऑफिस मोजो (2010)। "James Cameron movie box office results". 2 फ़रवरी 2010 को प्राप्त किया गया।