ਜੋਤੀ ਰਾਓ ਗੋਬਿੰਦ ਰਾਓ ਫੂਲੇ
ਜਯੋਤੀ ਰਾਓ ਗੋਬਿੰਦ ਰਾਓ ਫੂਲੇ | |
---|---|
![]() | |
ਜਨਮ | 11 ਅਪਰੈਲ 1827 ਕਾਤਗੁਨ, ਸਤਾਰਾ, ਬਰਤਾਨਵੀ ਭਾਰਤ |
ਮੌਤ | 28 ਨਵੰਬਰ1890 ਪੂਨਾ, ਬਰਤਾਨਵੀ ਭਾਰਤ |
ਹੋਰ ਨਾਂਮ | ਮਹਾਤਮਾ ਫੂਲੇ |
ਵੈੱਬਸਾਈਟ | http://www.mahatmaphule.com/ |
ਕਾਲ | 19ਵੀਂ ਸਦੀ ਦਾ ਫ਼ਲਸਫ਼ਾ |
ਮੁੱਖ ਰੁਚੀਆਂ | ਨੀਤੀ, ਧਰਮ, ਮਾਨਵਵਾਦ |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ
|
ਜਯੋਤੀ ਰਾਓ ਗੋਬਿੰਦ ਰਾਓ ਫੂਲੇ (ਮਰਾਠੀ: जोतिराव गोविंदराव फुले) (11 ਅਪਰੈਲ 1827 – 28 ਨਵੰਬਰ 1890), ਜਯੋਤੀਬਾ ਫੂਲੇ ਦੇ ਨਾਮ ਨਾਲ ਵਿਖਿਆਤ 19ਵੀਂ ਸਦੀ ਦੇ ਇੱਕ ਮਹਾਨ ਭਾਰਤੀ ਵਿਚਾਰਕ, ਸਮਾਜ ਸੇਵਕ, ਲੇਖਕ, ਦਾਰਸ਼ਨਿਕ ਅਤੇ ਕਰਾਂਤੀਕਾਰੀ ਕਾਰਕੁਨ ਸਨ। ਸਤੰਬਰ 1873 ਵਿੱਚ ਉਹਨਾਂ ਨੇ ਮਹਾਰਾਸ਼ਟਰ ਵਿੱਚ ਸੱਤਿਆਸ਼ੋਧਕ ਸਮਾਜ ਨਾਮਕ ਸੰਸਥਾ ਦਾ ਗਠਨ ਕੀਤਾ। ਔਰਤਾਂ ਅਤੇ ਦਲਿਤਾਂ ਦੀ ਉੱਨਤੀ ਦੇ ਲਈ ਉਹਨਾਂ ਨੇ ਅਨੇਕ ਕਾਰਜ ਕੀਤੇ। ਸਮਾਜ ਦੇ ਸਾਰੇ ਵਰਗਾਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਇਹ ਪ੍ਰਬਲ ਸਮਥਰਕ ਸਨ।
ਸਤਿਆਸ਼ੋਧਕ ਸਮਾਜ[ਸੋਧੋ]
ਸਤਿਆਸ਼ੋਧਕ ਸਮਾਜ 24 ਸਤੰਬਰ 1873 ਵਿੱਚ ਜੋਤੀਬਾ ਫੁਲੇ ਦੁਆਰਾ ਸਥਾਪਤ ਇੱਕ ਪੰਥ ਹੈ। ਇਹ ਇੱਕ ਛੋਟੇ ਜਿਹੇ ਸਮੂਹ ਦੇ ਰੂਪ ਵਿੱਚ ਸ਼ੁਰੂ ਹੋਇਆ ਅਤੇ ਇਸ ਦਾ ਉਦੇਸ਼ ਸ਼ੂਦਰ ਅਤੇ ਅਸਪਰਸ਼ ਜਾਤੀ ਦੇ ਲੋਕਾਂ ਨੂੰ ਅਜ਼ਾਦ ਕਰਨਾ ਸੀ।[1][2] ਸਤਿਆਸ਼ੋਧਕ ਸਮਾਜ ਨੇ ਤਰਕਸ਼ੀਲ ਸੋਚ ਦੇ ਪਰਸਾਰ ਦੇ ਲਈ ਪ੍ਰਚਾਰ-ਮੁਹਿੰਮ ਚਲਾਈ ਅਤੇ ਇੱਕ ਪੁਰੋਹਿਤ ਦੀ ਲੋੜ ਨੂੰ ਰੱਦ ਕਰ ਦਿੱਤਾ। ਸਾਵਿਤਰੀਬਾਈ ਇਸ ਦੇ ਇਸਤਰੀ ਵਿੰਗ ਦੀ ਮੁਖੀ ਸੀ, ਜਿਸ ਵਿੱਚ ਨੱਬੇ ਔਰਤਾਂ ਸ਼ਾਮਲ ਸਨ।
ਕਾਰਜ[ਸੋਧੋ]
ਜੋਤੀਬਾ ਫੂਲੇ ਨੇ ਵਿਧਵਾਵਾਂ ਅਤੇ ਮਹਿਲਾਵਾਂ ਦੀ ਭਲਾਈ ਲਈ ਕੰਮ ਕੀਤਾ। ਉਸ ਨੇ ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਲਈ ਵੀ ਯਤਨ ਕੀਤਾ। ਔਰਤਾਂ ਦੀ ਸਥਿਤੀ ਸੁਧਾਰਨ, ਅਤੇ ਉਹਨਾਂ ਦੀ ਸਿੱਖਿਆ ਲਈ 1854 ਵਿੱਚ ਉਸ ਨੇ ਇੱਕ ਸਕੂਲ ਖੋਲ੍ਹਿਆ। ਇਹ ਇਸ ਤਰ੍ਹਾਂ ਦਾ ਦੇਸ਼ ਦਾ ਪਹਿਲਾ ਸਕੂਲ ਸੀ। ਅਧਿਆਪਕ ਨਾ ਮਿਲਿਆ ਤਾਂ ਕੁਝ ਦਿਨ, ਉਸ ਨੇ ਆਪ ਇਹ ਕੰਮ ਕਰ ਕੇ ਆਪਣੀ ਪਤਨੀ ਸਾਵਿਤਰੀਬਾਈ ਨੂੰ ਇਸ ਕੰਮ ਦੇ ਸਮਰਥ ਬਣਾਇਆ।
ਲਿਖਤਾਂ[ਸੋਧੋ]
ਨਾਮ | ਵਿਧਾ | ਲਿਖਣਕਾਲ |
ਤ੍ਰਿਤੀਆ ਰਤਨ | ਨਾਟਕ | 1855 |
ਰਾਜੇ ਛਤਰਪਤੀ ਸ਼ਿਵਾਜੀ ਰਾਜੇ ਭੋਸਲੇ ਯਾਂਚਾ ਪੋਵਾੜਾ | ਪੋਵਾੜਾ | 1869 |
ਬ੍ਰਾਹਮਣਾਂਚੇ ਕਸਬ | 1869 | |
ਗੁਲਾਮਗਿਰੀ | ਲੇਖ ਸੰਗ੍ਰਹਿ | 1873 |
ਸ਼ੇਤਕਰਯਾਂਚਾ ਅਸੂੜ | ਲੇਖ ਸੰਗ੍ਰਹਿ | 1883 |
ਸਤਸਾਰ | ਮਿਆਦੀ ਰਸਾਲਾ | 1885 |
ਇਸ਼ਾਰਾ | ਲੇਖ ਸੰਗ੍ਰਹਿ | 1885 |
ਸਾਰਵਜਨਿਕ ਸਤਯਾਧਰਮ | ਲੇਖ ਸੰਗ੍ਰਹਿ | 1889 |