ਸਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦੱਖਣੀ ਏਸ਼ੀਆਈ ਖੇਤਰੀ ਸਹਿਯੋਗ
ਸਕੱਤਰਤ of ਸਾਰਕ
ਸਾਰਕ ਦੀ ਥਾਂ
     ਮੈਂਬਰ ਦੇਸ਼      ਨਿਗਰਾਨ ਦੇਸ਼
ਸਦਰ ਮੁਕਾਮ ਨੇਪਾਲ ਕਠਮੰਡੂ, ਨੇਪਾਲ
ਦਫ਼ਤਰੀ ਭਾਸ਼ਾ ਅੰਗਰੇਜ਼ੀ
ਮੈਂਬਰੀ
ਆਗੂ
 -  ਸਕੱਤਰ ਜਨਰਲ ਅਰਜੁਨ ਬਹਾਦਰ ਥਾਪਾ[੧]
 -  ਸੰਚਾਲਕ  ਅਫ਼ਗ਼ਾਨਿਸਤਾਨ ਅਬਰਾਹਮ ਗ਼ਫ਼ੂਰੀ [੨]
 ਬੰਗਲਾਦੇਸ਼ ਤਾਰੀਕ਼ ਮੁਹੰਮਦ[੩]
 ਭੂਟਾਨ ਸਿੰਗਯੇ ਦੋਰਜੀ [੪]
 ਭਾਰਤ ਅੰਮ੍ਰਿਤ ਲੁਗੂਨ[੫]
 ਮਾਲਦੀਵ ਅਬਰਾਹਮ ਜ਼ੁਹੂਰੀ[੬]
 ਨੇਪਾਲ ਧਨ ਓਲੀ[੭]
 ਪਾਕਿਸਤਾਨ ਅਹਿਮਰ ਇਸਮੈਲ[੮]
 ਸ੍ਰੀ ਲੰਕਾ ਪ੍ਰਸੰਨ ਗਮਗੇ[੯]
 -  ਸਾਰਕ ਸੰਮੇਲਨ  ਮਾਲਦੀਵ
ਸਥਾਪਨਾ ੮ ਦਸੰਬਰ ੧੯੮੫
ਵੈੱਬਸਾਈਟ
www.saarc-sec.org

ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਅੱਠ ਮੈਂਬਰ ਦੇਸ਼ਾਂ ਦਾ ਇੱਕ ਆਰਥਿਕ ਅਤੇ ਭੂ-ਸਿਆਸੀ ਸੰਗਠਨ ਹੈ, ਜੋ ਮੁੱਖ ਰੂਪ ਵਿੱਚ ਦੱਖਣੀ ਏਸ਼ੀਆ ਮਹਾਂਦੀਪ 'ਤੇ ਵਸੇ ਹੋਏ ਹਨ।[੧੦] ਇਹਦੇ ਸਕੱਤਰਤ ਦਾ ਸਦਰ-ਮੁਕਾਮ ਕਠਮੰਡੂ, ਨੇਪਾਲ ਵਿਖੇ ਹੈ।[੧੧]

ਦੱਖਣੀ ਏਸ਼ੀਆ ਵਿੱਚ ਖੇਤਰਨੁਮਾ ਸਿਆਸੀ ਅਤੇ ਆਰਥਿਕ ਸਹਿਯੋਗ ਦਾ ਵਿਚਾਰ ਸਭ ਤੋਂ ਪਹਿਲਾਂ ੧੯੮੦ ਵਿੱਚ ਘੜਿਆ ਗਿਆ ਅਤੇ ਢਾਕਾ ਵਿਖੇ ਹੋਏ ਇਹਦੇ ਪਹਿਲੇ ਸੰਮੇਲਨ ਵਿੱਚ ੮ ਦਸੰਬਰ ੧੯੮੫ ਨੂੰ ਸ੍ਰੀਲੰਕਾ, ਨੇਪਾਲ, ਪਾਕਿਸਤਾਨ, ਬੰਗਲਾਦੇਸ਼, ਭਾਰਤ, ਭੂਟਾਨ ਅਤੇ ਮਾਲਦੀਵ ਵੱਲੋਂ ਅਧਿਕਾਰਕ ਤੌਰ 'ਤੇ ਇਹਦੀ ਸਥਾਪਨਾ ਕੀਤੀ ਗਈ।[੧੨][੧੩] ਇਸ ਮਗਰੋਂ ਪੈਂਦੇ ਸਾਲਾਂ ਵਿੱਚ ਇਹ ਸੰਸਥਾ ਨਵੇਂ ਮੈਂਬਰ ਦੇਸ਼ਾਂ ਦੇ ਦਾਖ਼ਲੇ ਕਰਕੇ ਵੱਡੀ ਹੁੰਦੀ ਆ ਰਹੀ ਹੈ।[੧੨] ੨੦੦੭ ਵਿੱਚ ਅਫ਼ਗ਼ਾਨਿਸਤਾਨ ਸਾਰਕ ਦਾ ਪਰਿਵਾਰਕ ਵਾਧਾ ਕਰਨ ਵਾਲ਼ਾ ਪਹਿਲਾ ਦੇਸ਼ ਬਣਿਆ।[੧੪]

ਸਾਰਕ ਦੀਆਂ ਨੀਤੀਆਂ ਦਾ ਟੀਚਾ ਹਿੱਤਕਾਰੀ ਅਰਥ-ਸ਼ਾਸਤਰ ਅਤੇ ਦੱਖਣੀ ਏਸ਼ੀਆਂ ਦੇ ਦੇਸ਼ਾਂ ਵਿਚਕਾਰ ਸਾਂਝੇ ਸਵੈ-ਆਸਰੇ ਦੀ ਤਰੱਕੀ ਕਰਾਉਣਾ ਅਤੇ ਇਸ ਖੇਤਰ ਵਿੱਚ ਸਮਾਜਕ ਅਤੇ ਸੱਭਿਆਚਾਰਕ ਵਿਕਾਸ ਦੀ ਚਾਲ ਨੂੰ ਹੋਰ ਤੇਜ਼ ਕਰਨਾ ਹੈ।[੧੫] ਸਾਰਕ ਨੇ ਦੁਨੀਆਂ ਭਰ ਦੇ ਵਿਦੇਸ਼ੀ ਸੰਬੰਧਾਂ ਵਿੱਚ ਇੱਕ ਅਹਿਮ ਫ਼ਰਜ਼ ਨਿਭਾਉਣਾ ਸ਼ੁਰੂ ਕਰ ਦਿੱਤਾ ਹੈ। ਯੂਰਪੀ ਸੰਘ, ਸੰਯੁਕਤ ਰਾਸ਼ਟਰ (ਇੱਕ ਨਿਗਰਾਨ ਮੈਂਬਰ ਵਜੋਂ) ਅਤੇ ਹੋਰ ਬਹੁਧਿਰੀ ਸੰਸਥਾਵਾਂ ਨਾਲ਼ ਸਥਾਈ ਸਫ਼ਾਰਤੀ ਸੰਬੰਧ ਕਾਇਮ ਕਰ ਲਏ ਗਏ ਹਨ।[੧੫] ਸਾਲਬੱਧੀ ਨਿਯਤ ਅਧਾਰ 'ਤੇ ਹਰੇਕ ਦੇਸ਼ ਦੇ ਮੁਖੀਆਂ ਦੀਆਂ ਦਫ਼ਤਰੀ ਮੀਟਿੰਗਾਂ ਰੱਖੀਆਂ ਜਾਂਦੀਆਂ ਹਨ ਅਤੇ ਦੇਸ਼ਾਂ ਦੇ ਵਿਦੇਸ਼ੀ ਸਕੱਤਰ ਸਾਲ ਵਿੱਚ ਦੋ ਵਾਰ ਮੀਟਿੰਗਾਂ ਕਰਦੇ ਹਨ।[੧੫] ੧੮ਵਾਂ ਸਾਰਕ ਸੰਮੇਲਨ ਨਵੰਬਰ, ੨੦੧੪ ਵਿੱਚ ਕਠਮੰਡੂ, ਨੇਪਾਲ ਵਿਖੇ ਹੋਵੇਗਾ।[੧੬]

ਸਾਰਕ ਦਾ ਕੌਮੀ ਗੀਤ[ਸੋਧੋ]

ਏਸੀਆਨ ਜਿਹੀਆਂ ਖੇਤਰੀ ਸੰਸਥਾਵਾਂ ਵਾਂਗ ਅਜੇ ਤੱਕ ਸਾਰਕ ਦਾ ਕੋਈ ਵੀ ਦਫ਼ਤਰੀ ਗੀਤ ਨਹੀਂ ਹੈ। ਪਰ ਕਵੀ-ਸਫ਼ੀਰ ਅਭੈ ਕੇ. ਦੀ ਲਿਖੀ ਕਵਿਤਾ ਨੇ ਇੱਕ ਅਧਿਕਾਰਕ ਸਾਰਕ ਗੀਤ ਦੀ ਭਾਲ਼ ਤੇਜ਼ ਕਰ ਦਿੱਤੀ ਹੈ।[੧੭]

ਸਾਰਕ ਦੇ ਮੈਂਬਰ[ਸੋਧੋ]

ਮਾਲਦੀਵ ਨੇਪਾਲ ਸ੍ਰੀਲੰਕਾ ਭੂਟਾਨ ਬੰਗਲਾਦੇਸ਼ ਭਾਰਤ ਥਾਈਲੈਂਡ ਮਿਆਂਮਾਰ ਅਫ਼ਗ਼ਾਨਿਸਤਾਨ ਪਾਕਿਸਤਾਨ ਕੰਬੋਡੀਆ ਵੀਅਤਨਾਮ ਲਾਓਸ ਤੁਰਕਮੇਨਿਸਤਾਨ ਇਰਾਨ ਤਾਜੀਕਿਸਤਾਨ ਉਜ਼ਬੇਕਿਸਤਾਨ ਅਜ਼ਰਬਾਈਜਾਨ ਤੁਰਕੀ ਕਜ਼ਾਖ਼ਸਤਾਨ ਕਿਰਗਿਜ਼ਸਤਾਨ ਚੀਨ ਰੂਸ ਬਰੂਨਾਏ ਇੰਡੋਨੇਸ਼ੀਆ ਮਲੇਸ਼ੀਆ ਫ਼ਿਲਪੀਨਜ਼ ਸਿੰਘਾਪੁਰ ਕੁਵੈਤ ਬਹਿਰੀਨ ਓਮਾਨ ਕਤਰ ਸਾਊਦੀ ਅਰਬ ਸੰਯੁਕਤ ਅਰਬ ਇਮਰਾਤ ਜਪਾਨ ਮੰਗੋਲੀਆ ਦੱਖਣੀ ਕੋਰੀਆ ਅਰਮੀਨੀਆ ਜਾਰਜੀਆ ਇਰਾਕ ਇਜ਼ਰਾਇਲ ਜਾਰਡਨ ਲਿਬਨਾਨ ਉੱਤਰੀ ਕੋਰੀਆ ਫ਼ਲਸਤੀਨ ਸੀਰੀਆ ਤਾਈਵਾਨ ਪੂਰਬੀ ਤਿਮੋਰ ਯਮਨ ਬਿਮਸਟੈੱਕ ਮੀਕੋਂਗ-ਗੰਗਾ ਸਹਿਕਾਰਤਾ ਸਾਰਕ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦਾ ਸੰਗਠਨ ਆਰਥਿਕ ਸਹਿਯੋਗ ਸੰਸਥਾ ਤੁਰਕ ਕੌਂਸਲ ਸ਼ੰਘਾਈ ਸਹਿਯੋਗ ਸੰਸਥਾ ਖਾੜੀ ਸਹਿਯੋਗ ਕੌਂਸਲ ਏਸ਼ੀਆ ਸਹਿਯੋਗ ਵਾਰਤਾਲਾਪ
ਇੱਕ ਦੱਬਣਯੋਗ ਔਇਲਰ ਚਿੱਤਰ ਜੋ ਵੱਖੋ-ਵੱਖ ਏਸ਼ੀਆਈ ਖੇਤਰੀ ਸੰਸਥਾਵਾਂ ਵਿਚਕਾਰ ਸਬੰਧ ਵਿਖਾਉਂਦਾ ਹੈ vde

ਮੌਜੂਦਾ ਮੈਂਬਰ[ਸੋਧੋ]

 •  ਅਫ਼ਗ਼ਾਨਿਸਤਾਨ
 •  ਬੰਗਲਾਦੇਸ਼
 •  ਭੂਟਾਨ
 •  ਭਾਰਤ
 •  ਮਾਲਦੀਵ
 •  ਨੇਪਾਲ
 •  ਪਾਕਿਸਤਾਨ
 •  ਸ੍ਰੀਲੰਕਾ

ਨਿਗਰਾਨ ਮੈਂਬਰ[ਸੋਧੋ]

[੧੮]

 •  ਆਸਟਰੇਲੀਆ[੧੯]
 •  ਚੀਨ
 •  ਯੂਰਪੀ ਸੰਘ[੨੦]
 •  ਜਪਾਨ[੨੦]
 •  ਇਰਾਨ
 •  ਮਾਰੀਸ਼ਸ[੨੧]
 •  ਮਿਆਂਮਾਰ
 •  ਦੱਖਣੀ ਕੋਰੀਆ
 •  ਸੰਯੁਕਤ ਰਾਜ[੨੨]

ਭਵਿੱਖ 'ਚ ਬਣ ਸਕਣ ਵਾਲ਼ੇ ਮੈਂਬਰ[ਸੋਧੋ]

 •  ਚੀਨ ਨੇ ਸਾਰਕ ਨਾਲ਼ ਖ਼ਾਸ ਰਿਸ਼ਤੇ ਰੱਖਣ ਦੀ ਲੋਚਾ ਦਾ ਇਜ਼ਹਾਰ ਕੀਤਾ ਹੈ ਅਤੇ ਇਹਨੂੰ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ ਅਤੇ ਮਾਲਦੀਵ ਦਾ ਸਹਿਯੋਗ ਪ੍ਰਾਪਤ ਹੈ।
 •  ਬਰਮਾ ਨੇ ਆਪਣਾ ਦਰਜਾ ਨਿਗਰਾਨ ਦੇਸ਼ ਤੋਂ ਪੱਕਾ ਮੈਂਬਰ ਬਣਨ ਦੀ ਲੋਚਾ ਦਰਸਾਈ ਹੈ।[੨੩]
 •  ਰੂਸ ਨੇ ਸਾਰਕ ਦੇ ਨਿਗਰਾਨ ਦੇਸ਼ ਦੇ ਦਰਜੇ ਵਾਸਤੇ ਦਰਖ਼ਾਸਤ ਦਿੱਤੀ ਹੈ।[੨੪][੨੫][੨੬][੨੭]
 •  ਤੁਰਕੀ ਨੇ ੨੦੧੨ ਵਿੱਚ ਸਾਰਕ ਵਿੱਚ ਨਿਗਰਾਨ ਦੇਸ਼ ਦੇ ਦਰਜੇ ਵਾਸਤੇ ਅਰਜ਼ੀ ਦਿੱਤੀ ਹੈ।[੨੪][੨੫][੨੬][੨੭]

ਹੋਰ[ਸੋਧੋ]

 •  ਦੱਖਣੀ ਅਫ਼ਰੀਕਾ ਨੇ ਮੀਟਿੰਗਾਂ ਵਿੱਚ ਹਿੱਸਾ ਲਿਆ ਹੈ।[੨੮]

ਸਾਰਕ ਦੇ ਸਕੱਤਰ-ਜਨਰਲ[ਸੋਧੋ]

ਬੰਗਲਾਦੇਸ਼ ਅਬਦੁਲ ਅਹਿਸਾਨ ੧੬ ਜਨਵਰੀ ੧੯੮੫ ਤੋਂ ੧੫ ਅਕਤੂਬਰ ੧੯੮੯
ਭਾਰਤ ਕਿਸ਼ੋਰ ਕਾਂਤ ਭਾਰਗਵ ੧੭ ਅਕਤੂਬਰ ੧੯੮੯ ਤੋਂ ੩੧ ਦਸੰਬਰ ੧੯੯੧
ਮਾਲਦੀਵ ਅਬਰਾਹਮ ਹੁਸੈਨ ਜ਼ਾਕੀ 1 January 1992 to 31 December 1993
ਨੇਪਾਲ ਯਾਦਵ ਕੰਤ ਸਿਲਵਾਲ ੧ ਜਨਵਰੀ ੧੯੯੪ ਤੋਂ ੩੧ ਦਸੰਬਰ ੧੯੯੫
ਪਾਕਿਸਤਾਨ ਨਈਮ ਯੂ. ਹਸਨ ੧ ਜਨਵਰੀ ੧੯੯੬ ਤੋਂ ੩੧ ਦਸੰਬਰ ੧੯੯੮
ਸ੍ਰੀ ਲੰਕਾ ਨਿਹਾਲ ਰੋਦਰੀਗੋ ੧ ਜਨਵਰੀ ੧੯੯੯ ਤੋਂ ੧੦ ਜਨਵਰੀ ੨੦੦੨
ਬੰਗਲਾਦੇਸ਼ ਕਿਊ.ਏ.ਐੱਮ.ਏ. ਰਹੀਮ ੧੧ ਜਨਵਰੀ ੨੦੦੨ ਤੋਂ ੨੮ ਫ਼ਰਵਰੀ ੨੦੦੫
ਭੂਟਾਨ ਲਿਓਂਪੋ ਚਨਕਿਆਬ ਦੋਰਜੀ ੧ ਮਾਰਚ ੨੦੦੫ ਤੋਂ ੨੯ ਫ਼ਰਵਰੀ ੨੦੦੮
ਭਾਰਤ ਸ਼ੀਲ ਕੰਤ ਸ਼ਰਮਾ ੧ ਮਾਰਚ ੨੦੦੮ ਤੋਂ ੨੮ ਫ਼ਰਵਰੀ ੨੦੧੧
ਮਾਲਦੀਵ ਫ਼ਾਤੀਮਤ ਦਿਆਨਾ ਸਈਦ ੧ ਮਾਰਚ ੨੦੧੧ ਤੋਂ ੧੧ ਮਾਰਚ ੨੦੧੨
ਮਾਲਦੀਵ ਅਹਿਮਦ ਸਲੀਮ ੧੨ ਮਾਰਚ ੨੦੧੨ ਤੋਂ ੨੮ ਫ਼ਰਵਰੀ ੨੦੧੪[੨੯]
ਨੇਪਾਲ ਅਰਜੁਨ ਬਹਾਦਰ ਥਾਪਾ ੧ ਮਾਰਚ ੨੦੧੪- ੨੦੧੭[੧੬]

ਸਾਰਕ ਦੇ ਸੰਮੇਲਨ[ਸੋਧੋ]

ਗਿਣਤੀ ਮਿਤੀ ਦੇਸ਼ ਮੇਜ਼ਬਾਨ ਮੇਜ਼ਬਾਨ ਆਗੂ
1st ੭–੮ ਦਸੰਬਰ ੧੯੮੫  ਬੰਗਲਾਦੇਸ਼ ਢਾਕਾ ਅਤਾਉਰ ਰਹਿਮਾਨ ਖ਼ਾਨ
2nd ੧੬–੧੭ ਨਵੰਬਰ ੧੯੮੬  ਭਾਰਤ ਬੰਗਲੌਰ ਜੈਅੰਤ ਐੱਮ ਗਉਡਾ
3rd ੨-੪ ਨਵੰਬਰ ੧੯੮੭  ਨੇਪਾਲ ਕਠਮੰਡੂ ਮਰੀਚ ਮਾਨ ਸਿੰਘ ਸ੍ਰੇਸ਼ਠ
4th ੨੯-੩੧ ਦਸੰਬਰ ੧੯੮੮  ਪਾਕਿਸਤਾਨ ਇਸਲਾਮਾਬਾਦ ਬੇਨਜ਼ੀਰ ਭੁੱਟੋ
5th ੨੧-੨੩ ਨਵੰਬਰ ੧੯੯੦  ਮਾਲਦੀਵ ਮਾਲੇ ਮੌਮੂਨ ਅਬਦੁਲ ਗ਼ਇਊਮ
6th ੨੧ ਦਸੰਬਰ ੧੯੯੧  ਸ੍ਰੀਲੰਕਾ ਕੋਲੰਬੋ ਰਣਸਿੰਘੇ ਪ੍ਰੇਮਦਾਸ
7th ੧੦-੧੧ ਅਪ੍ਰੈਲ ੧੯੯੩  ਬੰਗਲਾਦੇਸ਼ ਢਾਕਾ ਖ਼ਾਲਿਦਾ ਜ਼ੀਆ
8th ੨-੪ ਮਈ ੧੯੯੫  ਭਾਰਤ ਨਵੀਂ ਦਿੱਲੀ ਪੀ. ਵੀ. ਨਰਸਿਮ੍ਹਾ ਰਾਓ
9th ੧੨-੧੪ ਮਈ ੧੯੯੭  ਮਾਲਦੀਵ ਮਾਲੇ ਮੌਮੂਨ ਅਬਦੁਲ ਗਇਊਮ
10th ੨੯-੩੧ ਜੁਲਾਈ ੧੯੯੮  ਸ੍ਰੀਲੰਕਾ ਕੋਲੰਬੋ ਚੰਦਰੀਕਾ ਕੁਮਾਰਤੁੰਗਾ
11th ੪-੬ ਜਨਵਰੀ ੨੦੦੨  ਨੇਪਾਲ ਕਠਮੰਡੂ ਸ਼ੇਰ ਬਹਾਦਰ ਦਿਊਬਾ
12th ੨-੬ ਜਨਵਰੀ ੨੦੦੪  ਪਾਕਿਸਤਾਨ ਇਸਲਾਮਾਬਾਦ ਜ਼ਫ਼ਰੁੱਲਾ ਖ਼ਾਨ ਜਮਾਲੀ
13th ੧੨-੧੩ ਨਵੰਬਰ ੨੦੦੫  ਬੰਗਲਾਦੇਸ਼ ਢਾਕਾ ਖ਼ਾਲਿਦਾ ਜ਼ੀਆ
14th ੩-੪ ਅਪ੍ਰੈਲ ੨੦੦੭  ਭਾਰਤ New Delhi ਮਨਮੋਹਨ ਸਿੰਘ
15th ੧-੩ ਅਗਸਤ ੨੦੦੮  ਸ੍ਰੀਲੰਕਾ ਕੋਲੰਬੋ ਮਹਿੰਦ ਰਾਜਪਕਸ਼ਾ
16th ੨੮-੨੯ ਅਪ੍ਰੈਲ ੨੦੧੦  ਭੂਟਾਨ ਥਿੰਫੂ ਜਿਗਮੇ ਥਿਨਲੀ
17th 10–11 November 2011[੩੦]  ਮਾਲਦੀਵ ਅੱਦੂ ਮੁਹੰਮਦ ਵਾਹੀਦ ਨਸ਼ੀਦ
18th November 2014[੧੬]  ਨੇਪਾਲ ਕਠਮੰਡੂ ਸੁਸ਼ੀਲ ਕੋਇਰਾਲਾ

ਸਾਰਕ ਦੀ ਹਕੂਮਤ ਅਤੇ ਅਗਵਾਨੀ[ਸੋਧੋ]

ਤਸਵੀਰ ਅਹੁਦੇਦਾਰ ਪਦਵੀ ਦੇਸ਼ ਦਲ
Hamid Karzai in February 2009.jpg ਹਾਮਿਦ ਕਰਜ਼ਈ ਰਾਸ਼ਟਰਪਤੀ  ਅਫ਼ਗ਼ਾਨਿਸਤਾਨ ਅਜ਼ਾਦ
Sheikh Hassina Cropped UNCTAD.JPG ਸ਼ੇਖ਼ ਹਸੀਨਾ ਪ੍ਰਧਾਨ ਮੰਤਰੀ  ਬੰਗਲਾਦੇਸ਼ ਅਵਾਮੀ ਲੀਗ
Tshering Tobgay.jpg ਸ਼ੇਰਿੰਗ ਤੋਬਗੇ ਪ੍ਰਧਾਨ ਮੰਤਰੀ  ਭੂਟਾਨ ਪੀਪਲਜ਼ ਡੈਮੋਕਰੈਟਿਕ ਪਾਰਟੀ
Nawaz Sharif detail, 981203-D-9880W-117.jpg ਨਵਾਜ਼ ਸ਼ਰੀਫ਼ ਪ੍ਰਧਾਨ ਮੰਤਰੀ  ਪਾਕਿਸਤਾਨ ਪਾਕਿਸਤਾਨ ਮੁਸਲਿਮ ਲੀਗ (ਨ)
Prime Minister Manmohan Singh in WEF ,2009 (cropped).jpg ਮਨਮੋਹਨ ਸਿੰਘ ਪ੍ਰਧਾਨ ਮੰਤਰੀ  ਭਾਰਤ ਇੰਡੀਅਨ ਨੈਸ਼ਨਲ ਕਾਂਗਰਸ
No image.svg ਅਬਦੁੱਲਾ ਯਾਮੀਨ ਰਾਸ਼ਟਰਪਤੀ  ਮਾਲਦੀਵ ਪ੍ਰੋਗਰੈੱਸਿਵ ਪਾਰਟੀ ਆਫ਼ ਮਾਲਦੀਵ
Sushil Koirala.jpg ਸੁਸ਼ੀਲ ਕੋਇਰਾਲਾ ਪ੍ਰਧਾਨ ਮੰਤਰੀ  ਨੇਪਾਲ ਨੇਪਾਲੀ ਕਾਂਗਰਸ
WEF on the Middle East Arab and foreign Ministers Crop.jpg ਮਹਿੰਦ ਰਾਜਪਕਸ਼ਾ ਰਾਸ਼ਟਰਪਤੀ  ਸ੍ਰੀਲੰਕਾ ਸ੍ਰੀਲੰਕਾ ਅਜ਼ਾਦੀ ਪਾਰਟੀ

ਹਵਾਲੇ[ਸੋਧੋ]

 1. "Nepal’s Arjun Bahadur Thapa is SAARC’s new Secretary General". IANS. news.biharprabha.com. http://news.biharprabha.com/2014/03/nepals-arjun-bahadur-thapa-is-saarcs-new-secretary-general/. Retrieved on 3 March 2014. 
 2. Directorates. "Directors of SAARC-Afghanistan". http://www.saarc-sec.org/Mohamed-Ibrahim-Ghafoori/42/. Retrieved on 10 November 2013. 
 3. "Directors of SAARC-Bangladesh". http://www.saarc-sec.org/Tareque-Muhammad/43/. Retrieved on 10 November 2013. 
 4. "Directors of SAARC-Bhutan". http://www.saarc-sec.org/Singye-Dorjee/44/. Retrieved on 10 November 2013. 
 5. "Directors of SAARC-India". http://www.saarc-sec.org/Amrit-Lugun/45/. Retrieved on 10 November 2013. 
 6. "Directors of SAARC". http://www.saarc-sec.org/Ibrahim-Zuhuree/46/. Retrieved on 10 November 2013. 
 7. "Directors of SAARC-Nepal". http://www.saarc-sec.org/Dhan-Bahadur-Oli/47/. Retrieved on 10 November 2013. 
 8. "Directors of SAARC-Pakistan". http://www.saarc-sec.org/Ahmar-Ismail/48/. Retrieved on 10 November 2013. 
 9. "Directors of SAAR- Sri Lanka". http://www.saarc-sec.org/Prasanna-Gamage/49/. Retrieved on 10 November 2013. 
 10. SAARC Summit. "SAARC". SAARC Summit. http://www.saarc-sec.org/. Retrieved on 10 November 2013. 
 11. SAARC Secretariat. "SAARC Secretariat". SAARC Secretariat. SAARC Secretariat. http://www.saarc-sec.org/SAARC-Secretariat/18/. Retrieved on 10 November 2013. 
 12. ੧੨.੦ ੧੨.੧ Editorial (1 August 2008). "History and mission of SAARC". Daily Star, Sri Lanka. http://archives.dailynews.lk/2008/08/01/saarc02.asp. Retrieved on ੧੦ ਨਵੰਬਰ ੨੦੧੩. 
 13. SAARC Summit press, 1st Summit. "1st Summit Declaration". SAARC Summit press, 1st Summit. SAARC Summit press, 1st Summit. http://www.saarc-sec.org/userfiles/01-Dhaka-1stSummit1985.pdf. Retrieved on 10 November 2013. 
 14. SAARC 14th Summit Declaration, press. "14th Summit Declaration". Declaration of the Fourteenth SAARC Summit. SAARC 14th Summit Declaration, press. 
 15. ੧੫.੦ ੧੫.੧ ੧੫.੨ Charter of SAARC. "Charter of SAARC". Charter of SAARC. http://www.saarc-sec.org/SAARC-Charter/5/. Retrieved on 10 November 2013. 
 16. ੧੬.੦ ੧੬.੧ ੧੬.੨ "Kathmandu, Nepal to host 18th SAARC Summit in November 2014". IANS. news.biharprabha.com. http://news.biharprabha.com/2014/02/kathmandu-nepal-to-host-18th-saarc-summit-this-year/. Retrieved on 20 February 2014. 
 17. Indian diplomat's poem spurs search for SAARC anthem IANS January 9, 2014
 18. "Cooperation with Observers". South Asian Association for Regional Cooperation. http://saarc-sec.org/Cooperation-with-Observers/13/. Retrieved on 2014-03-08. 
 19. colombopage.com
 20. ੨੦.੦ ੨੦.੧ thehimalayantimes.com
 21. island.lk
 22. "Cooperation with Observers". South Asian Association for Regional Cooperation. http://www.saarc-sec.org/Cooperation-with-Observers/13/. Retrieved on 16 November 2012. 
 23. ਹਵਾਲੇ ਵਿੱਚ ਗਲਤੀ:Invalid <ref> tag; no text was provided for refs named orfonline.org
 24. ੨੪.੦ ੨੪.੧ "Russia, Turkey seek observer status in SAARC". The Economic Times. 16 February 2014. http://articles.economictimes.indiatimes.com/2014-02-16/news/47379655_1_saarc-observer-saarc-summit-observer-status. 
 25. ੨੫.੦ ੨੫.੧ "Russia, Turkey seek observer status in SAARC". Yahoo News. 16 February 2014. http://en-maktoob.news.yahoo.com/russia-turkey-seek-observer-status-saarc-091018614.html. 
 26. ਹਵਾਲੇ ਵਿੱਚ ਗਲਤੀ:Invalid <ref> tag; no text was provided for refs named cris.unu.edu
 27. ਹਵਾਲੇ ਵਿੱਚ ਗਲਤੀ:Invalid <ref> tag; no text was provided for refs named news.oneindia.in
 28. SAARC hi nations call for transparency in social sector – Thaindian News
 29. ਸਾਰਕ ਵੈੱਬਸਾਈਟ | ਚੀਨ ਦਾ ਲੋਕ ਰਾਜੀ ਗਣਤੰਤਰ ਛੀ ਜਿਨਪਿੰਗ || ੧ ਜਨਵਰੀ ੨੦੧੪ ਤੋਂ ੨੮ ਮਾਰਚ ੨੦੧੧
 30. http://www.maldivestraveller.mv/news/local/president-of-maldives-invites-indian-pm-to-the-17th-saarc-summit/665/