ਜੇ. ਭਾਗਿਆਲਕਸ਼ਮੀ
ਜੇ ਭਾਗਿਆਲਕਸ਼ਮੀ ਇੱਕ ਭਾਰਤੀ ਪੱਤਰਕਾਰ, ਕਵੀ ਅਤੇ ਨਾਵਲਕਾਰ ਹੈ।
ਭਾਗਿਆਲਕਸ਼ਮੀ ਨੇ ਅੰਗਰੇਜ਼ੀ ਸਾਹਿਤ ਵਿਚ ਪੜ੍ਹਾਈ ਕੀਤੀ ਅਤੇ ਲੋਕ ਸੰਚਾਰ ਦੀ ਸਿਖਲਾਈ ਪ੍ਰਾਪਤ ਕੀਤੀ। ਉਸਨੇ ਏਨਰਗੋ-ਸਾਈਬਰਨੇਟਿਕ ਰਣਨੀਤੀ ਅਡਵਾਂਸ ਮੈਨੇਜਮੈਂਟ, ਪਬਲਿਕ ਰਿਲੇਸ਼ਨਜ਼ ਅਤੇ ਬੁੱਕ ਪਬਲਿਸ਼ਿੰਗ ਦੇ ਕਾਮਨਵੈਲਥ ਪ੍ਰੋਗਰਾਮ ਤਹਿਤ ਡਿਪਲੋਮੇ ਵੀ ਪ੍ਰਾਪਤ ਕੀਤੇ, ਉਸਨੇ ਲੰਡਨ ਦੇ ਸੀ.ਓ.ਆਈ. ਵਿਖੇ ਪਬਲੀਕੇਸ਼ਨਜ਼ ਅਤੇ ਡਿਜ਼ਾਈਨ ਦਾ ਕੋਰਸ ਪੂਰਾ ਕੀਤਾ। ਸਾਰਕ ਅਤੇ ਅਫਰੋ-ਏਸ਼ੀਅਨ ਪੇਂਡੂ ਪੁਨਰ ਨਿਰਮਾਣ ਸੰਗਠਨ ਦੀ ਅਗਵਾਈ ਹੇਠ ਪੇਂਡੂ ਵਿਕਾਸ ਦਾ ਅਧਿਐਨ ਕਰਨ ਲਈ ਉਸਨੇ ਬੰਗਲਾਦੇਸ਼ ਅਤੇ ਜਾਪਾਨ ਦਾ ਦੌਰਾ ਕੀਤਾ।
ਪਹਿਲਾਂ ਭਾਰਤੀ ਸੂਚਨਾ ਸੇਵਾਵਾਂ ਵਿਚ ਵੱਖ ਵੱਖ ਮੀਡੀਆ ਅਹੁਦਿਆਂ 'ਤੇ ਡਾਇਰੈਕਟਰ (ਮੀਡੀਆ), ਪੇਂਡੂ ਵਿਕਾਸ ਮੰਤਰਾਲੇ ਅਤੇ ਮੁੱਖ ਸੰਪਾਦਕ ਯੋਜਨਾ, [1] (ਇੱਕ ਮੈਗਜ਼ੀਨ ਜੋ 13 ਭਾਸ਼ਾਵਾਂ ਵਿੱਚ ਪ੍ਰਕਾਸ਼ਤ ਹੁੰਦਾ ਹੈ) ਆਦਿ ਸ਼ਾਮਿਲ ਹੈ। ਉਸਨੇ ਇੰਡੀਅਨ ਇੰਸਟੀਚਿਉਟ ਆਫ ਮਾਸ ਕਮਿਊਨੀਕੇਸ਼ਨ ਵਿੱਚ ਪੜ੍ਹਾਇਆ ਅਤੇ ਪ੍ਰਕਾਸ਼ਨ ਵਿਭਾਗ ਦੀ ਅਗਵਾਈ ਕੀਤੀ। ਉਹ ਕਮਿਊਨੀਕੇਸ਼ਨ (ਆਈ.ਆਈ.ਐਮ.ਸੀ.) ਦੀ ਸੰਪਾਦਕ ਸੀ [2] ਅਤੇ ਉਸਨ ਭਾਰਤੀ ਅਤੇ ਵਿਦੇਸ਼ੀ ਰਿਵਿਊ (ਵਿਦੇਸ਼ ਮੰਤਰਾਲੇ) ਲਈ ਵੀ ਕੰਮ ਕੀਤਾ। ਸੰਪਾਦਕ ਵਜੋਂ ਪਬਲੀਕੇਸ਼ਨਜ਼ ਡਿਵੀਜ਼ਨ ਵਿਚ ਉਸਨੇ ਵੱਖ ਵੱਖ ਥੀਮਾਂ ਉੱਤੇ ਕਈ ਕਿਤਾਬਾਂ ਦਾ ਸੰਪਾਦਨ ਕੀਤਾ। [3] ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਉਸਨੇ ਡਾਇਰੈਕਟੋਰੇਟ ਆਫ਼ ਐਡਵਰਟਾਈਜਿੰਗ ਅਤੇ ਵਿਜ਼ੂਅਲ ਪਬਲੀਸਿਟੀ ਅਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਨਾਲ ਰਿਸਰਚ ਅਫ਼ਸਰ ਵਜੋਂ ਕੰਮ ਕੀਤਾ।
ਜੇ. ਭਾਗਿਆਲਕਸ਼ਮੀ ਜਿਸ ਨੇ ਦੋਭਾਸ਼ੀ ਲੇਖਕ ਵਜੋਂ ਆਪਣੀ ਪਛਾਣ ਬਣਾਈ ਹੈ, ਇਸਦਾ ਸਿਹਰਾ 45 ਤੋਂ ਵੀ ਜ਼ਿਆਦਾ ਪ੍ਰਕਾਸ਼ਨਾਂ ਨੂੰ ਜਾਂਦਾ ਹੈ। ਉਸਦਾ ਕੰਮ ਤ੍ਰਿਵੇਣੀ, [4] ਅਤੇ ਵਿਡੂਰਾ ਵਿੱਚ ਛਪਿਆ ਹੈ।[5]
ਕੰਮ
[ਸੋਧੋ]- ਆਈਵੀ ਕੌਮਪਟਨ-ਬਰਨੇਟ ਅਤੇ ਉਸ ਦੀ ਕਲਾ, ਮਿੱਤਲ ਪਬਲੀਕੇਸ਼ਨਜ਼, 1986
- ਕੈਪੀਟਲ ਵਿਟਨਸ: ਜੀ .ਕੇ. ਰੈਡੀ ਅਲਾਈਡ ਦੀਆਂ ਚੁਣੀਆਂ ਗਈਆਂ ਲਿਖਤਾਂ, 1991 ISBN 978-81-7023-316-9
- ਹੈਪੀਨੇਸ ਅਨਬਾਉਂਡ, ਕੋਨਾਰਕ ਪਬਲਿਕ, 1999, ISBN 978-81-220-0536-3
- ਏ ਨੋਕ ਐਟ ਦ ਡੋਰ, ਕੋਨਾਰਕ ਪਬਲਿਸ਼ਰਜ਼, 2004, ISBN 978-81-220-0685-8
- ਵੇਨ ਫਾਰਚੂਨ ਸਮਾਇਲਡ (ਕਵਿਤਾਵਾਂ ਦੇ ਸਾਰੇ ਸੰਗ੍ਰਹਿ)
- ਕਦੀਡੀ ਕਵਿਤਾਕਰਨਹਾਰਮ: ਮਰੋਮਾਜਿਲੀ ਅਤੇ ਮੈਡੀ ਸਵਤੰਤਰ ਦੇਸ਼ਮ, ਵੀਲਿੰਧਰਾ ਪਾਬਲੀਅੰਗ ਹਾਉਸ, 1987, ( ਤੇਲਗੂ ਦੀਆਂ ਛੋਟੀਆਂ ਕਹਾਣੀਆਂ)
- ਰਵਿੰਦਰ ਗੀਤਾਲੂ (ਗੀਤਾਂਜਲੀ ਐਂਡ ਦ ਕ੍ਰੇਸੈਂਟ ਨੂਨ ਇਨ ਤੇਲਗੂ )
- ਕਥਾਭਾਰਤੀ (ਤੇਲਗੂ ਵਿਚ ਹਿੰਦੀ ਦੀਆਂ ਛੋਟੀਆਂ ਕਹਾਣੀਆਂ)
- ਲਿਵਿੰਗ ਵਿਦ ਆਨਰ (ਤੇਲਗੂ ਵਿਚ ਸ਼ਿਵ ਖੇੜਾ ਦੀ ਕਿਤਾਬ)
- ਦ ਮਾਇੰਡ ਆਫ ਮਹਾਤਮਾ (ਤੇਲਗੂ)
- ਹਿਊਮਨ ਰਾਇਟਸ (ਤੇਲਗੂ)
- ਆਈ ਵਿਲ ਨੋਟ ਲੇਟ ਟਾਇਮ ਸਲੀਪ ( ਐਨ. ਗੋਪੀ ਦੀਆਂ ਕਵਿਤਾਵਾਂ ਅੰਗਰੇਜ਼ੀ ਵਿਚ)
- ਡਿਊ ਡ੍ਰੋਪਸ (ਅੰਗਰੇਜ਼ੀ ਵਿਚ ਵੇਮੂਰੀ ਬਲਰਾਮ ਦਾ ਕੰਮ)
- ਅਬਦੁੱਲ ਕਲਾਮ ਕਵਿਟਲੂ ( ਏ ਪੀ ਜੇ ਅਬਦੁੱਲ ਕਲਾਮ ਦੀ ਕਵਿਤਾ ਦਾ ਤੇਲਗੂ ਅਨੁਵਾਦ).
- ਦੇਟਸ ਓਕੇ: ਤਮੰਨਾ ਅਤੇ ਹੋਰ ਰੀਵਿਊਜ, ਆਲੋਕਪ੍ਰਵਾ ਪ੍ਰਕਾਸ਼, 2007, ISBN 978-81-87416-65-4 ਅੰਗਰੇਜ਼ੀ ਵਿਚ ਅਖਬਾਰਾਂ ਦੇ ਕਾਲਮਾਂ ਦਾ ਉਸ ਦਾ ਸੰਗ੍ਰਹਿ ਹੈ।