ਜੋਗਿੰਦਰ ਜਸਵੰਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਨਰਲ
ਜੋਗਿੰਦਰ ਜਸਵੰਤ ਸਿੰਘ
ਜਨਮ (1945-09-17) 17 ਸਤੰਬਰ 1945 (ਉਮਰ 76)
ਬਹਾਵਲਪੁਰ, ਪੰਜਾਬ (ਪਾਕਿਸਤਾਨ)
ਵਫ਼ਾਦਾਰੀ India
ਸੇਵਾ/ਬ੍ਰਾਂਚਭਾਰਤੀ ਫ਼ੌਜ
ਸੇਵਾ ਦੇ ਸਾਲਜਨਵਰੀ 1961 - 30 ਸਤੰਬਰ 2007
ਰੈਂਕਜਨਰਲ
ਯੂਨਿਟMarathali.gif 9 ਮਰਾਠਾ ਲਾਈਟ ਇਨਫ਼ੈਂਟਰੀ

ਜਨਰਲ ਜੋਗਿੰਦਰ ਜਸਵੰਤ ਸਿੰਘ (ਜਨਮ 17 ਸਤੰਬਰ 1945) ਭਾਰਤੀ ਫ਼ੌਜ ਦਾ 22ਵਾਂ ਮੁਖੀ ਰਿਹਾ। ਉਸਨੂੰ ਨਵੰਬਰ 27, 2004 ਨੂੰ ਨਿਯੁਕਤ ਕੀਤਾ ਗਿਆ। ਉਸਦਾ ਫ਼ੌਜ ਮੁਖੀ ਵੱਜੋਂ ਕਾਰਜਕਾਲ ਜਨਵਰੀ 31, 2005 ਤੋਂ ਸਤੰਬਰ 30, 2007 ਤੱਕ ਰਿਹਾ।

ਉਹ ਪਹਿਲਾ ਸਿੱਖ ਹੈ ਜਿਸਨੇ ਭਾਰਤੀ ਫ਼ੌਜ ਦੇ ਮੁਖੀ ਵੱਜੋਂ ਸੇਵਾ ਨਿਭਾਈ। ਸੇਵਾਮੁਕਤੀ ਤੋਂ ਬਾਅਦ ਉਸਨੂੰ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਵੱਜੋਂ 27 ਜਨਵਰੀ 2008 ਨੂੰ ਨਿਯੁਕਤ ਕੀਤਾ ਗਿਆ।[1]

ਨਿੱਜੀ ਜੀਵਨ[ਸੋਧੋ]

ਉਸਦਾ ਵਿਆਹ ਅਨੁਪਮਾ ਸਿੰਘ ਨਾਲ ਹੋਇਆ। ਉਹ ਅਰਬੀ, ਫ਼ਾਰਸੀ ਵਿੱਚ ਨਿਪੁਣ ਹੈ। 

2007 ਵਿੱਚ ਉਸਨੂੰ ਯੂ.ਕੇ. ਸਿੱਖ ਫ਼ੋਰਮ ਵੱਲੋਂ 'ਸਿੱਖ ਆਫ਼ ਦ ਈਅਰ' ਸੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਅਤੇ 2009 ਵਿੱਚ ਵਰਲਡ ਪੰਜਾਬੀ ਆਰਗਨਾਈਜ਼ੇਸ਼ਨ ਨੇ 'ਪੰਜਾਬੀ ਰਤਨ' ਨਾਲ ਨਿਵਾਜਿਆ। [2]

2016 ਵਿੱਚ ਉਸਨੂੰ ਫ਼ਰਾਂਸ ਦੀ ਸਰਕਾਰ ਨੇ ਲੀਜਨ ਆਫ਼ ਆਨਰ ਦੇ ਅਫ਼ਸਰ ਵੱਜੋਂ ਨਾਮਜ਼ਦ ਕੀਤਾ।[3]

ਹਵਾਲੇ[ਸੋਧੋ]